ਇਸ ਤੁਕ ਦੇ ਅਰਥ ਹਨ ਕਿ ਜਿੰਨਾ ਚਿਰ ਅਸੀਂ ਆਪਣੇ ਵੈਰੀ ਨਾਲ ਸਖ਼ਤੀ ਨਾਲ ਪਟੀਏ, ਉੱਨੀ ਦੇਰ ਉਹ ਕਾਬੂ ਨਹੀਂ ਆਉਂਦਾ । ਵੈਰ ਆਮ ਕਰਕੇ ਮੂਰਖਤਾ, ਖੁਦਗਰਜ਼ੀ, ਈਰਖਾ ਤੇ ਮੁਕਾਬਲੇ ਦੀ ਭਾਵਨਾ ਵਿਚੋਂ ਪੈਦਾ ਹੁੰਦਾ ਹੈ । ਜੇਕਰ ਤੁਸੀਂ ਸ਼ਰਾਫ਼ਤ ਤੋਂ ਕੰਮ ਲੈਂਦੇ ਹੋਏ ਵੈਰੀ ਦੀਆਂ ਵਧੀਕੀਆਂ ਨੂੰ ਬਰਦਾਸ਼ਤ ਕਰੋਗੇ ਤੇ ਖਿਆਲ ਕਰੋਗੇ ਕਿ ਲੜਨਾ ਚੰਗਾ ਨਹੀਂ ਕਿਉਂਕਿ ਇਸ ਨਾਲ ਕਿਸੇ ਨੂੰ ਵੀ ਸ਼ੋਭਾ ਨਹੀਂ ਮਿਲਦੀ, ਤਾਂ ਤੁਹਾਡਾ ਦੁਸ਼ਮਣ , Iਤਰ ਵਾਂਗ ਅੱਗੇ ਹੀ ਅੱਗੇ ਵਧਦਾ ਜਾਵੇਗਾ । ਉਹ ਤੁਹਾਡੀ ਅਸਲ ਸਥਿਤੀ ਸਮਝਣ ਦਾ ਯਤਨ ਨਹੀਂ ਕਰੇਗਾ, ਸਗੋਂ 6 ਇਹ ਸਮਝੇਗਾ ਕਿ ਤੁਸੀਂ ਉਸ ਤੋਂ ਡਰਦੇ ਹੋ ।ਇਤਿਹਾਸ ਵਿਚੋਂ ਸਾਨੂੰ ਇਸ ਤੱਥ ਨੂੰ ਸਾਬਤ ਕਰਨ ਲਈ ਬਹੁਤ ਸਾਰੀਆਂ ਗੁਆਹੀਆਂ ਮਿਲਣਗੀਆਂ ਦਰੀ ਕਰਾਰੇ ਹੱਥਾਂ ਤੋਂ ਬਿਨਾਂ ਸਿੱਧੇ ਰਾਹ ਉੱਤੇ ਨਹੀਂ ਆਉਂਦਾ, ਸਗੋਂ ਉੱਤੇ ਹੀ ਚੜ ਦਾ ਰਹਿੰਦਾ ਹੈ, ਪਰ ਜਦੋਂ ਇੱਟ ਜਾਂ ਨੂੰ ਪੱਥਰ ਦਿਖਾਓ, ਤਾਂ ਉਹ ਮਤ ਦੀ ਝੱਗ ਵਾਂਗ ਬੈਠ ਜਾਂਦਾ ਹੈ ਤੇ ਕਈ ਵਾਰੀ ਮੱਛੀ ਦੇ ਪੱਥਰ ਚੱਟ ਕੇ ਮੁੜਨ ਵਾਂਗ ਉਹ ਆਪਣੇ ਦੰਦ ਭਨਾ ਕੇ ਹੀ ਆਰਾਮ ਲੈਂਦਾ ਹੈ ।
ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਤਕ ਦੇ ਗੁਰੂਆਂ ਨੇ ਜਬਰ ਜੁਲਮ ਤੇ ਅਨਿਆਂ ਦਾ ਬੜੇ ਸ਼ਾਂਤਮਈ ਢੰਗ ਨਾਲ ਵਿਰੋਧ ਕੀਤਾ | ਖ਼ੁਦਗਰਜ਼ੀ ਤੇ ਈਰਖਾ ਦੇ ਸਾੜੇ ਹੋਏ ਵੈਰੀਆਂ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਤੇ ਇਸੇ ਤਰਾਂ ਹੀ ਗੁਰੂ ਤੇਗ਼ ਬਹਾਦਰ ਜੀ ਦੇ ਸਿਰ ‘ਤੇ ਵਾਪਰੀ । ਤਦੇ ਹੀ ਗੁਰੂ ਹਰਗੋਬਿੰਦ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੈਰੀਆਂ ਨੂੰ ਕਰਾਰੇ ਹੱਥ ਦਿਖਾਉਣ ਦਾ ਫ਼ੈਸਲਾ ਕੀਤਾ ਤੇ ਉਨਾਂ ਦੇ ਕਰਾਰੇ ਹੱਥਾਂ ਨੇ ਉਨਾਂ ਨੂੰ ਅਜਿਹੇ ਨੱਕ ਚਨੇ ਚਬਾਏ ਕਿ ਉਨ੍ਹਾਂ ਦੇ ਰਾਜ ਦੀਆਂ ਜੜ੍ਹਾਂ ਪੁੱਟੀਆਂ ਗਈਆਂ । ਗੁਰੂ ਹਰਗੋਬਿੰਦ ਜੀ ਤੇ ਗੁਰੂ ਗੋਬਿੰਦ ਸਿੰਘ ਦੇ ਕਰਾਰੇ ਹੱਥਾਂ ਨੂੰ ਦੇਖ ਕੇ ਹੀ ਪਿੱਛੋਂ ਜਹਾਂਗੀਰ ਤੇ ਬਹਾਦਰ ਸ਼ਾਹ ਨੇ ਉਨ੍ਹਾਂ ਵਲ ਮਿੱਤਰਤਾ ਦੇ ਹੱਥ ਵਧਾਏ ।
ਇਸੇ ਤਰ੍ਹਾਂ ਮਹਾਰਾਣਾ ਪ੍ਰਤਾਪ ਦੇ ਦ੍ਰਿੜ੍ਹ ਨਿਸਚੇ ਅਤੇ ਸ਼ੈ-ਭਰੋਸੇ ਅੱਗੇ ਅਕਬਰ ਮਹਾਨ ਵਰਗੇ ਵੀ ਟਿਕ ਨਾ ਸਕੇ । ਔਰੰਗਜ਼ੇਬ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਿਵਾ ਜੀ ਮਰਹੱਟਾ ਨਾਲ ਲੜਾਈ ਕਰਦਾ-ਕਰਦਾ ਸਿਥਲ ਹੋ ਗਿਆ ਅਤੇ ਉਨ੍ਹਾਂ ਨਾਲ ਮਿੱਤਰਤਾ ਦੇ ਸੰਬੰਧ ਕਾਇਮ ਕਰਨ ਲਈ ਮਜਬੂਰ ਹੋ ਗਿਆ । ਪਹਿਲੀ ਸੰਸਾਰ ਜੰਗ ਵਿਚ ਹਾਰਨ ਮਗਰੋਂ ਜਰਮਨ ਦੀ ਅਣਖੀਲੀ ਕੌਮ ਨੇ 15 ਸਾਲਾਂ ਦੇ ਅੰਦਰ ਅਜਿਹੀ ਤਾਕਤ ਫੜੀ ਕਿ ਫ਼ਰਾਂਸ, ਅਮਰੀਕਾ ਤੇ ਇੰਗਲੈਂਡ ਵਰਗੇ ਦੇਸ਼ ਉਸ ਨਾਲ ਮਿੱਤਰਤਾ ਦੇ ਸੰਬੰਧ ਕਾਇਮ ਕਰਨ ਲਈ ਤਰਸਣ ਲੱਗੇ ।
ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਸਾਨੂੰ ਉਸ ਵਿਚੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਵੈਰੀ ਤੋਂ ਬਚਣ ਲਈ ਡੱਲੇ ਮਜ਼ਬੂਤ ਕਰੋ। ਜੇਕਰ ਤੁਸੀਂ ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹੋ, ਤਾਂ ਲੜਾਈ ਲੜਨ ਲਈ ਸਦਾ ਤਿਆਰ ਰਹੋ । ਜੇਕਰ ਤੁਸੀਂ ਅਮਨ ਨਾਲ ਰਹਿਣਾ ਚਾਹੁੰਦੇ ਹੋ, ਤਾਂ ਵੈਰੀ ਦੇਸ਼ ਤੁਹਾਨੂੰ ਸ਼ਾਂਤੀ ਨਾਲ ਨਹੀਂ ਰਹਿਣੇ ਦੇਣਗੇ । ਤੁਹਾਡੇ ਅਮਨ ਵਾਲੇ ਤਰੀਕੇ ਵਲ ਦੇਖ ਕੇ ਤੁਹਾਡੇ ਵੈਰੀ ਤੁਹਾਨੂੰ ਹੜੱਪ ਕਰਨ ਲਈ ਮੁੰਹ ਅੱਡ ਲੈਣਗੇ, ਜਿਵੇਂ ਕਿ ਚੀਨ ਨੇ ‘ਹਿੰਦੀ-ਚੀਨੀ, ਭਾਈ-ਭਾਈ’ ਦਾ ਨਾਅਰਾ ਲਾ ਕੇ ਭਾਰਤ ‘ਤੇ ਹਮਲਾ ਕਰ ਦਿੱਤਾ ਸੀ । ਇਸ ਤੋਂ ਮਗਰੋਂ ਪਾਕਿਸਤਾਨ ਨੇ ਵੀ ਭਾਰਤ ‘ਤੇ ਹਮਲੇ ਕੀਤੇ । ਸਾਨੂੰ ਕਮਜ਼ੋਰੀ ਤੇ ਸ਼ਾਂਤੀ ਦੇ ਪੁਜਾਰੀ ਸਮਝ ਕੇ ਉਸ ਨੇ 1948 ਵਿਚ ਪਹਿਲਾਂ ਕਸ਼ਮੀਰ ਨੂੰ ਕਾਬੂ ਕਰਨ ਲਈ ਬੜਾ ਸ਼ਰਮਨਾਕ ਹਮਲਾ ਕੀਤਾ, ਪਰ ਜਦੋਂ ਭਾਰਤੀਆਂ ਨੇ ਕਰਾਰੇ ਹੱਥ ਵਿਖਾਏ, ਤਾਂ ਉਹ ਸਿਰ ਤੇ ਪੈਰ ਰੱਖ ਕੇ ਦੌੜ ਗਿਆ ।
ਫਿਰ 1965 ਵਿਚ ਪਾਕਿਸਤਾਨ ਨੇ ਰਣ ਕੱਛ ‘ਤੇ ਹਮਲਾ ਕਰ ਕੇ ਜਦ ਭਾਰਤ ਨੂੰ ਸ਼ਾਂਤੀ ਦੀ ਦਿਤ ਦੇਖਿਆ ਤਾਂ ਉਸ ਨੇ ਸਮਝਿਆ ਭਾਰਤ ਕਮਜ਼ੋਰ ਹੈ । ਇਸ ਕਰਕੇ ਉਸ ਨੇ ਕਸ਼ਮੀਰ ਵਿਚ ਘਸ-ਪੈਠੀਏ ਭੇਜੇ 33 ਤੋੜ ਸ਼ਰ ਕਰ ਦਿੱਤੀ ਕਿਉਂਕਿ ਉਹ ਸਮਝਦਾ ਸੀ ਕਿ ਇਹ ‘ਧੋਤੀ ਪ੍ਰਸ਼ਾਦ’ ਕੀ ਲੜਨਗੇ | ਪਰ ਪਤਾ ਉਦੋਂ ਲੱਗਾ, ਜਦੋਂ ਭਾਰਤੀ ਫ਼ੌਜਾਂ ਪਾਕਿਸਤਾਨੀ ਫ਼ੌਜਾਂ ਨੂੰ ਪਿੱਛੇ ਧੱਕਦੀਆਂ ਲਾਹੌਰ ਵੀ ਮਾਰ ਲੈਣ ਲੱਗੀਆਂ ਸਨ । ਇਸੇ ਪ੍ਰਕਾਰ 1971 ਵਿੱਚ ਬੰਗਲਾ ਦੇਸ਼ ਦੀ ਸਮੱਸਿਆ ਸਮੇਂ ਹੋਈ । ਬੰਗਲਾ ਦੇਸ਼ ਦੇ ਲੋਕਾਂ ਉੱਪਰ ਪਾਕੀ ਡਿਕਟੇਟਰ ਯਹੀਆ ਖ਼ਾਂ ਨੇ ਫ਼ੌਜਾਂ ਭੇਜ ਕੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿੱਤੇ, ਪਰ ਜਦੋਂ ਲੋਕਾਂ ਨੇ ਮੁਕਤੀ ਵਾਹਿਨੀ ਦੇ ਨਾਂ ਹੇਠ ਇਕੱਠੇ ਹੋ ਕੇ ਪਾਕਿਸਤਾਨੀ ਫ਼ੌਜਾਂ ਦੇ ਦੰਦ ਖੱਟੇ ਕਰਨੇ ਸ਼ੁਰੂ ਕੀਤੇ, ਤਾਂ ਬੁਖਲਾਏ ਹੋਏ ਪਾਕੀ ਹਾਕਮਾਂ ਨੇ ਫ਼ੌਜਾਂ ਚਾੜ੍ਹ ਕੇ ਭਾਰਤ ‘ਤੇ ਹਮਲਾ ਕਰ ਦਿੱਤਾ ਪਰ ਉਸ ਨੂੰ ਲੈਣੇ ਦੇ ਦੇਣੇ ਪੈ ਗਏ ।ਉਹ ਪੂਰਬੀ ਪਾਕਿਸਤਾਨ ਵਿਚੋਂ ਆਪਣੀ ਹੋਂਦ ਹੀ ਗੁਆ ਬੈਠਾ ਯਹੀਆ ਖਾਂ ਨੂੰ ਰਾਜ ਗੱਦੀ-ਛੱਡ ਕੇ ਜੇਲ੍ਹ ਜਾਣਾ ਪੈ ਗਿਆ | ਸ੍ਰੀ ਭੁੱਟੋ ਨੇ ਭਾਰਤ ਤੇ ਬੰਗਾਲੀਆਂ ਦੇ ਕਰਾਰੇ ਹੱਥਾਂ ਨੂੰ ਅਨੁਭਵ ਕਰਦੇ ਹੋਏ ਹੀ ਪਹਿਲਾਂ ਸ਼ੇਖ਼ ਮੁਜੀਬ ਨੂੰ ਰਿਹਾ ਕੀਤਾ ਤੇ ਫਿਰ ਭਾਰਤ ਨਾਲ ਅਮਨ ਦੀ ਗੱਲ-ਬਾਤ ਤੋਰੀ । ਮਗਰੋਂ ਪਾਕਿਸਤਾਨ ਨੇ ਬੰਗਲਾਦੇਸ਼ ਦੀ ਸੁਤੰਤਰ ਹਸਤੀ ਵੀ ਕਬੂਲ ਕਰ ਲਈ । ਮਗਰੋਂ ਕਾਰਗਿਲ ਦੀ ਲੜਾਈ ਵਿਚ ਵੀ ਪਾਕਿਸਤਾਨ ਨੂੰ ਮੂੰਹ ਦੀ ਖਾਣੀ ਪਈ ।ਇਸੇ ਪ੍ਰਕਾਰ ਹੀ ਵੀਅਤਨਾਮ ਦੇ ਯੋਧੇ ਦੇਸ਼-ਭਗਤਾਂ ਨੇ ਕਰਾਰੇ ਹੱਥਾਂ ਨਾਲ ਅਮਰੀਕੀ ਹਮਲਾਵਰਾਂ ਨੂੰ ਸਬਕ ਸਿਖਾਇਆ ਤੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਲੱਤਾਂ ਗੋਡੇ ਭੰਨ ਕੇ ਵੀਅਤਨਾਮ ਵਿਚੋਂ ਕੱਢਿਆ । ਮਗਰੋਂ ਅਮਰੀਕਾ ਵੀਅਤਨਾਮ ਦੀ ਨਵ-ਉਸਾਰੀ ਵਿਚ ਸਹਾਇਤਾ ਕਰਨ ਦੀਆਂ ਗੱਲਾਂ ਕਰਨ ਲੱਗਾ ।
ਉਪਰੋਕਤ ਇਤਿਹਾਸਿਕ ਤੱਥਾਂ ਤੋਂ ਇਹ ਰਲ ਚੰਗੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਵੈਰੀ ਗੁੜ ਦਿੱਤਿਆਂ ਕਦੇ ਨਹੀਂ ਮੰਨਦਾ, ਇਸ ਕਰਕੇ ਸਾਨੂੰ ਹਮੇਸ਼ਾ ਹੀ ਉਸ ਨੂੰ ਸਬਕ ਸਿਖਾਉਣ ਲਈ ਸ਼ਕਤੀਸ਼ਾਲੀ ਬਣ ਕੇ ਰਹਿਣਾ ਚਾਹੀਦਾ ਹੈ । ਸ਼ਾਇਦ ਇਸੇ ਕਰਕੇ ਹੀ ਕੁੱਝ ਲੋਕ ਕਹਿੰਦੇ ਹਨ ਕਿ ਜੰਗ ਨੂੰ ਰੋਕਣ ਲਈ ਹਮੇਸ਼ਾ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ ।
-
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.