"ਚਲੋ ਚਲੋ, ਜਲਦੀ ਜਲਦੀ ਸਭ ਤਿਆਰ ਹੋ ਜਾਓ , ਪੂਜਾ ਲਈ ਪੰਡਤ ਜੀ ਆਉਣ ਵਾਲੇ ਹੈ।"
ਨੇਹਾ ਨੇ ਆਪਣੇ ਪਤੀ ਅਤੇ ਬੱਚਿਆਂ ਨੂੰ ਛੇਤੀ ਛੇਤੀ ਉੱਠਣ ਲਈ ਕਿਹਾ। ਅੱਜ ਓਹਨਾ ਦੇ ਨਵੇਂ ਘਰ ਦੀ ਪੂਜਾ ਹੈ। ਇਹ ਘਰ ਨੇਹਾ ਦਾ ਸੁਪਣਾ ਸੀ । ਇਕ ਗ੍ਰਹਿਣੀ ਹੋਣ ਕਰਕੇ ਨੇਹਾ ਨਵੇਂ ਘਰ ਖਰੀਦਣ ਲਈ ਜ਼ਿਆਦਾ ਕੁੱਝ ਤੇ ਨਹੀਂ ਕਰ ਸਕੀ ਪਰ ਓਸਨੇ ਆਪਣੇ ਪਤੀ ਨਾਲ ਮਿਲਕੇ ਇਹ ਸੁਪਣਾ ਵੇਖਿਆ ਸੀ। ਅੱਜ ਓਹ ਦਿਨ ਆ ਹੀ ਗਿਆ।
ਬੱਚਿਆਂ ਨੂੰ ਤਿਆਰ ਕਰਕੇ ਨੇਹਾ, ਪੂਜਾ ਦੀ ਤਿਆਰੀ ਵਿੱਚ ਲਗ ਗਈ। ਥੋੜੀ ਹੀ ਦੇਰ ਵਿੱਚ ਮਹਿਮਾਨ ਵੀ ਆਣਾ ਸ਼ੁਰੂ ਹੋ ਗਏ। ਨੇਹਾ ਦਾ ਪਤੀ ਹਰੀਸ਼ ਵੀ ਤਿਆਰ ਹੋਕੇ ਆ ਗਿਆ। ਹੁਣ ਦੋਵੇ ਪਤੀ ਪਤਨੀ ਮਿਲਕੇ ਪੂਜਾ ਕਰਨ ਲਗ ਪਏ। ਸੱਭ ਕੁੱਝ ਬੜੀ ਹੀ ਸ਼ਾਂਤੀ ਨਾਲ ਪੂਰਾ ਹੋਇਆ। ਪੰਡਤ ਜੀ ਦੇ ਜਾਣ ਤੋਂ ਬਾਅਦ ਨੇਹਾ ਅਤੇ ਹਰੀਸ਼ ਨੇ ਮਹਿਮਾਨਾਂ ਨੂੰ ਨਾਸ਼ਤਾ ਪਾਣੀ ਦਿੱਤਾ। ਮਹਿਮਾਨ ਵੀ ਨੇਹਾ ਨੂੰ ਨਵੇਂ ਘਰ ਲਈ ਕੁੱਝ ਉਪਹਾਰ ਦੇਣ ਲੱਗ ਪਏ।
ਥੋੜੀ ਦੇਰ ਬਾਅਦ ਹਰੀਸ਼ , ਆਪਣੇ ਕਮਰੇ ਵਿੱਚ ਗਿਆ ਤੇ ਆਫ਼ਿਸ ਦੇ ਬੈਗ ਵਿੱਚੋਂ , ਇੱਕ ਪੈਕੇਟ ਜੇਹਾ ਕੱਢਿਆ। ਨੇਹਾ ਨੂੰ ਦੇਕੇ ਕਿਹਾ,
"ਪਤਨੀ ਜੀ ਇੱਕ ਗਿਫ਼ਟ ਮੈਂ ਵੀ ਲੈਕੇ ਆਇਆ ਹਾਂ।"
ਨੇਹਾ ਹੱਸਣ ਲੱਗ ਪਈ। ਜਦੋਂ ਗਿਫ਼ਟ ਖੋਲ ਕੇ ਵੇਖਿਆ ਤਾਂ ਦਿਲ ਭਰ ਆਇਆ। ਗਿਫ਼ਟ ਵਿੱਚੋਂ ਇੱਕ ਨੇਮ ਪਲੇਟ ਨਿੱਕਲੀ ਜਿਸਤੇ ਲਿਖਿਆ ਸੀ,
Neharish ਦਾ ਘਰ
ਇਸਨੂੰ ਵੇਖ ਕੇ ਨੇਹਾ ਆਪਣੇ ਪਤੀ ਨੂੰ ਵੇਖਣ ਲਗੀ। ਤੇ ਹਰੀਸ਼ ਨੇ ਕਿਹਾ, "ਮੈਂ ਜਾਣ ਦਾ ਹਾਂ, ਇਹ ਘਰ ਤੇਰਾ ਸੁਪਣਾ ਰਿਹਾ ਹੈ। ਜੇ ਮੈਂ ਇਸ ਘਰ ਨੂੰ ਪਾਉਣ ਲਈ ਮਿਹਨਤ ਕਿੱਤੀ ਹੈ ਤੇ ਤੂੰ ਵੀ ਆਪਣੇ ਸਹਾਈ ਸੁਭਾਵ ਨਾਲ ਮੈਨੂੰ ਬੜਾ ਸਪੋਰਟ ਕਿੱਤਾ ਹੈ। ਜਦੋਂ ਅੱਜ ਇਹ ਸੁਪਣਾ ਸੱਚ ਹੋਇਆ ਹੈ ਤੇ ਇਸਨੂੰ ਜੀਣ ਦਾ ਹੱਕ ਤੁਹਾਡਾ ਵੀ ਹੈ। ਇਹ ਸਿਰਫ਼ ਹਰੀਸ਼ ਕੁਮਾਰ ਦਾ ਘਰ ਨਹੀਂ, ਨੇਹਾ ਅਤੇ ਹਰੀਸ਼ ਦਾ ਘਰ ਹੈ, ਨੇਹਰਿਸ਼ ਦਾ ਘਰ।"
ਆਪਣੇ ਪਤੀ ਕੋਲੋ ਬਰਾਬਰੀ ਦਾ ਹੱਕ ਅਤੇ ਸਨਮਾਨ ਪਾਕੇ ਨੇਹਾ ਦੇ ਹੰਜੂ ਗਿਰਣ ਲੱਗ ਪਏ। ਨੇਹਾ ਨੇ ਆਪਣੇ ਪੇਕੇ ਕਦੇ ਵੀ ਇਸ ਬਰਾਬਰੀ ਨੂੰ ਨਹੀਂ ਵੇਖਿਆ, ਓਸਦੀ ਮਾਂ ਨੂੰ ਕਦੇ ਕੋਈ ਸਨਮਾਨ ਨਹੀਂ ਮਿਲਦਾ ਸੀ। ਨੇਹਾ ਦੇ ਦਿਲ ਵਿੱਚ ਵੀ ਕਿੱਧਰੇ ਇਹ ਡਰ ਪਣਪ ਰਿਹਾ ਸੀ ਮਗਰ ਅੱਜ, ਓਹ ਡਰ ਹਮੇਸ਼ਾ ਲਈ ਦੂਰ ਹੋ ਗਿਆ।
©ਮਨਪ੍ਰੀਤ ਮਖਿਜਾ
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.