ਦਿਸ਼ਾ ਦੇ ਕਾਲਜ ਦੇ ਮੁੰਡੇ ਕੁੜੀ ਮਿਲ ਕੇ ਇੱਕ ਪਿੰਡ ਘੁੰਮਣ ਗਏ। ਦਿਸ਼ਾ ਦੇ ਚਾਚਾ ਜੀ ਵੀ ਉਸ ਪਿੰਡ ਵਿੱਚ ਰਹਿੰਦੇ ਸਨ। ਦਿਸ਼ਾ ਦੇ ਨਾਲ ਦਾ ਇੱਕ ਮੁੰਡਾ ਹੈਰੀ, ਜਿਸਨੂੰ ਆਪਣੇ ਅਮੀਰ ਹੋਣ ਦਾ ਬੜਾ ਮਾਣ ਸੀ। ਹੈਰੀ ਪਿੰਡ ਦੇ ਲੋਕਾਂ ਦਾ ਮਜ਼ਾਕ ਬਣਾਉਣ ਲੱਗਾ। ਕਦੇ ਓਹਨਾ ਦੇ ਪਹਣਾਵੇ ਉੱਤੇ ਮਜਾਕ ਬਣਾਣਾ ਤੇ ਕਦੀ ਖਾਣ ਪੀਣ ਦੇ ਤਰੀਕੇ ਦਾ।
ਦਿਸ਼ਾ ਦੇ ਚਾਚਾ ਜੀ ਸੱਭ ਸਮਝ ਰਹੇ ਸਨ ਲੇਕਿਨ ਓਹਨਾ ਦੀ ਸਿਆਣਪ ਕਿ ਉਹਨਾਂ ਨੇ ਹੈਰੀ ਨੂੰ ਕੁਝ ਨ ਕਿਹਾ।
ਸ਼ਾਮ ਨੂੰ ਜਦੋਂ ਸਾਰੇ ਮੁੰਡੇ ਕੁੜੀ ਪਿੰਡ ਤੋਂ ਮੁੜਨ ਲੱਗੇ ਤਾਂ ਪਿੰਡ ਵਾਲਿਆਂ ਨੇ ਮੁੰਡਿਆਂ ਨੂੰ ਅਤੇ ਕੁੜੀਆਂ ਨੂੰ ਆਪਣੇ ਪਹਿਣਾਵੇ ਦੇ ਕਪੜੇ ਭੇਂਟ ਕੀਤੇ ਜਿਸਨੂੰ ਵੇਖ ਕੇ ਹੈਰੀ ਬੋਲਿਆ,
"ਇਹਨਾਂ ਧੋਤੀ ਕੁਰਤੇ ਨੂੰ ਇੱਧਰ ਹੀ ਰੱਖ ਲੋ , ਤੁਸੀਂ ਕਿੱਦਾਂ ਸੋਚ ਸਕਦੇ ਹੋ ਕਿ ਮੈਂ ਸ਼ਹਿਰੀ ਹੋਕੇ ਇਹ ਦਿਹਾਤੀ ਕੱਪੜੇ ਪਾਵਾਂਗਾ!"
ਹੁਣ ਦਿਸ਼ਾ ਨੇ ਪਲਟ ਕੇ ਜਵਾਬ ਦਿੱਤਾ, " ਸੋਚ ਔਰ ਕਪੜਿਆਂ ਦਾ ਕੋਈ ਮੇਲ ਨਹੀਂ ਹੁੰਦਾ ਹੈਰੀ, ਇਹ ਤੂੰ ਆਪ ਹੀ ਸਾਬਿਤ ਕਰ ਦਿੱਤਾ। ਪਿੰਡ ਵਾਲੇ ਲੋਕੀ ਕਪੜੇ ਭਾਵੇਂ ਦੇਸ਼ੀ ਪਾਂਦੇ ਹਨ ਮਗਰ ਇਹਨਾਂ ਦੀ ਸੋਚ ਵਿੱਚ ਏਕਤਾ ਭਾਈਚਾਰਾ ਅਤੇ ਇੰਸਾਨੀਯਤ ਜਿੰਦਾ ਹੈ, ਕਿਸੀ ਦੀ ਭਾਵਨਾਵਾਂ ਦਾ ਮਜ਼ਾਕ ਬਣਾ ਕੇ ਉਸਨੂੰ ਨੀਚਾ ਦਿਖਾ ਕੇ ਜੇ ਤੂੰ ਭਾਵੇ ਕਿੰਨੇ ਹੀ ਬ੍ਰਾਂਡ ਦੇ ਕਪੜੇ ਪਾ ਲਵੀਂ, ਲੇਕਿਨ ਤੇਰੀ ਸੋਚ ਜਦੋ ਤਕ4ਨਹੀਂ ਬਦਲੇਗੀ ਤਾਂ ਤਕ ਤੂੰ ਜਨਾਵਰ ਹੀ ਅਖਵਾਏਂਗਾ।"
ਹੈਰੀ , ਨਜ਼ਰਾਂ ਝੁਕਾਂ ਕੇ ਰਹਿ ਗਿਆ।
©ਮਨਪ੍ਰੀਤ ਮਖਿਜਾ
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.