ਇਸਤਰੀਆਂ ਵਿਚ ਅਸੁਰੱਖਿਆ ਦੀ ਭਾਵਨਾ ਜਿੱਥੇ ਵਿਕਸਿਤ ਕਹੇ ਜਾਣ ਵਾਲੇ ਸਮਾਜ ਦੇ ਵਿਹਾਰ ਉੱਪਰ ਇਕ ਸਵਾਲੀਆ ਚਿੰਨ੍ਹ ਲਾਉਂਦੀ ਹੈ, ਉੱਥੇ ਅਜਿਹਾ ਸਮਾਜ ਆਪਣੇ ਸਿਹਤਮੰਦ ਹੋਣ ਦਾ ਦਾਅਵਾ ਵੀ ਨਹੀਂ ਕਰ ਸਕਦਾ । ਇਹ ਭਾਵਨਾ ਨਾ ਕੇਵਲ ਇਸਤਰੀਆਂ ਦੇ ਹੀ ਮਨ ਵਿਚ ਤਣਾਓ ਤੇ ਸਰੀਰ ਵਿਚ ਰੋਗ ਪੈਦਾ ਕਰਦੀ ਹੈ, ਸਗੋਂ ਦੂਜੀ ਧਿਰ, ਜਿਹੜੀ ਮੁੱਖ ਤੌਰ ‘ਤੇ ਮਰਦ ਦੇ ਰੂਪ ਵਿਚ ਹੈ, ਦੇ ਮਾਨਸਿਕ ਅਤੇ ਸਰੀਰਕ ਤੌਰ ‘ਤੇ ਤੰਦਰੁਸਤ ਅਤੇ ਸੱਭਿਅਕ ਹੋਣ ਦੀ ਹਾਮੀ ਵੀ ਨਹੀਂ ਭਰਦੀ ।ਬੇਸ਼ੱਕ ਇਸਤਰੀਆਂ ਵਿਚ ਅਸੁਰੱਖਿਆ ਦੀ ਭਾਵਨਾ ਇਕ ਸੰਸਾਰ-ਵਿਆਪੀ ਸਮੱਸਿਆ ਹੈ ਪਰੰਤੂ ਇਹ ਭਾਵਨਾ ਭਾਰਤ ਵਰਗੇ ਅਵਿਕਸਿਤ ਦੇਸ਼ਾਂ ਵਿਚ ਵਧੇਰੇ ਹੈ, ਜਿੱਥੇ ਸਮਾਜਿਕ ਮਾਨਤਾਵਾਂ ਦਿੱਲੀ ਅਮਨ-ਕ਼ਾਨੂਨ ਵਿਵਸਥਾ ਅਤੇ ਭ੍ਰਿਸਟ ਰਾਜ-ਤੰਤਰ ਮੁੱਖ ਤੌਰ ‘ਤੇ ਜ਼ਿੰਮੇਵਾਰ ਹਨ | ਸਾਡੇ ਦੇਸ਼ ਵਿਚ ਸੱਭਿਅਤਾ ਦੇ ਮੁੱਢਲੇ ਸਮੇਂ ਤੋਂ ਹੀ ਮਨੂੰਵਾਦੀ ਸਿਧਾਂਤਾਂ ਅਨੁਸਾਰ ਇਸਤਰੀ ਨੂੰ ਸੁਤੰਤਰ ਰੂਪ ਵਿਚ ਵਿਚਰਨ ਨਾ ਦੇਣਾ, ਉਸਨੂੰ ਘਰ ਦੀ ਚਾਰ-ਦੀਵਾਰੀ ਜਾਂ ਪਰਦੇ ਵਿਚ ਰਹਿਣ ਦਾ ਉਪਦੇਸ਼ ਦੇਣਾ, ਕਿਸੇ ਭਰਾ, ਬਾਪ, ਪਤੀ ਜਾਂ ਇਕ-ਦੋ ਨਜ਼ਦੀਕੀ ਇਸਤਰੀਆਂ ਦੇ ਸਾਥ ਤੋਂ ਬਿਨਾ ਕੀਤੇ ਦੂਰ-ਨੇੜੇ ਨਾ ਜਾਣ ਦੇਣਾ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਸਮਾਜ ਵਿਚ ਇਸਤਰੀ ਦੇ ਮਨ ਵਿਚ ਸੁਰਖੀਆਂ ਦੀ ਭਾਵਨਾ ਜਗਾਈ ਰੱਖਣ ਵਾਲਾ ਵਾਤਾਵਰਨ ਲੰਮੇ ਸਮੇਂ ਤੋਂ ਹੀ ਪਸਰਿਆ ਆ ਰਿਹਾ ਹੈ ਤੇ ਇਹ ਵਾਤ ਹੈ ਕਿ ਸਾਡੇ ਸਮਾਜ ਵਿਚ ਇਸਤਰੀ ਦੇ ਮਨ ਵਿਚ ਸੁਰੱਖਿਆ ਦੀ ਭਾਵਨਾ ਹੀ ਪਸਰਿਆ ਆ ਰਿਹਾ ਹੈ ਤੇ ਇਹ ਵਾਤਾਵਰਨ ਇਸਤਰੀ ਨੂੰ ਆਪਣੇ ਬਚਪਨ ਤੋਂ ਹੀ ਜੀਵਨ ਦੇ ਪਲ-ਪਲ ਵਿਚ ਅਤੇ ਆਲੇ-ਦੁਆਲੇ ਦੇ ਕਣ-ਕਣ ਵਿਚ ਅਸ਼ਰੱਖਿਆ ਦੇ ਪਸਾਰੇ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈਅੱਜ ਭਾਵੇਂ ਭਾਰਤ ਇਕ ਸੁਤੰਤਰ ਦੇਸ਼ ਹੈ ਅਤੇ ਇੱਥੇ ਕਾਨੂੰਨ ਦੀ ਨਜ਼ਰ । ਇਸਤਰੀ-ਮਰਦ ਦਾ ਦਰਜਾ ਬਰਾਬਰ ਹੈ । ਲੋਕ-ਰਾਜੀ ਕੀਮਤਾਂ ਦੇ ਪਹਿਰੇਦਾਰ ਵਿਕਸਿਤ ਦੇਸ਼ਾਂ ਦੇ ਪ੍ਰਭਾਵ ਅਤੇ ਵਿਸ਼ਵ a ਉੱਤੇ ਨਾ ਚੜਨਾ ਤੇ ਸਸ਼ਕਤੀਕਰਨ ਲਈ ਹੋਏ ਉੱਦਮ ਅਜੋਕੀ ਇਸਤਰੀ ਨੂੰ ਸੁਤੰਤਰ ਰੂਪ ਵਿਚ ਸ਼ਕਤੀਸ਼ਾਲੀ ਢੰਗ ਲ ਵਿਚਰਨ ਲਈ ਉਤਸ਼ਾਹਿਤ ਕਰ ਰਹੇ ਹਨ ਤੇ ਸੰਚਾਰ ਮਾਧਿਅਮ, ਖ਼ਾਸ ਕਰ ਟੈਲੀਵਿਯਨ ਨੇ ਇਸ ਭਾਵਨਾ ਨੂੰ ਹੋਰ ਹੁਲਾਰਾ ਦੇਤਾ ਹੈ, ਜਿਸ ਦੇ ਸਿੱਟੇ ਵਜੋਂ ਇਸਤਰੀ ਪਹਿਲਾਂ ਨਾਲੋਂ ਜ਼ਰੂਰ ਸੁਤੰਤਰ ਤੇ ਸ਼ਕਤੀਸ਼ਾਲੀ ਰੂਪ ਵਿਚ ਉਭਰ ਹੀ ਹੈ ਤੇ ਉਹ ਹਰ ਖੇਤਰ ਵਿੱਚ ਨਾ ਕੇਵਲ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਲੱਗੀ ਹੈ, ਸਗੋਂ ਵਿਗਿਆਨ, ਕਨਾਲੋਜੀ, ਚਕਿਤਸਾ, ਪ੍ਰਸ਼ਾਸਕੀ ਤੇ ਸਿਆਸੀ ਖੇਤਰ ਵਿਚ ਮਰਦਾਂ ਨਾਲੋਂ ਅੱਗੇ ਪੁਲਾਂਘਾਂ ਪੁੱਟਦੀ ਜਾਪਦੀ ਹੈ ਪਰ ਉਸ ਵਿਚ ਅਸਰੱਖਿਆ ਦੀ ਭਾਵਨਾ ਅਜੇ ਵੀ ਜਿਉਂ ਦੀ ਤਿਉਂ ਕਾਇਮ ਹੈ, ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਬੀਤੇ ਤਿੰਨ-ਚਾਰ ਦਹਾਕਿਆਂ ਵਿਚ ਆਈ ਨੈਤਿਕ ਕਦਰਾਂ-ਕੀਮਤਾਂ ਵਿਚ ਗਿਰਾਵਟ ਤੇ ਢਿੱਲੀ ਅਮਨ-ਕਾਨੂੰਨ ਵਿਵਸਥਾ ਦੇ ਸਿੱਟੇ ਵਜੋਂ ਇਸਤਰੀ ਮਨ ਵਿਚ ਇਸ ਭਾਵਨਾ ਨੇ ਆਪਣੀ ਜਕੜ ਵਧੇਰੇ ਪੀਡੀ ਕਰ ਲਈ ਹੈ ਕਿਉਂਕਿ ਅੱਜ ਦੀ ਇਸਤਰੀ ਨਾ ਤਾਂ ਜਨਮ ਤੋਂ ਪਹਿਲਾਂ ਮਾਂ ਦੇ ਪੇਟ ਵਿਚ ਸੁਰੱਖਿਅਤ ਹੈ ਨਾ ਜਨਮ ਲੈਣ ਤੋਂ ਪਿੱਛੋਂ । ਨਾ ਉਹ ਭੋਲੇ-ਭਾਲੇ ਬਚਪਨ ਵਿਚ ਗੱਡੀਆਂ-ਪਟੋਲੋਂ ਖੇਡਦੀ ਕੋਈ ਸੁਰੱਖਿਅਤ ਹੈ ਤੇ ਨਾ ਹੀ ਗਲੀ-ਮੁਹੱਲੇ ਵਿਚ ਰਹਿੰਦੀ ਹੋਈ ਜਾਂ ਸਕੂਲ ਜਾਂਦੀ ਹੋਈ, ਉਹ ਨਾ ਧੀ ਦੇ ਰੂਪ ਵਿਚ ਸੁਰੱਖਿਅਤ ਹੈ, ਨਾ ਪੇਮਿਕਾ ਜਾਂ ਦੋਸਤ ਦੇ ਰੂਪ ਵਿਚ, ਨਾ ਪਤਨੀ ਦੇ ਰੂਪ ਤੇ ਨਾ ਹੀ ਨੂੰਹ ਦੇ ਰੂਪ ਵਿਚ । ਉਹ ਨਾ ਵਿਦਿਆਰਥਣ ਦੇ ਰੂਪ ਵਿਚ ਸੁਰੱਖਿਅਤ ਹੈ, ਨਾ ਮੁਲਾਜ਼ਮ ਦੇ ਰੂਪ ਵਿਚ ਤੇ ਨਾ ਹੀ ਘਰੇਲੂ ਇਸਤਰੀ ਦੇ ਰੂਪ ਵਿਚ ।ਜਦੋਂ ਇਕ ਇਸਤਰੀ, ਬੱਚੀ ਦੇ ਰੂਪ ਵਿਚ ਜਨਮ ਤੋਂ ਪਹਿਲਾਂ ਤੇ ਜਨਮ ਲੈਣ ਪਿੱਛੋਂ ਉਸਦੀ ਨੂੰ ਸੁਰੱਖਿਆ-ਸੰਭਾਲ ਨੂੰ ਇਕ ਬੋਝ ਤੇ ਉਸਨੂੰ ਪਰਾਇਆ ਧਨ ਸਮਝ ਕੇ ਉਸ ਤੋਂ ਛੁਟਕਾਰਾ ਪਾਉਣ ਦੇ ਚਾਹਵਾਨ ਜਮਦੂਤੀ ਮਾਪਿਆਂ ਤੇ ਪੈਸੇ ਨੂੰ ਹੀ ਦੀਨ-ਈਮਾਨ ਸਮਝਣ ਵਾਲੇ ‘ਕੁੜੀ-ਮਾਰ ਡਾਕਟਰਾਂ ਦੇ ਪੰਜੇ ਤੋਂ ਬਚ ਕੇ ਦੁਨੀਆਂ ਵਿਚ ਪ੍ਰਵੇਸ਼ ਕਰ ਜਾਂਦੀ ਹੈ, ਤਾਂ ਉਸਨੂੰ ਆਪਣੇ ਆਲੇ-ਦੁਆਲੇ ਹਰ ਪਾਸੇ ਤੋਂ ਝਾਕਦੀਆਂ ਮੌਕਾਤਾਕੂ ਨਜ਼ਰਾਂ ਤੋਂ ਡਰ ਆਉਣ ਲੱਗਦਾ ਹੈ । ਮਾਪਿਆਂ ਤੇ ਹਿਤੈਸ਼ੀਆਂ ਦੀਆਂ ਤਾੜਨਾਵਾਂ ਉਸਦੇ ਡਰ ਦੀ ਤੰਦ ਨੂੰ ਹੋਰ ਕੱਸ ਕੇ ਉਸਨੂੰ ਆਪਣੀ ਅਸੁਰੱਖਿਆ ਪ੍ਰਤੀ ਚੇਤੰਨ ਕਰਦੀਆਂ ਹਨ । ਇਸ ਪ੍ਰਕਾਰ ਜਿਉਂ-ਜਿਉਂ ਸਮਾਂ ਬੀਤਦਾ ਹੈ, ਉਸਦੇ ਮਨ ਤੇ ਸਰੀਰ ਦਾ ਵਿਕਾਸ ਹੁੰਦਾ ਹੈ ਅਤੇ ਉਸਨੂੰ ਜੀਵਨ ਦੇ ਵੱਖ-ਵੱਖ ਪੜਾਵਾਂ ਤੇ ਖੇਤਰਾਂ ਵਿਚੋਂ ਗੁਜ਼ਰਨਾ ਪੈਂਦਾ ਹੈ, ਤਾਂ ਉਸਦਾ ਅਨੁਭਵ ਅਸੁਰੱਖਿਆ ਦੀ ਇਸ ਭਾਵਨਾ ਨੂੰ ਘਟਾਉਂਦਾ ਨਹੀਂ, ਸਗੋਂ ਵਧਾਉਂਦਾ ਹੈ ਉਹ ਆਪਣੇ ਆਪ ਨੂੰ ਕਿਤੇ ਵੀ ਸੁਰੱਖਿਅਤ ਮਹਿਸੂਸ ਨਹੀਂ ਕਰਦੀ। ਘਰ ਤੋਂ ਬਾਹਰ ਪੈਰ ਪੁੱਟਦਿਆਂ ਉਹ ਭਾਵੇਂ ਕਿੰਨੀ ਦਲੇਰ ਬਣੇ, ਪਰ ਅਸੁਰੱਖਿਆ ਦੀ ਭਾਵਨਾ ਉਸਦੇ ਅਚੇਤ ਮਨ ਵਿਚ ਕਿਤੇ ਨਾ ਕਿਤੇ ਟਿਕੀ ਉੱਸਲਵੱਟੇ ਲੈਂਦੀ ਰਹਿੰਦੀ ਹੈ । ਉਸਨੂੰ ਗਲੀਆਂ, ਬਜ਼ਾਰਾਂ, ਸੜਕਾਂ, ਗੱਡੀਆਂ, ਬੱਸਾਂ, ਸਕੂਲਾਂ, ਕਾਲਜਾਂ, ਦਫ਼ਤਰਾਂ, ਮਾਰਕਿਟਾਂ, ਪਾਰਟੀਆਂ ਤੇ ਸਮਾਗਮਾਂ ਵਿਚ ਸ਼ਮੂਲੀਅਤ ਤੇ ਧਰਮ-ਅਸਥਾਨ ਸਭ ਅਸੁਰੱਖਿਅਤ ਪ੍ਰਤੀਤ ਹੁੰਦੇ ਹਨ । ਕਿਧਰੇ ਉਸਨੂੰ ਕੋਈ ਭੱਦੇ ਮਖੌਲ ਕਰਦਾ ਦਿਸਦਾ ਹੈ, ਕਿਧਰੇ ਕੋਈ ਛੇੜ-ਛਾੜ ਕਰਦਾ ਮਹਿਸੂਸ ਹੁੰਦਾ ਹੈ, ਕਿਧਰੇ ਕੋਈ ਉਸਦਾ ਪਿੱਛਾ ਕਰਦਾ ਨਜ਼ਰ ਆਉਂਦਾ ਹੈ, ਕਿਧਰੇ ਕੋਈ ਖਹਿ ਕੇ ਲੰਘਦਾ ਹੈ, ਕਿਧਰੇ ਕੋਈ ਉਸਦੇ ਨਾਲ ਜੁੜ ਕੇ ਬੈਠਦਾ ਹੈ, ਕਿਧਰੇ ਕੋਈ ਸੁੱਤਾ ਪਿਆ ਆਪਣਾ ਭਾਰ ਉਸ ਉੱਤੇ ਸੁੱਟੀ ਰੱਖਦਾ ਹੈ, ਕਿਧਰੇ ਕੋਈ ਟੁੱਟਿਆ ਆਸ਼ਕ ਉਸ ਉੱਤੇ ਤੇਜ਼ਾਬ ਸੁੱਟ ਦਿੰਦਾ ਹੈ, ਕਿਧਰੇ ਕੋਈ ਉਸਦੇ ਪ੍ਰੇਮ ਦਾ ਮਖੌਲ ਉਡਾ ਰਿਹਾ ਹੁੰਦਾ ਹੈ, ਕੋਈ ਉਸਨੂੰ ਭੱਦੇ ਟੈਲੀਫ਼ੋਨ ਕਰ ਜਾਂ ਅਸ਼ਲੀਲ ਐੱਸ. ਐੱਮ. ਐੱਸ. ਤੇ ਈ-ਮੇਲ ਭੇਜਦਾ ਹੈ, ਕਿਧਰੇ ਕੋਈ ਅਧਿਆਪਕ ਆਪਣੇ ਉੱਚੇ-ਸੁੱਚੇ ਤੇ ਜ਼ਿੰਮੇਵਾਰੀ ਭਰੇ ਰਿਸ਼ਤੇ ਨੂੰ ਭੁੱਲ ਕੇ ਉਸਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਹੈ ਤੇ ਕਿਧਰੇ ਉਸਦਾ ਅਫ਼ਸਰ ਜਾਂ ਕਾਰੋਬਾਰ ਦਾ ਮਾਲਕ ਹੀ ਉਸਨੂੰ ਬਲੈਕਮੇਲ ਕਰ ਲੱਗ ਪੈਂਦਾ ਹੈ ਤੇ ਉਦੋਂ ਅਤਿ ਹੀ ਹੋ ਜਾਂਦੀ ਹੈ, ਜਦੋਂ ਕੋਈ ਕਲਜੁਗੀ ਬਾਪ ਜਾਂ ਬਾਪ ਵਰਗਾ ਰਿਸ਼ਤੇਦਾਰ ਆਪਣੀ ਸੀ ਨਾਲ ਹੀ ਮੁੰਹ-ਕਾਲਾ ਕਰਨਾ ਸ਼ੁਰੂ ਕਰ ਦਿੰਦਾ ਹੈ ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.