ਇੱਕ ਬੰਗਲਾ ਬਣੇ ਨਿਆਰਾ

ਸਪਨੇ ਨੂੰ ਸੱਚ ਕਰਦੀ ਹੋਈ ਕਹਾਣੀ।

Manpreet Makhija
26 Jan, 2020 0 mins read min read pa
❤️ 0 💬 0 👁 1760
ਇੱਕ ਬੰਗਲਾ ਬਣੇ ਨਿਆਰਾ

ਹਰ ਲੜਕੀ ਦੇ ਆਪਣੇ ਕੁੱਝ ਸੁਪਣੇ ਹੁੰਦੇ ਹਨ।ਮੇਰੇ ਵੀ ਕਈਂ ਸੁਪਣੇ ਸਨ। ਜਦੋਂ ਮੈਂ ਛੋਟੀ ਸੀ ਤਾਂ ਸੁਪਣਾ ਵੇਖਿਆ ਕਿ ਮੈਂ ਵੱਡੀ ਹੋਕੇ ਇੱਕ ਏਅਰ ਹੋਸਟੈੱਸ ਬਣਾ।ਆਪਣੇ ਸਕੂਲ ਦੇ ਦਿਨਾਂ ਵਿੱਚ ਹੀ ਅੰਬਰਾਂ ਤੇ ਉਡਾਣ ਲਾਉਣ ਦਾ ਮਨ ਕਰਦਾ। ਪੇਪਰ ਵਿੱਚ ਆਉਣ ਵਾਲੀਆਂ, ਏਅਰ ਅਕੈਡਮੀ ਦੀਆਂ ਕਲਿੱਪ ਸੰਭਾਲ ਕੇ ਰੱਖਦੀ ਅਤੇ ਆਪਣੇ ਫਾਈਲ ਵਿੱਚ ਚਿਪਕਾ ਕੇ ਰੱਖਦੀ।ਮਗਰ ਬਹੁਤ ਹੀ ਜਲਦੀ ਲੋਕਾਂ ਨੇ ਮੇਰੇ ਉਸ ਸੁਪਣੇ ਨੂੰ ਚਕਨਾਚੂਰ ਕਰ ਦਿੱਤਾ।

"ਤੂੰ ਤਾਂ ਕੁੜੀ ਹੈ, ਕੁੜੀਆਂ ਨੂੰ ਇਹੋ ਜੇ ਕੰਮ ਕਰਨੇ ਚੰਗੇ ਨਹੀਂ ਲਗਦੇ।ਪੁੱਤ ,ਤੂੰ ਤਾਂ ਬੱਸ ਆਪਣੀ ਮਾਂ ਨਾਲ ਘਰ ਦਾ ਕੱਮ ਸਿੱਖ। ਕਲ ਨੂੰ ਕੋਈ ਵਧੀਆ ਘਰ ਹੀ ਮਿਲੂ।" ਹਰ ਇੱਕ ਰਿਸ਼ਤੇਦਾਰਾਂ ਨੇ ਮੇਰੇ ਘਰਵਾਲਿਆਂ ਦੇ ਦਿਮਾਗ ਨੂੰ ਕਾਬੂ ਕਰਕੇ ਮੇਰੇ ਦਿਲ ਵਿੱਚ ਪਨਪ ਰਹੇ ਸੁਪਣੇ ਨੂੰ ਮਾਰ ਦਿੱਤਾ। ਮਾਂ ਨੇ ਬਹੁਤ ਸਮਝਾਇਆ,"ਪੁੱਤ, ਇੰਝ ਮਨ ਨਹੀਂ ਮਾਰੀਦਾ।ਤੇਰੀ ਉਮਰ ਵਿੱਚ ਤੇ ਕੁੜੀਆਂ ਸੋਹਣੇ ਜਿਹੇ ਰਾਜਕੁਮਾਰ ਦੇ ਵਾਰੇ ਸੋਚਿਆ ਕਰਦੀ ਹਨ।" ਮਾਂ ਦੀ ਗੱਲ ਸੁਣਕੇ ਮੈਂ ਵੀ ਆਪਣੇ ਰਾਜਕੁਮਾਰ ਦੇ ਵਾਰੇ ਸੋਚਣਾ ਸ਼ੁਰੂ ਕਰ ਦਿੱਤਾ। ਸੁਪਣੇ ਵੀ ਵੇਖਣ ਲੱਗੀ ਕਿ,"ਜਿਹਦੇ ਨਾਲ ਮੈਂ ਵਿਆਹ ਕਰਾਂ, ਉਹ ਦਿਲ ਦਾ ਅਮੀਰ ਹੋਵੇ। ਮੇਰੀ ਹਰ ਗੱਲ ਨੂੰ ਬਿਨ ਬੋਲੇ ਹੀ ਸਮਝ ਸਕੇ।" ਛੇਤੀ ਹੀ ਮੇਰੇ ਲਈ ਇੱਕ ਰਿਸ਼ਤਾ ਆਇਆ, ਜਿਸਨੂੰ ਮੇਰੇ ਘਰਵਾਲਿਆਂ ਨੇ ਬਿਨਾਂ ਮੇਰੀ ਰਜਾਮੰਦੀ ਜਾਣੇ ਹੀ ਹਾਂ ਕਹਿ ਦਿੱਤੀ। ਮੇਰੇ ਪਤੀ ਮੈਨੂੰ ਬੜਾ ਪਿਆਰ ਕਰਦੇ, ਮੇਰੀ ਹਰ ਫ਼ਰਮਾਇਸ਼ ਪੁਰੀ ਕਰਦੇ । ਓਹਨਾ ਦਾ ਸਾਥ ਪਾਕੇ ਇੰਝ ਲੱਗਦਾ ਜਿਵੇ ਮੇਰਾ ਸੁਪਣਾ ਸੱਚ ਹੋ ਗਿਆ। ਮਗਰ ਵਿਆਹ ਦੇ ਇੱਕ ਇੱਕ ਸਾਲ ਜਿਵੇਂ ਲੰਘਦੇ ਗਏ, ਮੇਰਾ ਉਹ ਸੁਪਣਾ ਵੀ ਇੱਕ ਭਰਮ ਬਣਕੇ ਰਹਿ ਗਿਆ। ਹਰ ਗੱਲ ਤੇ ਸ਼ਿਕਾਇਤਾਂ, ਹਰ ਸ਼ਿਕਾਇਤ ਲਈ ਮੈਨੂੰ ਜਿੰਮੇਵਾਰ ਕਹਿਣਾ, ਇਹੋ ਜਾਂ ਰਾਜਕੁਮਾਰ ਤੇ ਮੈਂ ਆਪਣੇ ਲਈ ਨਹੀਂ ਸੋਚਿਆ ਸੀ। ਇੱਕ ਵਾਰ ਫ਼ਿਰ ਮੇਰੇ ਦਿਲ ਦੇ ਟੁਕੜੇ ਹੋ ਗਏ।

ਮੈਂ ਅਪਣੇ ਆਪ ਨੂੰ ਬੱਚਿਆਂ ਦੀ ਪਰਵਰਿਸ਼ ਅਤੇ ਘਰ ਦੀ ਸੰਭਾਲ਼ ਵਿੱਚ ਮਸ਼ਰੂਫ ਕਰ ਲਿਆ। ਇੱਕ ਸੁਪਣੇ ਜਿਹੇ ਮਹਿਲ ਵਾਂਗ ਘਰ ਦੇ ਕੋਨੇ ਕੋਨੇ ਨੂੰ ਸਜਾਇਆ ਕਰਦੀ। ਮੇਰੇ ਬੱਚੇ ਵੀ ਹੱਸਦੇ ਖੇਡਦੇ ਉਸ ਘਰ ਵਿੱਚ ਖੁਸ਼ ਸਨ।ਇੱਕ ਦਿਨ ਬੜੀ ਹੀ ਛੋਟੀ ਜਿਹੀ ਗੱਲ ਤੇ ਮੇਰੇ ਬੱਚੇ ਨੇ ਗੁੱਸੇ ਵਿੱਚ ਆਪਣੀ ਦਾਦੀ ਮਾਂ ਦੇ ਕਮਰੇ ਦੀ ਦੀਵਾਰਾਂ ਆਪਣੀ ਪੇਂਸਿਲ ਨਾਲ ਰੰਗ ਦਿੱਤੀ ਜਿਹਦੇ ਕਰਕੇ ਮੇਰੀ ਸੱਸ ਨੇ ਬੱਚੇ ਤੇ ਹੱਥ ਵੀ ਚੁੱਕ ਦਿੱਤਾ।ਮੈਂ ਸ਼ਾਂਤ ਸੀ ਲੇਕਿਨ ਸੱਸ ਦਿਆਂ ਗੱਲਾਂ ਓਦੋਂ ਬਰਦਾਸ਼ਤ ਤੋਂ ਬਾਹਰ ਹੋ ਗਈ ਜਦੋਂ ਉਹਨਾਂ ਨੇ ਮੈਨੂੰ ਪਰਾਏ ਘਰ ਤੋਂ ਆਇਆ ਹੋਇਆ ਕਹਿ ਦਿੱਤਾ ਤੇ ਮਹਿਮਾਨਾਂ ਸਾਹਮਣੇ ਮੇਰਾ ਮਜਾਕ ਉਡਾਇਆ। ਮੈਂ ਬੜੀ ਦੁਖੀ ਹੋਈ। ਆਪਣੀ ਮਾਂ ਨੂੰ ਫ਼ੋਨ ਕਿੱਤਾ, ਲੇਕਿਨ ਮਾਂ ਦੀ ਗੱਲ ਸੁਣਕੇ ਮੇਰੇ ਪੈਰਾਂ ਥੱਲੋਂ ਜ਼ਮੀਨ ਖਿਸਕ ਗਈ। ਮਾਂ ਦੇ ਲਫ਼ਜ ਮੇਰੇ ਕੰਨਾਂ ਵਿੱਚ ਗੂੰਜ ਰਹੇ ਸਨ," ਪੁੱਤ ,ਹੁਣ ਤਾਂ ਉਹ ਹੀ ਤੇਰਾ ਘਰ ਹੈ।ਇਸ ਘਰ ਵਿੱਚ ਤੇ ਤੂੰ ਮਹਿਮਾਨ ਹੀ ਰਹਿ ਗਈ ਹੈ।"

ਮੈਂ ਪੂਰੀ ਜ਼ਿੰਦਗੀ ਜਿਸ ਘਰ ਨੂੰ ਅਪਣਾ ਸਮਝਿਆ, ਉਹ ਘਰ ਲਈ ਮੈਂ ਕਦੋਂ ਪਰਾਈ ਹੋ ਗਈ ਤੇ ਕਦੋਂ ਮਹਿਮਾਨ,,, ਮੈਂ ਆਪ ਹੀ ਨਹੀਂ ਜਾਣ ਪਾਈ। ਮੇਰੀ ਮਾਂ ਸ਼ਾਇਦ ਸਹੀ ਵੀ ਕਹਿ ਰਹੀ ਸੀ ਲੇਕਿਨ ਮੇਰੇ ਟੁੱਟੇ ਹੋਏ ਦਿਲ ਵਿੱਚ ਉਹ ਗੱਲ ਬੈਠ ਗਈ।ਹੁਣ ਮੇਰਾ ਇੱਕੋ ਹੀ ਸੁਪਣਾ ਰਹਿ ਗਿਆ ਕਿ ਮੈਂ ਆਪਣਾ ਘਰ ਬਣਾਉਣਾ ਹੈ। ਮੈਂ ਆਪਣੇ ਉਸ ਸੁਪਣੇ ਨੂੰ ਸਾਕਾਰ ਕਰਨ ਲਈ ਬੜੀ ਮੇਹਨਤ ਕਿੱਤੀ। ਮੈਂ ਆਪਣਾ ਟੀਫਿਨ ਸੈਂਟਰ ਸ਼ੁਰੂ ਕਿੱਤਾ ਤੇ ਨਾਲੇ ਰਾਤ ਵੇਲੇ ਲੋਕਾਂ ਦੇ ਕਪੜੇ ਸਿਲਦੀ। ਰੱਬ ਨੇ ਵੀ ਮੇਰੇ ਸਿਰ ਤੇ ਮੇਹਰ ਕਿੱਤੀ।ਕਰੀਬ ਪੰਜ ਸਾਲਾਂ ਦੀ ਅਪਾਰ ਮਿਹਨਤ ਤੋਂ ਬਾਅਦ ਬੈਂਕ ਤੋਂ ਲੋਨ ਲਿਆ ਅਤੇ ਇੱਕ ਛੋਟਾ ਜਿਹਾ ਘਰ ਮੈਂ ਅਪਣੇ ਲਈ, ਆਪ੍ਣੇ ਨਾਮ ਤੋਂ ਲਿਆ।

©®ਮਨਪ੍ਰੀਤ ਮਖਿਜਾ

0 likes

Support Manpreet Makhija

Appreciate this story? Send a small tip to encourage the author to write more great work!

Please login to tip the author.

Manpreet Makhija
Published By

Manpreet Makhija

@manpreet

Comments

Appreciate the author by telling what you feel about the post 💓

Please Login or Create a free account to comment.

Recommended For You

Stories tailored to your recent reading preferences

More stories in Art
Xleem 01 Jul, 2026 1 min read min

Life

Life is a long journey, and most of us spend it chasing what we lack, while forgetting to be grateful for what we already hold.

91 0
More stories in Art
Xleem 01 Jul, 2026 1 min read min

Li3f

Just read it

84 1
More stories in Art
Vidhisha Rai 17 Jul, 2025 1 min read min

कृत्रिम बुद्धिमता :उपयोगिता और हानि

AI उपयोगिता और हानि

293 0
More stories in Art
Abdul Aleem nsk 29 Jun, 2025 3 mins read min

"The Boy Who Held Storms in Silence" (Fiction)

A silent boy, crushed by cruelty and unseen by the world, carries his pain alone—until it quietly ends him.

491 0