The city Beautiful

Originally published in pa
❤️ 0
💬 0
👁 906
Hari
Hari 16 Aug, 2019 | 1 min read

ਵੰਡ ਤੋਂ ਪਹਿਲਾਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ । ਵੰਡ ਤੋਂ ਬਾਅਦ ਉਹ ਹਿੱਸਾ ਪਾਕਿਸਤਾਨ ਵਿਚ ਚਲਾ ਜਾਣ ਕਾਰਨ ਰਾਜਧਾਨੀ ਬਣਾਉਣ ਦੀ ਲੋੜ ਜਾਪੀ । ਇਸ ਲੋੜ ਕਾਰਨ ਉਸ ਸਮੇਂ ਇਸ ਸ਼ਹਿਰ ਨੂੰ ਵਿਉਂਤਿਆ ਗਿਆ । 1952 ਈ: ਤੋਂ ਇਸ ਦੀ ਉਸਾਰੀ ਦਾ ਕੰਮ ਅਰੰਭਿਆ ਗਿਆ |


ਇਹ ਪਹਾੜਾਂ ਦੇ ਪੈਰਾਂ ਵਿਚ ਵਸਿਆ ਇੱਕ ਛੋਟਾ ਜਿਹਾ ਪਿੰਡ ਸੀ। ਇਕ ਪਾਸੇ ਪਹਾੜ ਤੇ ਇਕ ਪਾਸੇ ਮੈਦਾਨ ਸਨ । ਜਦੋਂ ਇਸ ਨੂੰ ਉਸਾਰਨ ਦੀ ਗੱਲ ਤੁਰੀ ਤਾਂ ਇਸ ਨੂੰ ਵਿਉਂਤ ਨਾਲ ਬਣਾਉਣ ਬਾਰੇ ਸੋਚਿਆ ਗਿਆ ।


ਇਸ ਦਾ ਨਕਸ਼ਾ ਫਰਾਂਸ ਦੇ ਪ੍ਰਸਿੱਧ ਆਰਟੀਟੈਕਟ ਲੇ-ਕਾਰਬੂਜ਼ੇ ਨੇ ਬਣਾਇਆ । ਸਾਰੇ | ਸ਼ਹਿਰਾਂ ਨੂੰ ਸੈਕਟਰਾਂ ਵਿਚ ਵੰਡਿਆ ਗਿਆ । ਹਰ ਸੈਕਟਰ ਵਿਚ ਨਵੇਂ ਢੰਗ ਦੇ ਖੁੱਲੇ ਡੁੱਲ੍ਹੇ ਮਕਾਨ ਬਣਾਏ ।


ਅਜਿਹਾ ਕਰਨ ਸਮੇਂ ਪੌਣ-ਪਾਣੀ ਦਾ ਖਾਸ ਖਿਆਲ ਰੱਖਿਆ ਗਿਆ । ਹਰ ਸੈਕਟਰ ਵਿਚ ਸਾਰੀਆਂ ਸਹੂਲਤਾਂ ਦਾ ਖਾਸ ਖਿਆਲ ਰੱਖਿਆ ਗਿਆ । ਹਰ ਸੈਕਟਰ ਵਿਚ ਖੇਡਾਂ ਦੇ ਮੈਦਾਨ, ਮਾਰਕਿਟ, ਖੁਸ਼ੀਆਂ ਸੜਕਾਂ ਦਾ ਖਾਸ ਖਿਆਲ ਰੱਖਿਆ ਗਿਆ ।

ਇਥੇ ਸੁਖਨਾ ਝੀਲ ਬਣਾਈ ਗਈ ਜੋ ਕਿ ਸ਼ਹਿਰ ਵਾਸੀਆਂ ਦੇ ਲਈ ਖਿੱਚ ਦਾ ਕਾਰਨ ਬਣੀ ਹੋਈ ਹੈ | ਸ਼ਹਿਰ ਵਿਚ ਬਣਿਆ ਰੋਜ਼ ਗਾਰਡਨ ਹਰ ਇਕ ਨੂੰ ਖੇੜੇ ਵਿਚ ਰਹਿਣ ਦਾ ਸੰਦੇਸ਼ ਦਿੰਦਾ ਜਾਪਦਾ ਹੈ ।


ਰਾਕ ਗਾਰਡਨ ਵਿਚ ਪਹੁੰਚ ਕੇ ਇੰਜ ਜਾਪਦਾ ਹੈ ਕਿ ਜਿਵੇਂ ਕਲਾਕਾਰ ਦੀ ਕਲਾਕਾਰੀ ਦੀ ਦੁਨੀਆਂ ਵਿਚ ਹੀ ਪਹੁੰਚ ਗਏ ਹੋਈਏ।ਇਥੋਂ ਦੀਆਂ ਪ੍ਰਸਿੱਧ ਇਮਾਰਤਾਂ ਸੈਕਟਰੀਏਟ, ਪੀ.ਜੀ.ਆਈ., ਪੰਜਾਬ ਯੂਨੀਵਰਸਿਟੀ ਆਦਿ ਹਨ । ਇਨ੍ਹਾਂ ਇਮਾਰਤਾਂ ਵਿਚ ਗਰਮੀਆਂ ਵਿਚ ਖੁਲੀ ਹਵਾ ਆਉਂਦੀ ਹੈ ਤੇ ਸਰਦੀਆਂ ਵਿਚ ਧੁੱਪ ਆਉਂਦੀ ਹੈ । ਇਨ੍ਹਾਂ ਇਮਾਰਤਾਂ ਦੀ ਸੁੰਦਰਤਾ ਦੇਖਦੇ ਹੀ ਬਣਦੀ ਹੈ |


ਇਥੋਂ ਦੇ ਪ੍ਰਸਿੱਧ ਬਜ਼ਾਰ 17 ਤੇ 22 ਸੈਕਟਰਾਂ ਵਿਚ ਹਨ ਜਿਥੋਂ ਕਿ ਹਰ ਪ੍ਰਕਾਰ ਦਾ ਸਮਾਨ ਮਿਲ ਸਕਦਾ ਹੈ । 17 ਸੈਕਟਰ ਦਾ ਬੱਸਾਂ ਦਾ ਅੱਡਾ, ਥੋੜੀ ਦੂਰ ਤੇ ਬਣਿਆ ਹਵਾਈ ਅੱਡਾ ਤੇ ਛੱਤ ਬੀੜ ਆਦਿ ਆਪਣੀ ਮਿਸਾਲ ਆਪ ਹੀ ਹਨ।


ਸ਼ਹਿਰ ਸਭ ਤੋਂ ਸਾਫ ਸ਼ਹਿਰ ਹੈ । ਭਾਰਤ ਦਾ ਹੋਰ ਕੋਈ ਸ਼ਹਿਰ ਏਨਾ ਸਾਫ਼ ਨਹੀਂ। ਪਾਣੀ ਦੇ ਨਿਕਾਸ ਲਈ ਸਾਰੇ ਸ਼ਹਿਰ ਵਿਚ ਜ਼ਮੀਨ ਦੇ ਅੰਦਰ ਹੀ ਪ੍ਰਬੰਧ ਕੀਤਾ ਹੋਇਆ ਹੈ। ਭਾਰੀ ਵਰਖਾ ਤੋਂ ਬਾਅਦ ਵੀ ਬਾਕੀ ਸ਼ਹਿਰਾਂ ਵਾਂਗ ਇਥੇ ਚਿੱਕੜ ਦਾ ਨਾਮ ਨਿਸ਼ਾਨ ਨਹੀਂ ਹੁੰਦਾ ।

ਇਹ ਸ਼ਹਿਰ ਸੈਲਾਨੀਆਂ ਵਾਸਤੇ ਖਾਸ ਖਿੱਚ ਦਾ ਕਾਰਨ ਹੈ | ਆਪਣੀ ਸੁੰਦਰਤਾ ਕਾਰਨ । ਇਹ ਸ਼ਹਿਰ ਹਰ ਇਕ ਦਾ ਮਨ ਮੋਹ ਰਿਹਾ ਲੱਗਦਾ ਹੈ ।


0 likes

Support Hari

Please login to support the author.

Published By

Hari

hari

Comments

Appreciate the author by telling what you feel about the post 💓

Please Login or Create a free account to comment.