ਕਥਨੀ ਨੂੰ ਕਰਨੀ ਵਿੱਚ ਤਬਦੀਲ ਕਰਨਾ, ਭਾਰਤ ਦੀ ਸੁਰੱਖਿਆ, ਬੇਰੁਜ਼ਗਾਰੀ ਦੂਰ ਕਰਨਾ, ਅਬਾਦੀ ਨੂੰ ਠੱਲ ਪਾਉਣਾ, ਭ੍ਰਿਸ਼ਟਾਚਾਰ ਦਾ ਖ਼ਾਤਮਾ, ਰਾਜਨੀਤਿਕ ਪਾਰਟੀਆਂ ਵਿੱਚ ਸੁਧਾਰ, ਆਪਣੇ ਅਤੇ ਦੂਸਰੇ ਮੰਤਰੀਆਂ ਦੇ ਖਰਚੇ ਤੇ ਰੋਕ, ਦੂਜੇ ਦੇਸ਼ਾਂ ਨਾਲ ਸੰਬੰਧ, ਪਰਮਾਣੂ ਸ਼ਕਤੀ ਵਿੱਚ ਨਿਪੁੰਨਤਾ, ਗਰੀਬੀ ਦਾ ਖ਼ਾਤਮਾ ਤੇ ਵਿੱਦਿਆ ਦਾ ਪਸਾਰ, ਸਾਰ ਅੰਸ਼। ਸੁਪਨੇ ਵੇਖਣਾ ਸਭ ਨੂੰ ਚੰਗਾ ਲੱਗਦਾ ਹੈ। ਸੁਪਨੇ ਵੇਖਣੇ ਵੀ ਚਾਹਦੇ ਹਨ। ਸੁਪਨੇ ਕਈ ਵਾਰ ਕੁੱਝ ਕਰਨ ਦੀ ਪ੍ਰੇਰਨਾ ਵੀ ਦਿੰਦੇ ਹਨ। ਜੇਕਰ ਮੈਨੂੰ ਭਾਰਤ ਦੇ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲ ਗਿਆ ਤਾਂ ਮੈਂ ਸਮਝਾਂਗਾ ਕਿ ਮੈਂ ਬਹੁਤ ਖੁਸ਼ਕਿਸਮਤ ਹਾਂ। ਮੈਂ ਇਹੋ ਜਿਹੇ ਵਿਸ਼ਾਲ ਗਣਤੰਤਰ ਦਾ ਪ੍ਰਧਾਨ ਮੰਤਰੀ ਬਣਾਂਗਾ ਜਿਸ ਦੀ ਲੋਕਤੰਤਰ ਦੀ ਸ਼ਕਤੀ ਦਾ ਲੋਹਾ ਵਿਕਸਿਤ ਦੇਸ਼ ਵੀ ਮੰਨਦੇ ਹਨ, ਮੈਂ ਸੱਚੇ ਦਿਲੋਂ ਕਹਿੰਦਾ ਹਾਂ ਕਿ ਮੈਂ ਦੇਸ਼ ਨੂੰ ਸਵਰਗ ਬਣਾਉਣ ਦੀ ਕੋਸ਼ਿਸ਼ ਕਰਾਂਗਾ। ਸਾਡੇ ਦੇਸ਼ ਵਿੱਚ ਸਵਰਗ ਬਣਨ ਦੀਆਂ ਕਈ ਸੰਭਾਵਨਾਵਾਂ ਹਨ, ਪਰ ਉਹਨਾਂ ਨੂੰ ਵਰਤੋਂ ਵਿੱਚ ਲਿਆਉਣ ਦੇ ਜਤਨ ਕਰਨ ਦੀ ਲੋੜ ਹੈ।
ਅਕਸਰ ਇਹ ਦੇਖਿਆ ਜਾਂਦਾ ਹੈ ਕਿ ਅਹੁਦੇ ਦੀ ਪ੍ਰਾਪਤੀ ਤੋਂ ਪਹਿਲਾਂ ਸਭ ਵੱਡੀਆਂ-ਵੱਡੀਆਂ ਗੱਲਾਂ ਕਰਦੇ ਨਾਲੇ ਨਾਅਰੇ ਵੀ ਲਗਾਉਂਦੇ ਹਨ। ਗਰੀਬੀ ਮਿਟਾਉਣ ਦੇ ਤੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਵਾਇਦੇ ਵੀ ਕਰਦੇ ਹਨ ਪਰ ਬਾਅਦ ਵਿੱਚ ਸਭ ਭੁੱਲ ਜਾਂਦੇ ਹਨ। ਜੇ ਮੈਨੂੰ ਕਦੀ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲਿਆ ਤਾਂ ਮੈਂ ਕਥਨੀ ਨੂੰ ਕਰਨੀ ਵਿੱਚ ਬਦਲ ਕੇ ਦੇਸ਼ ਕਾ ਨਕਸ਼ਾ ਤਬਦੀਲ ਕਰਨ ਦੀ ਕੋਸ਼ਸ਼ ਕਰਾਂਗਾ।
ਸਭ ਤੋਂ ਪਹਿਲਾਂ ਮੈਂ ਜਿਹੜਾ ਕੰਮ ਕਰਾਂਗਾ ਉਹ ਹੈ ਭਾਰਤ ਦੀ ਸੁਰੱਖਿਆ ਅੰਦਰੂਨੀ ਤੇ ਬਾਹਰੀ) ਜਦ ਤੱਕ ਕੋਈ ਦੇਸ਼ ਸਥਿਰ ਨਹੀਂ।
ਦਾ ਉਹ ਉੱਨਤੀ ਨਹੀਂ ਕਰ ਸਕਦਾ। ਬਾਹਰਲੇ ਦੇਸ਼ਾਂ ਦੀ ਰੱਖਿਆ ਲਈ ਮੈਂ ਵਿਦੇਸ਼ ਨੀਤੀਆਂ ਉੱਪਰ ਜ਼ੋਰ ਦਿਆਂਗਾ। ਅੰਦਰੁਨੀ ਰੱਖਿਆ ਲਈ ਮੈਂ ਆਰਥਿਕ ਵਿਕਾਸ ਕਰਾਂਗਾ। ਭ੍ਰਿਸ਼ਟਾਚਾਰ ਦੇ ਵਿਰੁੱਧ ਠੋਸ ਕਦਮ ਚੁੱਕਾਂਗਾ। ਮੈਂ ਅਜਿਹੀਆਂ ਨੀਤੀਆਂ ਬਣਾਵਾਂਗਾ ਕਿ ਭਾਰਤ ਤਕਨਾਲੋਜੀ ਦੇ ਖੇਤਰ ਵਿੱਚ ਨੰਬਰ ਇੱਕ ਰਹੇ। ਭਾਰਤ ਇੰਨਾ ਸਵੈ-ਨਿਰਭਰ ਹੋਵੇ ਕਿ ਕੋਈ ਵੀ ਮੁਲਕ ਉਸ ਨਾਲ ਲੋੜਨ ਤੋਂ ਪਹਿਲਾਂ ਦੋ ਵਾਰ ਸੋਚੇ। ਭਾਰਤ ਦੇ ਅੰਦਰੂਨੀ ਖ਼ਤਰੇ ਜਿਵੇਂ ਕਸ਼ਮੀਰ ਸਮੱਸਿਆ, ਨਕਸਲੀ ਸਮੱਸਿਆ ਆਦਿ ਨੂੰ ਆਪਸੀ ਸਹਿਯੋਗ ਤੇ ਸੂਝਬੂਝ ਨਾਲ ਸੁਲਝਾਉਣ ਦੇ ਹੱਲ ਲਭਾਂਗਾ।
ਮੈਂ ਦੇਸ਼ ਭਰ ਵਿੱਚੋਂ ਬੇਰੁਜ਼ਗਾਰੀ ਦੂਰ ਕਰਾਂਗਾ। ਬੇਰੁਜ਼ਗਾਰੀ ਨੂੰ ਦੂਰ ਕਰਨ ਲਈ ਮੈਂ ਵਿੱਦਿਅਕ ਪ੍ਰਣਾਲੀ ਵਿੱਚ ਸੁਧਾਰ ਕਰਾਂਗਾ। । ਸਕੂਲੀ ਸਿੱਖਿਆ ਨੂੰ ਕਿਸੇ ਕਿੱਤੇ ਜਾਂ ਉਦਯੋਗ ਨਾਲ ਜੋੜਾਂਗਾ ਤਾਂ ਜੋ ਨੌਜਵਾਨ । ਪੜ੍ਹਾਈ ਮੁਕੰਮਲ ਕਰਦੇ ਹੀ ਕੋਈ ਪੇਸ਼ਾ ਅਪਨਾ ਸਕਣ ਜਾਂ ਕੋਈ ਛੋਟਾ-ਮੋਟਾ । ਕਾਰਖ਼ਾਨਾ ਚਲਾ ਸਕਣ। ਮੈਂ ਦੇਸ਼ ਭਰ ਵਿੱਚ ਸਨਅਤ ਦਾ ਰਾਸ਼ਟਰੀਕਰਣ ਕਰਾਂਗਾ।
ਭਾਰਤ ਦੀ ਅਬਾਦੀ ਦਿਨ-ਪ੍ਰਤੀਦਿਨ ਵੱਧਦੀ ਹੀ ਜਾ ਰਹੀ ਹੈ। ਇਸ ਅਬਾਦੀ ਨੇ ਭਾਰਤ ਦੀ ਵਿਕਾਸ ਦਰ ਤੇ ਰੋਕ ਲਗਾ ਦਿੱਤੀ ਹੈ। ਬਹੁਤ ਸਾਰੀਆਂ ਸਮੱਸਿਆਵਾਂ ਜਿਵੇਂ ਟ੍ਰੈਫਿਕ, ਪ੍ਰਦੂਸ਼ਨ, ਬੇਰੁਜ਼ਗਾਰੀ ਤੇ ਭ੍ਰਿਸ਼ਟਾਚਾਰ ਇਸ ਦੀ ਹੀ ਦੇਣ ਹਨ। ਮੈਂ ਇਹ ਕਾਨੂੰਨ ਬਣਾਵਾਂਗਾ ਕਿ ਦੋ ਤੋਂ ਵੱਧ ਬੱਚਿਆਂ ਨੂੰ ਜਨਮ ਦੇਣ ਵਾਲੇ ਦੰਪਤੀ ਨੂੰ ਕਠੋਰ ਸਜ਼ਾ ਦਿੱਤੀ ਜਾਵੇਗੀ ।
ਮੈਂ ਪ੍ਰਧਾਨ ਮੰਤਰੀ ਬਣ ਕੇ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਲਈ ਸਖ਼ਤ ਕਦਮ ਉਠਾਵਾਂਗਾ। ਸਾਡੇ ਦੇਸ਼ ਦੇ ਸਭ ਲੋਕ ਭ੍ਰਿਸ਼ਟਾਚਾਰ ਦਾ ਸ਼ਿਕਾਰ ਹੋ ਚੁੱਕੇ ਹਨ। ਸਭ ਸਰਕਾਰੀ ਦਫ਼ਤਰਾਂ ਵਿੱਚ ਚਾਂਦੀ ਦੀ ਜੁੱਤੀ ਮਾਰੇ ਬਿਨਾਂ ਕੰਮ ਨਹੀਂ ਹੁੰਦਾ। ਅਫ਼ਸਰ ਤੇ ਕਲਰਕ ਨਿੱਡਰ ਹੋ ਕੇ ਪੈਸੇ ਮੰਗਦੇ ਹਨ। ਜੇ ਉਹ ਕਦੇ ਗਲਤੀ ਨਾਲ ਫੜੇ ਜਾਣ ਤਾਂ ਰਾਜਸੀ ਆਗੂਆਂ ਤੇ ਮੰਤਰੀਆਂ ਦੀ ਸਹਾਇਤਾ ਨਾਲ ਬੱਚ ਜਾਂਦੇ ਹਨ। ਮੈਂ ਪ੍ਰਧਾਨ ਮੰਤਰੀ ਬਣਦਿਆਂ ਹੀ ਰਿਸ਼ਵਤ ਲੈਣ ਵਾਲਿਆਂ ਵਿਰੁੱਧ ਸਖ਼ਤ ਕਾਨੂੰਨ ਬਣਾਵਾਂਗਾ ਤਾਂ ਜੋ ਫੜੇ ਜਾਣ ਤੇ ਉਹ ਛੁੱਟ ਨਾ ਸਕਣ ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.