ਦੋਸਤ

ਬੱਦਲੀ ਹੋਈ ਦੋਸਤੀ ਦੇ ਰੰਗ

Originally published in pa
Reactions 0
946
Manpreet Makhija
Manpreet Makhija 19 May, 2020 | 1 min read

ਸ਼ੀਨਾ ਨੇ ਮੋਬਾਇਲ ਫ਼ੋਨ ਵੇਖਦੇ ਹੋਏ ਨਜ਼ਰ ਘੁਮਾਈ ਤੇ ਫ਼੍ਰੇੰਡ੍ਸਬੁੱਕ ਤੇ ਅਪਣੀ ਬੱਚਪਨ ਦੀ ਸਹੇਲੀ ਨੂੰ ਵੇਖ ਕੇ ਬੜੀ ਖੁਸ਼ੀ ਹੋਈ। ਸ਼ੀਨਾ ਨੇ ਇਸਕਰੋਲ਼ ਕਿੱਤਾ ਤੇ ਪਤਾ ਚੱਲਿਆ ਕਿ ਉਸਦੀ ਸਹੇਲੀ ਹੁਣ ਉਸਦੇ ਹੀ ਸ਼ਹਿਰ ਵਿੱਚ ਰਹਿੰਦੀ ਹੈ। ਸ਼ੀਨਾ ਨੂੰ ਤੇ ਜਿਵੇਂ ਪੰਖ ਲੱਗ ਗਏ। ਸਕੂਲ, ਕਾਲਜ ਦੀ ਸਾਰੀਆਂ ਗੱਲਾਂ ਚੇਤੇ ਆ ਗਈਆਂ। ਸ਼ੀਨਾ ਨੇ ਛੇਤੀ ਛੇਤੀ ਅਪਣੀ ਸਹੇਲੀ ਨੂੰ ਮੈਸਜ ਕਿੱਤਾ ਤੇ ਓਸਦਾ ਫ਼ੋਨ ਨੰਬਰ ਲਿਆ।

ਸ਼ੀਨਾ ਫ਼ੋਨ ਮਿਲਾਂਦੇ ਹੀ ਬੋਲੀ, "ਕਿ ਹਾਲ ਹੈ ਨੀ ਕੁੜੀਏ ਤੇਰਾ!"

"ਆਏ ਐਮ ਗੁਡ, ਤੁਮ ਕੈਸੀ ਹੋ!" ਦੂੱਜੇ ਪਾਸੋ ਸਹੇਲੀ ਦੀ ਆਵਾਜ਼ ਸੁਣਨ ਤੋਂ ਜ਼ਿਆਦਾ ਪਰਾਏਪਨ ਦੀ ਭਨਕ ਲੱਗੀ ਸ਼ੀਨਾ ਨੂੰ। ਓਸਦੀ ਸਹੇਲੀ ਨੇ ਸਿਰਫ਼ ਪੈਸੇ, ਨੌਕਰ, ਚਾਕਰ, ਬੰਗਲੇ, ਗੱਡੀ... ਇਨ੍ਹਾਂ ਗੱਲਾਂ ਵਿੱਚ ਹੀ ਟਾਈਮ ਕਢ ਦਿੱਤਾ। ਸ਼ੀਨਾ ਨੇ ਸੋਚਿਆ ਕਿ ਇਸ ਸ਼ੋ ਸ਼ਾ ਵਾਲੀ ਦੁਨੀਆਂ ਵਿੱਚ ਬਸ ਇੱਕ ਦੋਸਤ ਹੀ ਹੁੰਦਾ ਜੋ ਅਪਣੇ ਰੰਗ ਵਿੱਚ ਰੰਗ ਜਾਂਦਾ, ਲੇਕਿਨ ਅੱਜ ਸ਼ੀਨਾ ਦਾ ਉਹ ਭਰਮ ਵੀ ਭੁੱਲ ਗਿਆ। ਫ਼ੋਨ ਰੱਖ ਕੇ ਸ਼ੀਨਾ ਨੇ ਸਾਮ੍ਹਣੇ ਦੀਵਾਰ ਤੇ ਲੱਗੀ ਕ੍ਰਿਸ਼ਨ ਭਗਵਾਨ ਦੀ ਤਸਵੀਰ ਵੇਖੀ ਅਤੇ ਬੋਲੀ, 'ਵੇ ਰੱਬਾ.... ਤੇਰੇ ਤੇ ਸੁਦਾਮਾ ਵਰਗੀ ਦੋਸਤੀ ਹੁਣ ਨਹੀਂ ਰਹੀਆਂ।'

©ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.