#ਜ਼ਰੂਰਤ #10articlechallenge #ichallengeyou

ਹੁਣ ਸਮਾਂ ਬਦਲ ਗਿਆ ਹੈ, ਹੁਣ ਕੁੜੀਆਂ ਦੀ ਹੀ ਜਰੂਰਤ ਹੈ ਵੰਸ਼ ਵਧਾਨ ਲਈ।

Originally published in pa
Reactions 0
977
Manpreet Makhija
Manpreet Makhija 14 May, 2020 | 0 mins read

"ਨੀ ਗੁੱਡੀ...., ਆ ਲੈ ਪੁੱਤ , ਤੇਰੇ ਲਈ ਨਵੀਂ ਫ਼ਰਾਕ।"

"ਫ਼ਿਰ ਤੋਂ ਨਵੇਂ ਕੱਪੜੇ! ਕੀ ਲੋੜ ਸੀ ਬਾਪੁਜੀ ਫਿਰ ਤੋਂ ਨਵੇਂ ਕੱਪੜੇ ਲੈ ਕੇ ਆਉਣ ਦੀ। ਗੁੱਡੀ ਕੋਲ ਬਤੇਰੇ ਕੱਪੜੇ ਪਏ ਹਨ।"

"ਤਾਂ ਕਿ ਹੋਇਆ ...ਇੱਕ ਹੋਰ ਨਵੀਂ ਫ਼ਰਾਕ ਸਹੀ। ਜਾ ਗੁੱਡੀ ਪੁੱਤ ਤੂੰ ਪਾਕੇ ਆ।" ਕਬੀਰ ਸਿੰਘ ਜੀ ਨੇ ਆਪਣੀ ਪੋਤੀ ਵੱਲ ਇਸ਼ਾਰਾ ਕਰ ਕੇ ਕਿਹਾ। ਤਾਂ ਹੀ ਓਹਨਾ ਦੀ ਨੂੰਹ ਬੋਲੀ,

"ਬਾਪੁਜੀ, ਪਹਿਲਾਂ ਹੀ ਤੁਹਾੜੇ ਲੋਕਾਂ ਦੇ ਬੜੇ ਅਹਿਸਾਨ ਹਨ ਮੇਰੇ ਉੱਤੇ। ਤੁਸੀ ਮੇਰੇ ਵਰਗੀ ਵਿਧਵਾ ਨੂੰ ਆਪਣੇ ਘਰ ਦੀ ਨੂੰਹ ਬਣਾਇਆ , ਨਾਲ ਹੀ ਤੁਸੀਂ ਮੇਰੇ ਨਾਲ ਆਈ ਕਿਸੀ ਹੋਰ ਖ਼ਾਨਦਾਨ ਦੀ ਕੁੜੀ ਨੂੰ ਵੀ ਆਪਣੀ ਪੋਤੀ ਵਰਗਾ ਰੱਖਿਆ, ਤੇ ਮੈਂ...ਮੈਂ ਹੱਲੇ ਤੱਕ ਤੁਹਾਨੂੰ ਇੱਕ ਪੋਤਾ ਵੀ ਨਹੀਂ ਦੇ ਸਕੀ।"

"ਪੁੱਤ, ਤੈਨੂੰ ਕਿਸਨੇ ਕਿਹਾ ਕਿ ਸਾਨੂੰ ਪੋਤਾ ਚਾਹੀਦਾ ਹੈ! ਇਸ ਬੁਢਾਪੇ ਵਿਚ ਸਾਨੂੰ ਕਿਸੀ ਮੁੰਡੇ ਕੁੜੀ ਵਿੱਚ ਫ਼ਰਕ ਕਰਨ ਦੀ ਨਹੀਂ ਬਲਕਿ ਅੱਖਾਂ ਦੇ ਸਾਮ੍ਹਣੇ ਹੱਸਦੇ ਖੇਡਦੇ ਨਿੱਕੇ ਬੱਚਿਆਂ ਦੀ ਜਰੂਰਤ ਹੈ ਬਸ। ਅਤੇ ਉਹ ਜਰੂਰਤ , ਗੁੱਡੀ ਵੀ ਪੂਰੀ ਕਰ ਰਹੀ ਹੈ। ਹੁਣ ਤੋਂ ਇਹ ਗੁੱਡੀ ਹੀ ਸਾਡੇ ਪਰਿਵਾਰ ਦਾ ਵੰਸ਼ ਹੈ।"

©ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.