ਮਰਦ
"ਸਾਰਾ ਦਿਨ ਪਲੰਗ ਤੇ ਬੈਠੀ ਬੈਠੀ ਮੂੰਗਫਲੀ ਛਿੱਲਦੀ ਰਹਿੰਦੀ ਹੈ ਤੁਹਾੜੀ ਮਾਂ। ਅਤੇ ਤੁਹਾੜੀ ਭੈਣ, ਓਸਨੂ ਤੇ ਮੇਕਅਪ ਤੋਂ ਇਲਾਵਾ ਕਦੇ ਕੁਝ ਸੂਝਦਾ ਹੀ ਨਹੀਂ। ਕਦੇ ਲਿਪਸਟਿਕ ਦਾ ਖਰਚਾ, ਕਦੇ ਬੇਬੇ ਦੀ ਦਵਾਈਆਂ ਦਾ ਖਰਚਾ। ਸੁਣੋ ਜੀ, ਮੇਥੋਂ ਹੁੰਣ ਇਹ ਸਭ ਬਰਦਾਸ਼ਤ ਨਹੀਂ ਹੁੰਦਾ। ਤੁਸੀਂ ਇਨ੍ਹਾਂ ਮਾਵਾਂ ਧੀਆਂ ਦੇ ਖਰਚੇ ਤੇ ਲਗਾਮ ਲਗਵਾ ਲਉ , ਨਹੀਂ ਤੇ ਘਰ ਦੇ ਹਾਲਾਤ ਵਿਗੜਦੇ ਦੇਰ ਨਹੀਂ ਲਗਣੀ।"
ਆਪਣੀ ਪਤਨੀ ਸ਼ੀਲਾ ਦੀ ਗੱਲ ਸੁਣਕੇ ਵੀ , ਮਾਧਵ ਚੁਪ ਕਰ ਬੈਠਾ ਰਿਹਾ। ਸ਼ੀਲਾ ਨੂੰ ਗੁੱਸਾ ਚੜ ਗਿਆ ਅਤੇ ਬੋਲੀ,
" ਮੈਂ ਤੁਹਾਨੂੰ ਕੁੱਝ ਕਿਹਾ ਹੈ, ਤੁਸੀ ਸੁਣਿਆ ਵੀ ਹੈ ਕਿ ਨਹੀਂ!"
"ਹਮਮਮ....।" ਮਾਧਵ ਨੇ ਕਿਹਾ।
" ਤੁਹਾੜੇ ਵੱਸ ਦੀ ਕੁੱਝ ਨਹੀਂ।ਕਿਹੋ ਜਿਹੇ ਮਰਦ ਹੋ! ਇਹ ਤਾਂ ਨਹੀਂ ਕਿ ਜਾ ਕੇ ਓਹਨਾ ਮਾਵਾਂ ਧੀਆਂ ਨੂੰ ਦੋ ਚਾਰ ਤਾਨੇ ਮਾਰੋ, ਆਪੇ ਹੀ ਸੁਧਰ ਜਾਣਗੀਆਂ।" ਇੰਨਾ ਕਹਿ ਕੇ ਸ਼ੀਲਾ ਮੁੱਹ ਫੇਰ ਕੇ ਸੋ ਗਈ।
ਅੱਧੀ ਰਾਤੀ ਜਦੋ ਸ਼ੀਲਾ ਪਾਣੀ ਪੀਣ ਉਠੀ ਤੇ ਵੇਖਿਆ ਕਿ ਮਾਧਵ ਕਮਰੇ ਵਿੱਚ ਨਹੀਂ ਸੀ। ਸ਼ੀਲਾ ਪਰੇਸ਼ਾਨ ਹੋਕੇ ਮਾਧਵ ਨੂੰ ਖੋਜਣ ਲੱਗੀ। ਮਾਧਵ , ਵੇਹੜੇ ਵਿੱਚ ਬੈਠਾ ਆਪਣੇ ਪੈਰਾਂ ਤੇ ਮੱਲ੍ਹਮ ਲਗਾਣ ਲੱਗਿਆ ਹੋਇਆ ਸੀ। ਸ਼ੀਲਾ ਨੇ ਮਾਧਵ ਦੇ ਪੈਰਾਂ ਤੇ ਛਾਲੇ ਵੇਖੇ ਤੇ ਹੈਰਾਨ ਰਹਿ ਗਈ। ਮਲ੍ਹਮ ਖਲੋਂ ਕੇ ਕਹਿਣ ਲੱਗੀ,
"ਇਹ ਕਿ ਹੋਇਆ ਜੀ! ਤੁਹਾੜੇ ਪੈਰਾਂ ਨੂੰ ਇੰਨੇ ਛਾਲੇ ਕਿੱਦਾਂ!"
"ਅਪਣੇ ਖੇਤ ਜੋਤਣ ਤੋਂ ਬਾਅਦ, ਮੈਂ ਠਾਕੁਰ ਦੇ ਵੀ ਖੇਤ ਜੋਤਣ ਲੱਗ ਪਿਆ ਸੀ। ਉਸਨੇ ਚੰਗੀ ਮਜਦੂਰੀ ਦਿੱਤੀ ਸੀ।"
"ਪਰ ਤੁਹਾਨੂੰ ਕਿ ਲੋੜ ਸੀ ਇਹ ਕੱਮ ਕਰਨ ਦੀ!" ਸ਼ੀਲਾ ਨੇ ਪੁੱਛਿਆ।
"ਹਾਲਾਤ.... ਘਰ ਦੇ ਹਾਲਾਤ ਸੁਧਾਰਨੇ ਹਨ ਨਾ, ਪੈਸੇ ਦੀ ਲੋੜ ਤੇ ਸੀ।"
ਸ਼ੀਲਾ ਦੀ ਅੱਖਾਂ ਵਿੱਚ ਹੰਜੂ ਭਰ ਆਏ। ਗਲਾ ਭਰ ਕੇ ਕਹਿਣ ਲੱਗੀ,"ਤੇ ਤੁਸੀਂ ਮੈਨੂੰ ਕਿਹਾ ਕਿਊ ਨਹੀਂ! ਮੈਂ ਤੁਹਾਨੂੰ ਇੰਨਾਂ ਕੁੱਝ ਸੁਣਾਯਾ, ਤੁਸੀਂ ਮੈਨੂੰ ਡਾਟ ਦੇ ਕਿਉਂ ਨਹੀਂ, ਮੇਰੇ ਨਾਲ ਲੜ ਪੈਣਾ ਸੀ।"
"ਨੀ ਕਮਲੀਏ, ਅਸਲੀ ਮਰਦ ਘਰ ਦੀ ਔਰਤਾਂ ਨਾਲ ਨਹੀਂ, ਬਲਕਿ ਹਾਲਾਤਾਂ ਨਾਲ ਲੜਦਾ ਹੈ।"
ਮਾਧਵ ਦੀ ਗੱਲ ਸੁਣਕੇ ਸ਼ੀਲਾ ਬੜੀ ਸ਼ਰਮਿੰਦਾ ਹੋਇ ਕਿ ਓਸਨੇ ਆਪਣੇ ਪਤੀ ਨੂੰ ਕਦੇ ਕਿਊ ਨਹੀਂ ਸਮਝਿਆ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.