ਕੰਪਿਉਟਰ ਵਰਤਮਾਨ ਵਿਗਿਆਨ ਦੀ ਮਨੁੱਖ ਨੂੰ ਇਕ ਅਦਭੁਤ ਤੇ ਲਾਸਾਨੀ ਦੇਣ ਹੈ ਇਹ ਇਕ ਅਜਿਹੀ ਮਸ਼ੀਨ ਹੈ, ਜਿਹੜੀ ਸਾਡੇ ਘਰਾਂ, ਦਫ਼ਤਰਾਂ ਕਲਾਂ, ਹਸਪਤਾਲਾਂ, ਬੈਂਕਾਂ, ਰੇਲਵੇ ਸਟੇਸ਼ਨਾਂ, ਹਵਾਈ ਭਿੰਨ-ਭਿੰਨ ਖੇਜ ਤੇ ਵਿਸ਼ਲੇਸ਼ਣ ਕੇਂਦਰਾਂ ਡਿਜ਼ਾਈਨਿੰਗ ਪਲਿਸ਼ ਕੇਂਦਰਾਂ ਫ਼ੌਜ ਵਿੱਦਿਅਕ ਤੇ ਸਨਅਤੀ ਅਦਾਰਿਆ ਅਤੇ ਗਰਾਫਿਕਸ ਤੋਂ ਇਲਾਵਾ ਹੋਰ ਬਹੁਤ ਸਾਰੇ ਖੇਤਰਾਂ ਵਿਚ ਆਮ ਵਰਤੀ ਜਾਣ ਲੱਗੀ ਹੈ ਜਿੱਥੇ ਪੈਟਰੋਲ, ਕਾਲ ਤੋਂ 11 ਨਾਲ ਚੱਲਣ ਵਾਲੀਆਂ ਭਿੰਨ-ਭਿੰਨ ਪ੍ਰਕਾਰ ਦੀਆਂ ਮਸ਼ੀਨਾਂ ਨੇ ਮਨੁੱਖ ਦੀ ਸਰੀਰਕ ਤਾਕਤ ਵਿਚ ਕਈ ਗੁਣਾ ਵਾਧਾ ਕੀਤਾ ਜਾ ਉੱਥੇ ਕੰਪਿਉਟਰ ਉਸਦੇ ਦਿਮਾਗ਼ ਦੇ ਬਹੁਤ ਸਾਰੇ ਕੰਮ ਕਰਨ ਦੇ ਨਾਲ-ਨਾਲ ਉਸਦੇ ਗਿਆਨ ਅਤੇ ਜਾਗਰੂਕਤਾ ਵਿਚ ਕਰਨ ਤੇ ਉਸਦੀ ਸੋਚ ਨੂੰ ਤਿੱਖੀ ਕਰਨ ਲਈ ਤੇਜ਼, ਬਹੁਪੱਖੀ, ਅਚੂਕ ਤੇ ਬਹੁਪੱਖੀ ਸਾਮਗਰੀ ਪ੍ਰਦਾਨ ਕਰਦਾ ਹੈ । ਕੰਪਿਉਟਰ ਇਕ ਅਜਿਹੀ ਇਲੈੱਕਟ੍ਰਾਨਿਕ ਮਸ਼ੀਨ ਹੈ, ਜਿਸਦੇ ਤਿੰਨ ਭਾਗ ਹੁੰਦੇ ਹਨ-ਆਦਾਨ ਭਾਗ, ਕੇਂਦਰੀ ਭਾਗ ਅਤੇ ਪ੍ਰਦਾਨ ਭਾਗ | ਆਦਾਨ ਭਾਗ ਦੀ ਸਹਾਇਤਾ ਨਾਲ ਅਸੀਂ ਕੇਂਦਰੀ ਭਾਗ ਨੂੰ ਲੋੜੀਂਦੀ ਸੂਚਨਾ ਦਿੰਦੇ ਹਾਂ ਕਿ ਉਹ ਕੀ ਕਰੇ ਅਤੇ ਕਿਵੇਂ ਕਰੇ ? ਪ੍ਰਦਾਨ ਭਾਗ ਸਾਨੂੰ ਲੋੜੀਂਦੇ ਨਤੀਜੇ ਕੱਢ ਕੇ ਦਿੰਦਾ ਹੈ । ਕੇਂਦਰੀ ਭਾਗ ਨੂੰ ਸੇੰਟ੍ਰਲ ਪ੍ਰੋਸਸਸਿੰਗ ਯੂਨਿਟ ਆਖਿਆ ਜਾਂਦਾ ਹੈ | ਅਸਲ ਵਿਚ ਇਹ ਕੰਪਿਊਟਰ ਦਾ ਦਿਮਾਗ ਹੈ । ਕੰਪਿਊਟਰ ਦੀ ਆਦਾਨ ਇਕਾਈ ਕਾਰਡ ਜਾਂ ਪੇਪਰ ਟੇਪ ਰੀਡਰ, ਚੁੰਬਕੀ ਟੇਪ, ਕੀ-ਬੋਰਡ ਡਿਸਕ, ਫਲਾਪੀ ਡਿਸਕ ਜਾਂ ਆਪਟੀਕਲ ਵਿਚੋਂ ਕਿਸੇ ਇਕ ਜਾਂ ਇਕ ਤੋਂ ਬਹੁਤੀਆਂ ਜੁਗਤਾਂ ਦੀ ਵਰਤੋਂ ਕਰਦੀ ਹੈ |
ਸੀ. ਪੀ. ਯੂ. ਦੇ-ਨਿਯੰਤਰਨ ਇਕਾਈ. ਏ. ਐੱਲ. ਯੂ. ਇਕਾਈ ਅਤੇ ਭੰਡਾਰੀਕਰਨ ਇਕਾਈ-ਮੁੱਖ ਹਿੱਸੇ , ਹਨ | ਆਦਾਨ ਭਾਗ ਰਾਹੀਂ ਭੇਜੀ ਸੂਚਨਾ ਦੀ ਜਾਂਚ ਕਰ ਕੇ ਸੀ. ਪੀ. ਯੂ. ਲੋੜੀਂਦੀ ਕਾਰਵਾਈ ਕਰਦਾ ਹੈ ਤੇ ਪ੍ਰਾਪਤ ਹੋ ਪ੍ਰਦਾਨ ਭਾਗ ਨੂੰ ਭੇਜ ਦਿੰਦਾ ਹੈ । ਪਦਾਨ ਭਾਗ ਇਹ ਨਤੀਜੇ ਸਾਨੂੰ ਦਿੰਦਾ ਹੈ । ਕੰਪਿਊਟਰ ਦੇ ਅੰਗਾਂ ਨੂੰ ਹਾਰਡਵੇਅਰ ਆਖਿਆ ਜਾਂਦਾ ਹੈ ਤੇ ਉਹ ਪ੍ਰੋਗਰਾਮ ਸਮੂਹ, ਜੋ ਕਿਸੇ ਕਿਸੇ ਕੰਪਿਊਟਰ ਵਿਚ ਚਲਦਾ ਹੈ, ਨੂੰ ‘ਸਾਫਟ-ਵੇਅਰ’ ਆਖਿਆ ਜਾਂਦਾ ਹੈ ।
ਹੁਣ ਜਾਪਾਨ ਵਿਚ ਛੇਵੀਂ ਪੀੜੀ ਦੇ ਕੰਪਿਊਟਰਾਂ ਦੀ ਖੋਜ ਹੋ ਰਹੀ ਹੈ । ਖ਼ਿਆਲ ਹੈ ਕਿ ਜਲਦੀ ਹੀ ਇਸ ਪੀੜੀ ਦੇ ਕੰਪਿਊਟਰਵੀ ਆਮ ਮਿਲਣਗੇ, ਜਿਨ੍ਹਾਂ ਵਿਚ ਬੋਲਣ, ਸੋਚਣ, ਸਮਝਣ, ਫ਼ੈਸਲਾ ਕਰਨ, ਤਰਕ ਕਰਨ ਅਤੇ ਮਹਿਸੂਸ ਕਰਨ ਦੀਆਂ ਯੋਗਤਾਵਾਂ ਹੋਣਗੀਆਂ ।
ਮਨੁੱਖੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰੀ ਹੋਇਆ ਹੈ ਕਿ ਕਿਸੇ ਯੰਤਰ ਨੇ ਮਨੁੱਖ ਦੀ ਉੱਨਤੀ ਤੇ ਖ਼ੁਸ਼ਹਾਲੀ ਵਿਚ ਇੰਨਾ ਵਧੇਰੇ ਹਿੱਸਾ ਪਾਇਆ ਹੋਵੇ, ਜਿੰਨਾ ਕੰਪਿਊਟਰ ਨੇ ਪਾਇਆ ਹੈ ।ਇਹ ਯੰਤਰ ਮਨੁੱਖੀ ਸਮਾਜ ਦੇ ਹਰ ਖੇਤਰ ਉੱਤੇ ਆਪਣੀ ਅਮਿਟ ਛਾਪ ਲਾ ਚੁੱਕਾ ਹੈ ।
ਇਹ ਵਰਤਮਾਨ ਯੁਗ ਦਾ ਸਭ ਤੋਂ ਹਰਮਨ-ਪਿਆਰਾ, ਤੇਜ਼, ਅਚੂਕ ਤੇ ਸਹੂਲਤਾਂ ਭਰਿਆ ਸੰਚਾਰ-ਸਾਧਨ ਤੇ ਗਿਆਨ ਦਾ ਅਸ਼ਗਾਹ ਸਮੁੰਦਰ ਹੈ । ਇਸ ਰਾਹੀਂ ਅਸੀਂ ਈ-ਮੇਲ ਉੱਤੇ ਇਕ-ਦੂਜੇ ਨੂੰ ਸੁਨੇਹੇ ਭੇਜ ਸਕਦੇ ਹਾਂ ਤੇ ਫੈਕਸ ਵੀ ਭੇਜ ਸਕਦੇ ਹਾਂ ਸਾਈਟਾਂ ਰਾਹੀਂ ਕਿਸੇ ਵੀ ਜਾਣਕਾਰੀ ਨੂੰ ਸਾਰੀ ਦੁਨੀਆਂ ਵਿਚ ਖਿਲਾਰ ਸਕਦੇ ਹਾਂ ਤੇ ਇਨ੍ਹਾਂ ਤੋਂ ਜਿਸ ਪ੍ਰਕਾਰ ਦੀ ਵੀ ਚਾਹੀਏ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ । ਇੰਟਰਨੈੱਟ ਰਾਹੀਂ ਤੁਸੀਂ ਟੈਲੀਫੋਨ ਵਾਂਗ ਭਿੰਨ-ਭਿੰਨ ਥਾਂਵਾਂ ਉੱਤੇ ਬੈਠੇ ਵੱਖ-ਵੱਖ ਬੰਦਿਆਂ ਨਾਲ ਗੱਲ-ਬਾਤ ਵੀ ਕਰ ਸਕਦੇ ਹੋ ਤੇ ਸਾਡੀਆਂ ਧਿਰਾਂ ਇਕ-ਦੂਜੇ ਦੀ ਤਸਵੀਰ ਤੋਂ ਇਲਾਵਾ ਅਗਲੇ ਦੇ ਆਲੇ-ਦੁਆਲੇ ਦਾ ਦ੍ਰਿਸ਼ ਵੀ ਦੇਖ ਸਕਦੀਆਂ ਹਨ ।ਕੰਪਿਉਟਰ ਵਪਾਰਕ ਅਦਾਰਿਆਂ ਵਿਚ ਕਰਮਚਾਰੀਆਂ ਦਾ ਹਿਸਾਬ-ਕਿਤਾਬ ਉਨਾਂ ਦੀ ਆਹ ਦਾ ਹਿਸਾਬ ਤੇ ਚੀਜ਼ਾਂ ਦੇ ਸਟਾਕ ਦੀ ਜਾਣਕਾਰੀ ਲੋੜ ਅਨੁਸਾਰ ਮਿੰਟਾਂ ਵਿਚ ਦੇ ਦਿੰਦਾ ਹੈ । ਇਸ ਤੋਂ ਇਲਾਵਾ ਇਹ ਰਿਪੋਰਟਾਂ, ਇਕਰਾਰਨਾਮਿਆਂ ਤੇ ਹੋਰ ਸਾਰੀਆਂ ਚੀਜ਼ਾਂ ਨੂੰ ਤਿਆਰ ਤੇ ਸਟੋਰ ਵੀ ਕਰਦਾ ਹੈ ।
ਕੰਪਿਊਟਰ ਦਾ ਸਬ ਤੋਂ ਬਹੁਤ ਪ੍ਰਭਾਵ ਆਮ ਕਾਮ-ਕਾਜ ਦੇ ਸਥਾਨ ਉਤੇ ਪਿਆ ਹੈ | ਫਤਰਾ ਅਤੇ ਫ਼ਕਟਰੀਆਂ ਵਿਚ ਕਪਿਉਟਰਾਂ ਨੇ ਵੱਡੇ ਤੇ ਗੁੰਝਲਦਾਰ ਕੰਮਾਂ-ਕਾਜਾਂ ਦਾ ਬੋਝ ਕਰਮਚਾਰੀਆਂ ਤੋਂ ਹਟਾ ਦਿੱਤਾ ਹੈ | ਫੈਕ੍ਟਰੀਆਂ ਵਿਚ ਇਨ੍ਹਾਂ ਨਾਲ ਨਿਯੰਤਰਨ ਤੇ ਨਿਰੀਖਣ ਵਿਚ ਸੁਧਾਰ ਹੋਇਆ ਹੈ, ਜਿਸ ਨਾਲ ਉਤਪਾਦਨ ਵਧੀਆ ਹੈ | ਇਸ ਨਾਲ ਖ਼ਰੀਦਦਾਰਾਂ ਅਤੇ ਕਾਮਿਆਂ ਦੀਆਂ ਸਹੂਲਤਾਂ ਵਿਚ ਵੀ ਵਾਧਾ ਹੋਇਆ ਹੈ ।
ਕੰਪਿਊਟਰ ਨਾਲ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵਿੱਚ ਉਤਪਾਦਨ ਪਹਿਲਾਂ ਨਾਲੋਂ ਕਾਫ਼ੀ ਵਧ ਗਿਆ ਹੈ । ਜ਼ਿੰਦਗੀ ਦੇ ਹੋਰ ਖੇਤਰਾਂ ਖ਼ਾਸ ਕਰ ਕਾਨੂੰਨ, ਇਲਾਜ, ਪੜ੍ਹਾਈ, ਇੰਜਨੀਅਰਿੰਗ, ਹਿਸਾਬ-ਕਿਤਾਬ ਰੱਖਣ, ਛਪਾਈ ਤੇ ਵਪਾਰ ਆਦਿ ਖੇਤਰਾਂ ਵਿਚ ਵਧੇਰੇ ਉੱਨਤੀ ਵੀ ਕੰਪਿਊਟਰਾਂ ਨਾਲ ਹੀ ਸੰਭਵ ਹੋਈ ਹੈ ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.