Global Warming

Originally published in pa
Reactions 0
389
Kiran
Kiran 18 Aug, 2019 | 1 min read

ਗਲੋਬਲ ਵਾਰਮਿੰਗ ਅਰਥਾਤ ਵਾਯੂਮੰਡਲੀ ਗਿਲਾਫ਼ ਦੇ ਗਰਮ ਹੋ ਰਹੇ ਸੁਭਾ ਨੂੰ ਵਿਗਿਆਨੀਆਂ ਨੇ ਸਾਵੇ ਘਰ ਦੀ ਪ੍ਰਭਾਵਿਕਤਾ ਦਾ ਨਾਂ ਦਿੱਤਾ ਹੈ । ਇਹ ਪਰਿਭਾਸ਼ਕ ਸ਼ਬਦ ਠੰਢੇ ਦੇਸ਼ਾਂ ਵਿਚ ਉਸਾਰੇ ਗਏ ‘ ਜਾਂ ਸ਼ੀਸ਼-ਘਰਾਂ ਤੋਂ ਲਏ ਗਏ ਹਨ । ਸ਼ੀਸ਼ੇ ਦੀਆਂ ਕੰਧਾਂ ਤੇ ਛੱਤਾਂ ਦੇ ਬਣੇ ਇਨ੍ਹਾਂ ਘਰਾਂ ਵਿਚ ਸੂਰਜੀ ਪਕਾ ਪ੍ਰਵੇਸ਼ ਕਰ ਕੇ ਜੀਵਨ-ਦਾਤੀ ਸਿੱਧ ਹੁੰਦੀ ਹੈ । ਸਾਡੇ ਵਾਯੂਮੰਡਲ ਵਿਚ ਵੀ ਕੁੱਝ ਇਸੇ ਤਰ੍ਹਾਂ ਦਾ ਵਰਤਾਰਾ ਹੈ। ਕਿਰਨ-ਸੰਚਾਰ ਤੇ ਧਰਤੀ ਦੁਆਰਾ ਛੱਡੀ ਗਈ ਗਰਮੀ ਵਾਯੂਮੰਡਲ ਦੀ ਹੇਠਲੀ ਪਰਤ ਨੂੰ ਨਿੱਘਆ ਰੱਖਦੀ ਵਿਚ ਬੇਸ਼ੁਮਾਰ ਕਿਸਮ ਦਾ ਪਾਣੀ-ਮੰਡਲ ਕਰੋੜਾਂ ਵਰਿਆਂ ਤੋਂ ਮੌਲ ਰਿਹਾ ਹੈ | ਪਰੰਤੂ ਜੇਕਰ ਇਸ ਦੀ ਗਰਮn – ਵਧ ਜਾਵੇ, ਤਾਂ ਜ਼ਿੰਦਗੀ ਭਸਮ ਵੀ ਹੋ ਸਕਦੀ ਹੈ ।

-ਸੂਰਜ ਤੋਂ ਧਰਤੀ ਵਲ ਆ ਰਹੀਆਂ ਇਨਫਰਾ ਰੈੱਡ ਅਤੇ ਪਰਾਬੈਂਗਣੀ ਕਿ ਵੱਡੇ ਹਿੱਸੇ ਨੂੰ ਓਜ਼ੋਨ ਦੁਆਰਾ ਸੋਖੇ ਜਾਣ ਪਿੱਛੋਂ ਬਚੇ ਕੁੱਝ ਹਿੱਸੇ ਸਮੇਤ ਜਦੋਂ ਦ੍ਰਿਸ਼ਟੀਮਾਨ ਅਤੇ ਇਨਫਰਾ ਰੈੱਡ ਕਿ ਧਰਤੀ ਦੀ ਸਤਹਿ ਉੱਤੇ ਪਹੁੰਚਦੀਆਂ ਹਨ, ਤਾਂ ਆਮ ਕਰਕੇ ਉਹ ਵਾਪਿਸ ਖਲਾਅ ਵਲ ਮੁੜ ਜਾਂਦੀਆਂ ਹਨ । ਕੁੱਝ ਗੈਸ ਅਤੇ ਵਾਸ਼ਪੀ ਪਦਾਰਥ ਸੂਰਜੀ ਕਿਰਨਾਂ ਵਿਚਲੀਆਂ ਇਨਫਰਾ ਰੈੱਡ ਅਤੇ ਗਰਮ ਕਿਰਨਾਂ ਦੇ ਕੁੱਝ ਹਿੱਸੇ ਨੂੰ ਆਪਣੇ ਨਿ॥ ਸਮੋ ਕੇ ਧਰਤੀ ਦੇ ਦੁਆਲੇ ਸਤਹ ਦੇ ਤਾਪਮਾਨ ਨੂੰ ਜੀਵਨ-ਅਨੁਕੂਲ ਬਣਾਈ ਰੱਖਦੀਆਂ ਹਨ, ਪਰ ਜਦੋਂ ਧਰਤੀ ਉੱਤੇ ਕੁੱਝ ਗੈਸਾਂ, ਜਿਨ੍ਹਾਂ ਵਿਚੋਂ ਪ੍ਰਮੁੱਖ ਸਥਾਨ ਰੱਖਣ ਵਾਲੀ ਕਾਰਬਨ ਡਾਈਆਕਸਾਈਡ ਦੀ ਧਰਤੀ ਉੱਤੇ ਮਾਤਰਾ ਵਧ ਜਾਂਦੀ ਹੈ ਤੇ ਹਵਾ ਨੂੰ ਪ੍ਰਦੂਸ਼ਿਤ ਕਰਨ ਵਾਲੇ ਕੁੱਝ ਹੋਰ ਰਸਾਇਣ ਮਿਲ ਕੇ ਧਰਤੀ ਦੇ ਵਾਤਾਵਰਨ ਵਿਚ ਇਕ ਕੰਬਲ-ਨੁਮਾ ਢੱਕਣ ਬਣਾ ਲੈਂਦੇ ਹਨ । ਇਹ ਕੰਬਲਨੁਮਾ ਢੱਕਣ ਇਨਫਰਾ ਰੈੱਡ ਗਰਮ ਸੂਰਜੀ ਕਿਰਨਾਂ ਨੂੰ ਆਉਣ ਲਈ ਤਾਂ ਲੰਘਣ ਦਿੰਦਾ ਹੈ, ਪਰ ਵਾਪਿਸ ਨਹੀਂ ਮੁੜਨ ਦਿੰਦਾ । ਸਿੱਟੇ ਵਜੋਂ ਛਾਲਤ ਗਰਮੀ ਖਲਾਅ ਵਿੱਚ ਵਾਪਿਸ ਜਾਣ ਦੀ ਬਜਾਇ ਧਰਤੀ | ਦੁਆਲੇ ਹੀ ਇਕੱਠੀ ਹੋ ਜਾਂਦੀ ਹੈ, ਜਿਸ ਨਾਲ ਧਰਤੀ ਦਾ ਤਾਪਮਾਨ ਵਧ ਜਾਂਦਾ ਹੈ । ਇਸ ਨੂੰ ਹੀ ‘ਗਲੋਬਲ ਵਾਰਮਿੰਗ ॥ ਜਾਂ ‘ਸ੍ਰੀਨ ਹਾਊਸ ਇਫੈਕਟ ਕਿਹਾ ਜਾਂਦਾ ਹੈ|ਇਨ੍ਹਾਂ ਤੋਂ ਇਲਾਵਾ ਹਾਈਡਰੋਫਲੋਰੋ ਕਾਰਬਨ, ਪਰਫਲੋਰੋ ਕਾਰਬਨ ਤੇ ਇਨ੍ਹਾਂ ਦੁਆਰਾ ਓਜ਼ੋਨ ਦਾ ਵਿਘਟਨ ਤੇ ਵਾਯੂਮੰਡਲ ਵਿਚ ਵਾਸ਼ਪੀਕਰਨ ਦੁਆਰਾ ਜਜ਼ਬ ਹੋਇਆ ਪਾਣੀ ਸਭ ਗਲੋਬਲ ਵਾਰਮਿੰਗ ਵਿਚ ਵਾਧਾ ਕਰ ਰਹੇ ਹਨ ।

ਅਸਲ ਵਿਚ ਵੱਧ ਵਿਕਾਸ ਦਰ ਪ੍ਰਾਪਤ ਕਰਨ ਤੇ ਮੁਨਾਫ਼ੇ ਲਈ ਉਦਯੋਗਿਕ ਸਰਗਰਮੀਆਂ ਹੀ ਇਸ ਲਈ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ । ਇਸ ਦੇ ਸਭ ਤੋਂ ਵੱਡੇ ਅਪਰਾਧੀ ਅਮਰੀਕਾ, ਯੂਰਪੀ ਯੂਨੀਅਨ, ਆਸਟਰੇਲੀਆ, ਰੂਸ, ਚੀਨ, ਜਾਪਾਨ, ਯੂਕਰੇਨ ਤੇ ਭਾਰਤ ਵੀ ਅੱਗੇ-ਪਿੱਛੇ ਇਸੇ ਕਤਾਰ ਵਿਚ ਹੀ ਆਉਂਦੇ ਹਨ ।

ਧਰਤੀ ਉੱਤੇ ਵਧ ਰਹੀ ਤਪਸ਼ ਦਾ ਸਭ ਤੋਂ ਬੁਰਾ ਅਸਰ ਪੌਣ-ਪਾਣੀ ਉੱਤੇ ਪਿਆ ਹੈ । ਇਸ ਪ੍ਰਕਾਰ ਇਹ ਵਰਤਾਰਾ ਮਨੁੱਖਤਾ ਲਈ ਅੱਗੋਂ ਬਹੁਤੇ ਖਤਰੇ ਲਈ ਖੜ੍ਹਾ ਹੈ । ਇਸ ਦੀ ਮਾਰ ਨਾਲ ਮੌਸਮ ਦਾ ਹੋਰ ਬੁਰਾ ਹਾਲ ਹੋਵੇਗਾ । ਧਰਤੀ ਉੱਤੇ ਜਿੰਨਾ ਤਾਪਮਾਨ ਵਧੇਗਾ, ਓਨੀਆਂ ਹੀ ਗਰਮ ਲਹਿਰਾਂ ਵਧਣਗੀਆਂ, ਸੋਕੇ ਪੈਣਗੇ, ਵਾਸ਼ਪੀਕਰਨ ਗੜਬੜਾ ਜਾਵੇਗਾ ਅਤੇ ਜੰਗਲਾਂ ਨੂੰ ਭਿਆਨਕ ਤਬਾਹੀ ਮਚਾਉਣ ਵਾਲੀਆਂ ਅੱਗਾਂ ਲੱਗਣਗੀਆਂ । ਕੁੱਝ ਖੇਤਰਾਂ ਵਿਚ ਭਿਆਨਕ ਸੋਕਾ ਤੇ ਕੁੱਝ ਖੇਤਰਾਂ ਵਿਚ ਮੁਸਲੇਧਾਰ ਵਰਖਾ, ਤੂਫ਼ਾਨ ਤੇ ਹੜ੍ਹ ਤਬਾਹੀ ਮਚਾਉਣਗੇ । ਪਿੰਡਾਂ ਲੂਹਣ ਵਾਲੀਆਂ ਗਰਮ ਹਵਾਵਾਂ, ਸਮੁੰਦਰੀ ਤੂਫ਼ਾਨ, ਸਮੁੰਦਰੀ ਲੈਵਲ ਵਧਣ ਨਾਲ ਤੱਟੀ ਖੇਤਰਾਂ ਦੀ ਤਬਾਹੀ, ਅੰਨ ਦੀ ਬੁੜ੍ਹ, ਪੀਣ ਵਾਲੇ ਪਾਣੀ ਦੀ ਕਮੀ, ਲੋਕਾਂ ਦੇ ਉਜਾੜੇ, ਓਜ਼ੋਨ ਦੇ ਲੀਰੋ-ਲੀਰ ਹੋਣ ਨਾਲ ਪੈਦਾ ਹੋਈਆਂ ਭਿਆਨਕ ਤੇ ਲਾਇਲਾਜ ਬਿਮਾਰੀਆਂ ਤੇ ਡੀ. ਐੱਨ. ਏ. ਵਿਚ ਪੈਦਾ ਹੋਏ ਵਿਗਾੜ ਧਰਤੀ ਉਤਲੇ ਸਮੁੱਚੇ ਜੀਵਨ ਨੂੰ ਤਬਾਹੀ ਦੇ ਕੰਢੇ ਉੱਤੇ ਪੁਚਾ ਦੇਣਗੇ ।ਸਾਨੂੰ ਇਨ੍ਹਾਂ ਖ਼ਤਰਿਆਂ ਤੋਂ ਸੁਚੇਤ ਹੁੰਦੇ ਹੋਏ, ਸਥਿਤੀ ਦੇ ਹੱਥੋਂ ਨਿਕਲਣ ਤੋਂ ਪਹਿਲਾਂ ਇਸ ਨੂੰ ਕਾਬੂ ਕਰਨ ਲਈ ਅਣਸਾਂਵੀਆਂ ਮਨੁੱਖੀ ਗਤੀਵਿਧੀਆਂ, ਭੌਤਿਕ ਸਹੂਲਤਾਂ ਤੇ ਮੁਨਾਫ਼ਿਆਂ ਦੀ ਦੌੜ, ਕੁਦਰਤੀ ਸੋਮਿਆਂ ਵਿਚ ਮਨੁੱਖ ਦੀ ਬੇਕਿਰਕ ਦਖ਼ਲ-ਅੰਦਾਜ਼ੀ, ਕੁਦਰਤੀ ਸਮਤੋਲ ਦੇ ਵਿਗਾੜ, ਵਾਤਾਵਰਨ ਪ੍ਰਦੂਸ਼ਣ ਤੇ ਅਬਾਦੀ ਦੇ ਵਾਧੇ ਉੱਤੇ ਕੰਟਰੋਲ ਕਰਦਿਆਂ ਸਭ ਦੇਸ਼ਾਂ ਨੂੰ ਕਾਰਬਨ ਡਾਇਆਕਸਾਈਡ ਦੇ ਨਿਕਾਸ ਨੂੰ ਘੱਟ ਕਰਨ ਦੇ ਨਾਲ ਹੀ ਇਸ ਦੀ ਖ਼ਪਤ ਕਰਨ ਵਾਲੇ ਜੰਗਲਾਂ ਦਾ ਸਾਲ ਵਿਛਾ ਦੇਣਾ ਚਾਹੀਦਾ ਹੈ । ਨਾਲ ਹੀ ਨਿੱਜੀ ਕਾਰਾਂ ਦੀ ਥਾਂ ਪਬਲਿਕ ਟਰਾਂਸਪੋਰਟ ਅਤੇ ਬਲਬਾਂ ਦੀ ਥਾਂ ਕੰਪੈਕਟ ਫਲੋਰੋਸੈਂਟ ਬਲਬਾਂ ਦੀ ਵਰਤੋਂ ਕਰਨੀ ਚਾਹੀਦੀ ਹੈ । ਜੇਕਰ ਅਸੀਂ ਅੱਜ ਵੀ ਨਾ ਸੰਭਲੇ ਤੇ ਇਸ ਦਿਸ਼ਾ ਵਿਚ ਕਦਮ ਨਾ ਚੁੱਕੇ, ਗਲੋਬਲ ਵਾਰਮਿੰਗ ਇਕ ਦਿਨ ਮਹਾਂਪਰਲੋ ਲੈ ਆਵੇਗੀ ਤੇ ਧਰਤੀ ਉੱਤੇ ਕਰੋੜਾਂ ਸਾਲਾਂ ਵਿਚ ਪਨਪੀ ਇਸ ਸੱਭਿਅਤਾ ਦਾ ਨਾਸ਼ ਹੋ ਜਾਵੇਗਾ ਤੇ ਇਸਦਾ ਜ਼ਿੰਮੇਵਾਰ ਤਰੱਕੀ ਤੇ ਵਿਕਾਸ ਦੀਆਂ ਡੀਗਾਂ ਮਾਰਨ ਵਾਲੇ ਮਨੁੱਖ ਆਪ ਹੋਵੇਗਾ ।


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.