ਭੁਮਿਕਾ, ਏਡਜ਼ ਕੀ ਹੈ, ਵਿਗਿਆਨ ਦਾ ਯੁੱਗ ਤੇ ਬੀਮਾਰੀਆਂ, ਏਡਜ਼ ਦਾ ਵਾਇਰਸ, ਏਡਜ਼ ਫੈਲਣ ਦੇ ਕਾਰਨ, ਲੱਛਣ, ਛੂਤ ਰੋਗ ਨਹੀਂ ਹੈ, ਬਚਾਓ ਦੇ ਢੰਗ, ਸਰਕਾਰ ਤੇ ਡਾਕਟਰਾਂ ਦੇ ਫਰਜ਼, ਸਾਰ-ਅੰਸ਼
ਇਸ ਬਿਮਾਰੀ ਨਾਲ ਸਰੀਰ ਦੇ ਪ੍ਰਤੀਰੋਧੀ ਚਿੱਟੇ ਸੈੱਲ ਖ਼ਤਮ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਤਰ੍ਹਾਂ ਕੁਦਰਤ ਨੇ ਸਾਡੇ ਸਰੀਰ ਵਿੱਚ ਬਿਮਾਰੀਆਂ ਤੋਂ ਬਚਣ ਲਈ ਜੋ ਪ੍ਰਬੰਧ ਕੀਤਾ ਹੁੰਦਾ ਹੈ, ਉਹ ਫੇਲ੍ਹ ਹੋ ਜਾਂਦਾ ਹੈ। ਮਨੁੱਖ ਦਾ ਸਰੀਰ ਰੋਗਾਂ ਤੇ ਕੀਟਾਣੂਆਂ ਤੋਂ ਆਪਣੀ ਰੱਖਿਆ ਨਹੀਂ ਕਰ ਸਕਦਾ ਤੇ ਉਹ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ। ਉਸ ਨੂੰ ਜਿਹੜੀ ਵੀ ਬਿਮਾਰੀ ਲੱਗਦੀ ਹੈ, ਉਹ ਠੀਕ ਹੋਣ ਦਾ ਨਾਂ ਨਹੀਂ ਲੈਂਦੀ ਕਿਉਂਕਿ ਦਵਾਈ ਦਾ ਅਸਰ ਨਹੀਂ ਹੁੰਦਾ। ਆਮ ਕਰਕੇ ਇਸ ਬਿਮਾਰੀ ਦਾ ਸ਼ੁਰੂ ਵਿੱਚ ਪਤਾ ਹੀ ਨਹੀਂ ਲੱਗਦਾ।
ਅੱਜ ਵਿਗਿਆਨ ਤੇ ਤਕਨਾਲੋਜੀ . ਦਾ ਯੁੱਗ ਹੈ। ਸੰਸਾਰ ਭਰ ਦੇ ਵਿਗਿਆਨੀ ਬਿਮਾਰੀਆਂ ਨੂੰ ਖ਼ਤਮ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ। ਬਹੁਤ ਸਾਰੀਆਂ ਬਿਮਾਰੀਆਂ ਤੇ ਕਾਬੂ ਪਾ ਲਿਆ ਗਿਆ ਹੈ। ਇੱਥੋਂ ਤੱਕ ਕਿ ਕੈਂਸਰ ਵਰਗੀ ਬਿਮਾਰੀ ਵੀ ਅਪਰੇਸ਼ਨਾਂ ਤੇ ਇਲਾਜ ਨਾਲ ਕੁਝ ਹੱਦ ਤੱਕ ਠੀਕ ਹੋ ਜਾਂਦੀ ਹੈ। ਏਡਜ਼ ਇੱਕ ਅਜਿਹੀ ਬਿਮਾਰੀ ਉੱਭਰ ਕੇ ਸਾਹਮਣੇ ਆਈ ਹੈ ਜਿਸ ਦਾ ਅਜੇ ਤੱਕ ਕੋਈ ਇਲਾਜ ਨਹੀਂ ਲੱਭਿਆ। ਇਹ ਬਿਮਾਰੀ ਸੰਸਾਰ ਭਰ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਸ ਨਾਲ ਯੂਰਪ ਤੇ ਅਮਰੀਕਾ ਵਿੱਚ ਹਜ਼ਾਰਾਂ ਬੰਦੇ ਮਰ ਚੁੱਕੇ ਹਨ। ਜੇ ਇਸ ਦਾ ਇਲਾਜ ਨਾ ਲੱਭਾ ‘ ਤੇ ਸਾਰੀਆਂ ਭਿਆਨਕ ਬਿਮਾਰੀਆਂ ਦੇ ਰਿਕਾਰਡ ਨੂੰ ਮਾਤ ਪਾ ਦੇਵੇਗੀ। ਇਹ ਵਾਇਰਸ ਸੁਈ ਦੀ ਨੋਕ ਤੋਂ ਛੋਟਾ ਹੁੰਦਾ ਹੈ। ਇਹ ਸਰੀਰ ਦੀਆਂ ਸੀ. ਡੀ. ਕੋਸ਼ਿਕਾਵਾਂ ਵਿੱਚ ਦਾਖਲ ਹੋ ਕੇ ਰੋਗ-ਪ੍ਰਤੀਰੋਧਕ ਤਾਕਤ ਨੂੰ ਖ਼ਤਮ ਕਰ ਦਿੰਦਾ ਹੈ। ਇਹ ਯੋਨੀ , ਵੀਰਜ, ਗੰਦਾ ਖੂਨ, ਬਾਰਬਾਰ ਵਰਤੀਆਂ ਗਈਆਂ ਸੂਈਆਂ, ਸਰਿੰਜਾਂ, ਉਸਤਰਿਆਂ ਤੋਂ ਅਤੇ ਏਡਜ਼, ਰੋਗੀ ਮਾਂ ਦੇ ਗਰਭ ਵਿਚਲੇ ਬੱਚੇ ਵਿੱਚ ਦਾਖ਼ਲ ਹੋ ਜਾਂਦਾ ਹੈ।
ਡਾਕਟਰੀ ਵਿਗਿਆਨ ਇਸ ਬਿਮਾਰੀ ਦਾ ਇਲਾਜ ਤਾਂ ਨਹੀਂ ਲੱਭ ਸਕੇ ਪਰ ਇਸ ਦੇ ਫੈਲਣ ਦੇ ਕਾਰਨ ਸਾਹਮਣੇ ਆਏ ਹਨ। ਇਸ ਦਾ 80% ਕਾਰਨ ਏਡਜ਼ ਰੋਗੀ ਨਾਲ ਲਿੰਗ ਸਬੰਧ ਮੰਨਿਆ ਗਿਆ ਹੈ। ਇਹ ਬਾਹਰਲੀਆਂ ਔਰਤਾਂ ਨਾਲ ਸਰੀਰਕ ਸੰਬੰਧ ਸਥਾਪਤ ਕਰਨ ਨਾਲ ਫੈਲਦਾ ਹੈ। – ਇਸ ਦਾ ਦੂਜਾ ਕਾਰਨ ਖੂਨ ਦੀ ਲੋੜ ਵੇਲੇ ਮਨੁੱਖ ਨੂੰ ਏਡਜ਼ ਦੇ ਰੋਗੀ ਦਾ ਖੂਨ ‘ ਚੜ੍ਹਾਇਆ ਜਾਂਦਾ ਹੈ। ਤੀਜਾ ਕਾਰਨ ਏਡਜ਼ ਦੇ ਰੋਗੀ ਲਈ ਵਰਤੇ ਗਏ ਅਪਰੇਸ਼ਨ ਦੇ ਔਜ਼ਾਰਾਂ ਤੇ ਟੀਕਿਆਂ ਦੀਆਂ ਸੂਈਆਂ ਦੀ ਅਰੋਗ ਰੋਗੀਆਂ ਲਈ ਵਰਤੋਂ ਕਰਨਾ ਹੈ। ਇਸ ਦਾ ਚੌਥਾ ਕਾਰਨ ਜਨਮ ਲੈਣ ਵਾਲੇ ਬੱਚੇ ਦੀ ਮਾਂ ਦਾ ਏਡਜ਼ ਦੀ ਰੋਗਣ ਹੋਣਾ ਹੈ। ਇਸ ਦੇ ਮੁੱਢਲੇ ਲੱਛਣਾਂ ਤੋਂ ਆਮ ਕਰਕੇ ਮਨੁੱਖ ਦੇ ਇਸ ਰੋਗ ਦਾ ਸ਼ਿਕਾਰ ਹੋਣ ਬਾਰੇ ਕੁਝ ਪਤਾ ਨਹੀਂ ਲੱਗਦਾ। ਜਦੋਂ ਇਸ ਦੇ ਰੋਗੀ ਦਾ ਖੂਨ ਟੈਸਟ ਕੀਤਾ ਜਾਂਦਾ ਹੈ, ਤਾਂ ਉਸ ਵਿੱਚੋਂ ਇਸ ਦੇ ਵਿਸ਼ਾਣੂ ਮਿਲਦੇ ਹਨ, ਉਸ ਸਮੇਂ ਤੱਕ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।
ਪਹਿਲੇ ਦੌਰ ਵਿੱਚ ਜਦੋਂ ਵਾਇਰਸ ਸਰੀਰ ਵਿੱਚ ਦਾਖ਼ਲ ਹੁੰਦਾ ਹੈ। ਤਾਂ ਜੋੜਾਂ ਅਤੇ ਪੱਠਿਆਂ ਵਿੱਚ ਤੇਜ਼ ਦਰਦ ਅਤੇ ਬੁਖ਼ਾਰ ਹੋ ਜਾਂਦਾ ਹੈ। ਇਸ ਬਿਮਾਰੀ ਤੋਂ ਪ੍ਰਭਾਵਿਤ ਰੋਗੀ ਦਾ ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ। ਉਸ ਨੂੰ ਖੰਘ ਤੇ ਬੁਖ਼ਾਰ ਰਹਿਣ ਲੱਗਦਾ ਹੈ। ਉਸ ਨੂੰ ਚਮੜੀ ਦੇ ਰੋਗ ਵੀ ਹੋ ਜਾਂਦੇ ਹਨ। ਉਸ ਨੂੰ ਦਸਤ ਵੀ ਲੱਗ ਜਾਂਦੇ ਹਨ। ਉਸ ਦੀਆਂ ਨਾਸਿਕਾ ਗ੍ਰੰਥੀਆਂ ਵੀ ਸੁੱਕ ਜਾਂਦੀਆਂ ਹਨ। ਰੋਗੀ ਦੇ ਮੂੰਹ ਅਤੇ ਭੋਜਨ ਵਾਲੀ ਨਲੀ ਵਿੱਚ ਛਾਲੇ ਹੋ ਜਾਂਦੇ ਹਨ। ਉਸ ਦਾ ਸਰੀਰ ਆਮ ਕਰਕੇ ਦਰਦ ਹੁੰਦਾ ਰਹਿੰਦਾ ਹੈ। ਉਸ ਨੂੰ ਖਾਰਸ਼ ਵੀ ਹੁੰਦੀ ਹੈ ਤੇ ਇੱਕ ਦਿਨ ਭਿਆਨਕ ਮੌਤ ਦਾ ਸ਼ਿਕਾਰ ਹੋ ਜਾਂਦਾ ਹੈ।
ਅੰਤਰ-ਰਾਸ਼ਟਰੀ ਪੱਧਰ ਤੇ ਖੋਜ ਕੀਤੀ ਗਈ ਹੈ ਕਿ ਇਹ ਛਤ ਦਾ ਰੋਗ ਨਹੀਂ ਹੈ। ਏਡਜ਼ ਦੇ ਰੋਗੀ ਨਾਲ ਹੱਥ ਮਿਲਾਉਣ, ਰੋਗੀ ਨਾਲ ਬੈਠਣ, ਘੁੰਮਣ ਦੇ ਚੁੰਮਣ ਨਾਲ ਇਹ ਰੋਗ ਨਹੀਂ ਫੈਲਦਾ। ਇਹ ਰੋਗ ਮੱਖੀ, ਮੱਛਰ, ਖੰਘ, ਖਟਮਲ ਆਦਿ ਨਾਲ ਵੀ ਨਹੀਂ ਫੈਲਦਾ। ਇਸ ਬਿਮਾਰੀ ਦਾ ਪਤਾ ਲੱਗਦਿਆਂ ਹੀ ਸਭ ਸੰਗੀ-ਸਾਥੀ ਰੋਗੀ ਦਾ ਸਾਥ ਛੱਡ ਕੇ ਦੌੜ ਜਾਂਦੇ ਹਨ। ਅਗਿਆਨਤਾ ਵਿਸ ਉਹਨਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਹ ਬਿਮਾਰੀ ਹਵਾ, ਪਾਣੀ ਜਾਂ ਹੱਥ ਲਾਇਆ ਨਹੀਂ ਫੈਲਦੀ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.