Rukh

Originally published in pa
Reactions 0
537
Kiran
Kiran 08 Sep, 2019 | 1 min read

ਰੁੱਖ ਸਾਡੇ ਜੀਵਨ ਦਾ ਅਨਮੋਲ ਧਨ ਹੈ। ਇਹ ਕੁਦਰਤ ਵੱਲੋਂ ਮਿਲਿਆ ਅਨਮੋਲ ਤੋਹਫ਼ਾ ਹੈ। ਇਨਾਂ ਨਾਲ ਜੰਗਲ ਮੈਲਦਾ ਹੈ। ਕੁਦਰਤ ਧੜਕਦੀ ਹੈ, ਵਾਤਾਵਰਨ ਰਮਣੀਕ ਹੁੰਦਾ ਹੈ। ਵੇਲਾਂ, ਬੂਟਿਆਂ ਰਾਹੀਂ ਬਾਤਾਂ ਪਾਉਂਦੀਆਂ ਹਨ, ਰੁੱਖ ਭੂਮਦੇ ਹਨ. ਹਵਾ ਸਰਗੋਸ਼ੀਆਂ। ਕਰਦੀ ਹੈ, ਠੰਢੀਆਂ-ਮਿੱਠੀਆਂ ਪੈਣਾਂ ਵਾਤਾਵਰਨ ਵਿਚ ਸੁਗੰਧੀਆਂ ਘੋਲਦੀਆਂ ਹਨ ਤੇ ਚਾਰ-ਚੁਫੇਰੇ ਹਰਿਆਵਲ ਲੋਰੀਆਂ ਦਿੰਦੀ ਹੈ । ਧੰਨ ਹੈ। ਰੁੱਖਾਂ ਦਾ ਜੇਰਾ ਜੋ ਬਿਨਾਂ ਕਿਸੇ ਭੇਦ-ਭਾਵ ਦੇ ਸਭ ਲਈ ਬਾਹਾਂ ਪਸਾਰ ਕੇ ਖੜੇ ਹਨ। ਆਪ ਗੁਰਮੀ-ਸਰਦੀ, ਹ-ਧੱਪ ਆਦਿ ਸਹਾਰ ਕੇ ਸਭ ਨੂੰ ਛਾਂ, ਆਸਰਾ, ਫੁੱਲ ਤੇ ਫਲ ਦਿੰਦੇ ਹਨ। ਰੁੱਖਾਂ ਦੀ ਛਾਂ, ਰੁੱਖਾਂ ਦੀ ਥਾਂ ਸਭ ਨਿਰਮਲ ਹੈ ਤੇ ਪਵਿੱਤਰ ਹੈ। ਰੁੱਖਾਂ ਦੀ ਅਜਿਹੀ ਸਹਿਣਸ਼ੀਲਤਾ ਨੂੰ ਵੇਖ ਕੇ ਹੀ ਬਾਬਾ ਫ਼ਰੀਦ ਜੀ ਨੇ ਕਿਹਾ ਹੈ :


ਨਿੰਮ, ਬੋਹੜ, ਪਿੱਪਲ, ਤੁਲਸੀ ਤੇ ਅੰਬ ਆਦਿ ਨਾਲ ਪਵਿੱਤਰਤਾ, ਪੂਜਨੀਕਤਾ ਤੇ ਸਨਮਾਨ ਦੀ ਭਾਵਨਾ ਜੁੜੀ ਹੋਈ ਹੈ। ਇਨ੍ਹਾਂ ਰੁੱਖਾਂ ਵਿਚਲੇ ਗੁਣ ਹੀ ਇਨ੍ਹਾਂ ਦੀ ਪੂਜਾ ਦੇ ਕਾਰਨ ਹਨ, ਜਿਵੇਂ ਨਿੰਮ ਅਤੇ ਤੁਲਸੀ ਤਾਂ ਹੈ ਹੀ ਗੁਣਾਂ ਦੇ ਖ਼ਜ਼ਾਨੇ ॥ ਇਨ੍ਹਾਂ ਤੋਂ ਇਲਾਵਾ ਬੇਰੀ ਨੂੰ ਤੇ ਬੇਰੀ ਦੀ ਲੱਕੜੀ ਨੂੰ ਸ਼ੁਭ ਮੰਨ ਕੇ ਹਵਨ ਤੇ ਵਿਆਹ-ਸ਼ਾਦੀ ਵੇਲੇ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਚੰਦਨ ਦੇ ਰੁੱਖ ਦੀ ਮਹਾਨਤਾ ਤੋਂ ਭਲਾ ਕੌਣ ਅਣਜਾਣ ਹੈ ?


ਰੁੱਖ ਮਨੁੱਖ ਨੂੰ ਧੁੱਪ, ਗਰਮੀ, ਮਹਿ ਆਦਿ ਵਿਚ ਆਸਰਾ ਦਿੰਦੇ ਹਨ, ਛਾਂ ਦਿੰਦੇ ਹਨ, ਭਰ-ਗਰਮੀ ਵਿਚ ਰੁੱਖਾਂ ਦੀ ਗੂੜ੍ਹੀ ਛਾਂ ਦਾ ਅਨੰਦ ਹੀ ਹੋਰ ਹੁੰਦਾ ਹੈ। ਜੋ ਠੰਢੀ ਹਵਾ ਰੁੱਖਾਂ ਤੋਂ ਮਿਲਦੀ ਹੈ, ਉਹ ਪੱਖਿਆਂ ਕਲਰਾਂ ਤੋਂ ਦਗਾਰ ਇਹ ਰੁੱਖ ਹਨ। ਇਹ ਸਾਨੂੰ ਜ਼ਿੰਦਾ ਰਹਿਣ ਲਈ ਆਕਸੀਜਨ ਦਿੰਦੇ ਹਨ। ਰੁੱਖਾਂ ਤੋਂ ਸਾਨੂੰ ਲੱਕੜੀ ਪਾਪਤ ਹੁੰਦੀ ਹੈ ਜਿਸ ਤੇ ਅਸੀ ਫਰਨੀਚਰ ਬਣਾਉਂਦੇ ਹਾਂ। ਰੁੱਖਾਂ ਤੋਂ ਸਾਨੂੰ ਫਲ ਮਿਲਦੇ ਹਨ ਤੇ ਇਸ ਦੀ ਲੱਕੜੀ ਬਾਲਣ ਦੇ ਕੰਮ ਵੀ ਆਉਂਦੀ ਹੈ।ਇਹ ਭੂ-ਖੇਰ ਤੋਂ ਬਚਾਉਂਦੇ , ਵਾਤਾਵਰਨ ਨੂੰ ਸ਼ੁੱਧ ਰੱਖਦੇ ਤੇ ਮਹਿ ਲਿਆਉਣ ਵਿਚ ਸਹਾਈ ਹੁੰਦੇ ਹਨ।ਇਹ ਵਾਤਾਵਰਨ ਪ੍ਰਦੂਸ਼ਤ ਹੋਣ ਤੋਂ ਬਚਾਉਂਦੇ ਹਨ। ਧਰਤੀ ਹੇਠਲ , ਪਾਣੀ ਦੀ ਸਤ੍ਹਾ ਨੂੰ ਕੰਟਰੋਲ ਵਿਚ ਰੱਖਦੇ ਹਨ। ਪੰਛੀ ਇਨ੍ਹਾਂ ‘ਤੇ ਆਲਣੇ ਪਾਉਂਦੇ ਹਨ।

 ਪਰ ਇਹ ਕਿਹੋ ਜਿਹਾ ਸਮਾਂ ਆ ਗਿਆ ਹੈ ਕਿ ਮਨੁੱਖ ਆਪਣੇ ਸਵਾਰਥ ਦੀ ਖਾਤਰ ਰੱਖ ਵੱਢੀ ਜਾ ਰਿਹਾ ਹੈ। ਜੰਗਲਾ। ਦੇ ਜੰਗਲ ਵੱਢ ਕੇ ਆਪਣੀਆਂ ਲੋੜਾਂ ਖ਼ਾਤਰ ਇਨ੍ਹਾਂ ਤੇ ਕਹਿਰ ਢਾਹਿਆ ਜਾ ਰਿਹਾ ਹੈ । ਕਿਤੇ ਕੋਈ ਇਮਾਰਤ ਖੜੀ ਕਰਨੀ ਹਵ, ਸੜਕ ਬਣਾਉਣੀ ਹੋਵੇ ਜਾਂ ਕਿਸ ਫ਼ਰਨੀਚਰ ਦੇ ਕੰਮ ਵਾਸਤੇ ਲੱਕੜੀ ਦੀ ਲੋੜ ਹੋਵੇ ਤਾਂ ਲੋਕ ਰੁੱਖਾਂ ਤੇ ਆਰੀ ਚਲਾਉਣ ਤੋਂ ਨਹੀਂ ਝਿਜਕਦਾ ਹਮਲਾ ਹੀ ਇਹੋ ਰੁੱਖ ਬਲੀ ਦਾ ਬੱਕਰਾ ਬਣਦੇ ਹਨ। ਇਹ ਠੀਕ ਹੈ ਕਿ ਫਰਨੀਚਰ ਜਾਂ ਬਾਲਣ ਵਾਸਤੇ ਇਨਾਂ ਨੂੰ ਵੱਢਣਾ ਹੀ ਪੈਂਦਾ ਹੈ ਪਰ ਇਨ੍ਹਾਂ ਦੀ ਜਗਾ ਹੋਰ ਰੁੱਖ ਵੀ ਤਾਂ ਲਾਏ ਜਾ ਸਕਦੇ ਹਨ। ਮਨੁੱਖ ਹੋਰ ਰੁੱਖ ਲਾਉਣ ਦੀ ਬਜਾਏ ਪਹਿਲੇ ਲੱਗੇ ਹੋਏ ਰੁੱਖਾਂ ਨੂੰ ਧੜਾ-ਧੜ ਵੱਢੀ ਜਾ ਰਿਹਾ ਹੈ। ਸਿਰਫ਼ ਆਪਣੀ ਲੋੜ ਪੂਰੀ ਕਰ ਰਿਹਾ ਹੈ ਪਰ ਆਉਣ ਵਾਲੀ ਪੀੜੀ ਬਾਰੇ ਕੁਝ ਨਹੀਂ ਸੋਚਦਾ।


ਹੁਣ ਜਦੋਂ ਚਾਰ-ਚੁਫੇਰੇ ਵਾਤਾਵਰਨ ਦੂਸ਼ਤ ਹੋ ਗਿਆ ਹੈ, ਪਾਣੀ ਦਾ ਪੱਧਰ ਦਿਨੋ-ਦਿਨ ਹੇਠਾਂ ਜਾ ਰਿਹਾ ਹੈ, ਗੰਧਲਾਪਣ ਆ ਗਿਆ ਹੈ ਤਾਂ ਦੁਹਾਈ ਦਿੱਤੀ ਜਾ ਰਹੀ ਹੈ ਕਿ ‘ਜੰਗਲ ਬਚਾਓ, ਰੱਖ ਬਚਾਓ, ਰੁੱਖ ਲਗਾਓ, ਹਰ ਇਕ ਮਨੁੱਖ ਲਾਵੇ ਇਕ ਰੁੱਖ , ਰੁੱਖ ਹਨ। ਤਾਂ ਮਨੁੱਖ ਹਨ। ਇਸ ਤਰ੍ਹਾਂ ਦੇ ਨਾਅਰੇ ਹਰ ਕੰਧ-ਹਰ ਜਗਾ ‘ਤੇ ਲਿਖੇ ਮਿਲਦੇ ਹਨ। ਵਾਤਾਵਰਨ-ਦਿਵਸ ਮਨਾਇਆ ਜਾ ਰਿਹਾ ਹੈ, ਰੁੱਖ ਲਾਏ ਜਾ ਰਹੇ ਹਨ। ਪਰ ਬਹੁਤੇ ਲੋਕ ਤਾਂ ਰੁੱਖ ਲਾਉਣ ਦਾ ਫ਼ਰਜ਼ ਹੀ ਪੂਰਾ ਕਰਦੇ ਹਨ ਕਿਉਂਕਿ ਉਹ ਇਕ ਵਾਰ ਕੋਈ ਬੂਟਾ ਲਾ ਦਿੰਦੇ ਹਨ ਫਿਰ ਉਸ ਦੀ ਸਾਰ ਨਹੀਂ ਲੈਂਦੇ, ਕੋਈ ਦੇਖਭਾਲ, ਸਾਂਭ-ਸੰਭਾਲ ਨਹੀਂ ਕੀਤੀ ਜਾਂਦੀ ਤਾਂ ਕੀ ਫ਼ਾਇਦਾ ਇਹੋ ਜਿਹਾ ਵਾਤਾਵਰਨ-ਦਿਵਸ ਮਨਾਉਣ ਦਾ ? ਨਾਅਰਾ ਹੋਣਾ ਚਾਹੀਦਾ ਹੈ ‘ਰੁੱਖ ਬਚਾਓ, ਰੁੱਖ ਸੰਭਾਲੋ, ਰੁੱਖ ਲਗਾਓ। ਅੱਜ-ਕੱਲ੍ਹ ਕੁਝ ਇਕ ਸੰਸਥਾਵਾਂ ਵੱਲੋਂ ਉਪਰਾਲੇ ਕੀਤੇ ਜਾ ਰਹੇ ਹਨ। ਰੁੱਖ ਲਾਉਣ ਤੇ ਉਨ੍ਹਾਂ ਦੀ ਸਾਂਭ-ਸੰਭਾਲ, ਧਾਰਮਕ ਸੰਸਥਾ ਦੇ ਮੁਖੀ ਵੱਲੋਂ ਬੂਟਿਆਂ ਦਾ ਪ੍ਰਸ਼ਾਦ ਦੇਣਾ ਅਤਿਸ਼ਲਾਘਾਯੋਗ ਉਪਰਾਲਾ ਹੈ।

ਕੈਨੇਡਾ ਵਿਚ ਹਰ ਸਾਲ ਜੰਗਲ ਦੀ ਜਿੰਨੀ ਕਟਾਈ ਹੁੰਦੀ ਹੈ, ਓਨੇ ਹੀ ਨਵੇਂ ਬੂਟੇ ਬੀਜ ਦਿੱਤੇ ਜਾਂਦੇ ਹਨ ਤਾਂ ਅਸੀਂ ਕਿਉਂ ਰੁੱਖ ਪੁੱਟ । ਕੇ ਇਮਾਰਤਾਂ ਖੜੀਆਂ ਕਰ ਰਹੇ ਹਾਂ ? ਇਸੇ ਤਰ੍ਹਾਂ ਚੀਨੀ ਲੋਕ ਵੀ ਬੂਟਿਆਂ ਨੂੰ ਚੰਗੀ ਕਿਸਮਤ ਦਾ ਸੰਕੇਤ ਸਮਝ ਕੇ ਇਕ-ਦੂਜੇ ਨੂੰ ਤੋਹਫ਼ਾ ਦਿੰਦੇ ਹਨ। ਜਪਾਨੀ ਲੋਕ ਵੀ ਚੰਗੇ ਦੋਸਤਾਂ ਦੇ ਘਰ ਕੋਈ ਨਾ ਕੋਈ ਬੂਟਾ ਲੈ ਕੇ ਜਾਂਦੇ ਹਨ। ਉਹ ਬੂਟਿਆਂ ਨੂੰ ਤੋਹਫ਼ਿਆਂ ਵਜੋਂ ਦਿੰਦੇ ਹਨ। ਕਿਹੋ ਜਿਹਾ ਨਰੋਆ ਸੱਭਿਆਚਾਰ ਹੈ ਉੱਥੋਂ ਦਾ, ਜਿੱਥੇ ਹਰਿਆਵਲ ਵੰਡੀ ਜਾਂਦੀ ਹੈ । ਪਰ ਭਾਰਤੀ ਲੋਕ ਏਨੇ ਨਿਰਮੋਹੇ ਕਿਉਂ ਹੋ ਗਏ ਹਨ, ਕਿਉਂ ਨਹੀਂ ਸਮਝਦੇ ਕਿ ਉਹ ਆਪਣੇ ਪੈਰਾਂ ‘ਤੇ ਆਪ ਕੁਹਾੜੀ ਮਾਰ ਰਹੇ ਹਨ ਬੂਟੇ ਵੱਢ ਕੇ, ਉਨ੍ਹਾਂ ਨੂੰ ਸਾੜ ਕੇ, ਉਨ੍ਹਾਂ ਦੀ ਅੰਨੀ ਪੂਜਾ ਕਰਕੇ । ਹਰ ਸਾਲ ਕਣਕ ਦੇ ਨਾੜ ਸਾੜੇ ਜਾਂਦੇ ਹਨ। ਅੱਗ ਕਿਸ ਦਾ ਲਿਹਾਜ਼ ਕਰਦੀ ਹੈ, ਉਹਨੇ ਸੜਕਾਂ ਤੱਕ ਮਾਰ ਕਰਨੀ ਹੁੰਦੀ ਹੈ .. ਸੜਕਾਂ ‘ਤੇ ਅਤੇ ਆਸੇ-ਪਾਸੇ ਲੱਗੇ ਵੱਡੇ-ਵੱਡੇ ਬੂਟੇ ਸੜ ਕੇ ਸੁਆਹ ਬਣ ਜਾਂਦੇ ਹਨ। ਸੱਚਮੁੱਚ ਆਪਣੇ ਮੂੰਹੋਂ ਆਪ ਹੀ ਕਹਿ ਰਹੇ ਹੁੰਦੇ ਹਨ।

ਬਲਦਾ ਬਿਰਖ ਹਾਂ। ਇਸ ਤੋਂ ਇਲਾਵਾ ਸ਼ਰਧਾ-ਭਾਵਨਾ ਅਧੀਨ ਰੁੱਖਾਂ ਦੀ ਪੂਜਾ ਅਸਿੱਧੇ ਤੌਰ ਤੇ ਰੁੱਖਾਂ ਦਾ ਨੁਕਸਾਨ ਹੀ ਕਰ ਰਹੀ ਹੈ। ‘ਰੁੱਖਾਂ ਦੀਆਂ ਜੜਾਂ ਵਿਚ ਤੇਲ ਪਾਉਣਾ, ਰੁੱਖ ਸਾੜਨ ਵੱਲ ਹੀ ਸੰਕੇਤ ਹੈ । ਐਵੇਂ ਤਾਂ ਨਹੀਂ ਕਹਿੰਦੇ ‘ਜੜੀ ਤੇਲ ਦੇਣਾ ਕਾਫ ਬਰਬਾਦ ਕਰਨਾ। ਉਨਾਂ ‘ਤੇ ਕਿੱਲ ਠੋਕ ਕੇ ਭਗਵਾਨ ਦੀਆਂ ਮੂਰਤੀਆਂ ਟੰਗਣੀਆਂ, ਧਾਗੇ ਲਪੇਟਣੇ, ਚੁੰਨੀਆਂ ਬਣੀਆਂ ਆਦਿ ਮਨਮਤ ਹੈ। ਇਹ ਭਾਵਨਾ ਰੱਖਾਂ ਦੇ ਜੀਵਨ ਦੀ ਬਰਬਾਦੀ ਬਣਦੀ ਹੈ। ਰੁੱਖਾਂ ਦੇ ਗੁਣਾਂ ਨੂੰ ਪਛਾਣ ਤੇ ਸੰਭਾਲ। ਇਹ ਉਨ੍ਹਾਂ ਦੀ ਪੂਜਾ ਹੈ । ਹਰੀ-ਕਾਂਤੀ। ਅਲੋਪ ਹੋ ਗਈ ਹੈ ਤੇ ਪੱਥਰ-ਕਾਂਤੀ ਆ ਗਈ ਹੈ। ਅੱਜ ਵਿਗਿਆਨ ਨੇ ਏਨੀ ਤਰੱਕੀ ਕਰ ਲਈ ਹੈ ਕਿ ਵੱਡੀਆਂ-ਵੱਡੀਆਂ ਇਮਾਰਤਾਂ। ਰਾਤੋ-ਰਾਤ ਉਸਾਰੀਆਂ ਜਾ ਸਕਦੀਆਂ ਹਨ, ਪਹਾੜ ਕੱਟ ਕੇ ਰਸਤੇ ਬਣਾਏ ਜਾ ਸਕਦੇ ਹਨ, ਚੰਨ ਤੇ ਪਹੁੰਚ ਸਕਦੇ ਹਾਂ ਪਰ ਕੀ ਅਸੀਂ ਕੁਝ ਸੀਮਤ ਸਮੇਂ ਵਿਚ ਭਾਵ ਰਾਤੋ-ਰਾਤ ਕੋਈ ਬੁਟਾ ਵੱਡਾ ਕਰ ਸਕਦੇ ਹਾਂ ? ਕੀ ਜੰਗਲ ਹੋਂਦ ਵਿਚ ਆ ਸਕਦੇ ਹਨ ? ਨਹੀਂ, ਇਨਾਂ ਨੂੰ ਨਿਸਚਿਤ ਵਕਤ ਚਾਹੀਦਾ ਹੈ ਵਧਣ-ਫੁੱਲਣ ਤੇ ਵਿਕਾਸ ਕਰਨ ਲਈ। ਪੰਘੂੜੇ ਤੋਂ ਲੈ ਕੇ ਸਸਕਾਰ ਤੱਕ ਇਹ ਮਨੁੱਖ ਦੇ ਸਾਥੀ ਹਨ ਇਸ ਲਈ : ਰੁੱਖ ਬਚਾਓ, ਰੁੱਖ ਸੰਭਾਲੋ।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.