ਗੀਤਾ, ਅੱਜ ਸਵੇਰ ਦਾ ਕੱਮ ਨਿਪਟਾ ਕੇ ਅਖ਼ਬਾਰ ਅਤੇ ਕੋਫੀ ਲੈਕੇ, ਬਾਲਕਨੀ ਵਿੱਚ ਬੈ ਗਈ। ਇਹ ਗੀਤਾ ਦਾ ਰੋਜ ਦਾ ਰੁਟੀਨ ਸੀ ਕਿ ਛੇਤੀ ਛੇਤੀ ਕੱਮ ਨਿਪਟਾ ਕੇ ਆਪਣੇ ਨਾਲ ਕੁੱਝ ਵਕ਼ਤ ਬਿਤਾਏ। ਇੰਝ ਤਾਂ, ਸਵੇਰ ਤੋਂ ਹੀ ਸ਼ੁਰੂ ਹੋਇਆ ਓਸਦਾ ਕੱਮ ਗਯਾਰਹ ਵਜੇ ਖ਼ਤਮ ਹੁੰਦਾ। ਪਤੀ ਦਾ ਆਫ਼ਿਸ, ਬੱਚਿਆਂ ਦੀ ਸਕੂਲ, ਘਰ ਦਾ ਕੱਮ ਸੱਭ ਕਰਨ ਤੋਂ ਬਾਅਦ, ਹੀ ਗੀਤਾ ਨੂੰ ਆਪਣੇ ਲਈ ਵਕ਼ਤ ਮਿਲਦਾ। ਅੱਜ ਥੋੜਾ ਸਿਰ ਦਰਦ ਵੀ ਸੀ। ਕੋਫੀ ਦੀ ਇੱਕ ਘੂੰਟ ਭਰਦਿਆਂ ਗੀਤਾ ਸੋਚਣ ਲਗੀ, 'ਕੇਹੋ ਜੇਹਾ ਜੀਵਨ ਹੈ ਇੱਕ ਗ੍ਰਹਿਣੀ ਦਾ!!!' 'ਸੱਭ ਦੀ ਪਰਵਾਹ ਕਰਦੀ ਹੈ, ਸੱਭ ਨੂੰ ਖੁਸ਼ੀਆਂ ਦੇਂਦੀ ਹੈ, ਇੱਕ ਤਰ੍ਹਾਂ ਵੇਖੋ ਤੇ ਸੱਭ ਦੇ ਜੀਵਨ ਵਿੱਚ ਰੰਗ ਭਰਦੀ ਹੈ...ਲੇਕਿਨ ਓਸਦਾ ਆਪਣਾ ਜੀਵਨ ਓਸਦੀ ਆਪਣੀ ਖੁਸ਼ੀ ਪਤਾ ਨਹੀਂ ਕਿੱਧਰੇ ਖੋ ਜਾਂਦਿਆਂਹਨ! ਜਿਵੇਂ ਓਸਦੇ ਆਪਣੇ ਜੀਵਨ ਵਿੱਚ ਕੋਈ ਰੰਗ ਹੀ ਨ ਹੋਵੇ!!!"
ਆਪਣੇ ਆਪ ਨਾਲ ਹੀ ਗੱਲ ਕਰਦੀ ਹੋਈ ਗੀਤਾ ਦੀ ਨਜ਼ਰ ਸਾਮਣੇ ਦੇ ਬਿਲਡਿੰਗ ਵਿੱਚ ਗਈ। ਸਾਮਣੇ ਵਾਲੇ ਫਲੈਟ ਵਿੱਚ ਨਵਾਂ ਜੋੜਾ ਵਿਆਹ ਹੋਏ ਚਾਰ ਮਹੀਨੇ ਹੀ ਬੀਤੇ, ਉਹ ਕੁੜੀ ਖੜੀ ਸੀ। ਕਦੇ ਆਪਣੇ ਚੁੜੇ ਤੇ ਹੱਥ ਫੇਰਦੀ, ਕਦੇ ਆਪਣੇ ਗੱਲਾਂ ਤੇ...ਤੇ ਨਾਲੇ ਸ਼ਰਮਾਈ ਜਾਂਦੀ। ਇੱਕ ਔਰਤ ਲਈ ਆਪਣੇ ਪਤੀ ਤੋਂ ਮਿਲਿਆ ਪਿਆਰ... ਜੀਵਨ ਵਿੱਚ ਗੁਲਾਬੀ ਰੰਗ ਭਰ ਦੇਂਦਾ ਹੈਂ। ਗੀਤਾ ਨੂੰ ਵੀ ਆਪਣੇ ਪਤੀ ਨਾਲ ਬਿਤਾਏ ਖ਼ਾਸ ਪਲ ਯਾਦ ਆਉਣ ਲੱਗੇ। ਗੀਤਾ ਵੀ ਮੁਸਕੁਰਾ ਕੇ ਕੋਫੀ ਪੀਣ ਲੱਗੀ।
ਨੀਚੇ ਵਾਲੇ ਫਲੈਟ ਵਿੱਚ ਇੱਕ ਨੂੰਹ , ਆਪਣੇ ਸਹੁਰੇ ਸਾਹਬ ਜੀ ਨੂੰ ਕਸਰਤ ਕਰਨਾ ਸਿਖਾ ਰਹੀ ਸੀ। ਓਸਦੇ ਸਹੁਰੇ ਜੀ ਪਿੱਛਲੇ ਦੋ ਸਾਲ ਤੋਂ ਲਕਵੇਂ ਤੋਂ ਪੀੜਿਤ ਸਨ। ਨੂੰਹ ਨੇ ਵੀ ਠਾਣ ਲਿਆ ਕਿ , ਰੋਜ ਥੋੜੀ ਥੋੜੀ ਕੋਸ਼ਿਸ਼ ਕਰਕੇ ਆਪਣੇ ਪਿਤਾ ਵਰਗੇ ਸਹੁਰੇ ਨੂੰ ਠੀਕ ਕਰਕੇ ਰਹੇਗੀ। ਸਹੁਰੇ ਸਾਹਬ ਵੀ, ਆਪਣੇ ਹੱਥ ਨੂੰ ਹਿਲਾ ਕੇ ਆਸ਼ੀਰਵਾਦ ਦੇਂਦੇ ਅਤੇ ਕਸਰਤ ਦੀ ਕੋਸ਼ਿਸ਼ ਕਰਦੇ। ਪੀਲਾ ਰੰਗ ਦਾ ਸੂਟ ਪਾਕੇ ਖੜੀ ਓਸ ਨੂੰਹ ਦੇ ਇਰਾਦੇ ਬੁਲੰਦ ਸੀ। ਜਿਵੇ ਸਕਾਰਾਤਮਕ ਊਰਜਾ ਦੇਂਦੀ ਹੋਵੇ। ਵਾਕਈ, ਇੱਕ ਨਾਰੀ ਲਈ ਕੁੱਝ ਵੀ ਤੇ ਨਾਮੁਮਕਿਨ ਨਹੀਂ।
ਕੁੱਝ ਦੇਰ ਬਾਅਦ ਵੇਖਿਆ ਕਿ , ਸਬਜ਼ੀ ਵੇਚਣ ਵਾਲੀ ਇੱਕ ਜਨਾਨੀ ਮਾਂਗ ਵਿੱਚ ਸਿੰਦੂਰ ਭਰੀ ਹੋਈ, ਲਾਲ ਸਾੜੀ ਪਾਈ ਹੋਈ, ਹੱਥਾਂ ਵਿੱਚ ਲਾਲ ਚੂੜੀਆਂ, ਅਤੇ ਚੇਹਰੇ ਤੇ ਖੁਸ਼ੀ.... ਜਿਵੇ ਕਿ ਦੁਨੀਆਂ ਵਿੱਚ ਸੱਭ ਤੋਂ ਅਮੀਰ ਹੋਵੇ। ਮਗਰੋਂ ਹੀ ਓਸਦਾ ਆਦਮੀ, ਬੈਸਾਖੀ ਦੇ ਸਹਾਰੇ ਚਲਦਾ ਹੋਇਆ ਆਪਣੀ ਜਨਾਨੀ ਦੀ ਮਦਦ ਕਰੀ ਜਾਂਦਾ। ਵੇਖਿਆ ਜਾਏ, ਤੇ ਇਸ ਜੋੜੇ ਕੋਲ ਕੁੱਝ ਵੀ ਨਹੀਂ ਮਗਰ ਇਹਨਾਂ ਦੀ ਇੱਕ ਦੂੱਜੇ ਦਾ ਸਾਥ ਨਿਭਾਣ ਦੀ ਖੁਸ਼ੀ ਹੀ ਇਹਨਾਂ ਦੀ ਸੱਭ ਤੋਂ ਵੱਡੀ ਦੌਲਤ ਹੈ। ਪੱਕੇ ਵਾਅਦੇ ਵਾਲਾ ਲਾਲ ਰੰਗ, ਉਹਨਾਂ ਦੇ ਜੀਵਨ ਲਈ ਕਾਫੀ ਹੈ।
ਗੀਤਾ, ਇਹ ਸੱਭ ਵੇਖ ਕੇ ਜਿਵੇ ਆਸ਼ਾ ਨਾਲ ਭਰ ਗਈ। ਓਹ ਕਿਵੇ ਜਰਾ ਜੇਹੇ ਸਿਰ ਦਰਦ ਕਰਕੇ ਜੀਵਨ ਨੂੰ ਕੋਸ ਰਹੀ ਸੀ ਲੇਕਿਨ ਅਸਲ ਵਿੱਚ ਜੀਵਨ ਕਿੰਨਾ ਰੰਗ ਬਿਰੰਗਾ ਹੈ। ਕੋਫੀ ਖਤਮ ਕਰਕੇ , ਗੀਤਾ ਮੁਸਕੁਰਾ ਕੇ ਅਖ਼ਬਾਰ ਪੜ੍ਹਨ ਲੱਗੀ।
©ਮਨਪ੍ਰੀਤ ਮਖਿਜਾ
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.