ਇੱਕ ਬੂੰਦ ਜਜ਼ਬੇ ਦੀ ਲੋੜ ਹੁੰਦੀ ਜਿੱਤ ਵਾਸਤੇ
ਬਿਨਾਂ ਅਣਖ਼ ਦੇ ਕੀ ਜੀਣਾ ਇਸ ਜਹਾਨ ਅੰਦਰ।
ਜਿਗਰਾ ਚਾਹੀਦਾ ਜੁ਼ਲਮ ਖਿਲਾਫ ਖਲੌਣ ਵਾਸਤੇ
ਐਂਵੇ ਮਿਲਣੇ ਬਥੇਰੇ ਲੜਨ ਲਈ ਇਸ ਜਹਾਨ ਅੰਦਰ।
ਇੰਝ ਨਹੀਂ ਕਿ ਸੂਰਮੇ ਨਹੀਂ ਮਿਲਣੇ ਇਸ ਧਰਤੀ ਨੂੰ ਬਚਾਉਣ ਵਾਸਤੇ
ਪਹਿਲਾਂ ਧੀਆਂ ਬਚਾਓ ਜੇ ਜਮਣੇ ਸੂਰਮੇ ਇਸ ਜਹਾਨ ਅੰਦਰ।
ਲਿਯਾ ਪੀਰਾਂ-ਗੁਰੂਆਂ ਨੇ ਅਵਤਾਰ ਸਾਰੇ ਧਰਮਾਂ ਨੂੰ ਮਿਲਾਉਣ ਵਾਸਤੇ
ਹਿੰਦੁਸਤਾਨ ਵਰਗਾ ਨਾ ਕੋਈ ਦੇਸ਼ ਇਸ ਜਹਾਨ ਅੰਦਰ।
ਜਦੋਂ ਸੋ ਜਾਵਣ ਜ਼ਮੀਰਾਂ ਆਉਂਦੀ ਕ੍ਰਾਂਤੀ ਉਨ੍ਹਾਂ ਨੂੰ ਜਗਾਉਣ ਵਾਸਤੇ
ਨਹਿਓ ਲੱਭਣਾ ਇਹੋ ਜਿਹਾ ਸ੍ਵਰਣਿਮ ਇਤਿਹਾਸ ਇਸ ਜਹਾਨ ਅੰਦਰ।
ਅੰਤ ਵਿੱਚ, ਜਿਹੜੇ ਫਿਰਦੇ ਹਿੰਦੁਸਤਾਨ ਵੰਡਾਉਣ ਵਾਸਤੇ
ਭਾਈਚਾਰੇ ਅਤੇ ਮਿਲਵਰਤਣ ਦਾ ਸੁਹਣਾ ਉਦਾਹਰਣ ...
ਦੱਸੋ ਹੋਰ ਕਿਧਰੇ ਵੇਖਿਆ ਇਸ ਜਹਾਨ ਅੰਦਰ?
© Sonia Madaan
( ਸੋਨੀਆ ਮਦਾਨ)
The above lines written are based upon the Farmers protest.
Basically a protest, a way to show ones disapproval for a particular decision been taken.
It takes guts to show disagreement, or say something firmly especially when others don't believe you.
Many wars have been conducted but the real war is to fight against injustice, fight for truth, fight for the weaker section, fight for the sake of your identity and rights.
When the higher authority doesn't pay heed to the common people, such movements are much needed, and its not wrong until done in fair way.
I have penned down this poetry with a conclusion that India is a vast beautiful country with diversity.
India is the land of saints, vast cultures, religions, festivals, valour.
No one can ever break or disperse its golden unique heritage.
India is United forever!
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.