ਸਾਲ ੨੦੨੦...
ਤੂੰ ਸਭਨੂੰ ਬਹੁਤ ਰੁਲਾਇਆ
ਕਈ ਜੀਆਂ ਨੂੰ ਬਾਹਲਾ ਤੜਫਾਇਆ
ਕਿਨ੍ਹੇਂ ਪਰਿਵਾਰ ਬਿਖਰ ਗਏ
ਕਈਆਂ ਦੇ ਘਰੌਂਦੇ ਉਜੜ ਗਏ
ਕਿਨ੍ਹੇਂ ਜਾਣੇਂ ਵਿਛੜ ਗਏ
ਦੁੱਖਾਂ ਦਾ ਤੂੰ ਪਹਾੜ ਹੀ ਢਾਇਆ
ਪਰ ਸੱਚ ਕਹਿਏ ਤਾਂ ਦੋਸ਼ ਤੇਰਾ ਵੀ ਨਹੀਂ
ਸਾਡੀਆਂ ਗਲਤੀਆਂ ਦਾ ਹੀ ਨਤੀਜਾ ਸੀ
ਪੂਰਾ ਸਾਲ ਤੈਨੂੰ ਭੈੜਾ ਕਹਿੰਦੇ ਰਹੇ
ਪਰ ਆਪਣੇ ਅੰਦਰ ਝਾਤੀ ਮਾਰੀ ਨਹੀਂ
ਕੁਦਰਤ ਦਾ ਮਖੌਲ ਬਣਾਉਂਦੇ ਰਹੇ
ਸਦਾ ਹੀ ਵਿਤਕਰਾ ਕਰਦੇ ਰਹੇ
ਹਰ ਸ਼ੈਅ ਦਾ ਨਿਰਾਦਰ ਕਰਦੇ ਰਹੇ
ਪਰ ਫਿਰ ਵੀ ਉਹ ਸਾਨੂੰ ਗੱਲ ਨਾਲ ਲਾਉਂਦੀ ਰਹੀ
ਉਸਦੇ ਅੰਦਰ ਦੀ ਚੀਕਾਂ ਅਸੀਂ ਸੁਣ ਨਾ ਸੱਕੇ
ਪਰ ਤੈਥੋਂ ਇਹ ਸਭ ਕੁੱਝ ਨਾ ਵੇਖਿਆ ਗਿਆ
ਤੂੰ ਸਾਨੂੰ ਭਟਕਿਆਂ ਨੂੰ ਸਿੱਧੇ ਰਸਤੇ ਪਾਉਣ ਲਈ
ਇਹ ਰੂਪ ਅਪਣਾਇਆ ਸੀ
ਏ ੨੦੨੦,
ਤੂੰ ਸਾਨੂੰ ਬਹੁਤ ਕੁੱਝ ਸਿਖਾਇਆ ਹੈ
ਸਾਨੂੰ ਹੁਣ ਜੀਓਣ ਦਾ ਸਹੀ ਸਲੀਕਾ ਆਇਆ ਹੈ
ਪਿਆਰ ਅਤੇ ਸਤਿਕਾਰ ਦਾ ਭਾਵ ਸਾਡੇ ਦਿਲਾਂ ਵਿੱਚ ਜਗਾਇਆ ਹੈ
ਕੀ ਚੰਗਾ, ਕੀ ਮਾੜਾ, ਇਸ ਗੱਲ ਦਾ ਇਹਸਾਸ ਕਰਵਾਇਆ ਹੈ
ਪਿਛਾਂਹ ਮੁੜ ਕੇ ਵੇਖਣਾ ਕੀ,
ਆਉਣ ਵਾਲਾ ਸਾਹਮਣੇ ਹੈ
ਉਸਨੂੰ ਬਿਹਤਰ ਬਣਾਉਣ ਦਾ ਜ਼ਿੰਮਾ ਆਵੋ ਲੈਂਦੇ ਹਾਂ
੨੦੨੧ ਦਾ ਸੁਵਾਗਤ ਮਿਲਕੇ ਕਰਦੇ ਹਾਂ।
.
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.