ਜੇ ਮੈਂ doctor ਹੁੰਦੀ

ਜਦੋਂ ਇੱਕ ਕੁੜੀ ਨੇ ਸਿਖਾਏ ਪਰਿਵਾਰ ਲਈ ਡਾਕਟਰ ਹੋਣ ਦੇ ਮਾਇਨੇ

Originally published in pa
Reactions 2
739
Manpreet Makhija
Manpreet Makhija 03 Jul, 2020 | 0 mins read

ਜੇ ਮੈਂ ਡਾਕਟਰ ਹੁੰਦੀ

ਅੱਠ ਸਾਲ ਦੀ ਪਰਮ ਨੂੰ ਉਸਦੇ ਪਾਪਾ ਸਕੂਲ ਲੈਣ ਆਏ। ਪਰਮ ਸਕੂਲ ਦੇ ਗੇਟ ਤੇ ਗਾਰਡ ਨਾਲ ਖੜੀ ਸੀ। ਪਰਮ ਦੇ ਪਾਪਾ ਨੇ ਪਰਮ ਨੂੰ ਗੱਡੀ ਵਿੱਚ ਬਿਠਾਇਆ ਤੇ ਦੋਵੇਂ ਗੱਲਾਂ ਕਰਨ ਲੱਗੇ।

"ਹੋਰ ਪੁੱਤ, ਕਿਵੇਂ ਰਹਿਆ ਤੇਰਾ ਅੱਜ ਦਾ ਦਿਨ!"

"ਪਾਪਾ ਜੀ, ਤੁਹਾਨੂੰ ਪਤਾ ਹੈ ਅੱਜ ਕਲਾਸ ਵਿੱਚ ਨਵੀਂ ਟੀਚਰ ਆਈ । ਉਸਨੇ ਸੱਭ ਬੱਚਿਆਂ ਨੂੰ ਪੁੱਛਿਆ ਕਿ ਦੱਸੋ ਤੁਸੀ ਵੱਡੇ ਹੋਕੇ ਕਿ ਬਣਨਾ ਚਾਹੁੰਦੇ ਹੋ!"

"ਫਿਰ ਤੁਸੀਂ ਕੀ ਕਿਹਾ ਪਰਮ ਪੁੱਤ!"

"ਮੈਂ ਕਿਹਾ ਕਿ ਮੈਂ ਵੱਡੀ ਹੋਕੇ ਨਹੀਂ ਬਲਕਿ ਹੁਣੇ ਹੀ ਆਪਣੇ ਪਾਪਾ ਵਰਗੀ ਡਾਕਟਰ ਬਣਨਾ ਚਾਹੁੰਦੀ ਹਾਂ। "

"ਡਾਕਟਰ ..ਹੁਣੇ ... ਕਿਊ!" ਪਰਮ ਦੇ ਪਾਪਾ ਨੇ ਪੁੱਛਿਆ।

" ਮੈਂ ਹੁਣੇ ਹੀ ਡਾਕਟਰ ਬਣਕੇ ਘਰ ਦੇ ਲੋਕਾਂ ਦਾ ਇਲਾਜ ਕਰਾਂਗੀ। ਕਲ ਰਾਤੀ ਜਦੋ ਤੁਸੀ ਘਰੇ ਦੇਰ ਨਾਲ ਆਏ ਸੀ ਤਾਂ ਦਾਦਾਜ਼ੀ ਨੂੰ ਪੈਰਾਂ ਤੇ ਤੇਲ ਮਾਲਿਸ਼ ਕਿੱਤੇ ਬਿਨਾ ਹੀ ਸੋਣਾ ਪਿਆ। ਜੇ ਮੈਂ ਡਾਕਟਰ ਹੁੰਦੀ ਤੇ ਦਾਦਾਜ਼ੀ ਨੂੰ ਆਪ੍ਰੇਸ਼ਨ ਕਰਕੇ ਠੀਕ ਕਰ ਦੇਂਦੀ ਤੇ ਤੁਹਾਡਾ ਕੰਮ ਵੀ ਮੈਂ ਕਰ ਦੇਣਾ ਸੀ।" ਆਪਣੀ ਕੁੜੀ ਦੇ ਮੁੱਹ ਤੋਂ ਇਹ ਗੱਲ ਸੁਣ ਕੇ ਪਰਮ ਦੇ ਪਿਤਾ ਸੋਚੀ ਪੈ ਗਏ ਕਿ , "ਕਿ ਵਾਕਈ ਇਕ ਡਾਕਟਰ ਦਾ ਫਰਜ਼ ਬਾਹਰਲੇ ਲੋਕਾਂ ਜਾਂ ਮਰੀਜਾਂ ਲਯੀ ਹੈ, ਘਰੇ ਲਈ ਕੋਈ ਫਰਜ਼ ਨਹੀਂ! ਰਿਸ਼ਤੇਆ ਲਈ ਵੀ ਡਾਕਟਰ ਹੋਣਾ ਸੌਖੀ ਗੱਲ ਨਹੀਂ। ਲੇਕਿਨ ਹੁਣ ਪਰਮ ਦੇ ਪਿਤਾ ਨੇ ਆਪਣੀ ਭੁੱਲ ਸੁਧਾਰਨ ਦਾ ਫੈਸਲਾ ਕਿੱਤਾ। ਬੁਜ਼ੁਰਗਾ ਨੂੰ ਦਿੱਤਾ ਗਿਆ ਥੋੜਾ ਜਾ ਸਮਾਂ ਵੀ ਉਹਨਾਂ ਲਈ ਦਵਾ ਦਾ ਅਸਰ ਕਰਦਾ ਹੈ। ਹੁਣ ਪਰਮ ਦੇ ਪਿਤਾ ਡਿਗਰੀ ਧਾਰਕ ਡਾਕਟਰ ਹੋਣ ਦੇ ਨਾਲ ਭਾਵਨਾਵਾਂ ਧਾਰਕ ਵੀ ਬਣ ਗਏ ਸਨ। ਇੱਕ ਤਰ੍ਹਾਂ ਪਰਮ ਨੇ ਆਪਣੇ ਪਿਤਾ ਦੀ ਸੰਕੁਚਿਤ ਸੋਚ ਦਾ ਇਲਾਜ ਕਿੱਤਾ।



2 likes

Published By

Manpreet Makhija

manpreet

Comments

Appreciate the author by telling what you feel about the post 💓

  • Sonia Madaan · 4 years ago last edited 4 years ago

    ਬਹੁਤ ਵਧੀਆ ਲਿਖਿਆ ਹੈ।

  • Sushma Tiwari · 4 years ago last edited 4 years ago

    कितनी सही बात कही है। ਡਾਕਟਰ ਤਾਂ ਤੁਹਾਡੇ ਪਰਿਵਾਰ ਵਿਚੋਂ ਪਹਿਲੇ ਸਮਾਜ ਦੇ ਮੈਂਬਰ ਹਨ. सलाम डॉक्टर के जज्बे को।

  • Kumar Sandeep · 4 years ago last edited 4 years ago

    👌👌

Please Login or Create a free account to comment.