ਮੈਂ ਕਦੇ ਰੱਬ ਨੂੰ ਨਹੀਂ ਵੇਖਿਆ। ਬਸ, ਗੱਲਾਂ ਹੀ ਸੁਣੀਆਂ ਸੁਣਾਈਆਂ। ਨਿੱਕੇ ਹੋਂਦੇ ਮਾਂ ਕਹਿੰਦੀ ਸੀ... ਝੂਠ ਨ ਬੋਲੀ ਚੋਰੀ ਨ ਕਰੀ.. ਰੱਬ ਸਭ ਵੇਖਦਾ।
ਮੈਂ ਪੁੱਛਿਆ, ਕਿਵੇਂ ਵੇਖਦਾ ਰੱਬ!
ਮਾਂ ਬੋਲੀ, ਤੇਰੇ ਅੰਦਰ ਵੀ ਰੱਬ ਹੈ। ਜੋ ਮਾੜਾ ਕੰਮ ਕਰਨ ਤੋਂ ਰੋਕਦਾ ਹੈ।
ਬਸ, ਮੇਰੇ ਮਨ ਨੇ ਆਪ ਹੀ ਤਯ ਕਰ ਲਿਆ ਕਿ ਮੇਰਾ ਰੱਬ ਹਰ ਵੇਲੇ ਮੈਨੂੰ ਤੱਕਦਾ ਹੈ।
ਥੋੜੀ ਵੱਡੀ ਹੋਈ, ਤਾਂ ਡੈਡੀ ਜੀ ਨੇ ਕਿਹਾ....ਪੁੱਤ ਡਰਨਾ ਨਹੀਂ ਕਿਸੇ ਤੋਂ। ਬਸ ਰੱਬ ਦਾ ਨਾਮ ਚੇਤੇ ਰੱਖੋ ਅਤੇ ਅੱਗੇ ਵੱਧਦੇ ਜਾਓ। ਰੱਬ ਸਾਰੇ ਰਸਤੇ ਨਾਲ ਹੀ ਰਹੁਗਾ।
ਮੈਂ ਪੁੱਛਿਆ, ਕਿਵੇਂ ਰਹੇਗਾ ਰੱਬ ਮੇਰੇ ਨਾਲ!
ਤਾਂ ਡੈਡੀ ਬੋਲੇ, ਉਹ ਆਪਣੇ ਬੱਚਿਆਂ ਦੇ ਹੱਥ ਫੜਕੇ ਨਾਲ ਚੱਲਦਾ ਹੈ।
ਮੇਰੇ ਮਨ ਨੇ ਓਦੋਂ ਵੀ ਤਯ ਕਰ ਲਿਆ ਕਿ ਰੱਬ ਨਾਲ ਰਹਿੰਦਾ ਹੈ।
ਹੁਣ ਜਦੋਂ ਵੀ ਮੈਨੂੰ ਕੋਈ ਸਵਾਲ ਦਾ ਜਵਾਬ ਚਾਹੀਦਾ ਹੋਵੇ, ਕੁੱਝ ਸਮਝ ਨ ਪਵੇ, ਜਾ ਫਿਰ ਮੁਸ਼ਕਿਲ ਹੋ ਰਹੀ ਹੋਵੇ ਤਾਂ ਮੈਂ ਅੱਖਾਂ ਬੰਦ ਕਰਕੇ ਚੁਪ ਕਰਕੇ ਬੈ ਜਾਨੀ ਹਾਂ। ਕਿਉਂਕਿ ਮੇਰਾ ਮਨ ਬਚਪਨ ਤੋਂ ਹੀ ਆਪਣੇ ਰੱਬ ਨੂੰ ਆਪਣੇ ਨਾਲ ਮੌਜ਼ੂਦ ਮਹਿਸੂਸ ਕਰਦਾ ਹੈ। ਮੇਰਾ ਰੱਬ ਮੇਰੇ ਅੰਦਰ ਹੈ।
Comments
Appreciate the author by telling what you feel about the post 💓
यार पंजाबी पढ़नी तो नही आती पर मुझे इसकी लिखावट बहुत अच्छी लगती है
bhut badiya likhya hai
Moni sharma thank you ji
Babita ji, ye likha hai ki ishwar sab k andar h
Please Login or Create a free account to comment.