ਕਿ ਮੁੰਡਾ ਤੇ ਕਿ ਕੁੜੀ

ਭੇਦ ਮਿਟਾਓ ਦਾ ਸੰਦੇਸ਼ ਦੇਂਦੀ ਕਹਾਣੀ

Originally published in pa
Reactions 0
1340
Manpreet Makhija
Manpreet Makhija 19 May, 2020 | 1 min read

"ਮੁੰਡੋ... ਛੇਤੀ ਛੇਤੀ ਹੱਥ ਚਲਾਓ।ਰੰਗ ਬਿਰੰਗੀ ਲੜੀਆਂ ਲਾਓ।ਢੋਲੀ, ਢੋਲ ਵਜਾਈ ਜਾ।ਮੇਰੇ ਘਰ ਰੌਣਕ ਲਾਓ।" ਸਰਪੰਚ ਜੀ ਆਪਣੇ ਘਰ ਵਿੱਚ ਕੱਮ ਕਰਦੇ ਹੋਏ ਮੁੰਡਿਆ ਨੂੰ ਕਹਿਣ ਲੱਗੇ।

"ਓ ਸਰਪੰਚ ਜੀ, ਸਾਹ ਲੈ ਲਓ।ਲੋਹੜੀ ਰਾਤ ਨੂੰ ਹੈ। ਮਤੇ ਆਪਣਾ ਬੀ ਪੀ ਹੀ ਨਾ ਵਧਾ ਲੈਣਾ।"

(ਸਰਪੰਚ ਸ਼ੇਰ ਸਿੰਘ ਨੂੰ ਵੇਖ ਕੇ ਉਹਨਾਂ ਦੀ ਪਤਨੀ ਨੇ ਕਿਹਾ)

"ਓ ਨਾ ਜੀ,,, ਇੰਨੇ ਸਾਲਾਂ ਬਾਅਦ ਮੇਰੇ ਘਰੇ ਖੁਸ਼ੀ ਆਈ ਹੈ।ਮੁੰਡੇ, ਪੋਤੇ, ਪੜਪੋਤੇ ਤੇ ਬੜੇ ਖਿਡਾਏ.. ਹੁਣ ਪੜਪੋਤੀ ਮੇਰੇ ਵੇਹੜੇ ਖੇਡੇਗੀ। ਮੇਰੀ ਪੜਪੋਤੀ ਦੀ, ਹੈਪੀ ਦੀ ਲੋਹੜੀ ਮਨਾਓ ਜੀ।ਆਹ ਲਓ, ਮਿਠਾਈ ਖਾਓ ਜੀ।"

ਸਰਪੰਚ ਜੀ ਦੀ ਅੱਖਾਂ ਭਿੱਜ ਗਈਆਂ।

ਸਰਪੰਚ ਜੀ ਦੀ ਪਤਨੀ ਵੀ ਖੁਸ਼ ਸੀ ਲੇਕਿਨ ਜਾਣ ਬੁੱਝ ਕੇ ਸਰਪੰਚ ਜੀ ਨੂੰ ਛੇੜਦੇ ਹੋਏ ਬੋਲੀ...'ਕਿਉਂ ਜੀ!, ਕੁੜੀਆਂ ਲਈ ਕਿ ਖੁਸ਼ ਹੋਣਾ! ਕੁੜੀਆਂ ਤੇ ਪਹਿਲਾਂ ਸਾਰਾ ਪੜ੍ਹਾਈ, ਲਿਖਾਈ, ਵਿਆਹ ਦਾ ਖਰਚਾ ਕਰਾਂਦੀ ਨੇ ਫ਼ਿਰ ਵਿਆਹ ਕੇ ਦੂੱਜੇ ਘਰ ਟੁਰ ਜਾਂਦਿਆਂ ਨੇ..ਆਪਣੇ ਤੇ ਬਸ ਪੁੱਤਰ ਹੋਂਦੇ ਨੇ।"

"ਉਹ ਕਮਲੀਏ..... ਗੱਲ ਸੁਣ ਮੇਰੀ...

ਰੱਬ ਨੇ ਦੋ ਜਾਤਾਂ ਬਣਾਇਆ

ਇੱਕ ਮੁੰਡਾ ਤੇ ਇੱਕ ਕੁੜੀ

ਪਰ ਜਦ ਦੋਵੇ ਹੀ ਰੱਬ ਦੇ ਹਥਹੁ ਬਣਿਆ

ਤੇ ਫਿਰ ਕਿ ਮੁੰਡਾ ਤੇ ਕਿ ਕੁੜੀ!"

©ਮਨਪ੍ਰੀਤ ਮਖਿਜਾ

0 likes

Published By

Manpreet Makhija

manpreet

Comments

Appreciate the author by telling what you feel about the post 💓

Please Login or Create a free account to comment.