ਰੂਪ-ਰੇਖਾ ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ, ਜਨਮ ਤੇ ਵਿਰਸਾ, ਦੇਸ਼ ਭਗਤੀ ਦੀ ਲਗਨ, ਨੈਸ਼ਨਲ ਕਾਲਜ ਲਾਹੌਰ ਵਿੱਚ, ਸਾਂਡਰਸ ਨੂੰ ਮਾਰਨਾ, ਅਸੈਂਬਲੀ ਵਿੱਚ ਬੰਬ ਤੇ ਕੈਦ, ਫਾਂਸੀ, ਅਜ਼ਾਦੀ ਦੀ ਲਹਿਰ ਦਾ ਹੋਰ ਤੇਜ਼ ਹੋਣਾ, ਸਾਰ-ਅੰਸ਼|
ਭਾਰਤ ਦਾ ਕੁਰਬਾਨੀਆਂ ਭਰਿਆ ਇਤਿਹਾਸ- ਭਾਰਤ ਦਾ ਇਤਿਹਾਸ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨਾਲ ਭਰਪੂਰ ਹੈ। ਅੰਗਰੇਜ਼ੀ ਰਾਜ ਦੇ ਕਾਇਮ ਹੋਣ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ, ਸ਼ਿਵਾ ਜੀ ਤੇ ਰਾਣਾ ਪ੍ਰਤਾਪ ਵਰਗਿਆਂ ਦੀ ਦੇਸ਼ ਭਗਤੀ ਦੇ ਕਾਰਨਾਮਿਆਂ ਨੂੰ ਕੌਣ ਭੁਲਾ ਸਕਦਾ ਹੈ ?ਜਦੋਂ ਦੇਸ਼ ਅੰਗਰੇਜ਼ੀ ਰਾਜ ਦੇ ਅਧੀਨ ਸੀ ਤਾਂ ਦੇਸ਼ ਭਗਤਾਂ ਨੇ ਦੇਸ਼ ਦੀ ਅਜ਼ਾਦੀ ਲਈ ਇੱਕ ਲੰਮਾ ਘੋਲ ਕੀਤਾ। ਸ: ਭਗਤ ਸਿੰਘ ਵੀ ਉਹਨਾਂ ਸਿਰਲੱਥ ਘੁਲਾਟੀਆਂ ਵਿੱਚੋਂ ਇੱਕ ਸੀ।
ਉਸ ਸਮੇਂ ਭਗਤ ਸਿੰਘ ਨੈਸ਼ਨਲ ਕਾਲਜ ਲਾਹੌਰ ਵਿੱਚ ਪੜ੍ਹਦਾ ਸੀ। ਉੱਥੇ ਹੀ ਉਸ ਦਾ ਮੇਲ ਸੁਖਦੇਵ ਨਾਲ। – ਹੋਇਆ। 1925 ਵਿੱਚ ਸ: ਭਗਤ ਸਿੰਘ, ਸੁਖਦੇਵ, ਭਗਵਤੀ ਚਰਨ ਤੇ ਧਨਵੰਤੀ ਆਦਿ ਨੇ ‘ਨੌਜਵਾਨ ਭਾਰਤ ਸਭਾ’ ਬਣਾਈ ਤੇ ਅੰਗਰੇਜ਼ਾਂ ਵਿਰੁੱਧ ਘੋਲ ਆਰੰਭ ਕਰ ਦਿੱਤਾ।
ਸਾਂਡਰਸ ਨੂੰ ਮਾਰਨਾ- ਸ: ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ ਲਾਲਾ ਲਾਜਪਤ ਰਾਏ ਦੇ ਕਾਤਲ ਮਿ: ਸਕਾਟ ਨੂੰ ਮਾਰਨ ਦਾ ਫੈਸਲਾ ਕੀਤਾ। ਇਸ ਸਮੇਂ ਸਕਾਟ ਦੀ ਥਾਂ ਸਾਂਡਰਸ ਮੋਟਰ ਸਾਈਕਲ ਉੱਪਰ ਜਾ ਰਿਹਾ ਸੀ। ਸਾਂਡਰਸ ਰਾਜਗੁਰੂ ਤੇ ਭਗਤ ਸਿੰਘ ਦੀਆਂ ਗੋਲੀਆਂ ਨਾਲ ਚਿੱਤ ਹੋ ਗਿਆ। ਉਹ ਗੋਲੀਆਂ ਚਲਾਉਂਦੇ ਹੋਏ ਬੱਚ ਕੇ ਨਿਕਲ ਗਏ। ਉਹਨਾਂ ਦੇ ਜਾਣ ਤੋਂ ਬਾਅਦ ਪੁਲਿਸ ਨੂੰ ਕੁਝ ਇਸ਼ਤਿਹਾਰ ਖਿਲਰੇ ਹੋਏ ਮਿਲੇ, ਜਿਸ ਵਿੱਚ ਭਗਤ ਸਿੰਘ ਹੋਰਾਂ ਨੇ ਸਾਂਡਰਸ ਦੇ ਕਤਲ ਦਾ ਕਾਰਨ ਸਪਸ਼ਟ ਕੀਤਾ ਸੀ ਉਸੇ ਰਾਤ ਭਗਤ ਸਿੰਘ ਤੇ ਰਾਜਗੁਰੂ ਕਲੱਕਤੇ ਲਈ ਗੱਡੀ ਚੜ੍ਹ ਗਏ। ਉਹਨਾਂ ਨਾਲ ਭਗਵਤੀ ਚਰਨ ਦੀ ਪਤਨੀ ਤੇ ਉਸ ਦਾ ਤਿੰਨ ਕੁ ਸਾਲ ਦਾ ਲੜਕਾ ਸਚਿੰਦਰ ਵੀ ਸੀ।
ਅਸੈਂਬਲੀ ਵਿੱਚ ਬੰਬ- ਫਿਰ ਭਗਤ ਸਿੰਘ ਦੀ ਪਾਰਟੀ ਨੇ ਦਿੱਲੀ ਦੀ ਵੱਡੀ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਪ੍ਰੋਗਰਾਮ ਬਣਾਇਆ। ਬੰਬ ਸੁੱਟਣ ਦੀ ਡਿਊਟੀ ਭਗਤ ਸਿੰਘ ਤੇ ਬੀ. ਕੇ. ਦੱਤ ਦੀ ਲੱਗੀ ਸੀ। 8 ਅਪ੍ਰੈਲ, 1929 ਨੂੰ ਵਾਇਸਰਾਏ ਨੇ ਅਸੈਂਬਲੀ ਦੇ ਰੱਦ ਕੀਤੇ ਦੋ ਲੋਕ-ਦੁਸ਼ਮਣ ਬਿੱਲਾਂ ਨੂੰ ਆਪਣੇ ਖ਼ਾਸ ਅਧਿਕਾਰਾਂ ਰਾਹੀਂ ਲਾਗੂ ਕਰਨ ਦਾ ਐਲਾਨ ਕਰਨਾ ਸੀ। ਭਗਤ ਸਿੰਘ ਹੋਰਾਂ ਨੇ ਇਸ ਐਲਾਨ ਵਿਰੁੱਧ ਰੋਸ ਪ੍ਰਗਟ ਕਰਨ ਲਈ ਧਮਾਕੇ ਵਾਲੇ ਦੋ ਬੰਬ ਅਸੈਂਬਲੀ ਵਿੱਚ ਸੁੱਟੇ। ਸਾਰਾ ਹਾਲ ਕੰਬ ਗਿਆ ਤੇ ਧੂੰਏ ਨਾਲ ਭਰ ਗਿਆ। ਸਭ ਪਾਸੇ ਜਾਨ ਬਚਾਉਣ ਦੀ ਭਾਜੜ ਮਚ ਗਈ। ਭਗਤ ਸਿੰਘ ਤੇ ਦੱਤ ਉੱਥੋਂ ਭੱਜੇ ਨਾ, ਸਗੋਂ ਉਹਨਾਂ ਨੂੰ ‘ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਉਂਦਿਆਂ ਗ੍ਰਿਫਤਾਰੀ ਦੇ ਦਿੱਤੀ। ਉਹਨਾ ਦੇ ਅਸੈਂਬਲੀ ਵਿੱਚ ਸੁੱਟੇ ਇਸ਼ਤਿਹਾਰਾਂ ਉੱਪਰ ਲਿਖਿਆ ਹੋਇਆ ਸੀ ਕਿ ਉਹਨਾਂ ਨੇ ਬੰਬ ਕਿਸੇ ਨੂੰ ਮਾਰਨ ਲਈ ਨਹੀਂ ਸੁੱਟੇ , ਸਗੋਂ ਅੰਗਰੇਜ਼ਾਂ ਦੇ ਕੰਨ ਖੋਲ੍ਹਣ ਲਈ ਸੁੱਟੇ ਹਨ।
ਕੈਦ ਤੇ ਫਾਂਸੀ- ਸਰਕਾਰ ਨੇ ਮੁਕੱਦਮੇ ਦਾ ਡਰਾਮਾ ਰੱਚ ਕੇ ਬੰਬ ਸੁੱਟਣ ਦੇ ਦੋਸ਼ ਵਿੱਚ ਭਗਤ ਸਿੰਘ ਤੇ ਬੀ. ਕੇ. ਦੱਤ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ। ਇਹਨਾਂ ਉੱਤੇ ਸਾਂਡਰਸ ਦੇ ਕਤਲ ਦਾ ਮੁਕੱਦਮਾ ਚਲਦਾ ਰਿਹਾ। ਅੰਗਰੇਜ਼ਾਂ ਦੀ ਇਸ ਮੰਤਵ ਲਈ ਬਣਾਈ ਸਪੈਸ਼ਲ ਅਦਾਲਤ ਸਾਹਮਣੇ ਭਗਤ ਸਿੰਘ ਹੋਰਾਂ ਨੇ ਸਭ ਕੁੱਝ ਸੱਚ ਦੱਸ ਦਿੱਤਾ ਤੇ ਨਾਲ ਹੀ ਬੜੀ ਨਿਡਰਤਾ ਨਾਲ ਅੰਗਰੇਜ਼ਾਂ ਦੀਆਂ ਕਾਲੀਆਂ ਕਰਤੂਤਾਂ ਤੋਂ ਪਰਦਾ ਲਾਹਿਆ। ਅਦਾਲਤ ਨੇ 7 ਅਕਤੂਬਰ 1930 ਨੂੰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਉਹ ਹੱਸਦੇ-ਹੱਸਦੇ ਫਾਂਸੀ ਦਾ ਰੱਸਾ ਚੁੰਮਣ ਲਈ ਤਿਆਰ ਹੋ ਗਏ।
ਇਸ ਸਮੇਂ ਗਾਂਧੀ ਜੀ ਦਾ ਲੂਣ ਦਾ ਮੋਰਚਾ ਵੀ ਚਲ ਰਿਹਾ ਸੀ ਤੇ ਲੋਕ ਬੜੇ ਜੋਸ਼ ਵਿੱਚ ਸਨ। ਗਾਂਧੀ-ਇਰ-ਵਿਨ ਸਮਝੌਤੇ ਨਾਲ ਇਹ ਮੋਰਚਾ ਖ਼ਤਮ ਹੋ ਗਿਆ। ਲੋਕ ਹੁਣ ਇਹ ਆਸ ਕਰ ਰਹੇ ਸਨ ਕਿ ਹੋਰਨਾਂ ਕੈਦੀਆਂ ਨਾਲ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਵੀ ਛੱਡ ਦਿੱਤਾ ਜਾਵੇਗਾ |
ਸਾਰ-ਅੰਸ਼- ਭਗਤ ਸਿੰਘ ਮਾਤਾ ਦਾ ਇੱਕ ਮਹਾਨ ਸਪੁੱਤਰ ਸੀ ਜਿਸ ਦੀ ਸਿਰਲੱਥ ਕੁਰਬਾਨੀ ਸਦਕਾ ਅੱਜ ਅਸੀਂ ਇੱਕ ਅਜ਼ਾਦ ਕੌਮ ਕਹਾਉਂਦੇ ਹਾਂ। ਭਾਰਤ ਦੀ ਜਨਤਾ ਸਦਾ ਇਸ ਸੂਰਮੇ ਨੂੰ ਯਾਦ ਕਰੇਗੀ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.