ਇਕ ਵਿਦਵਾਨ ਦਾ ਵਿਚਾਰ ਹੈ, ਕੋਈ ਕੰਮ ਉਹੋ ਜਿਹੀ ਹੀ ਹੋਵੇਗੀ, ਜਿਹੋ ਜਿਹੀ ਉਸ ਨੂੰ ਉਸ ਦੇ ਨੌਜਵਾਨ ਬਣਾਉਣਗੇ । ਅੱਜ ਦੇ ਨੌਜਵਾਨ ਜਿਨਾਂ ਰਚੀਆਂ ਤੇ ਆਦਤਾਂ ਨੂੰ ਅਪਣਾਉਣਗੇ, ਆਉਂਦੇ ਕੁੱਝ ਸਾਲਾਂ ਕਿ ਸਮੁੱਚੀ ਕੌਮ ਵਿਚੋਂ ਉਨਾਂ ਦੀ ਝਲਕ ਹੀ ਦਿਖਾਈ ਦੇਵੇਗੀ ਇਸ ਕਰਕੇ ਇਹ ਕਹਿਣਾ ਗਲਤ ਨਹੀਂ ਕਿ ਇਕ ਚੰਗੀ ਕੌਮ ਦੀ ਉਸਾਰੀ ਤੱਦ ਹੀ ਸੰਭਵ ਹੈ, ਜੇਕਰ ਉਸ ਦੇ ਪੜੇ-ਲਿਖੇ ਨੌਜਵਾਨ ਸਮਾਜ ਕਲਿਆਣ ਦੀ ਭਾਵਨਾ ਨਾਲ ਭਰੇ ਹੋਏ ਹੋਣ । ਜੇਕਰ ਨੌਜਵਾਨਾਂ ਵਿਚ ਇਹ ਰੁਚੀ ਨਹੀਂ ਹੋਵੇਗੀ, ਤਾਂ ਦੇਸ਼ ਦਾ ਭਵਿੱਖ ਬੜਾ ਹਨੇਰੇ-ਭਰਿਆ ਹੋਵੇਗਾ ।
ਉਨ੍ਹਾਂ ਨੂੰ ਸਫ਼ਾਈ ਤੇ ਰੌਸ਼ਨੀ ਦੀ ਮਹਾਨਤਾ ਦਾ ਰਤਾ ਵੀ ਗਿਆਨ ਨਹੀਂ ਉਹ ਨਸ਼ਿਆਂ ਦਾ ਸੇਵਨ ਕਰਦੇ ਤੇ ਆਪਸੀ ਲੜਾਈ-ਝਗੜਿਆਂ ਤੇ ਮੁਕੱਦਮੇਬਾਜ਼ੀਆਂ ਵਿਚ ਉਲਝੇ ਹੋਏ ਹਨ । ਨੌਜਵਾਨ ‘ਕੌਮੀ ਬਾਲਗ਼ ਵਿੱਦਿਆ ਸਕੀਮ ਅਧੀਨ ਸੇਵਾ ਕਰ ਕੇ ਜਾਂ ਸਕੂਲਾਂ ਤੇ ਕਾਲਜਾਂ ਵਿਚ ਯੁਵਕ ਕਲੱਬਾਂ ਬਣਾ ਕੇ ਐਨ. ਐਸ. ਐਸ ਵਿਚ ਭਰਤੀ ਹੋ ਕੇ ਪਿੰਡਾਂ ਵਿਚ ਵਸਦੇ ਬਾਲਗਾਂ ਨੂੰ ਮੁੱਢਲੀ ਵਿੱਦਿਆ ਦੇ ਸਕਦੇ ਹਨ । ਉਨ੍ਹਾਂ ਨੂੰ ਲੈਕਚਰਾਂ ਤੇ ਭਾਸ਼ਨਾਂ ਨਾਲ ਅਗਿਆਨਤਾ ਵਿਚੋਂ ਕੱਢ ਸਕਦੇ ਹਨ । ਉਨ੍ਹਾਂ ਨੂੰ ਫ਼ਜ਼ੂਲ-ਖ਼ਰਚਾਂ ਨਾਲ ਭਰੀਆਂ ਰਸਮਾਂ, ਰੀਤਾਂ ਦੇ ਥੋਥੇਪਨ ਤੋਂ ਜਾਣੂ ਕਰਾ ਕੇ ਉਨ੍ਹਾਂ ਨੂੰ ਛੋਟੀਆਂ ਬੱਚਤਾਂ, ਬੈਂਕ ਵਿਚ ਖਾਤੇ ਖੋਲ੍ਹਣ ਤੇ ਬੀਮੇ ਕਰਾਉਣ ਦੀ ਮਹਾਨਤਾ ਤੋਂ ਜਾਣੂ ਕਰਾ ਸਕਦੇ ਹਨ । ਉਹ ਉਨ੍ਹਾਂ ਨੂੰ ਵਹਿਮਾਂ-ਭਰਮਾਂ ਵਿਚੋਂ ਕੱਢਣ ਤੇ ਹਰ ਚੀਜ਼ ਪ੍ਰਤੀ ਵਿਗਿਆਨਕ ਜਾਣਕਾਰੀ ਦੇਣ ਵਿਚ ਵੀ ਹਿੱਸਾ ਪਾ ਸਕਦੇ ਹਨ । ਨੌਜਵਾਨ ਸਮਾਜ ਦੇ ਪਛੜੇ ਲੋਕਾਂ ਨੂੰ ਜਾਦੂ-ਟੂਣੇ ਦੇ ਇਲਾਜਾਂ ਵਲੋਂ ਹਟਾ ਕੇ ਬਿਮਾਰੀਆਂ ਰੋਕਣ ਵਾਲੇ ਟੀਕੇ ਲੁਆਉਣ ਵਿਚ ਉਨਾਂ ਦੀ ਸਹਾਇਤਾ ਕਰ ਕੇ, ਮੱਖੀਆ ਤੇ ਮੱਛਰਾ ਤੋਂ ਬਚਣ ਦੇ ਸਾਧਨ ਦੱਸ ਕੇ ਅਤੇ ਸਫ਼ਾਈ ਤੇ ਰੌਸ਼ਨੀ ਦੀ ਮਹਾਨਤਾ ਤੋਂ ਜਾਣੂ ਕਰਾ ਕੇ ਉਨਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਛੁਡਾ ਅਤੇ ਬਚਾ ਸਕਦੇ ਹਨ । ਉਹ ਕਿਸਾਨਾਂ ਨੂੰ ਕੋ-ਆਪ੍ਰੇਟਿਵ ਆਧਾਰ ‘ਤੇ ਖੇਤੀ ਕਰਨ ਤੇ ਖੇਤੀ ਦੇ ਪੁਰਾਣੇ ਸੰਦਾਂ ਦਾ ਤਿਆਗ ਕਰ ਕੇ ਮਸ਼ੀਨੀ ਸਾਧਨਾਂ ਨੂੰ ਅਪਣਾਉਣ ਦੀ ਪ੍ਰੇਰਨਾ ਵੀ ਦੇ ਸਕਦੇ ਹਨ । ਇਸ ਕੰਮ ਵਿਚ ਉਹ ਸਰਕਾਰੀ ਕਰਜ਼ਿਆਂ ਨੂੰ ਲੈਣ ਲਈ ਉਨ੍ਹਾਂ ਦੀ ਸਹਾਇਤਾ ਵੀ ਕਰ ਸਕਦੇ ਹਨ ।ਨੌਜਵਾਨ ਬਹੁਤ ਸਾਰੀਆਂ ਹੋਰਨਾਂ ਸਮਾਜਿਕ ਲਾਅਨਤਾਂ ਜਿਵੇਂ ਦਾਜ, ਫ਼ਜ਼ਲ-ਖਰਚੀ ਤੇ ਸ਼ਰਾਬ ਤੇ ਨਸ਼ਿਆਂ ਦੀ ਵਰਤੋਂ ਵਲੋਂ ਲੋਕਾਂ ਨੂੰ ਹਟਾਉਣ ਵਿਚ ਵੀ ਹਿੱਸਾ ਪਾ ਸਕਦੇ ਹਨ ।ਉਹ ਦਾਜ ਤੋਂ ਬਿਨਾਂ ਵਿਆਹ ਕਰਨ ਲਈ ਆਪਣੇ ਆਪ ਨੂੰ ਪੇਸ਼ ਕਰਕੇ ਲੋਕਾਂ ਨੂੰ ਦਾਜ ਦੇਣ ਦੀ ਆਦਤ ਤੇ ਮਜਬਰੀ ਤੋਂ ਛੁਟਕਾਰਾ ਦੁਆ ਸਕਦੇ ਹਨ ।ਉਹ ਉਨ੍ਹਾਂ ਨੂੰ ਵਿਆਹਾਂ ਸਮੇਂ ਬਹੁਤਾ ਦੇਣ-ਦੂਆਂਣ, ਬਹੁਤੀ ਜੰਞ ਬੁਲਾਉਣ ਤੇ ਹੋਰ ਕਈ ਪ੍ਰਕਾਰ ਦੀ ਫ਼ਜ਼ਲ-ਖ਼ਰਚੀ ਕਰਨ ਵਲੋਂ ਰੋਕ ਸਕਦੇ ਹਨ । ਉਹ ਸ਼ਰਾਬ ਤੇ ਹੋਰਨਾਂ ਨਸ਼ਿਆਂ ਦੇ ਸੇਵਨ ਵਿਰੁੱਧ ਪ੍ਰਚਾਰ ਕਰ ਕੇ ਵੀ ਸਮਾਜ ਸੁਧਾਰ ਵਿਚ ਹਿੱਸਾ ਪਾ ਸਕਦੇ ਹਨ ।ਉਹ ਅਨਪੜ ਤੇ ਅਗਿਆਨੀ ਲੋਕਾਂ ਨੂੰ ਪਰਿਵਾਰ ਨਿਯੋਜਨ ਵਲ ਪ੍ਰੇਰ ਕੇ ਉਨ੍ਹਾਂ ਦੀ ਆਰਥਿਕ ਅਵਸਥਾ ਦੇ ਸੁਧਾਰ ਵਿਚ ਹਿੱਸਾ ਪਾ ਸਕਦੇ ਹਨ ਤੇ ਨਾਲ ਹੀ ਦੇਸ਼ ਦੀ ਆਬਾਦੀ ਦੀ ਸਮੱਸਿਆ ਨੂੰ ਕੰਟਰੋਲ ਕਰਨ ਵਿਚ ਵੀ ਹਿੱਸਾ ਪਾ ਸਕਦੇ ਹਨ ।
ਨੌਜਵਾਨ ਪਿੰਡਾਂ ਦੇ ਲੋਕਾਂ ਨੂੰ ਭਿੰਨ-ਭਿੰਨ ਪ੍ਰਕਾਰ ਦੇ ਦਿਲ-ਪਰਚਾਵਿਆ (hobbies) ਦਾ ਗਿਆਨ ਦੇ ਕੇ, ਉਨ੍ਹਾਂ ਨੂੰ ਸਾਬਣ ਬਣਾਉਣ, ਕੱਪੜੇ ਰੰਗਣ, ਵੇਲ ਬੂਟੇ ਕੱਢਣ, ਚਿਤਰਕਾਰੀ ਕਰਨੇ, ਪਰ ਲਾਉਣ ਤੇ ਸੜਕਾਂ ਠੀਕ ਕਰਨ ਆਦਿ ਵਿਚ ਲਾ ਕੇ ਉਨ੍ਹਾਂ ਦੇ ਅਜਾਈਂ ਗੁਆਏ ਜਾ ਰਹੇ ਕੀਮਤੀ ਸਮੇਂ ਨੂੰ ਤੇ ਜੀਵਨ ਨੂੰ ਸੋਹਣਾ ਤੇ ਉਚੇਰਾ ਬਣਾਉਣ ਦੇ ਕੰਮਾਂ ਵਿਚ ਲਾ ਸਕਦੇ ਹਨ।
ਉਹ ਸ਼ਹਿਰਾਂ ਤੇ ਪਿੰਡਾਂ ਵਿਚ ਗ਼ਰੀਬਾਂ ਦੇ ਬੱਚਿਆਂ ਨੂੰ ਪੜ੍ਹਾ ਸਕਦੇ ਹਨ । ਅਜਿਹੇ ਕੰਮਾਂ ਨੂੰ ਨੇਪਰੇ ਚੜ੍ਹਾਉਣ ਲਈ ਨੌਜਵਾਨਾਂ ਨੂੰ ਆਪਣੇ ਗਲੀਆਂ-ਮੁਹੱਲਿਆਂ ਤੇ ਪਿੰਡਾਂ ਵਿਚ ਸੁਸਾਇਟੀਆਂ ਬਣਾਉਣੀਆਂ . | ਚਾਹੀਦੀਆਂ ਹਨ ਤੇ ਲੋੜਵੰਦਾਂ ਦੀ ਪੜ੍ਹਾਈ ਵਿਚ ਸਹਾਇਤਾ ਲਈ ਕੇਂਦਰ ਸਥਾਪਿਤ ਕਰਨੇ ਚਾਹੀਦੇ ਹਨ ।ਅੱਜ ਦੇ ਸਮੇਂ ਦੀ ਇਹ ਜ਼ੋਰਦਾਰ ਮੰਗ ਹੈ ਕਿ ਭਾਰਤ ਦੇ ਨੌਜਵਾਨ ਸ਼ਹਿਰੀ ਅਤੇ ਪੇਂਡੂ ਸਮਾਜ ਦੇ ਕਲਿਆਣ ਲਈ ਆਪਣਾ ਯੋਗਦਾਨ ਪਾਉਣ ਤੇ ਦੇਸ਼ ਵਿਚੋਂ ਜਿਹੜੀਆਂ ਬੁਰਾਈਆਂ, ਲਾਹਣਤਾਂ ਤੇ ਬਿਮਾਰੀਆਂ ਨੂੰ ਆਜ਼ਾਦੀ ਦੇ 62 ਸਾਲ ਬੀਤ ਜਾਣ ‘ਤੇ ਵੀ ਦੂਰ ਨਹੀਂ ਕੀਤਾ ਜਾ ਸਕਿਆ, ਉਨ੍ਹਾਂ ਨੂੰ ਦੂਰ ਕਰਨ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਮੈਦਾਨ ਵਿਚ ਕੁੱਦਣ ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.