ਮਨੁੱਖੀ ਜੀਵਨ ਅਸਲ ਵਿਚ ਕਈ ਪ੍ਰਭਾਵਾਂ ਦਾ ਸਮੂਹ ਹੈ। ਮਨੁੱਖ ਉੱਤੇ ਆਲੇ-ਦੁਆਲੇ ਦਾ ਅਸਰ ਪੈਂਦਾ ਹੈ। ਜਿਸ ਤਰ੍ਹਾਂ ਦੀ ਸੰਗਤ, ਉਸੇ ਤਰ੍ਹਾਂ ਦੀ ਰੰਗਤ। ਕੌੜੇ ਸੁਭਾਅ ਵਾਲਾ ਵੀ ਨਿਮਰ ਸੁਭਾਅ ਵਾਲੇ ਵਿਅਕਤੀ ਦੀ ਸੰਗਤ ਵਿਚ ਰਹਿ ਕੇ ਕਿਸੇ ਹੱਦ ਤੱਕ ਮਿੱਠਾ ਬੋਲਣ ਵਾਲਾ ਹੋ ਜਾਂਦਾ ਹੈ।
ਨਿਮਰਤਾ ਵਰਗੀ ਅਨਮੋਲ ਚੀਜ਼ ਐਵੇਂ ਕਿਵੇਂ ਅਤੇ ਇਕਦਮ ਨਹੀਂ ਆ ਜਾਂਦੀ। ਇਸ ਲਈ ਸਮੇਂ, ਅਭਿਆਸ ਅਤੇ ਸਬਰ-ਸੰਤੋਖ ਦੀ ਲੋੜ ਹੁੰਦੀ ਹੈ। ਇਸ ਨੇ ਕੌਮਾਂ ਅਤੇ ਦੇਸ਼ਾਂ ਵਿਚ ਆਉਂਦਿਆਂ-ਆਉਂਦਿਆਂ ਦੀਆਂ ਹੀ ਲਗਾ ਦਿੱਤੀਆਂ ਹਨ।
ਸਾਡੇ ਧਾਰਮਿਕ ਗ੍ਰੰਥ ਅਤੇ ਸਾਡੇ ਆਗੂ ਇਸ ਗੱਲ ਦੀ ਸਿਖਿਆ ਦਿੰਦੇ ਹਨ ਕਿ ਨਿਮਰਤਾ ਬਹੁਤ ਚੰਗੀ ਚੀਜ਼ ਹੈ।
ਇਸ ਦਾ ਭਾਵ ਇਹ ਹੈ ਕਿ ਜੋ ਨਿਉਂਦਾ ਹੈ, ਉਹੀ ਭਾਰਾ ਹੁੰਦਾ ਹੈ। ਇਸੇ ਹੀ ਸ਼ਬਦ ਵਿਚ ਗੁਰੂ ਜੀ ਆਖਦੇ ਹਨ ਕਿ ਦੇਖਣ ਨੂੰ ਤਾਂ ਸ਼ਿਕਾਰੀ ਵੀ ਮਿਰਗ ਜਾਂ ਹਿਰਨ ਮਾਰਨ ਲਈ ਨੀਵਾਂ ਹੁੰਦਾ ਹੈ। ਅਜਿਹੀ ਨਿਮਰਤਾ ਕਿਸੇ ਕੰਮ ਨਹੀਂ, ਜਿਸ ਵਿਚ ਵਿਖਾਵਾ ਹੋਵੇ ਅਤੇ ਸੱਚਾਈ ਨਾ ਹੋਵੇ। ਜੇ ਦੇਖਿਆ ਜਾਵੇ ਤਾਂ ਇਹ ਠੀਕ ਹੈ ਨਿਉਣਾ ਜਾਂ ਨੀਵੇਂ ਹੋਣਾ ਬਹੁਤਾ ਮੁਸ਼ਕਲ ਕੰਮ ਹੈ। ਇਸ ਲਈ ਬਹੁਤ ਸਾਧਨਾਂ ਦੀ ਲੋੜ ਹੈ। ਇਹ ਨਿਮਰਤਾ ਮੁੱਲ ਪਾ ਹੀ ਦਿੰਦੀ ਹੈ।ਇਕ ਆਦਮੀ ਗੁੱਸੇ ਨਾਲ ਬਲਾਉਂਦਾ ਹੈ ਤਾਂ ਦੂਜਾ ਪਿਆਰ ਅਤੇ ਨਿਮਰਤਾ ਨਾਲ ਪੇਸ਼ ਆਉਂਦਾ ਹੈ ਤਾਂ ਪਹਿਲੇ ਦਾ ਗੁੱਸਾ ਉਤਰ ਜਾਂਦਾ ਹੈ।
ਭਾਈ ਗੁਰਦਾਸ ਨੇ ਵੀ ਨਿਮਰਤਾ ਨੂੰ ਪਾਣੀ ਵਰਗਾ ਠੰਡਾ ਕਿਹਾ ਹੈ ਅਤੇ ਹੰਕਾਰ ਦੀ ਅੱਗ ਨਾਲ ਤੁਲਨਾ ਕੀਤੀ ਹੈ। ਗੁੱਸੇ ਵਾਲੇ ਮਨੁੱਖ ਦੇ ਆਲੇਦੁਆਲੇ ਸਦਾ ਹੀ ਲੜਾਈ ਹੁੰਦੀ ਰਹਿੰਦੀ ਹੈ, ਪਰ ਨਿਮਰਤਾ ਵਾਲਾ ਹਰ ਥਾਂ ਹੀ ਆਪਣਾ ਕੰਮ ਕੱਢ ਲੈਂਦਾ ਹੈ।
ਜਦੋਂ ਸ਼੍ਰੀ ਗੁਰੂ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਬਖਸ਼ੀ ਤਾਂ ਉਸ ਵੇਲੇ 70 ਸਾਲ ਦੀ ਅਵਸਥਾ ਵਿਚ ਸਨ।
ਸੀ ਗੁਰੂ ਅੰਗਦ ਦੇਵ ਜੀ ਦੇ ਪੁੱਤਰ ਦਾਸੂ ਨੇ ਉਨ੍ਹਾਂ ਦੀ ਖਿਲਾਫਤ ਕਰਦੇ ਹੋਏ, ਉਨਾਂ ਨੂੰ ਲੱਤ ਕੱਢ ਮਾਰੀ। ਸ੍ਰੀ ਗੁਰੂ ਅਮਰਦਾਸ ਜੀ ਦਾਸੂ ਦਾ ਪੈਰ ਘੁੱਟਣ ਲੱਗ ਪਏ ਕਿ ਉਨਾਂ ਦੇ ਪੈਰ ਨੂੰ ਕਿਤੇ ਸੱਟ ਨਾ ਲੱਗੀ ਹੋਵੇ। ਸਿੱਖ ਗਰਆਂ ਦੁਆਰਾ ਤੌਰੀ ਗਈ ਲੰਗਰ ਦੀ ਰਵਾਇਤ ਹੋਰ ਗੱਲਾਂ ਤੋਂ ਇਲਾਵਾ ਇਸ ਗੱਲ ਨੂੰ ਵੀ ਉਜਾਗਰ ਕਰਦੀ ਹੈ ਕਿ ਹਰ ਵੱਡਾ-ਛੋਟਾ ਊਚ-ਨੀਚ ਦੇ ਭੇਦਭਾਵ ਨੂੰ ਭੁਲਾ ਕੇ ਸੰਗਤ ਕੇ ਵਿਚ ਬੈਠਦਾ ਹੈ। ਮਹਾਤਮਾ ਗਾਂਧੀ ਸਦਾ ਹਰੀਜਨਾਂ ਦੀਆਂ ਗੰਦੀਆਂ ਬਸਤੀਆਂ ਵਿਚ ਜਾ ਸਫਾਈ ਕਰਦੇ ਹੁੰਦੇ ਸਨ।
ਅਖਾਣ ਪ੍ਰਸਿੱਧ ਹੈ “ਥੋਥਾ ਚਣਾ ਵਾਜੇ ਘਣਾ ਭਾਵ ‘ਉਣਾ ਭਾਂਡਾ ਹੀ ਛਲਕਦਾ ਹੈ।’ ਢੋਲ ਦੀ ਆਵਾਜ਼ ਇਸ ਕਰਕੇ ਉੱਚੀ ਹੁੰਦੀ ਹੈ ਕਿ ਉਹ ਅੰਦਰੋਂ ਪੋਲਾ ਹੁੰਦਾ ਹੈ। ਰਾਜ਼ ਦਾ ਭਾਰਾ ਪਾਸਾ ਹੀ ਭੁੱਕਦਾ ਹੈ। ਇਵੇਂ ਹੀ ਫਲਾਂ ਨਾਲ ਲੱਦੀਆਂ ਟਹਿਣੀਆਂ ਵੀ ਝੁਕੀਆਂ ਹੁੰਦੀਆਂ ਹਨ। ਜਿਨ੍ਹਾਂ ਵਿਅਕਤੀਆਂ ਨੇ ਲਗਨ ਅਤੇ ਮਿਹਨਤ ਨਾਲ ਕੁਝ ਪ੍ਰਾਪਤ ਕੀਤਾ ਹੁੰਦਾ ਹੈ, ਉਹਨਾਂ ਵਿਚ ਸੁਭਾਵਿਕ ਤੌਰ `ਤੇ ਹੀ ਨਿਮਰਤਾ ਅਤੇ ਮਿਠਾਸ ਆ ਜਾਂਦੀ ਹੈ। ਨਿਮਰਤਾ ਅਤੇ ਮਿਠਾਸ ਅਜਿਹੇ ਮਨੁੱਖ ਦੀ ਕਲਪਨਾ ਕਰਦੇ ਹਨ ਜਿਸ ਦੀ ਸ਼ਖਸੀਅਤ ਪੂਰੀ ਤਰਾਂ ਪਪਕ ਹੋਈ ਹੋਵੇ।
ਇਹ ਅਜਿਹਾ ਗੁਣ ਹੈ, ਜੋ ਭਲੇ ਲੋਕਾਂ ਦੀ ਸੰਗਤ ਵਿਚ ਰਹਿ ਕੇ ਹੀ ਸਿੱਖਿਆ ਜਾ ਸਕਦਾ ਹੈ। ਵੱਡੇ ਆਦਮੀ ਅਤੇ ਖਾਨਦਾਨੀ ਆਦਮੀ ਵਿਚ ਹੰਕਾਰ ਨਹੀਂ ਹੁੰਦਾ ਸਗੋਂ ਨਿਮਰਤਾ ਹੁੰਦੀ ਹੈ। ਇਸੇ ਲਈ ਉਹ ਬਹੁਤ ਮਾਣਸਤਿਕਾਰ ਪ੍ਰਾਪਤ ਕਰਦੇ ਹਨ।
ਗੁਰੂ ਜੀ ਨੇ ਇਸ ਤੁਕ ਰਾਹੀਂ ਸਾਨੂੰ ਜੀਵਨ ਦਾ ਇਕ ਡੂੰਘਾ ਭੇਦ ਸਮਝਾ ਦਿੱਤਾ ਹੈ। ਜੇ ਅਸੀਂ ਇਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਲਈ ਯਤਨ ਕਰੀਏ ਤਾਂ ਸਾਡੇ ਜੀਵਨ ਵਿਚ ਪਰਿਵਰਤਨ ਆ ਸਕਦਾ ਹੈ। ਜਿਹੜੇ ਵਿਅਕਤੀ ਗੁੱਸੇ ਨੂੰ ਖਤਮ ਕਰ ਲੈਂਦੇ ਹਨ ਅਤੇ ਨਿਮਰਤਾ ਧਾਰ ਲੈਂਦੇ ਹਨ, ਉਹ ਦੂਜਿਆਂ ਦੇ ਆਗੂ ਬਣ ਜਾਂਦੇ ਹਨ ਅਤੇ ਦੁਨੀਆਂ ਉਹਨਾਂ ਦੇ ਪਿੱਛੇ ਲੱਗਦੀ ਹੈ। ਉਹਨਾਂ ਵਿਚ ਇਹ ਸ਼ਕਤੀ, ਨਿਮਰਤਾ, ਮਿਠਾਸ ਨਾਲ ਆਉਂਦੀ ਹੈ। ਕਿਉਂਕਿ ਨਿਮਰਤਾ ਅਤੇ ਮਿਠਾਸ ਹੀ ਸਾਰੇ ਗੁਣਾਂ ਦਾ ਤੱਤ ਹਨ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.