ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਏ

Originally published in pa
Reactions 0
956
Kiran
Kiran 21 Aug, 2019 | 1 min read


ਇਹ ਗੁਰੂ ਨਾਨਕ ਦੇਵ ਜੀ ਦੀ ਉਚਾਰੀ ਹੋਈ ਤੁਕ ਹੈ- ਸਾਂਝ ਕਰੀਜੈ ਗੁਣਹ ਕੇਰੀ ਛੋਡਿ ਅਵਗੁਣ ਚਲੀਏ । ਇਸ ਤੁਕ ਰਾਹੀਂ ਸਾਨੂੰ ਸਿੱਖਿਆ ਦਿੱਤੀ ਗਈ ਹੈ। ਕ ਸਾਨੂੰ ਦੂਸਰੇ ਦੇ ਗੁਣ ਦੇਖਣੇ ਚਾਹੀਦੇ ਹਨ ਤੇ ਉਸ ਦੇ ਔਗੁਣਾਂ ਨੂੰ ਅੱਖੋਂ ਉਹਲੇ ਵਰ ਦੇਣਾ ਚਾਹੀਦਾ ਹੈ। ਦੂਸਰੇ ਦੇ ਗੁਣ ਅਪਨਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਹੈ।


ਉਹਨਾਂ ਦੇ ਗੁਣਾਂ ਨੂੰ ਅਪਨਾ ਕੇ ਆਪਣੇ-ਆਪ ਨੂੰ ਗੁਣਾਂ ਨਾਲ ਭਰਪੂਰ ਕਰ ਨੇਣਾ ਚਾਹੀਦਾ ਹੈ। ਜੇ ਅਸੀਂ ਉਹਨਾਂ ਦੇ ਗੁਣਾਂ ਨਾਲ ਸਾਂਝ ਪਾਵਾਂਗੇ ਤਾਂ ਅਸੀਂ ਸਮਾਜਿਕ ਤੌਰ ਤੇ ਉਹਨਾਂ ਨਾਲ ਜੁੜ ਜਾਵਾਂਗੇ। ਇਸ ਤਰ੍ਹਾਂ ਉਹਨਾਂ ਨਾਲ ਸਾਡੀ ਡੂੰਘੀ ਸਾਂਝ ਹੋ ਜਾਵੇਗੀ, ਜੋ ਪਿਆਰ ਤੇ ਮਿਲਵਰਤਨ ਦੇ ਭਾਵ ਪੈਦਾ ਕਰੇਗੀ।


ਜਦੋਂ ਪਿਆਰ ਦੀ ਸਾਂਝ ਡੂੰਘੀ ਹੋ ਜਾਵੇਗੀ ਤਾਂ ਨਿੰਦਿਆ ਜਾਂ ਨਫ਼ਰਤ ਦੀ ਗੁੰਜਾਇਸ਼ ਖ਼ਤਮ ਹੋ ਜਾਵੇਗੀ। ਹਰ ਮਨੁੱਖ ਵਿੱਚ ਗੁਣ ਵੀ ਹੁੰਦੇ ਹਨ ਤੇ ਔਗੁਣ ਵੀ। ਸੋ ਸਾਨੂੰ ਕੇਵਲ ਕਿਸੇ ਦੇ ਔਗੁਣਾਂ ਵੱਲ ਨਹੀਂ ਧਿਆਨ ਦੇਣਾ ਚਾਹੀਦਾ ਸਗੋਂ ਉਸ ਦੇ ਅੰਦਰਲੇ ਗੁਣਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਜੇ ਅਸੀਂ ਇਸ ਤਰਾ ਕਰਾਂਗੇ ਤਾਂ ਦੂਸਰੇ ਲਈ ਖੁਸ਼ੀ ਤੇ ਪ੍ਰਸੰਨਤਾ ਦਾ ਕਾਰਨ ਬਣਾਂਗੇ।


ਦੂਸਰੇ ਨੂੰ ਖੁਸ਼ੀ ਦੇਣ ਦੇ ਨਾਲ-ਨਾਲ ਆਪਣਾ ਮਨ ਵੀ ਸੰਨ ਹੋਵੇਗਾ। ਜਦੋਂ ਸਾਡਾ ਤੇ ਦੂਸਰੇ ਦਾ ਮਨ ਖੁਸ਼ ਹੈ ਤਾਂ ਨੀਂ ਮਾਨਸਿਕ ਤੌਰ ਤੇ ਤਣਾਓ ਤਹਿਤ ਰਹਾਂਗੇ । ਕਈ ਵਾਰ ਜ਼ਿੰਦਗੀ ਵਿੱਚ ਇਹੋ ਜਿਹੇ ਲੋਕ ਹੁੰਦੇ ਹਨ ਜਿਹਨਾਂ ਨੂੰ ਅਸੀਂ ਆਪਣਾ ਦੁਸ਼ਮਣ ਸਮਝਦੇ ਹਾਂ . ਹਰ ਸਮੇਂ ਉਹਨਾਂ ਬਾਰੇ ਬੁਰਾ ਹੀ ਸੋਚਦੇ ਹਾਂ ਪਰ ਗੁਣ ਉਹਨਾਂ ਦੇ ਅੰਦਰ ਵੀ ਬਹੁਤ ਹੁੰਦੇ ਹਨ।


ਸਾਨੂੰ ਉਹਨਾਂ ਦੇ ਗੁਣਾਂ ਨੂੰ ਵੀ ਅਪਨਾਉਣਾ ਚਾਹੀਦਾ ਹੈ। ਜੇ ਅਸੀਂ ਇਸ ਰਵੱਈਏ ਨੂੰ ਅਪਣਾਵਾਂਗੇ ਤਾਂ ਸਾਡੇ ਆਲੇ-ਦੁਆਲੇ ਪੇਮ-ਪਿਆਰ, ਹਮਦਰਦੀ ਉਦਾਰਤਾ ਤੇ ਨੇਕੀ ਦਾ ਪਸਾਰ ਹੋਵੇਗਾ।

0 likes

Published By

Kiran

kiran

Comments

Appreciate the author by telling what you feel about the post 💓

Please Login or Create a free account to comment.