ਸੱਭ ਦੀ ਦੀਵਾਲੀ, ਖੁਸ਼ੀਆਂ ਵਾਲੀ

ਇਹੋ ਜੇਹੀ ਦੀਵਾਲੀ ਜਿਸਤੇ ਸੱਭ ਦਾ ਹੱਕ ਹੈ।

Originally published in pa
Reactions 0
1088
Manpreet Makhija
Manpreet Makhija 26 Jan, 2020 | 0 mins read

ਮਨਰਾਜ ਦੀ ਸੱਸ ਆਪਣੀ ਕੰਮਆਲੀ ਨੂੰ ਗੁੱਸਾ ਹੋਈ ਜਾਂਦੀ ਸੀ," ਤੇਰਾ ਹਰ ਸਾਲ ਦਾ ਡਰਾਮਾਂ ਹੁੰਦਾ ਹੈ, ਮੈਂ ਪਿੰਡ ਨੂੰ ਜਾਣਾ ਹੈ ਮਾਲਕਿਨ ਜੀ, ਨੀ ਤੁ ਪਿੰਡ ਜਾਕੇ ਕੀ ਕਰੇਂਗੀ!!" ਇੱਥੇ ਹੀ ਰੁੱਕ ਜਾ ,ਚਾਰ ਪੈਹੇ ਹੀ ਕਮਾ ਲਈ ਦੀਵਾਲੀ ਆਲੇ ਦਿਨ।"

ਕੰਮਆਲੀ ਨੀਲੂ ਨਿੱਕਾ ਜਾ ਮੂੰਹ ਲੈਕੇ ਕੱਮ ਕਰਨ ਲੱਗ ਪਈ। ਮਨਰਾਜ ਦੀ ਆਪਣੇ ਸਹੁਰਿਆਂ ਨਾਲ ਪਹਿਲੀ ਦੀਵਾਲੀ ਅਈ। ਮਨਰਾਜ ਨੇ ਸੋਚ ਰੱਖਿਆ ਸੀ ਕਿ ਏਸ ਸਾਲ ਦੀ ਦੀਵਾਲੀ ਘਰ ਦੇ ਹਰ ਬੰਦੇ ਲਈ ਯਾਦਗਾਰ ਬਣਾਉਣੀ ਹੈ। ਨੀਲੂ ਦੀ ਸ਼ਕਲ ਵੇਖ ਕੇ ਮਨਰਾਜ ਨੇ ਸੋਚਿਆਂ ਕਿ ਸ਼ੁਰੂਵਾਤ ਇੱਥੋਂ ਹੀ ਕਿੱਤੀ ਜਾਵੇ। ਅੱਧੇ ਘੰਟੇ ਬਾਅਦ ਮਨਰਾਜ ਚਾਹ ਬਣਾ ਕੇ ਲਿਆਈ। " ਮੰਮੀ ਜੀ ,,ਆਹ ਲਓ ਤੁਹਾਡੀ ਅਦਰਕ ਵਾਲੀ ਚਾਹ।"

"ਲਿਆ ਪੁੱਤ ,,,ਏਸ ਨੀਲੂ ਦੀ ਟੇਂਸ਼ਨ ਨਾਲ ਤਾਂ ਸਿਰ ਦਰਦ ਹੋਈ ਜਾਂਦਾ ਹੈ।"

"ਮੰਮੀ ਜੀ,,,, ਆਪਾ ਦੀਵਾਲੀ ਤੇ ਘਰ ਦੀ ਸਫ਼ਾਈ ਕਿਊ ਕਰਨੇ ਹਾਂ!"

"ਪੁੱਤ ,ਸਫ਼ਾਈ ਤਾਂ ਕਰਨੀ ਪਏ। ਤਿਉਹਾਰ ਤੇ ਏਨੇ ਰਿਸ਼ਤੇਦਾਰਾਂ ਨੇ ਆਉਣਾ ਹੁੰਦਾ ਹੈ ,,ਘਰ ਸਾਫ਼ ਸੁੱਥਰਾ ਵੇਖ ਕੇ ਸਾਰੇ ਤਾਰੀਫ਼ ਹੀ ਕਰਦੇ ਨੇ ।"

" ਸਿਰਫ਼ ਤਾਰੀਫ਼ ਲਈ ਇਨੀਂ ਸਫ਼ਾਈ!!"

"ਨਾ..ਨਾ..ਪੁੱਤ, ਸਿਰਫ਼ ਤਾਰੀਫ਼ ਲਈ ਨਹੀਂ ..ਪੂਰੇ ਸਾਲ ਘਰ ਵਿੱਚ ਇਨੀਂ ਨਕਰਾਤਮਕ ਗੱਲਾਂ ਹੁੰਦੀਆਂ ਹਨ, ਅਸੀਂ ਘਰ ਦੀ ਸਫ਼ਾਈ ਕਰਕੇ ਉਹਨਾਂ ਨਕਰਾਤਮਕ ਸ਼ਕਤੀਆਂ ਨੂੰ ਘਰੋਂ ਬਾਹਰ ਕੱਢ ਕੇ ਘਰ ਪਵਿੱਤਰ ਕਰਦੇ ਹਾਂ ਤਾਂ ਹੀ ਤਾਂ ਧਨ ਦੀ ਦੇਵੀ ਲਕਸ਼ਮੀ ਸਾਡੇ ਘਰੇ ਆਉਂਦੀ ਹੈ।ਰੱਬ ਦੀ ਮੇਹਰ ਵੀ ਓਥੇ ਹੀ ਹੁੰਦੀ ਜਿੱਥੇ ਸਾਫ਼ ਸਫ਼ਾਈ ਘਰ ਅਤੇ ਦਿਲ ਵਿੱਚ ਬਰਾਬਰ ਹੋਵੇ।"

"ਤੇ ਮੰਮੀ ਜੀ,,, ਕਿ ਲਕਸ਼ਮੀ ਦੇਵੀ ਸਿਰਫ਼ ਸਾਡੇ ਵਰਗਿਆਂ ਦੇ ਘਰੇ ਹੀ ਆਉਂਦੀ ਐ,,, ਮਤਲਬ ਕਿ..... ਏਹ ਨੀਲੂ (ਆਪਣੀ ਕੰਮਆਲੀ) ਵਰਗਿਆਂ ਦੇ ਘਰੇ ਨਹੀਂ ਜਾਂਦੀ!!"

"ਨਾ..ਨਾ..ਪੁੱਤ ,,,ਰੱਬ, ਭਗਵਾਨ, ਦੇਵੀ, ਦੇਵਤੇ.. ਏਹ ਸਬ ਆਪਣੇ ਬਣਾਏ ਬੰਦੇ ਵਿੱਚ ਕੋਈ ਫ਼ਰਕ ਨਹੀਂ ਕਰਦੇ। ਜੇ ਏਹ ਨੀਲੂ ਵੀ ਘਰੇ ਸਫ਼ਾਈ ਰਖੂਗੀ ,,ਤੇ ਸੱਚੇ ਮਨ ਨਾਲ ਪੂਜਾ ਕਰੂ,,, ਤਾਂ ਓਹਦੇ ਘਰੇ ਵੀ ਆ ਜਾਉ ਲਕਸ਼ਮੀ।" ਮਨਰਾਜ ਦੀ ਸੱਸ ਇੰਨੀ ਗੱਲ ਆਖਦੇ ਆਖਦੇ ਆਪੇ ਹੀ ਚੁੱਪ ਹੋ ਗਈ। ਉਹ ਸਮਝ ਗਏ ਸਨ ਕਿ ਕੈਨੇਡਾ ਤੋਂ ਆਈ ਉਹਨਾਂ ਦੀ ਨੂੰਹ ਉਹਨਾਂ ਨੂੰ ਕੀ ਸਮਝਾਉਣਾ ਚਾਹੰਦੀ ਹੈ!

"ਵੇਖਿਆ ਮੰਮੀ ਜੀ.... ਨੀਲੂ ਵੀ ਤੁਹਾਨੂੰ ਇਹ ਗੱਲ ਹੀ ਕਹਿਣਾ ਚਾਹੁੰਦੀ ਸੀ। ਤਿਓਹਾਰਾਂ ਦੀ ਰੌਣਕ ਤੇ ਤਾਂ ਹੀ ਹੁੰਦੀ ਜਦੋ ਪੂਰਾ ਪਰਿਵਾਰ ਰੱਲ ਮਿਲ ਕੇ ਤਿਉਹਾਰ ਮਨਾਏ।ਨੀਲੂ ਆਪਣੇ ਪਿੰਡ ਜਾਕੇ ਆਪਣੇ ਸਹੁਰਿਆਂ ਨਾਲ ਆਪਣੇ ਪੁਸ਼ਤੈਨੀ ਘਰ ਵਿੱਚ ਦੀਵਾਲੀ ਮਨਾਉਣਾ ਚਾਹੰਦੀ ਐ ਤੇ ਏਸ ਲਈ ਉਸਨੂੰ ਘਰ ਵੀ ਤੇ ਸਾਫ਼ ਕਰਨਾ ਪਏਗਾ। "

"ਹਾਂ ਪੁੱਤ,,, ਮੈਂ ਸਮਝ ਗਈ। ਮੈਂ ਤਾਂ ਹਰ ਸਾਲ ਆਪਣੇ ਘਰ ਨੂੰ ਰੋਸ਼ਨ ਕਰਨ ਦੇ ਚੱਕਰ ਵਿੱਚ ਵਿਚਾਰੀ ਕੰਮਆਲੀ ਦਾ ਕਦੇ ਸੋਚਿਆ ਹੀ ਨਹੀਂ। ਪਰ ਜਦੋ ਜਾਗੋ ਤਾਂ ਹੀ ਸਵੇਰਾ ....ਨੀਲੂ,, ਜਾ ਧੀਏ.. ਆਪਣੇ ਪਿੰਡ ਨੂੰ ਜਾ ਤੇ ਤਿਉਹਾਰ ਮਨਾ। ਆਹ ਲੈ.... ਥੋੜੇ ਪੈਹੇ ਵੀ ਲੈ ਜਾ ਤੇਰੇ ਕੰਮ ਆਉਣਗੇ।"

©®ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.