ਜੇ ਮੈਂ ਡਾਕਟਰ ਹੁੰਦੀ

ਜੇ ਮੈਂ ਡਾਕਟਰ ਹੁੰਦੀ ਤਾਂ ਝੂਗੀਆਂ ਚ' ਰਹਿੰਦੇ ਗਰੀਬਾਂ ਲਈ ਹੀ ਡਾਕਟਰ ਬਣ ਕੇ ਰਹਿੰਦੀ।

Originally published in pa
Reactions 3
664
Kemmy Bindra
Kemmy Bindra 02 Jul, 2020 | 1 min read
#doctors day #slum area poor people #slum area doctors

ਵੈਸੇ ਤਾਂ ਮੈਂ ਡਾਕਟਰ ਲਾਇਨ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਕਿਉਂਕਿ ਉਨ੍ਹਾਂ ਦੀ ਜ਼ਿੰਦਗੀ ਬਹੁਤ ਔਖੀ ਹੁੰਦੀ ਹੈ।ਪਰ ਫਿਰ ਵੀ ਜੇ ਮੈਂ ਡਾਕਟਰ ਹੁੰਦੀ ਤਾਂ ਮੈਂ ਝੂਗੀਆਂ ਚ' ਰਹਿਣ ਵਾਲੇ ਗਰੀਬਾਂ ਦੀ ਡਾਕਟਰ ਬਨਣਾ ਸੀ।ਮੈਂ ਝੂਗੀਆਂ ਚ' ਰਹਿ ਰਹੇ ਗਰੀਬ ਲੋਕਾਂ ਤੇ ਬੱਚਿਆਂ ਲਈ ਆਪਣੇ ਘਰ ਨੂੰ ਇਕ ਛੋਟਾ ਜਿਹਾ ਹਸਪਤਾਲ ਦਾ ਰੂਪ ਘੱਟ ਤੇ ਘਰ ਦਾ ਵਾਤਾਵਰਨ ਜ਼ਿਆਦਾ ਬਨਾਉਣਾ ਸੀ।ਹਰ ਤਰ੍ਹਾਂ ਦੇ ਲੋਕ ਚਾਹੇ ਅਮੀਰ ਹਨ,ਗਰੀਬ ਹਨ ਜਾਂ ਮੱਧਮ ਹਨ।ਉਹ ਸਭ ਆਪਣੇ ਇਲਾਜ਼ ਲਈ ਔਖੇ-ਸੌਖੇ ਹੋ ਕੇ ਆਪਣੀ ਬਿਮਾਰੀ ਨੂੰ ਠੀਕ ਕਰਨ ਲਈ ਪੈਸੇ ਭਰ ਸਕਦੇ ਹਨ।ਪਰ ਜਿਹੜੇ ਝੂਗੀਆਂ ਚ' ਰਹਿੰਦੇ ਬਿਲਕੁਲ ਹੀ ਗਰੀਬ ਲੋਕ ਹਨ।ਉਹਨਾਂ ਨੂੰ ਜਲਦੀ ਕੋਈ ਡਾਕਟਰ ਹੱਥ ਨਹੀਂ ਪਾਉਂਦਾ ਕਿਉਂਕਿ ਡਾਕਟਰ ਆਪ ਅਲਕਤ ਕਰਦੇ ਹਨ ਜਾਂ ਉਨ੍ਹਾਂ ਨੂੰ ਹੱਥ ਲਗਾਉਣ ਤੇ ਡਰਦੇ ਹਨ ਵੀ ਕਿਤੇ ਅਸੀਂ ਆਪ ਹੀ ਬਿਮਾਰ ਨਾ ਹੋ ਜਾਈਏ।ਜੇ ਮੈਂ ਸਚੀਓ ਡਾਕਟਰ ਹੁੰਦੀ ਤਾਂ ਕਿਸੇ ਹਸਪਤਾਲ ਚ' ਨੌਕਰੀ ਕਰਨ ਦੀ ਜਗ੍ਹਾ,ਮੈਂ ਉਨ੍ਹਾਂ ਗਰੀਬ ਲੋਕਾਂ ਦੀਆਂ ਬਿਮਾਰੀਆਂ ਠੀਕ ਕਰਨ ਚ' ਆਪਣੀ ਡਾਕਟਰੀ ਸੇਵਾ ਕਰਨੀ ਸੀ।"ਹੈਪੀ ਇੰਨਟਰਨੈਸ਼ਨਲ ਡਾਕਟਰ ਡੇ" ਉਨ੍ਹਾਂ ਲਈ ਜੋ ਮੇਰੇ ਵਾਂਗ ਸਲੱਮ ਏਰੀਆਂ ਚ' ਰਹਿੰਦੇ ਲੋਕਾਂ ਦੀ ਮਦਦ ਕਰਨ ਬਾਰੇ ਸੋਚਦੇ ਹਨ ਜਾਂ ਕਰ ਰਹੇ ਹਨ।ਮੈਂ ਆਪਣੇ ਕਾਲਜ਼ ਟਾਈਮ ਚ' ਐਨ.ਐਸ.ਐਸ ਨਾਲ ਜੁੜੀ ਸੀ।ਜਿੱਥੇ ਮੇਰੀ ਵੀਹ ਦਿਨਾਂ ਲਈ ਸਲੱਮ ਏਰੀਆਂ ਚ' ਡਿਉਟੀ ਇਕ ਡਾਕਟਰ ਨਾਲ ਲੱਗੀ ਸੀ।ਜੇ ਮੈਂ ਡਾਕਟਰ ਹੁੰਦੀ ਤਾਂ ਉਹੀ ਡਿਊਟੀ ਕਰਨੀ ਸੀ।

3 likes

Published By

Kemmy Bindra

kemmybindra

Comments

Appreciate the author by telling what you feel about the post 💓

  • Sonia Madaan · 4 years ago last edited 4 years ago

    Bahut Changi soch..,😊

  • Kemmy Bindra · 4 years ago last edited 4 years ago

    Thnq g sonia madaan💓

  • VRINDA S. CHAUHAN · 4 years ago last edited 4 years ago

    Very nice. :)

  • Kemmy Bindra · 4 years ago last edited 4 years ago

    Thnq🌹

Please Login or Create a free account to comment.