ਹਿੰਦ ਦੀ ਚਾਦਰ, ਜਨਮ ਤੇ ਮਾਤਾ-ਪਿਤਾ, ਸੰਤ ਸਰੂਪ, ਸ਼ਸ਼ਤਰ, ਵਿੱਦਿਆ ਤੇ ਅੱਖਰੀ ਪੜਾਈ, ਇਕਾਂਤ ਪਸੰਦੀ, ਵਿਆਹ, ਗੁਰਗੱਦੀ, ਗੁਰੂ ਲਾਧੋ ਰੇ, ਆਨੰਦਪੁਰ ਵਸਾਉਣਾ, ਕਸ਼ਮੀਰੀ ਪੰਡਤਾਂ ਦੀ ਪੁਕਾਰ, ਗਿਫ਼ਤਾਰੀ ਤੇ ਸ਼ਹੀਦੀ ਬਾਣੀ, ਸਾਰ ਅੰਸ਼ ਭੂਮਿਕਾ ਬਹਾਦਰ, ਸੁਰਮਾ ਅਤੇ ਵਰਿਆਮ ਉਹੀ ਹੈ ਜੋ ਆਪਣੇ ਧਰਮ ਦੀ ਖਾਤਰ ਆਪਣਾ ਆਪ ਵਾਰ ਦੇਵੇ। ਸ਼ਹੀਦ ਕੌਮ ਦੀ ਉਸਾਰੀ ਦੇ ਨੀਂਹ ਪੱਥਰ ਹੁੰਦੇ ਹਨ। ਆਪਣੇ ਲਈ ਤਾਂ ਸਾਰੇ ਹੀ ਜਿਉਂਦੇ ਹਨ, ਪਰ ਸੱਚਾ ਮਨੁੱਖ ਉਹ ਹੈ ਜੋ ਦੂਜਿਆਂ ਲਈ ਆਪਣਾ ਜੀਵਨ ਵਾਰ ਦਿੰਦਾ ਹੈ ਤੇ ਸ਼ਰਨ ਵਿੱਚ ਆਏ ਹਰ ਇੱਕ ਵਿਅਕਤੀ ਦੀ ਜੀਵਨ ਰੱਖਿਆ ਲਈ ਸਦਾ ਤਿਆਰ ਰਹਿੰਦਾ ਹੈ।
ਹਿੰਦ ਦੀ ਚਾਦਰ- ਹਿੰਦ ਦੀ ਚਾਦਰ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਤੋਂ ਬਾਅਦ ਆਪ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ-ਕੁਚਲੀ ਤੇ ਹਾਕਮਾਂ ਦੇ ਜ਼ੁਲਮ ਹੇਠ ਕੁਰਲਾ ਰਹੀ ਕੌਮ ਆਪਣੇ ਹੱਕਾਂ ਲਈ ਜ਼ੁਲਮ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ-ਬਰ-ਤਿਆਰ ਹੋ ਗਈ |
ਜਨਮ ਤੇ ਮਾਤਾ-ਪਿਤਾ- ਗੁਰੂ ਤੇਗ ਬਹਾਦਰ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘਰ ਮਾਤਾ ਨਾਨਕੀ ਦੀ ਕੁੱਖੋਂ ਹੋਇਆ। ਆਪ ਦਾ ਬਚਪਨ ਦਾ ਨਾਂ ਬਹਾਦਰ ਚੰਦ ਸੀ ਤੇ ਆਪ ਗੁਰੂ ਸਾਹਿਬ ਦੇ ਸਭ ਤੋਂ ਛੋਟੇ ਸਪੁੱਤਰ ਸਨ।
ਸੰਤ ਸਰੂਪ- ਗੁਰੂ ਜੀ ਬਚਪਨ ਤੋਂ ਹੀ ਸੰਤ-ਸਰੂਪ, ਅਡੋਲ ਚਿੱਤ, ਗੰਭੀਰ ਤੇ ਨਿਰਭੈ ਸੁਭਾ ਦੇ ਮਾਲਕ ਸਨ। ਆਪ ਕਈ-ਕਈ ਘੰਟੇ ਸਮਾਧੀ ਵਿੱਚ ਲੀਨ ਰਹਿੰਦੇ ਸਨ।
ਸ਼ਸਤਰ ਵਿੱਦਿਆ ਤੇ ਅੱਖਰੀ ਪੜ੍ਹਾਈ- ਆਪ ਜੀ ਦੀ ਅੱਖਰੀ ਪੜ੍ਹਾਈ ਅਤੇ ਸ਼ਸ਼ਤਰ ਵਿੱਦਿਆ ਦਾ ਪ੍ਰਬੰਧ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੀ ਦੇਖਰੇਖ ਵਿੱਚ ਕਰਵਾਇਆ | ਆਪ ਸੁੰਦਰ, ਜਵਾਨ, ਵਿਦਵਾਨ, ਸੂਰਬੀਰ, ਸ਼ਸ਼ਤਰਧਾਰੀ, ਧਰਮ ਅਤੇ ਰਾਜਨੀਤੀ ਵਿੱਚ ਨਿਪੁੰਨ ਸਨ। 1634 ਈਸਵੀ ਵਿੱਚ ਆਪ ਨੇ ਆਪਣੇ ਪਿਤਾ ਨਾਲ ਮਿਲ ਕੇ ਕਰਤਾਰਪੁਰ ਦੇ ਯੁੱਧ ਵਿੱਚ ਆਪਣੀ ਤਲਵਾਰ ਦੇ ਜੌਹਰ ਵਿਖਾਏ।
ਇਕਾਂਤ ਪਸੰਦੀ- ਆਪ ਦਾ ਨਿੱਜੀ ਜੀਵਨ ਸਾਦਾ ਤੇ ਸੁਥਰਾ ਸੀ। ਆਪ ਇਕਾਂਤ ਵਿੱਚ ਅਡੋਲ ਰਹਿ ਕੇ ਪਰਮਾਤਮਾ ਦਾ ਸਿਮਰਨ ਕਰਦੇ ਸਨ। ਗੁਰੂ ਹਰਗੋਬਿੰਦ ਜੀ ਦੇ ਜੋਤੀ-ਜੋਤ ਸਮਾਉਣ ਤੋਂ ਬਾਅਦ ਆਪ ਪਿੰਡ ਬਕਾਲਾ ਵਿੱਚ ਆ ਗਏ ਤੇ ਉੱਥੇ 20 ਸਾਲ ਭੋਰੇ ਵਿੱਚ ਬੈਠ ਕੇ ਸਿਮਰਨ ਕਰਦੇ ਰਹੇ।
ਵਿਆਹ 1632 ਵਿੱਚ ਆਪ ਦਾ ਵਿਆਹ ਭਾਈ ਲਾਲ ਚੰਦ ਦੀ ਸਪੁੱਤਰੀ ਮਾਤਾ ਗੁਜਰੀ ਜੀ ਨਾਲ ਹੋਇਆ। ਆਪ ਦੇ ਸਪੁੱਤਰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਨ।
ਗੁਰਗੱਦੀ- ਅੱਠਵੇਂ ਗੁਰੂ ਹਰਕ੍ਰਿਸ਼ਨ ਜੀ ਨੇ ਜੋਤੀ-ਜੋਤ ਸਮਾਉਣ ਤੋਂ ਪਹਿਲਾਂ ਸੰਗਤਾਂ ਨੂੰ ਬਾਬਾ ਬਕਾਲੇ’ ਕਹਿ ਕੇ ਆਪ ਜੀ ਨੂੰ ਗੁਰੂ-ਗੱਦੀ ਸੌਂਪੀ। ਆਪ ਦੇ ਗੁਰੂ ਪ੍ਰਗਟ ਹੋਣ ਦੀ ਕਥਾ ਨਿਰਾਲੀ ਹੈ। ਜਿਸ ਵੇਲੇ ਗੁਰੂ ਹਰਕ੍ਰਿਸ਼ਨ ਜੀ ਨੇ ‘ਬਾਬਾ ਬਕਾਲੇ’ ਵੱਲ ਇਸ਼ਾਰਾ ਕੀਤਾ, ਤਾਂ ਉੱਥੇ ਕਈ ਦੰਭੀ ਆਪਣੇ ਆਪ ਨੂੰ ਗੁਰਗੱਦੀ ਦੇ ਮਾਲਕ ਦੱਸਣ ਲੱਗੇ। ਇਸ ਤਰ੍ਹਾਂ ਉੱਥੇ ਬਾਈ ਗੁਰੂ ਬਣ ਬੈਠੇ।
ਗੁਰੂ ਲਾਧੋ ਰੇ- ਅਖੀਰ ਇੱਕ ਸਾਲ ਪਿੱਛੋਂ ਭਾਈ ਮੱਖਣ ਸ਼ਾਹ ਲੁਬਾਣਾ, (ਜੋ ਗੁਰੂ ਘਰ ਦਾ ਸ਼ਰਧਾਲੂ ਸੀ) ਜਿਸ ਦਾ ਜਹਾਜ਼ ਸਮੁੰਦਰ ਦੀ ਘੁੰਮਣ-ਘੇਰੀ ਵਿੱਚ ਗੁਰੂ ਜੀ ਦੀ ਕਿਰਪਾ ਨਾਲ ਪਾਰ ਲੱਗਾ ਸੀ, ਆਪਣੀ ਸੁੱਖਣਾ ਦੀਆਂ 500 ਮੋਹਰਾਂ ਲੈ ਕੇ ਬਾਬੇ ਬਕਾਲੇ ਪੁੱਜਾ। ਉਸ ਨੇ ਉੱਥੇ ਪਹੁੰਚ ਕੇ ਦੇਖਿਆ ਕਿ 22 ਗੁਰੂਆਂ ਦੀਆਂ ਮੰਜੀਆਂ ਲੱਗੀਆਂ ਹੋਈਆਂ ਸਨ। ਉਹ ਸੋਚਣ ਲੱਗਾ ਕਿ ਕਿਸਨੂੰ 500 ਮੋਹਰਾਂ ਭੇਟ ਕੀਤੀਆਂ ਜਾਣ। ਉਸ ਨੇ ਸੱਚੇ ਗੁਰੂ ਦੀ ਪਰਖ ਲਈ ਸਭ ਅੱਗੇ 55 ਮੋਹਰਾਂ ਰੱਖ ਦਿੱਤੀਆਂ, ਪਰ ਕੋਈ ਵੀ ਕੁਝ ਨਾ ਬੋਲਿਆ| ਕਾਫ਼ੀ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਇੱਕ ਗੁਰ ਸਾਹਿਬ ਭੋਰੇ ਵਿੱਚ ਵੀ ਰਹਿੰਦਾ ਹਨ। ਮੱਖਣ ਸ਼ਾਹ ਭੋਰੇ ਵਿੱਚ ਗਿਆ। ਉਸ ਨੇ ਗੁਰੂ ਜੀ ਅੱਗੇ 5 ਮੋਹਰਾਂ ਭੇਟ ਕਰਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਕਿ ਸੁੱਖਣਾ 500 ਦੀ ਕਰਦਾ ਹੈ ਤੇ ਕੇਵਲ 5 ਮੋਹਰਾਂ ਕਰ ਰਿਹਾ ਹੈ। ਉਹ ਗੱਦ-ਗੱਦ ਹੋ ਗਿਆ ਤੇ ਉੱਚੀ-ਉੱਚੀ ਰਲ ਪਾਉਣ ਲੱਗਾ ‘ਗੁਰੂ ਲਾਧੋ ਰੇ , ਗੁਰੂ ਲਾਧੋ ਰੇ’ ।
ਆਨੰਦਪੁਰ ਸਾਹਿਬ ਵਸਾਉਣਾ- ਬਕਾਲੇ ਤੋਂ ਆਪ ਕੀਰਤਪੁਰ ਪੁੱਜੇ ਤੇ ਫਿਰ ਕਹਿਲੂਰ ਦੇ ਰਾਜੇ ਤੋਂ ਜ਼ਮੀਨ ਖ਼ਰੀਦ ਕੇ ਆਨੰਦਪੁਰ ਸਾਹਿਬ ਨਗਰ ਵਸਾਇਆ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.