ਹੰਜੂ ਡਿੱਗਦੇ ਮੀਂਹ ਨਾਲ
ਦਰਦ ਵਰਸਦਾ ਹੈ ਜਦੋਂ ਮੀਂਹ ਨਾਲ ਦਿਲ ਰੋਂਦਾ
Photo by Max Bender on Unsplash
ਹੰਜੂ ਅਤੇ ਮੀਂਹ ਦਾ ਰਿਸ਼ਤਾ ਬੜਾ ਪੁਰਾਣਾ
ਦੋਨੋ ਡਿੱਗਦੇ ਜਦੋਂ ਮੁਸ਼ਕਿਲ ਹੋਂਦਾ ਦਰਦ ਨੂੰ ਸਾਂਭਣਾ
ਯਾਦਾਂ ਬਿਛੜੇ ਮੀਤ ਦੀਆਂ ਬੇਚੈਨ ਕਰਕੇ ਜਾਣ
ਜਿਵੇਂ ਕਿ ਪਿਆਸੀ ਧਰਤੀ ਨੂੰ ਕੋਈ ਤਾਪ ਕੇ ਤਰਸਾਵਣ
ਦਿੱਲ ਚੋਂ ਨਿਕਲੀ ਜਾਏ ਕੋਈ ਆਹ
ਜਿਵੇਂ ਭੱਟਕੇ ਪੰਛੀ ਨੂੰ ਮਿਲੇ ਨ ਕੋਈ ਰਾਹ
ਉੱਤੇ ਅਸਮਾਨ ਵਿੱਚ ਬੱਦਲੀ ਭਰਦੀ ਜਾਵੇ
ਹੇਠਾਂ ਮੇਰੇ ਦਰਦ ਨੂੰ ਕੋਈ ਮੱਲ੍ਹਮ ਨ ਮਿਲ ਪਾਵੇ
ਅੱਖਾਂ ਹੰਜੂ ਨਾਲ ਭਰਣ
ਬੱਦਲੀ ਪਾਣੀ ਨਾਲ
ਇੱਕੋ ਹੀ ਰੰਗ ਦੋਵੇਂ ਪਾਣੀ ਦਾ
ਇੱਕੋ ਹੀ ਹੈ ਹਾਲ
Comments
Appreciate the author by telling what you feel about the post 💓
????
??
Please Login or Create a free account to comment.