ਵਿਗਿਆਨ

Originally published in pa
Reactions 0
480
Kiran
Kiran 28 Aug, 2019 | 1 min read

20ਵੀਂ ਸਦੀ ਵਿਗਿਆਨ ਦਾ ਯੁਗ ਹੈ। ਇਸ ਯੁਗ ਵਿਚ ਵਿਗਿਆਨ ਨੇ ਇੰਨੀ ਤਰੱਕੀ ਕੀਤੀ ਹੈ ਕਿ ਇਸ ਦੁਨੀਆਂ ਦਾ ਮੁਹਾਂਦਰਾ ਹੀ ਬਦਲ ਕੇ ਰੱਖ ਦਿੱਤਾ ਹੈ। ਜੇਕਰ ਸਾਡੇ ਪੁਰਾਣੇ ਬਜ਼ੁਰਗ ਮੁੜ ਅੱਜ ਇਸ ਦੁਨੀਆਂ ਵਿਚ ਆਉਣ, ਤਾਂ ਸ਼ਾਇਦ ਉਹ ਇਸ ਨੂੰ ਪਛਾਣ ਹੀ ਨਾ ਸਕਣ ਅਤੇ ਉਹਨਾਂ ਨੂੰ ਵਿਸ਼ਵਾਸ ਹੀ ਨਾ ਹੋਵੇ ਕਿ ਉਹ ਵੀ ਕਦੀ ਇਸ ਦੁਨੀਆਂ ਵਿਚ ਰਹਿ ਕੇ ਗਏ ਸਨ।

 ਵਿਗਿਆਨ ਦੇ ਖੋਜਕਾਰਾਂ ਨੇ ਸਾਡੇ ਹਰ ਪ੍ਰਕਾਰ ਦੇ ਜੀਵਨ ਵਿਚ ਇਕ ਨਵਾਂ ਮੋੜ ਲੈ ਆਂਦਾ ਹੈ। ਇਸ ਨੇ ਸਾਡੇ ਘਰੇਲੂ, ਵਪਾਰਕ, ਦਫਤਰੀ ਅਤੇ ਹਰ ਪ੍ਰਕਾਰ ਦੀ ਜ਼ਿੰਦਗੀ ਨੂੰ ਬਦਲ ਕੇ ਰੱਖ ਦਿੱਤਾ ਹੈ। ਜਿੱਥੇ ਇਸ ਨੇ ਬਹੁਤ ਸਾਰੀਆਂ ਲਾਹੇਵੰਦ ਖੋਜਾਂ ਕਰ ਕੇ ਮਨੁੱਖ ਨੂੰ ਸੁੱਖ ਦਿੱਤਾ ਹੈ, ਉੱਥੇ ਇਸ ਨੇ ਐਟਮ ਬੰਬ, ਨਿਉਟਰੋਨ ਬੰਬ ਅਤੇ ਦੁਰ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਜਿਹੇ ਮਾਰੂ ਸ਼ਸਤਰ ਵੀ ਬਣਾਏ ਹਨ, ਜੋ ਅੱਖ ਦੇ ਫੋਰ ਵਿਚ ਕਈ ਮੀਲਾਂ ਤੱਕ ਮਨੁੱਖੀ ਜੀਵਨ ਨੂੰ ਤਬਾਹ ਕਰਕੇ ਰੱਖ ਸਕਦੇ ਹਨ। ਪਰ ਇਸ ਵਿਚ ਦੋਸ਼ ਵਿਗਿਆਨ ਦਾ ਨਹੀਂ, ਸਗੋਂ ਇਸ ਦੇ ਇਸਤੇਮਾਲ ਦਾ ਹੈ।

ਵਿਗਿਆਨ ਦੀਆਂ ਕਾਵਾਂ ਦੇ ਉਲਟ ਨਿਰਮਾਣਵਾਦੀ ਕਾਢਾਂ ਨੇ ਸਾਡੇ ਜੀਵਨ ਨੂੰ ਬੜੇ ਆਰਾਮ ਅਤੇ ਫਾਇਦੇ ਪੁਚਾਏ ਹਨ। ਇਹ ਫਾਇਦਾ ਸਾਨੂੰ ਸਾਧਨਾਂ ਦੇ ਰੂਪ ਵਿਚ ਪ੍ਰਾਪਤ ਹੋਏ ਹਨ। ਘਰ , ਸਫ਼ਰ , ਦਫ਼ਤਰ, ਪੜ੍ਹਾਈ, ਡਾਕਟਰੀ ਮਦਦ, ਖੇਤੀਬਾੜੀ, ਮਸ਼ੀਨਰੀ ਅਤੇ ਸੰਸਾਰ

 ਸਾਡੇ ਘਰਾਂ ਵਿਚ ਵਿਗਿਆਨ ਦੀ ਕਾਢ, ਬਿਜਲੀ ਦਾ ਖਾਸ ਸਥਾਨ ਹੈ। ਇਹ ਸਾਡੇ ਘਰਾਂ ਵਿਚ ਰੌਸ਼ਨੀ ਕਰਦੀ ਹੈ, ਪੱਖੇ ਚਲਾਉਂਦੀ ਹੈ, ਖਾਣਾ ਬਣਾਉਣ ਵਿਚ ਮਦਦ ਕਰਦੀ ਹੈ, ਕੱਪੜੇ ਪ੍ਰੈੱਸ ਕਰਨ ਵਿਚ ਮੱਦਦ ਦਿੰਦੀ ਹੈ, ਗਰਮੀਆਂ ਰਿ ਕਮਰਿਆਂ ਨੂੰ ਠੰਢੇ ਕਰਨ ਅਤੇ ਸਰਦੀਆਂ ਵਿਚ ਗਰਮ ਕਰਨ ਵਿਚ ਸਹਾਇਤਾ ਦਿੰਦੀ ਹੈ। ਇਹ ਹੀ ਕਾਰਖ਼ਾਨੇ ਚਲਾਉਂਦੀ ਹੈ, ਜਿੱਥੇ ਹਜ਼ਾਰਾਂ ਮਜ਼ਦੂਰ ਕੰਮ ਕਰਕੇ ਰੁਜ਼ਗਾਰ ਕne ਹਨ। ਅੱਜਕਲ ਬਿਜਲੀ ਦੀ ਮਦਦ ਨਾਲ ਚੱਲਣ ਵਾਲੀਆਂ ਘੜੀਆਂ ਅਤੇ ਮਨੁੱਖਾਂ ਦਾ ਹਿਸਾਬ-ਕਿਤਾਬ ਕਰਨ ਵਾਲੇ ਕੰਪਿਉਟਰ ਵੀ ਬਣ ਗਏ ਹਨ।

ਵਿਗਿਆਨ ਦੀ ਦੂਜੀ ਖਾਸ ਕਾਢ ਜਿਸ ਦਾ ਇਸਤੇਮਾਲ ਅਸੀਂ ਰੋਜ਼ਾਨਾ ਜੀਵਨ ਵਿਚ ਕਰਦੇ ਹਾਂ, ਉਹ ਆਵਾਜਾਈ ਦੇ ਮਸ਼ੀਨੀ ਸਾਧਨਾਂ ਦੀ ਕਾਢ ਹੈ। ਜਿਸ ਵਿਚ ਸਕੂਟਰ, ਮੋਟਰ ਸਾਈਕਲ, ਕਾਰਾਂ, ਮੋਟਰ ਗੱਡੀਆਂ, ਟਰੱਕ ਅਤੇ ਹਵਾਈ ਜਹਾਜ਼ ਆਦਿ ਸ਼ਾਮਲ ਹਨ। ਇਹਨਾਂ ਤੋਂ ਬਿਨਾਂ ਸਾਡਾ ਅਜੋਕਾ ਰੋਜ਼ਾਨਾ ਜੀਵਨ ਇਕ ਘੜੀ ਵੀ ਨਹੀਂ ਚੱਲ ਸਕਦਾ। ਇਹ ਸਾਨੂੰ ਬਹੁਤ ਥੋੜੇ ਸਮੇਂ ਵਿਚ ਅਤੇ ਘੱਟ ਖਰਚ ਨਾਲ ਇਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾ ਦਿੰਦੀਆਂ ਹਨ।

ਇਸ ਦੇ ਨਾਲ ਹੀ ਵਿਗਿਆਨ ਦੀ ਖਾਸ ਕਾਢ ਸੰਚਾਰ ਦੇ ਸਾਧਨਾਂ ਦੀ ਹੈ, ਜਿਸ ਵਿਚ ਟੈਲੀਫੂਨ, ਤਾਰ , ਵਾਇਰਲੈਂਸ ਅਤੇ ਟੈਲੀਪਿੰਟਰ ਰਾਹੀਂ ਅਸੀਂ ਘਰ ਬੈਠਿਆਂ ਹੀ ਦੁਰ-ਦੂਰ ਤੱਕ ਸੰਦੇਸ਼ ਭੇਜ ਸਕਦੇ ਹਾਂ। ਇਸ ਤੋਂ ਬਿਨਾਂ ਟੈਲੀਵਿਜ਼ਨ, ਰੇਡੀਓ ਤੇ ਸਿਨਮੇ ਰਾਹੀਂ ਅਸੀਂ ਆਪਣਾ ਮਨੋਰੰਜਨ ਕਰ ਸਕਦੇ ਹਾਂ ਤੇ ਹੋਰ ਕਈ ਪ੍ਰਕਾਰ ਦਾ ਗਿਆਨ ਪ੍ਰਾਪਤ ਕਰ ਸਕਦੇ ਹਾਂ। ਅਖ਼ਬਾਰਾਂ ਦਾ ਉਦਯੋਗ ਵੀ ਵਿਗਿਆਨ ਨੇ ਹੀ ਵਿਕਸਤ ਕੀਤਾ ਹੈ। ਸਾਡੇ ਦਫਤਰਾਂ ਵਿਚ ਕਾਰੋਬਾਰ ਵੀ ਇਹਨਾਂ ਸਾਧਨਾਂ ਕਰਕੇ ਹੀ ਸੰਭਵ ਹੈ।

 ਜਦੋਂ ਕੋਈ ਬੀਮਾਰ ਪੈ ਜਾਂਦਾ ਹੈ, ਤਾਂ ਅਸੀਂ ਵਿਗਿਆਨ ਦੁਆਰਾ ਲੱਭੀਆਂ ਦਵਾਈਆਂ ਦੇ ਜਾਣਕਾਰ ਡਾਕਟਰ ਕੋਲ ਪਹੁੰਚਦੇ ਹਾਂ, ਜੋ ਸਾਡੇ ਸਰੀਰ ਦੀ ਵਿਗਿਆਨਕ ਮਸ਼ੀਨਾਂ ਨਾਲ ਜਾਂਚ ਕਰ ਕੇ ਸਾਨੂੰ ਝੱਟਪਟ ਆਰਾਮ ਦੇਣ ਵਾਲੀ ਦਵਾਈ ਦਿੰਦਾ ਹੈ। ਇਸ ਪ੍ਰਕਾਰ ਵਿਗਿਆਨ ਨੇ ਮਨੁੱਖੀ ਸਰੀਰ ਦੇ ਰੋਗਾਂ ਨੂੰ ਬੜੀ ਹੱਦ ਤਕ ਕਾਬੂ ਵਿਚ ਕਰ ਲਿਆ ਹੈ। ਇੱਥੋਂ ਤਕ ਕਿ ਵਿਗਿਆਨ ਦੁਆਰਾ ਮਾਨਸਿਕ ਬੀਮਾਰੀਆਂ ਦੇ ਇਲਾਜ ਵੀ ਕੀਤੇ ਜਾ ਰਹੇ ਹਨ। ਕਈ ਬੀਮਾਰੀਆਂ ਦੇ ਅਜਿਹੇ ਟੀਕੇ ਵੀ ਲੱਭੇ ਗਏ ਹਨ, ਜਿਨ੍ਹਾਂ ਨੂੰ ਲਗਵਾਉਣ ਨਾਲ ਕੁਝ ਸਮੇਂ ਤਕ ਉਸ ਬੀਮਾਰੀ ਦੇ ਹਮਲੇ ਦਾ ਡਰ ਨਹੀਂ ਰਹਿੰਦਾ। ਵਿਗਿਆਨ ਦੀ ਕਾਢ ਐਕਸ-ਰੇ ਨੇ ਬਹੁਤ ਸਾਰੇ ਅੰਦਰਲੇ ਰੋਗਾਂ ਦੇ ਨਿਰੀਖਣ ਵਿਚ ਅਤੇ ਰੋਡੀਅਮ ਅਤੇ ਬਿਜਲੀ ਨੇ ਬਹੁਤ ਸਾਰੇ ਰੋਗਾਂ ਦੇ ਇਲਾਜ ਕਰਨ ਵਿਚ ਵੀ ਅੱਜ ਦੇ ਮਨੁੱਖ ਦੀ ਬੜੀ ਮਦਦ ਕੀਤੀ ਹੈ।ਵਿਗਿਆਨ ਨੇ ਸਾਡੀ ਖੁਰਾਕ ਦਾ ਪੱਧਰ ਉੱਚਾ ਕਰਨ ਵਿਚ ਮੱਦਦ ਦਿੱਤੀ ਹੈ ਤੇ ਇਸ ਨੇ ਸਾਨੂੰ ਦੱਸਿਆ ਹੈ ਕਿ ਬੰਦੇ ਨੂੰ ਕਿੰਨੀ ਤੇ ਕਿਹੋ ਜਿਹੀ ਖ਼ੁਰਾਕ ਖਾਣੀ ਚਾਹੀਦੀ ਹੈ।

ਇਸ ਤਰਾਂ ਵਿਗਿਆਨ ਦੇ ਖੋਜੀਆਂ ਦਾ ਸਾਡੇ ਰੋਜ਼ਾਨਾ ਦੇ ਜੀਵਨ ਵਿਚ ਬਹੁਤ ਮਹੱਤਵ ਹੈ। ਇਹਨਾਂ ਨੇ ਸਾਡੇ ਰੋਜ਼ਾਨਾ ਜੀਵਨ ਵਿਚ ਤੇਜ਼ੀ, ਸੁੱਖ ਅਤੇ ਆਰਾਮ ਲਿਆਂਦਾ


0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.