ਧੀਆਂ ਹੋਣ ਪਰਾਈਆਂ

ਦੁਨੀਆਂ ਕਹਿੰਦੀ ਧੀਆਂ ਪਰਾਈਆਂ ਹੁੰਦੀਆਂ ਨੇ, ਪਰ ਕਦੋਂ!!! ਉਹ ਤੇ ਬਸ ਦੂੱਜੇ ਘਰੇ ਨੂੰ ਵਸਾਣ ਜਾਂਦੀਆਂ ਨੇ। #ThePoetryBlast

Originally published in pa
❤️ 1
💬 0
👁 1514
Manpreet Makhija
Manpreet Makhija 05 Sep, 2020 | 1 min read
Calculating read time... 0 min left
Thepoetryblast

ਧੀਆਂ ਹੋਣ ਪਰਾਈਆਂ


ਮਾਂ ਦੇ ਵੇਹੜੇ ਖਿੜਦਿਆਂ ਨੇ

ਬਾਪੂ ਦੇ ਨੇਹੜੇ ਹੁੰਦਿਆਂ ਨੇ

ਵੀਰ ਅਪਣੇ ਦਿਆਂ ਲਾਡਲਿਆਂ

ਹਰ ਦਿੱਲ ਵਿੱਚ ਘਰ ਬਣਾਉਂਦੀਆਂ

ਦੱਸੋ ਕੇਹੜੇ ਵੇਲੇ ਲੋਕੋ

ਧੀਆਂ ਹੋਣ ਪਰਾਈਆਂ !!


ਭਾਵੇਂ ਡੋਲੀ ਵਿਦਾ ਹੋ ਜਾਏ

ਪਰ ਫ਼ਿਕਰ ਤਾ ਤਾਂ ਵੀ ਕਰਦਿਆਂ ਨੇ

ਬਾਪੂ ਦੀ ਪੱਗ ਉਪਰਲੇ ਸੰਦੂਕ ੱਚ ਪਈ ਹੈ

 ਬੇਬੇ ਦੀ ਫੁੱਲਕਾਰੀ , ਗੁਆਂਢਣ ਲੈ ਗਈ ਹੈ

ਹਰ ਵੇਲੇ ਚੇਤੇ ਰੱਖਦਿਆਂ ਨੇ

 ਗੁੱਡੀਆਂ ਅਤੇ ਪਟੋਲੇ ਆਪਣੇ

ਕਦੇ ਵੀ ਨਹੀਂ ਭੁਲਾਉਂਦੀਆਂ

ਦੱਸੋ ਕੇਹੜੇ ਵੇਲੇ ਲੋਕੋਂ

ਧੀਆਂ ਹੋਣ ਪਰਾਈਆਂ !!


ਚੇਹਰਾ ਖਿੜ ਕੇ ਗੁਲਾਬ ਹੋ ਜਾਂਦਾ

ਜਦੋਂ ਪੇਕੇ ਰਹਿਣ ਆਉਂਦੀਆਂ ਨੇ

ਦਰਦ , ਸ਼ਿਕਾਇਤਾਂ ਝੋਲੀ ਵਿੱਚ ਪਾ ਕੇ

ਨਾਲ ਅਪਣੇ ਲੈ ਜਾਉਂਦੀਆਂ ਨੇ

ਖੈਰ ਸਲਾਮਤੀ ਮੰਗਦੇ ਹੋਏ ਫਿਰ 

ਕਿੰਨੀਆਂ ਰਾਤਾਂ ਏਹ ਜਾਗਦਿਆਂ 

ਦੱਸੋ ਕੇਹੜੇ ਵੇਲੇ ਲੋਕੋਂ

ਧੀਆਂ ਹੋਣ ਪਰਾਈਆਂ!!!


ਇਹ ਤਾਂ ਖੋਰੇ ਰਿਵਾਜ਼ ਨੇ ਦੁਨੀਆ ਦੇ

ਕਿ ਧੀ ਸਮੇ ਸਿਰ ਵਿਆਹ ਦੋ

ਜਾਕੇ ਹੁਣ ਅਪਣਾ ਘਾਰ ਸਾਂਭੇ...

ਪਰ ਫੁਲਵਾਰੀ ਤੁਸੀ ਕੇਹੜੇ ਵੀ ਪਾਸੇ ਲੈ ਜਾਓ

ਅਪਣੀ ਮਿੱਟੀ ਦੀ ਖੁਸ਼ਬੂ ਉਹ ਕਦੇ ਨਹੀਂ ਭੁਲਦੀਆਂ 

ਬੱਸ ਕਹਿਣ ਦੀ ਹੀ ਗੱਲ ਹੈ ਲੋਕੋ

ਧੀਆਂ ਹੋਣ ਪਰਾਈਆਂ !!!!

©ਮਨਪ੍ਰੀਤ




 






















1 likes

Support Manpreet Makhija

Please login to support the author.

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.