ਇਹ ਕਹਾਣੀ ਹੈ ਪ੍ਰੀਤੀ ਦੀ।ਪ੍ਰੀਤੀ ਅਪਣੇ ਪਰਿਵਾਰ ਦੀ ਸਭਤੋਂ ਵੱਡੀ ਬੇਟੀ ਸੀ।ਪ੍ਰੀਤੀ ਨੇ ਅਪਣੀ ਪੜ੍ਹਾਈ ਪੂਰੀ ਕਰ ਲਈ ਸੀ ਤੇ ਹੁਣ ਉਹ ਜੋਬ ਕਰਨਾ ਚਾਹੁੰਦੀ ਸੀ।ਪ੍ਰੀਤੀ ਦੇ ਦਾਦਾਜ਼ੀ ਨੇ ਪ੍ਰੀਤੀ ਨੂੰ ਪੁੱਛੇ ਬਿਨਾ ਹੀ ਉਸਦਾ ਰਿਸ਼ਤਾ ਪੱਕਾ ਕਰ ਦਿੱਤਾ।ਪ੍ਰੀਤੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਉਹ ਬੜੀ ਉਦਾਸ ਹੋ ਗਈ ਕਿਉਂਕਿ ਉਹ ਅਪਣੇ ਸੁਪਣੇ ਪੂਰੇ ਕਰਨਾ ਚਾਹੁੰਦੀ ਸੀ।ਉਸਦੇ ਪਿੰਡ ਵਿਚ ਇੱਕ ਵੀ ਕੁੜੀ ਇੰਨਾ ਨਹੀਂ ਪੜ੍ਹੀ ਜਿੰਨਾ ਕਿ ਪ੍ਰੀਤੀ ਨੇ ਪੜ੍ਹਾਈ ਕਿੱਤੀ।ਪ੍ਰੀਤੀ ਇੱਕ ਟੀਚਰ ਬਣਕੇ ਅਪਣੇ ਪਿੰਡ ਦਾ ਵੀ ਨਾਮ ਰੋਸ਼ਨ ਕਰਨ ਦਾ ਸੁਪਣਾ ਵੇਖਿਆ।ਮਗਰ ਜਦੋ ਓਸਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਤਾਂ ਉਹ ਵੀ ਇੱਕ ਆਮ ਕੁੜੀ ਦੀ ਤਰਹ ਅਪਣੇ ਪਰਿਵਾਰ ਦੀ ਖੁਸ਼ੀ ਲਈ ਅਪਣੇ ਸੁਪਨਿਆਂ ਦੀ ਕੁਰਬਾਨੀ ਦੇਣ ਦਾ ਫੈਸਲਾ ਕਰ ਲਿਆ।
ਦੋ ਦਿਨਾਂ ਦੇ ਬਾਅਦ ਮੁੰਡੇ ਵਾਲੇ ਪ੍ਰੀਤੀ ਲਈ ਸ਼ਗੂਨ ਦਾ ਸਾਮਾਨ ਲੈਕੇ ਆਏ।ਪ੍ਰੀਤੀ ਦਾ ਹੋਣ ਵਾਲਾ ਪਤੀ ਇੱਕ ਡਾਕਟਰ ਸੀ ਅਤੇ ਬੜੇ ਹੀ ਖੁੱਲੇ ਵਿਚਾਰਧਾਰਾ ਰੱਖਣ ਵਾਲਾ ਇਨਸਾਨ ਸੀ।ਜਦੋਂ ਪ੍ਰੀਤੀ ਚਾ ਲੈਕੇ ਕਮਰੇ ਵਿੱਚ ਆਈ ਤੇ ਉਸ ਮੁੰਡੇ ਨੇ ਪ੍ਰੀਤੀ ਦੀ ਅੱਖਾਂ ਨਾਲ ਹੀ ਪੜ੍ਹ ਲਿਆ ਕਿ ਪ੍ਰੀਤੀ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹੈ।ਮੁੰਡੇ ਨੇ ਪ੍ਰੀਤੀ ਨਾਲ ਇਕੱਲੇ ਵਿੱਚ ਗੱਲ ਕਰਨ ਦੀ ਮਾਂਗ ਰੱਖੀ।ਉਸ ਮੁੰਡੇ ਨੇ ਕਿਹਾ," ਹੈਲੋ ਜੀ, ਮੇਰਾ ਨਾਂ ਰੋਹਿਤ ਸ਼ਰਮਾ ਹੈ।ਮੈਂ ਇੱਕ ਡਾਕਟਰ ਹਾਂ।ਤੁਸੀਂ ਕੀ ਕਰਦੇ ਹੋ।ਦਰਅਸਲ,, ਮੈਂ ਤੁਹਾਡੇ ਨਾਂ ਤੋਂ ਅਲਾਵਾ ਤੁਹਾਡੇ ਵਾਰੇ ਹੋਰ ਕੁੱਜ ਨਹੀਂ ਜਾਣਦਾ।ਤੁਸੀ ਕਿ ਕਰਦੇ ਹੋ ਅਤੇ ਕਿ ਪੜ੍ਹਾਈ ਕਿੱਤੀ ਹੈ!"
"ਹੁਣ ਏਹ ਸਬ ਗੱਲ ਕਰਨ ਦਾ ਕੀ ਫ਼ਾਇਦਾ। ਮੇਰਾ ਰਿਸ਼ਤਾ ਪੱਕਾ ਹੋ ਚੁਕਿਆ ਹੈ, ਹੁਣ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕੀ ਹਾਂ ਤੇ ਕਿ ਬਣਨਾ ਚਾਹੁੰਦੀ ਹਾਂ।" ਪ੍ਰੀਤੀ ਨੇ ਜਵਾਬ ਦਿੱਤਾ।
"ਕਿਊ ਫ਼ਰਕ ਨਹੀਂ ਪੈਂਦਾ!ਤੁਸੀਂ ਵੀ ਇਨਸਾਨ ਹੋ, ਤੁਹਾਡੇ ਵੀ ਅਪਣੇ ਸੁਪਣੇ ਹਨ।ਅਪਣੀ ਇੱਛਾਵਾਂ ਹਨ।ਮੇਰੇ ਲਈ ਇਹ ਗੱਲ ਜਾਨਣਾ ਬਹੁਤ ਜਰੂਰੀ ਹੈ ਕਿ ਮੇਰੇ ਹੋਣ ਵਾਲੇ ਜੀਵਨਸਾਥੀ ਦੀ ਅਪਨੇ ਖੁਦ ਲਈ ਕਿ ਸੋਚ ਹੈ।ਕਿਉਂਕਿ ਮੈਂ ਕਿਸੀ ਤਰਾਹ ਦੇ ਦਬਾਵ ਨੂੰ ਬਰਦਾਸ਼ਤ ਨਹੀਂ ਕਰ ਸਕਦਾ।ਮੈਂ ਤੁਹਾਨੂੰ ਵੇਖ ਕੇ ਹੀ ਸਮਝ ਗਿਆ ਕਿ ਤੁਸੀ ਹਲੇ ਵਿਆਹ ਲਈ ਤਿਆਰ ਨਹੀਂ ਹੋ।ਜੇ ਮੇਰੀ ਗੱਲ ਤੁਹਾਨੂੰ ਸਹੀ ਲੱਗੇ ਤੇ ਪਲੀਜ਼,,, ਮੇਨੂ ਦੱਸੋ ਕਿ ਕੀ ਗੱਲ ਹੈ!" ਰੋਹਿਤ ਦੀ ਗੱਲ ਸੁਣਕੇ ਪ੍ਰੀਤੀ ਦਾ ਮਨ ਭਾਰੀ ਹੋ ਗਿਆ।ਉਸਨੇ ਰੋਹਿਤ ਨੂੰ ਅਪਣੇ ਸੁਪਣੇ ਵਾਰੇ ਦੱਸਿਆ ਜਿਨੂੰ ਸੁੰਨ ਕੇ ਰੋਹਿਤ ਨੇ ਕਿਹਾ,"ਬੱਸ,, ਇੰਨੀ ਜੀ ਗੱਲ।ਇੱਹ ਤਾਂ ਕੋਈ ਬਹੁਤ ਵੱਡੀ ਪਰੇਸ਼ਾਨੀ ਨਹੀਂ।ਤੁਸੀਂ ਕੁੱਜ ਨਹੀਂ ਸੋਚੋ ਬੱਸ ਅਪਣੇ ਮਨ ਦੀ ਗੱਲ ਸੁਣੋ।ਤੁਹਾਡਾ ਮਨ ਕਿ ਕਹਿੰਦਾ ਹੈ।ਪ੍ਰੀਤੀ ਏਹ ਤੁਹਾਡੀ ਜ਼ਿੰਦਗੀ ਹੈ, ਇਸਨੂੰ ਕਿਸੀ ਦਬਾਵ ਵਿੱਚ ਆ ਕੇ ਬਰਬਾਦ ਨਾ ਕਰੋ।ਹਰ ਇਨਸਾਨ ਨੂੰ ਅਪਣੇ ਸੁਪਣੇ ਪੂਰੇ ਕਰਨ ਦਾ ਹੱਕ ਹੈ।ਤੁਸੀਂ ਵੀ ਪਹਿਲੇ ਅਪਣੇ ਟੀਚਰ ਬਣਨ ਦਾ ਸੁਪਣਾ ਪੂਰਾ ਕਰੋ।ਕਿਉਂਕਿ ਏਹ ਤੁਹਾਡੇ ਅਪਣੇ ਮਨ ਦੀ ਆਵਾਜ਼ ਹੈ ਅਤੇ ਮਨ ਵਿੱਚ ਰੱਬ ਵੱਸਦਾ ਹੈ ਇਸ ਲਈ ਮਨ ਦੀ ਆਵਾਜ਼ ਹਮੇਸ਼ਾ ਇਨਸਾਨ ਨੂੰ ਸਹੀ ਰਾਹ ਦਿਖਾਂਦੀ ਹੈ।ਤੁਸੀਂ ਇੱਸ ਰਿਸ਼ਤੇ ਦੀ ਚਿੰਤਾ ਨਾ ਕਰੋ, ਮੈਨੂੰ ਕੋਈ ਜਲਦੀ ਨਹੀਂ।ਜੇ ਮੈਂ ਤੁਹਾਨੂੰ ਪਸੰਦ ਹਾਂ ਤੇ ਮੈਂ ਵੀ ਤੁਹਾਡੇ ਲਈ ਇੰਤੇਜਾਰ ਕਰਨ ਨੂੰ ਤਿਆਰ ਹਾਂ।ਜੇ ਪਸੰਦ ਨਹੀਂ ਤਾਂ ਵੀ ਤੁਸੀਂ ਨਾ ਕਰ ਸਕਦੇ ਹੋ।ਬੱਸ ਜੋ ਵੀ ਫ਼ੈਸਲਾ ਲਓ ਅਪਣੇ ਮਨ ਦੀ ਆਵਾਜ਼ ਸੁਣ ਕੇ ਹੀ ਲੈਣਾ।"
ਇੰਨੀ ਗੱਲ ਕਹਿ ਕੇ ਰੋਹਿਤ ਪੂਰੇ ਪਰਿਵਾਰ ਕੋਲ ਟੁਰ ਗਿਆ।ਪ੍ਰੀਤੀ ਇੱਕ ਟਕ ਰੋਹਿਤ ਨੂੰ ਵੇਖਦੀ ਰਹੀ।ਕਦੇ ਉਸਦੇ ਅਪਣੇ ਪਰਿਵਾਰ ਨੇ ਉਹਨੂੰ ਇੰਨਾ ਅੱਛਾ ਨਹੀਂ ਸਮਝਿਆ, ਜਿੰਨਾ ਕਿ ਇੱਕ ਅਜਨਬੀ ਸਮਝ ਗਿਆ।ਪ੍ਰੀਤੀ ਬੜੀ ਖੁਸ਼ੀ ਨਾਲ ਬਾਹਰ ਗਈ ਅਤੇ ਰਿਸ਼ਤੇ ਵਾਸਤੇ ਹਾਂ ਕਹਿ ਦਿੱਤੀ।ਜਦੋ ਰੋਹਿਤ ਨੇ ਪੁਛਿਆ ਕਿ ਕਿਵੇਂ ਹਾਂ ਕਹਿ ਦਿੱਤੀ ਤਾਂ ਪ੍ਰੀਤੀ ਨੇ ਜਵਾਬ ਦਿੱਤਾ,"ਮੈਂ ਅਪਣੇ ਮਨ ਦੀ ਆਵਾਜ਼ ਸੁਣੀ ਹੈ।ਮੇਰੇ ਮਨ ਨੇ ਕਿਹਾ ਕਿ ਜੋ ਮੁੰਡਾ ਵਿਆਹ ਤੋਂ ਪਹਿਲਾਂ ਹੀ ਮੈਨੂੰ ਇੰਨੀ ਅੱਛੇ ਤਰੀਕੇ ਨਾਲ ਸਮਝ ਗਿਆ ਉਹ ਵਿਆਹ ਤੋਂ ਬਾਅਦ ਕਿੰਨਾ ਅੱਛਾ ਜੀਵਨਸਾਥੀ ਬਣੇਗਾ।ਤੁਹਾਡੀ ਕਹੀ ਹੋਇ ਗੱਲ ਯਾਦ ਆ ਗਈ ਕਿ, ਸੁਣੋ ਸਬ ਦੀ ਕਰੋ ਮਨ ਦੀ।"
ਇੱਕ ਮੁਸਕਾਣ ਨਾਲ ਰੋਹਿਤ ਅਤੇ ਪ੍ਰੀਤੀ ਨੇ ਇੱਕ ਦੂੱਜੇ ਦਾ ਮੁੱਹ ਮੀਠਾ ਕਰਾਯਾ।ਦੋਵਾਂ ਦਾ ਵਿਆਹ ਹੋਇਆ ਅਤੇ ਵਿਆਹ ਤੋਂ ਇੱਕ ਸਾਲ ਬਾਅਦ ਪ੍ਰੀਤੀ ਅਪਣੇ ਪਿੰਡ ਵਿਚ ਟੀਚਰ ਬਣਕੇ ਆਈ।ਪਿੰਡ ਦੀ ਕੁੜੀਆਂ ਨੂੰ ਪ੍ਰੀਤੀ ਨੇ ਪੜ੍ਹਾਈ ਕਰਨ ਲਈ ਪ੍ਰੋਤਸਾਹਿਤ ਕਿੱਤਾ ਅਤੇ ਅਪਣੇ ਮਨ ਦੀ ਆਵਾਜ਼ ਸੁਣਨ ਨੂੰ ਵੀ ਕਿਹਾ।
©®ਮਨਪ੍ਰੀਤ ਮਖਿਜਾ
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.