ਆਪਣੀ ਜ਼ਿੰਦਗੀ ਤੋਂ ਪਰੇਸ਼ਾਨ ਹੋਕੇ ਭੋਲਾ ਸਿੰਘ, ਨਦੀ ਵਿੱਚ ਛਲਾਂਗ ਲਾਉਣ ਲਗਿਆ ਤਾਂ ਉਸ ਦੀ ਭੈਣ ਨੇ ਖਿੱਚ ਲਿਆ।
"ਮੈਨੂੰ ਮਰ ਜਾਣ ਦੇ ਭੈਣ,, ਮੈਂ ਗ਼ਰੀਬੀ ਕਰਕੇ ਤੇਰਾ ਵਿਆਹ ਨਹੀਂ ਕਰਾ ਸਕਿਆ।ਬਾਪੂ ਜੀ ਦੇ ਪੇਹੈ ਵੀ ਜ਼ੁਏ ਵਿੱਚ ਡਬੋ ਦਿੱਤੇ।ਮੈਂ ਸਭ ਦਾ ਗੁਨਾਹਗਾਰ ਹਾਂ।"
"ਨਾ ਵੀਰੇ... ਤੁਸੀਂ ਆਪਣੀ ਗ਼ਲਤੀ ਨੂੰ ਪਹਿਚਾਣਿਆ ਉਹੀ ਤੁਹਾਡੇ ਗੁਨਾਹਾਂ ਨੂੰ ਭੁਲਾਣ ਲਈ ਕਾਫ਼ੀ ਹੈ।ਜ਼ਿੰਦਗੀ ਵਿੱਚ ਹਾਰ ਜੀਤ ਲਗਿਆ ਰਹਿੰਦਾ ਹੈ।ਇਸਤੋਂ ਨਿਰਾਸ਼ ਨਹੀਂ ਹੋਂਣਾ। ਜ਼ਿੰਦਗੀ ਇੱਕ ਦੌੜ ਦਾ ਮੈਦਾਨ ਹੈ, ਰਾਹਾਂ ਵਿੱਚ ਆਉਣ ਵਾਲੇ ਪੱਥਰਾਂ ਤੋਂ ਰੁਕਣਾ ਨਹੀਂ ਹੈ। ਇਸ ਮੈਦਾਨ ਵਿੱਚ ਮਕਸਦ ਸਿਰਫ ਜੀਤ ਹੀ ਹੋਣੀ ਚਾਹੀਦੀ ਹੈ।"
ਭੋਲਾ ਸਿੰਘ ਨੂੰ ਆਪਣਾ ਉਦੇਸ਼ ਨਜ਼ਰ ਆਇਆ। ਭੋਲਾ ਸਿੰਘ ਨੇ ਹੁਣ ਜੀ ਤੋੜ ਕੋਸ਼ਿਸ਼ ਕਿੱਤੀ। ਪਿੰਡ ਦੇ ਸਰਪੰਚ ਦੇ ਖੇਤਾਂ ਵਿੱਚ ਮਜੂਰੀ ਕਿੱਤੀ, ਸ਼ਾਮ ਨੂੰ ਬੱਚਿਆਂ ਨੂੰ ਪੜ੍ਹਾਈ ਕਰਾਂਦਾ। ਰਾਤ ਨੂੰ ਅਪਣੇ ਮਾਂ ਪਿਊ ਦੀ ਸੇਵਾ ਕਰਦਾ। ਛੇਤੀ ਹੀ ਭੋਲਾ ਨੇ ਅਪਣੇ ਪਿਊ ਦਾ ਸਾਰਾ ਪੈਸਾ ਵਾਪਿਸ ਲਿਆ ਦਿੱਤਾ, ਭੈਣ ਦਾ ਵਿਆਹ ਵੀ ਜੋਰ ਸ਼ੋਰ ਨਾਲ ਕਰਾਈਆਂ। ਇਸਨੂੰ ਹੀ ਕਹਿੰਦੇ ਨੇ
"ਕੋਸ਼ਿਸ਼ ਕਰੇ ਇੰਸਾਨ ਤੋ ਕਿਆ ਨਹੀਂ ਪਾ ਸਕਤਾ ਹੈ,
ਬਸ ਜਰੂਰਤ ਹੈ ਹੋਸਲੋ ਕੋ ਬੁਲੰਦ ਕਰਨ ਦੀ।"
©ਮਨਪ੍ਰੀਤ ਮਖਿਜਾ
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.