Technology

Originally published in pa
Reactions 0
496
Kiran
Kiran 11 Sep, 2019 | 1 min read

ਵਰਤਮਾਨ ਵਿਦਿਆ-ਪ੍ਰਣਾਲੀ ਵਿਚ ਸਿਲੇਬਸ ਅਤੇ ਵਿਸ਼ੇ ਸੀਮਤ ਹੁੰਦੇ ਹਨ । ਇਨ੍ਹਾਂ ਨੇ ਦੋ ਜਾਂ ਤਿਨ। ਗਰੁੱਪਾਂ ਵਿਚ ਵੰਡਿਆ ਗਿਆ ਹੈ-ਹਿਊਮੈਨੀਟੀਜ਼ ਅਤੇ ਵੋਕੇਸ਼ਨਲ (ਦਸਵੀਂ ਤੱਕ) । ਇਸ ਤੋਂ ਬਾਅਦ ਆਰਟਸ, ਕਾਮਰਸ, ਸਾਇਸ (ਮੈਡੀਕਲ ਤੇ ਨਾਨ-ਮੈਡੀਕਲ) ਤੇ ਇਨ੍ਹਾਂ ਦੇ ਨਾਲ-ਨਾਲ ਕੁਝ ਸੀਮਤ ਜਿਹੇ ਵਿਸ਼ੇ ਕੋਰਸਾਂ ਵਿਚ ਪੜ੍ਹਾਏ ਜਾ ਰਹੇ ਹਨ ਜਿਵੇਂ ਹੋਮ ਸਾਇਸ, ਕਟਿੰਗ ਐਂਡ ਟੇਲਰਿੰਗ, ਕੰਪਿਊਟਰ ਦੇ ਕੋਰਸ ਆਦਿ ਪਰ ਬਹੁਤੇ ਵਿਦਿਆਰਥੀਆਂ ਦਾ ਰੁਝਾਨ ਆਰਟਸ ਵਿਸ਼ਿਆਂ ਤੱਕ ਹੀ ਸੀਮਤ ਹੈ। ਬਹੁਤ ਘੱਟ ਵਿਦਿਆਰਥੀ ਹਨ, ਜਿਹੜੇ ਸਾਇਸ ਤੇ ਕਾਮਰਸ ਵਾਲੀ ਲਾਈਨ ਵਿਚ ਜਾਂਦੇ ਹਨ। ਕੰਪਿਊਟਰ ਸਿੱਖਿਆ ਦੇ ਆਉਣ ਨਾਲ ਵਿਦਿਆਰਥੀਆਂ ਦਾ ਝਾਨ ਇਸ ਵੱਲ ਵਧ ਰਿਹਾ ਹੈ ਕਿਉਂਕਿ ਇਸ ਖੇਤਰ ਵਿਚ ਅਸੀਮ ਸੰਭਾਵਨਾਵਾਂ ਹਨ। ਵਿਦਿਆਰਥੀ-ਵਰਗ ਹੁਣ ਸਚੇਤ ਹੋ ਗਿਆ ਹੈ. ਉਸ ਵਿਚ ਜਾਗ੍ਰਿਤੀ ਆ ਗਈ ਹੈ। ਇਸ ਲਈ ਉਹ ਬਾਰ੍ਹਵੀਂ ਜਮਾਤ ਤੋਂ ਹੀ ਭਵਿੱਖ ਵਿਚ ਸਿੱਖਣ ਵਾਲੇ ਕੋਰਸਾਂ ਬਾਰੇ ਉਤਸ਼ਾਹਤ ਨਜ਼ਰ ਆਉਂਦਾ ਹੈ।


ਬਹੁਤ ਸਾਰੀਆਂ ਸੰਸਥਾਵਾਂ ਵੱਲੋਂ ਸਮੇਂ ਦੀ ਲੋੜ ਨੂੰ ਮੁੱਖ ਰੱਖ ਕੇ ਕਿੱਤਾਮੁਖੀ ਕੋਰਸਾਂ ਦੀ ਸ਼ੁਰੂਆਤ ਕਰਨ ਬਾਰੇ ਫੈਸਲਾ ਸ਼ਲਾਘਾਯੋਗ ਹੈ । ਸਿੱਖਿਆਂ ਨੂੰ ਕਿੱਤਾਮੁੱਖੀ ਬਣਾਉਣ ਦਾ ਵਿਚਾਰ ਮਹਾਤਮਾਂ ਗਾਂਧੀ ਜੀ ਦਾ ਵੀ ਸੀ। ਉਨਾਂ ਨੇ ਅਜਾਦ ਭਾਰਤ ਲਈ ਜਿਸ ਬੁਨਿਆਦੀ ਸਿੱਖਿਆ ਦੀ ਕਲਪਨਾ ਕੀਤੀ ਸੀ, ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਪੜਾਈ ਦੇ ਨਾਲ-ਨਾਲ ਛੋਟੇ-ਮੋਟੇ ਕੰਮ-ਧੰਦੇ ਚਲਾਉਣ ਵਾਲੇ ਬੁਨਿਆਦੀ ਸਕੂਲ ਵੀ ਖੋਲੇ ਗਏ ਸਨ। ਪਹਿਲਾਂ-ਪਹਿਲ ਸਕੂਲਾਂ ਵਿਚ ਲੜਕੀਆਂ ਲਈ ਹੋਮ-ਸਾਇੰਸ ਅਤੇ ਸਿਲਾਈਕਢਾਈ ਵੀ ਸਿਖਾਉਣ ਦਾ ਲਾਜ਼ਮੀ ਪ੍ਰਬੰਧ ਸੀ। ਇਸ ਤੋਂ ਬਾਅਦ ਵਿਦਿਆਰਥੀਆਂ ਲਈ ਖੇਤੀਬਾੜੀ ਦਾ ਵਿਸ਼ਾ ਸ਼ਾਮਲ ਕੀਤਾ ਗਿਆ ਪਰ ਹੁਣ ਵਿਦਿਆਰਥੀ ਅਜਿਹੇ ਕੋਰਸਾਂ ਵੱਲ ਰੁਚਿਤ ਨਹੀਂ ਹਨ। ਆਈ ਟੀ ਆਈ ਸੰਸਥਾਵਾਂ ਵੱਲੋਂ ਤਕਨੀਕੀ ਅਤੇ ਕਿੱਤਾ-ਮੁਖੀ ਕੋਰਸ ਕਰਵਾਏ ਜਾਂਦੇ ਹਨ। ਇਨ੍ਹਾਂ ਸੰਸਥਾਵਾਂ ਵਿਚ ਪ੍ਰਮੁੱਖ ਕੋਰਸ ਇਹ ਰਹੇ ਹਨ-ਇਲੈਕਟੀਸ਼ੀਅਨ, ਰਿਪੇਅਰਿੰਗ, ਮਕੈਨਿੰਗ, ਖਰਾਦ, ਟਾਈਪਿੰਗ, ਸ਼ਾਰਟ ਹੈਂਡ, ਡਰੈਸ ਡਿਜ਼ਾਈਨ, ਕਟਿਗ ਐਂਡ ਟੇਲਰਿੰਗ, ਆਰਟ ਐਂਡ ਕਰਾਫਟ, ਬਿਊਟੀਸ਼ੀਅਨ ਆਦਿ।ਕਿੱਤਾ-ਮੁਖੀ ਕੋਰਸਾਂ ਦਾ ਉਦੇਸ਼ ਵਿਦਿਆਰਥੀ ਨੂੰ ਹੱਥੀਂ ਕਿਰਤ ਕਰਨ ਲਈ ਲੋੜੀਂਦੀ ਸੋਧ ਅਤੇ ਜਾਣਕਾਰੀ ਦੇਣਾ ਹੈ ਤਾਂ ਜੋ ਵਿਦਿਆਰਥੀ ਪੜ੍ਹਾਈ ਤੋਂ ਬਾਅਦ ਸਵੈ-ਰੁਜ਼ਗਾਰ ਚਲਾ ਸਕੇ ਜਾਂ ਇਸ ਦੇ ਕਾਬਲ ਹੋ ਸਕੇ। ਸਮੇਂ ਦੇ ਪਰਿਵਰਤਨ ਨਾਲ ਕਿੱਤਾਮੁਖੀ ਕੋਰਸਾਂ ਵਿਚ ਢੇਰ ਸਾਰਾ ਪਰਿਵਰਤਨ ਆਇਆ ਹੈ। ਅੱਜ-ਕੱਲ ਬਹੁਰਾਸ਼ਟਰੀ ਕੰਪਨੀਆਂ ਦਾ ਬੋਲਬਾਲਾ ਹੈ, ਵਿਸ਼ਵੀਕਰਨ ਦਾ ਦੋਰ ਹੈ, ਮੁਕਾਬਲੇ ਦਾ ਯੁੱਗ ਹੈ। ਵਰਤਮਾਨ ਯੁੱਗ ਕੰਪਿਊਟਰ ਤੋਂ ਨੈਨੇ-ਤਕਨਾਲੋਜੀ ਵਿਚ ਪਹੁੰਚ ਗਿਆ ਹੈ। ਇਸ ਲਈ ਕਿੱਤਾਮੁਖੀ ਕੋਰਸਾਂ ਦਾ ਆਧੁਨਿਕ ਯੁੱਗ ਦੀਆਂ ਲੋੜਾਂ ਅਤੇ ਮੰਗਾਂ ਅਨੁਸਾਰ ਹੋਣਾ ਲਾਜ਼ਮੀ ਹੈ। ਜਿਵੇਂ : ਹੋਟਲ ਮੈਨੇਜਮੈਂਟ, ਆਫ਼ਿਸ ਮੈਨੇਜਮੈਂਟ , ਕੇਟਰਿੰਗ, ਕੁਕਰੀ, ਸੂਗਰ ਤਕਨਾਲੋਜੀ, ਫੂਡਸਾਇੰਸ ਅਤੇ ਤਕਨਾਲੋਜੀ, ਐਗਰੀਕਲਚਰ ਵਿਭਾਗ ਵਿਚ ਕਈ ਕੋਰਸ ਹਨ, ਕੰਪਿਊਟਰ ਦੇ ਬੇਸ਼ੁਮਾਰ ਕੋਰਸ ਹਨ, ਆਦਿ।


ਤਕਨੀਕੀ ਸਿੱਖਿਆ ਵੀ ਸਮੇਂ ਦੀ ਲੋੜ ਹੈ। ਇਕ ਸਧਾਰਨ ਪੜੇ-ਲਿਖੇ ਨਾਲੋਂ ਤਕਨੀਕੀ ਜਾਂ ਕਿੱਤਾਮੁਖੀ ਸਿਖਿਅਤ ਦੀ ਮੰਗ ਵਧੇਰੇ ਹੈ। ਬਜ਼ਾਰ ਵਿਚ ਉਸ ਦੀ ਕੀਮਤ ਵੱਧ ਹੈ |ਕਲਰਕ ਬਣਨ ਲਈ ਵੀ ਟਾਈਪ , ਸ਼ਾਰਟਡ , ਕੰਪਿਊਟਰ ਦੀ ਸਿੱਖਿਆ ਦਾ ਹੋਣਾ ਬਹੁਤ ਜ਼ਰੂਰੀ ਹੈ । ਉਦਯੋਗਕ ਯੁੱਗ ਵਿਚ ਵੀ ਵਪਾਰ ਦਾ ਭਵਿੱਖ ਮਹੱਤਵਪੂਰਨ ਹੈ। ਤਕਨੀਕੀ ਸਿੱਖਿਆ ਦੇ ਨਾਲ ਮਸ਼ੀਨਾਂ ਬਣਾਈਆਂ ਜਾ ਸਕਦੀਆਂ। ਹਨ ਤੇ ਕੱਚੇ ਮਾਲ ਨੂੰ ਤਿਆਰ ਕਰਕੇ ਮਹਿੰਗਾ ਵੇਚ ਕੇ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇਸ ਨਾਲ ਹੱਥੀਂ ਕਿਰਤ ਦੀ ਆਦਤ ਪੈ ਜਾਂਦੀ ਹੈ ਤੇ ਹੋਰਨਾਂ ਨੂੰ ਵੀ ਮਜ਼ਦੂਰੀ ਮਿਲ ਸਕਦੀ ਹੈ।


ਦਸਵੀਂ ਅਤੇ ਸੀਨੀਅਰ ਸੈਕੰਡਰੀ ਪਾਸ ਕਰਨ ਉਪਰੰਤ ਅਨੇਕਾਂ ਹੀ ਨਵੇਂ ਕੋਰਸ ਆ ਗਏ ਹਨ ਜਿਹੜੇ ਵਿਦਿਆਰਥੀ ਦੀਆਂ ਭਵਿਖਮੁਖੀ ਯੋਜਨਾਵਾਂ ਲਈ ਲਾਹਵੇਂ ਹਨ, ਜਿਵੇਂ :

ਆਰਟਸ, ਸਾਇੰਸ, ਮੈਡੀਕਲ, ਨਾਨ-ਮੈਡੀਕਲ, ਇੰਜੀਨੀਅਰਿੰਗ ਤੇ ਤਕਨਾਲੋਜੀ ਨਾਲ ਸਬੰਧਤ, ਵਕਾਲਤ ਕੋਰਸ , ਹਵਾਈ ਸੇਵਾਵਾਂ, ਫ਼ਿਲਮ ਤਕਨਾਲੋਜੀ, ਫਾਰਮੇਸੀ, ਕਾਮਰਸ, ਅਕਾਉਂਟੈਂਸੀ, ਬੀ, ਸੀ ਏ ,, ਹੋਟਲ ਮੈਨੇਜਮੈਂਟ, ਮਰਚੈਂਟ ਨੇਵੀ, ਰੇਲਵੇ, ਬੈਂਕਾਂ, ਜਲ, ਥਲ ਤੇ ਹਵਾਈ ਸੈਨਾ, ਨਕਸ਼ਾ-ਨਵੀਸੀ, ਸਿਵਲ ਇੰਜੀਨੀਅਰਿੰਗ, ਇਲੇਕਟੀਕਲਸ, ਆਈ.ਟੀ., ਲਾਇਸ੍ਰੀ ਐਂਡ ਇਨਫਰਮੇਸ਼ਨ ਸਾਇੰਸ, ਮੈਡੀਕਲ ਲੈਬ, ਟੈਕਸਟਾਈਲ, ਫਾਰਮੇਸੀ।


ਇਜੀਨੀਅਰਿੰਗ ਤਕਨਾਲੋਜੀ, ਸਰਵੇਅਰ , ਰੋਡਜ਼ ਤੇ ਬਿਲਡਿੰਗ ਕੰਸਟ੍ਰਕਸ਼ਨ, ਤਕਨੀਸ਼ੀਅਨ, ਵਾਟਰ ਸਪਲਾਈ ਐਂਡ ਸੈਨੇਟਰੀ, ਰੇਡੀਓ, ਇਲੇਕਟੀਕਲ, ਸ਼ੁਗਰ, ਪੋਲਟਰੀ ਫਾਰਮਿੰਗ, ਹੈਲਥ ਐਂਡ ਪੈਰਾ-ਮੈਡੀਕਲ ਸਾਇੰਸ, ਮੈਡੀਕਲ ਲੈਬ ਅਸਿਸਟੈਂਟ, ਡਿਪਲੋਮਾ ਇਨ ਫਾਰਮੇਸੀ, ਨਰਸਿੰਗ, ਏ ਐੱਨ ਐੱਮ ,, ਜੀ ਐੱਨ ਐੱਮ., ਹੋਮ ਸਾਇੰਸ, ਬੇਕਰੀ ਐਂਡ ਕਨਫੈਕਸ਼ਨਰੀ, ਕਰਚ ਐਂਡ ਪੀ-ਸਕੂਲ ਮੈਨੇਜਮੈਂਟ, ਗਾਰਮੈਂਟ ਮੇਕਿੰਗ, ਇੰਟੀਰੀਅਰ ਡੈਕੋਰੇਸ਼ਨ, ਫੋਟੋਗ੍ਰਾਫ਼ੀ, ਆਈ.ਟੀ.ਆਈ. ਦੇ ਕੋਰਸ, ਆਟੋ ਇਲੈ ,, ਪਲੇਨਿੰਗ, ਪੇਂਟਰ , ਵੈਲਡਰ, ਆਰਕੀਟੈਕਟ, ਕਾਰਪੈਂਟਰ, ਹੇਅਰ ਐਂਡ ਸਕਿਨ ਕੇਅਰ, ਸਟੈਨੋਗ੍ਰਾਫ਼ੀ, ਫਿਟਰ, ਟਰਨਰ ਮਕੈਨਿਕ, ਡੈਂਟਲ ਲੈਬ ਤਕਨੀਸ਼ੀਅਨ ਅਤੇ ਵਾਇਰਸ ਆਪਰੇਟਰ ਆਦਿ।


ਅੱਜ-ਕੱਲ ਜਲੰਧਰ ਵਿਖੇ ਏ.ਪੀ.ਜੇ. ਕਾਲਜ ਆਫ਼ ਫਾਈਨ ਆਰਟਸ, ਲਵਲੀ ਫ਼ੈਸ਼ਨਲ ਯੂਨੀਵਰਸਿਟੀ ਅਤੇ ਹੋਰ ਕਈ ਕਾਲਜਾਂ ਵੱਲੋਂ ਬੇਸ਼ੁਮਾਰ ਕੋਰਸ ਕਰਵਾਏ ਜਾ ਰਹੇ ਹਨ, ਜਿਵੇਂ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਵੱਲੋਂ ਆਰਕੀਟੈਕਚਰ , ਡਿਜ਼ਾਈਨਿੰਗ, ਫਿਜਿਓਥਰੈਪੀ ਅਤੇ ਪੈਰਾ-ਮੈਡੀਕਲ ਸਾਇੰਸ ਆਦਿ।

ਇਸ ਤੋਂ ਇਲਾਵਾ ਏਅਰ ਹੋਸਟੈਂਸ, ਏਅਰ ਲਾਈਨ ਆਫਿਸ, ਡਿਪਲੋਮਾ ਇਨ ਏਅਰ ਲਾਈਨ, ਟੂਰਿਜ਼ਮ, ਹੋਸਪੀਟੈਲਟੀ ਬੀ ਟੈਕ ਡੇਅਰੀ। ਫਾਗ, ਕੰਪਿਉਟਰ ਐਪਲੀਕੇਸ਼ਨ, ਹੈਲਥ ਐਜੂਕੇਸ਼ਨ, ਚਾਰਟਡ ਅਕਾਊਂਟੈਂਟ, ਡਿਪਲੋਮਾ ਇਨ ਨਰਸਿੰਗ, ਕੰਪਿਊਟਰ ਦੇ ਸਾਰੇ ਕੋਰਸ। ਬੀ ਸੀ ਏ ., ਬੀ ਬੀ ਏ , ਬੀ ਐਸ ਸੀ (ਆਈ ਟੀ ) ਆਦਿ ਬਾਰਵੀਂ ਤੋਂ ਬਾਅਦ ਕਰਵਾਏ ਜਾ ਰਹੇ ਹਨ।


 ਅੰਤ ਵਿਚ ਅਸੀਂ ਕਹਿ ਸਕਦੇ ਹਾਂ ਕਿ ਵਰਤਮਾਨ ਸਿੱਖਿਆ-ਪ੍ਰਣਾਲੀ ਨੂੰ ਸਿਰਫ ਸਿੱਖਿਆ-ਪ੍ਰਣਾਲੀ ਨਾ ਬਣਾ ਕੇ ਕਿੱਤਾ-ਮੁਖੀ। ਪ੍ਰਣਾਲੀ ਬਣਾਇਆ ਜਾਣਾ ਸਮੇਂ ਦੀ ਮੁੱਖ ਮੰਗ ਅਤੇ ਲੋੜ ਹੈ ਕਿਉਂਕਿ ਸਿੱਖਿਆ ਦੇ ਨਾਂ ‘ਤੇ ਸਿਰਫ਼ ਸਾਖਰਤਾ ਦੀਆਂ ਡਿਗਰੀਆਂ ਦਾ ਕੋਈ ਅਰਥ ਨਹੀਂ ਰਹਿ ਗਿਆ। ਸਕੂਲਾਂ ਵਿਚ ਕੌਮੀ ਵਿੱਦਿਆ ਪਾਲਸੀ 1986 ਅਧੀਨ ਕਿੱਤਾਮੁਖੀ ਸਿੱਖਿਆ ਲਾਗੂ ਕੀਤੀ ਗਈ। ਹੁਣ ਤੱਕ ਪੰਜਾਬ ਵਿਚ 345 ਸਕੂਲ ਇਸ ਸਿੱਖਿਆ ਲਈ ਸੂਚੀਬੱਧ ਹੋ ਚੁੱਕੇ ਹਨ, ਭਾਵੇਂ ਇਹ ਸਿੱਖਿਆ 285 ਸਕੂਲਾਂ ਵਿਚ ਹੀ ਦਿੱਤੀ ਜਾ ਰਹੀ ਹੈ ਅਤੇ ਪੰਜਾਬ ਭਰ ਵਿਚ ਡਿਪਲੋਮੇ ਕਰਾਉਣ ਲਈ ਦਰਜਨਾਂ ਕਾਲਜ ਚੱਲ ਰਹੇ ਹਨ।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.