Teacher

Hari
20 Aug, 2019 1 min read min read pa
❤️ 0 💬 0 👁 867
Teacher

ਸਾਡੇ ਸਕੂਲ ਦੇ ਸਾਰੇ ਹੀ ਅਧਿਆਪਕ ਬਹੁਤ ਯੋਗ ਅਤੇ ਸਿਆਣੇ ਹਨ | ਪਰ ਸਭ ਤੋਂ ਵੱਧ ਚੰਗੇ ਮੈਨੂੰ ਆਪਣੇ ਅੰਗਰੇਜ਼ੀ ਦੇ ਅਧਿਆਪਕ ਮਿਸਟਰ ਸੇਖੋਂ ਲਗਦੇ ਹਨ । ਉਹ ਐਮ.ਏ, ਬੀ. ਐੱਡ. ਹਨ ।


ਸਾਡੇ ਸਕੂਲ ਵਿਚ ਉਹ ਸਭ ਤੋਂ ਪੁਰਾਣੇ ‘ਤੇ ਸਭ ਤੋਂ ਵੱਧ ਹਰਮਨ ਪਿਆਰੇ ਹਨ। ਕਿ ਉਨ੍ਹਾਂ ਦਾ ਪੜ੍ਹਾਉਣ ਦਾ ਢੰਗ ਬੜਾ ਹੀ ਚੰਗਾ ਤੇ ਵਧੀਆ ਹੈ । ਉਨ੍ਹਾਂ ਦਾ ਤਰੀਕਾ ਏਨਾ | ਪ੍ਰਭਾਵਸ਼ਾਲੀ ਹੈ ਕਿ ਉਨ੍ਹਾਂ ਦੀ ਪੜਾਈ ਹੋਈ ਹਰ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਂਦੀ ਹੈ । ਉਨ੍ਹਾਂ ਦਾ ਗੰਭੀਰਤਾ ਦੇ ਨਾਲ-ਨਾਲ ਮਜ਼ਾਕ ਵਾਲਾ ਸੁਭਾਅ ਵੀ ਹੈ । ਜਮਾਤ ਵਿਚ ਪੜ੍ਹਾਉਂਦੇ-ਪੜ੍ਹਾਉਂਦੇ ਉਹ ਕਈ ਵਾਰ ਚੁਟਕਲੇ ਆਦਿ ਸੁਣਾ ਕੇ ਗੰਭੀਰ ਤੋਂ ਗੰਭੀਰ ਵਿਸ਼ੇ ਨੂੰ ਸੌਖੀ ਤਰ੍ਹਾਂ ਸਮਝਾ ਦੇਂਦੇ ਹਨ।



ਸੇਖੋਂ ਸਾਹਿਬ ਵਿਦਿਆਰਥੀਆਂ ਨੂੰ ਬਹੁਤ ਪਿਆਰ ਕਰਦੇ ਹਨ । ਉਹ ਕਦੀ ਵੀ ਕਿਸੇ ਵਿਦਿਆਰਥੀ ਨੂੰ ਮਾਰਦੇ ਕੁੱਟਦੇ ਨਹੀਂ, ਸਗੋਂ ਪਿਆਰ ਨਾਲ ਸਮਝਾਉਂਦੇ ਹਨ। ਵਿਦਿਆਰਥੀਆਂ ਨੂੰ ਉਹ ਹਮੇਸ਼ਾਂ ਹੌਂਸਲਾ ਦੇਂਦੇ ਹਨ । ਇਸ ਪ੍ਰਕਾਰ ਉਹ ਵਿਦਿਆਰਥੀ ਜੋ ਇਹ ਸਮਝਦੇ ਹਨ ਕਿ ਉਹ ਅੰਗਰੇਜ਼ੀ ਚੰਗੀ ਤਰ੍ਹਾਂ ਨਹੀਂ ਜਾਣਦੇ, ਉਹ ਵੀ ਅੰਗਰੇਜ਼ੀ ਸਿੱਖ ਜਾਂਦੇ ਹਨ । ਬਾਰ-ਬਾਰ ਪੁੱਛਣ ਤੇ ਉਹ ਸਮਝਾਈ ਜਾਂਦੇ ਹਨ, ਕਦੀ ਵੀ ਅੱਕਦੇ ਨਹੀਂ।



ਸੇਖੋਂ ਸਾਹਿਬ ਵਿਦਿਆਰਥੀਆਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਹਨ । ਇਸੇ ਲਈ ਸਾਰੇ ਵਿਦਿਆਰਥੀ ਆਪਣੀਆਂ ਨਿੱਜੀ ਮੁਸ਼ਕਿਲਾਂ ਦਾ ਹੱਲ ਵੀ ਉਨ੍ਹਾਂ ਤੋਂ ਕਰਵਾਉਣਾ ਚਾਹੁੰਦੇ ਹਨ।



ਮਿਸਟਰ ਸੇਖੋਂ ਹਮੇਸ਼ਾ ਡਸਿਪਲਿਨ ਵਿਚ ਰਹਿਣ ਦੀ ਵੀ ਸਿੱਖਿਆ ਦੇਂਦੇ ਹਨ । ਉਹ . ਮਾਤਾ ਪਿਤਾ ਨਾਲ ਪਿਆਰ ਕਰਨ ਦੀ, ਵੱਡਿਆਂ ਦਾ ਆਦਰ ਕਰਨ ਦੀ ਹਮੇਸ਼ਾਂ ਸਿੱਖਿਆ ਦੇਂਦੇ ਹਨ। ਉਹ ਆਪ ਦੇਸ਼ ਭਗਤ ਹਨ ਤੇ ਵਿਦਿਆਰਥੀਆਂ ਨੂੰ ਵੀ ਦੇਸ਼ ਨਾਲ ਪਿਆਰ ਕਰਨ ਦੀ ਸਿੱਖਿਆ ਦੇਂਦੇ ਹਨ ।



ਉਹ ਸਮੇਂ ਦੇ ਬੜੇ ਪਾਬੰਦ ਹਨ । ਉਹ ਇਕ ਬਹੁਤ ਹੀ ਚੰਗੇ ਕਵੀ ਤੇ ਗਾਇਕ ਹਨ । ਸਕੂਲ ਦੇ ਹਰ ਸਮਾਗਮ ਵਿਚ ਕੁਝ ਸਮਾਂ ਆਪ ਨੂੰ ਜ਼ਰੂਰ ਦਿੱਤਾ ਜਾਂਦਾ ਹੈ । ਪ੍ਰਮਾਤਮਾ ਉਨ੍ਹਾਂ ਦੀ । ਉਮਰ ਲੰਬੀ ਕਰੇ !


0 likes

Support Hari

Appreciate this story? Send a small tip to encourage the author to write more great work!

Please login to tip the author.

Hari
Published By

Hari

@hari

Comments

Appreciate the author by telling what you feel about the post 💓

Please Login or Create a free account to comment.

Recommended For You

Stories tailored to your recent reading preferences

More stories in Art
Xleem 01 Jul, 2026 1 min read min

Life

Life is a long journey, and most of us spend it chasing what we lack, while forgetting to be grateful for what we already hold.

93 0
More stories in Art
Xleem 01 Jul, 2026 1 min read min

Li3f

Just read it

84 1
More stories in Art
fazal Esaf 05 Jul, 2025 1 min read min

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

300 0
More stories in Art
Abdul Aleem nsk 29 Jun, 2025 3 mins read min

"The Boy Who Held Storms in Silence" (Fiction)

A silent boy, crushed by cruelty and unseen by the world, carries his pain alone—until it quietly ends him.

495 0