ਭਾਰਤ ਵਿਚ ਅਨੇਕਾਂ ਨਸ਼ਲਾਂ ਤੇ ਜਾਤਾਂ ਦੇ ਲੋਕ ਵਸਦੇ ਹਨ ਉਹ ਭਿੰਨ-ਭਿੰਨ ਭਾਸ਼ਾਵਾਂ ਬੋਲਦੇ, ਭਿੰਨ-ਭਿੰਨ ਸੱਭਿਆਚਾਰਾਂ ਦੇ ਮਾਲਕ ਅਤੇ ਭਿੰਨ-ਭਿੰਨ ਧਰਮਾਂ ਨੂੰ ਮੰਨਣ ਵਾਲੇ ਹਨ, ਪਰ ਇੰਨਾ ਕੁੱਝ ਹੁੰਦਿਆਂ ਹੋਇਆਂ ਵੀ ਭਾਰਤ ਇਕ ਕੰਮ ਹੈ ਅਤੇ ਭਾਰਤ ਦੀ ਅਜ਼ਾਦੀ ਤੇ ਖ਼ੁਦਮੁਖ਼ਤਾਰੀ ਦੀ ਰੱਖਿਆ ਲਈ ਅਤੇ ਇਸ ਨੂੰ ਉੱਨਤ ਤੇ ਖ਼ੁਸ਼ਹਾਲ ਬਣਾਉਣ ਲਈ ਇਸ ਵਿੱਚ ਕੌਮੀ ਏਕਤਾ ਦਾ ਹੋਣਾ ਵੀ ਜ਼ਰੂਰੀ ਹੈ | ਕਈ ਵਾਰੀ ਭਾਰਤ ਲਈ ਇਸ ਕੌਮੀ ਏਕਤਾ ਵਰਗੀ ਬਹੁਮੁੱਲੀ ਚੀਜ਼ ਨੂੰ ਖ਼ਤਰੇ ਵਿਚ ਪਾਉਣ ਵਾਲੇ ਵਿਚਾਰ ਜਾਂ ਭਾਵਨਾਵਾਂ ਵੀ ਪੈਦਾ ਹੋ ਜਾਂਦੀਆਂ ਹਨ, ਪਰ ਇਨ੍ਹਾਂ ਦਾ ਹਸ਼ਰ ਵਿਸ਼ਾਲ ਸਮੁੰਦਰ ਦੀ ਸਥਿਰਤਾ ਵਿਚ ਹਿਲਜੁਲ ਪੈਦਾ ਕਰਨ ਵਾਲੀਆਂ ਛੋਟੀਆਂ ਲਹਿਰਾਂ ਜਾਂ ਜੁਆਰ-ਭਾਟੇ ਵਾਂਗ ਹੀ ਹੁੰਦਾ ਹੈ, ਜੋ ਕੁੱਝ ਸਮਾਂ ਆਪਣੀ ਹਿਲਜੁਲ ਕਰਨ ਪਿੱਛੋਂ ਵਿਸ਼ਾਲ ਸਮੁੰਦਰ ਵਿੱਚ ਹੀ ਸਮਾ ਜਾਂਦਾ ਹੈ, ਅਰਥਾਤ ਭਾਰਤ ਦੀ ਕੌਮੀ ਏਕਤਾ ਸਮੁੱਚੇ ਰੂਪ ਵਿਚ ਕਾਇਮ ਹੀ ਰਹਿੰਦੀ ਹੈ ।
ਇਨ੍ਹਾਂ ਆਧਾਰਾਂ ‘ਤੇ ਅੰਗਰੇਜ਼ਾਂ ਨੇ ਭਾਰਤ ਨੂੰ ਇਕ ਕੌਮ ਨਾ ਮੰਨਿਆ ਤੇ ਨਾਲ ਹੀ ਲੋਕਾਂ ਵਿਚ ਨਸਲਾਂ, ਭਾਸ਼ਾਵਾਂ ਤੇ ਵਿਤਕਰੇ ਪਾ ਕੇ ਭਾਰਤੀਆਂ ਨੂੰ ਪਾੜ ਕੇ ਉਨ੍ਹਾਂ ਨੂੰ ਆਪਸ ਵਿਚ ਲੜਾਇਆ ਤੇ ਆਪਣਾ ਸਾਮਰਾਜੀ ਗਲਬਾ ਕਾਇਮ ਰੱਖਿਆ ।
ਸਾਮਰਾਜੀਆਂ ਦੀਆਂ ਇਹ ਦਲੀਲਾਂ ਥੋਥੀਆਂ ਸਨ । ਨਸਲ, ਭਾਸ਼ਾ ਜਾਂ ਧਰਮ ਦੀ ਅਸਮਾਨਤਾ ਹੁੰਦੇ ਹੋਏ ਵੀ ਕੋਈ ਦੇਸ਼ ਇਕ ਕੌਮ ਹੋ ਸਕਦਾ ਹੈ । ਜੇਕਰ ਅਸੀਂ ਸੰਸਾਰ ਦੀਆਂ ਹੋਰਨਾਂ ਕੌਮਾਂ ਵਲ ਝਾਤੀ ਮਾਰੀਏ, ਤਾਂ ਇਹ ਗੱਲ ਚੰਗੀ ਤਰ੍ਹਾਂ ਸਪੱਸ਼ਟ ਹੋ ਜਾਂਦੀ ਹੈ ਕਿ ਬਹੁਤ ਸਾਰੇ ਹੋਰਨਾਂ ਦੇਸ਼ਾਂ ਵਿਚ ਵੀ ਭਾਰਤ ਵਰਗੀ ਅਵਸਥਾ ਕਾਇਮ ਹੈ । ਸਵਿਟਜ਼ਰਲੈਂਡ ਵਿਚ ਭਿੰਨ-ਭਿੰਨ ਨਸਲਾਂ ਦੇ ਲੋਕ ਵਸਦੇ ਹਨ ਤੇ ਉਹ ਭਿੰਨ-ਭਿੰਨ ਧਰਮਾਂ ਨੂੰ ਮੰਨਦੇ ਤੇ ਭਿੰਨ-ਭਿੰਨ ਭਾਸ਼ਾਵਾਂ ਬੋਲਦੇ ਹਨ । ਇਨ੍ਹਾਂ ਵਖਰੇਵਿਆਂ ਦੇ ਹੁੰਦਿਆਂ ਜੇਕਰ ਸਵਿਟਜ਼ਰਲੈਂਡ ਇਕ ਕੌਮ ਹੈ, ਤਾਂ ਭਾਰਤ ਇਕ ਕੌਮ ਕਿਉਂ ਨਹੀਂ ਹੋ ਸਕਦਾ ਹੈ ਨਸਲ, ਧਰਮ ਅਤੇ ਭਾਸ਼ਾ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਤੱਤ ਹਨ, ਜਿਨਾਂ ਨਾਲ ਕੌਮ ਦਾ ਨਿਰਮਾਣ ਹੁੰਦਾ ਹੈ , ਜਿਵੇਂ ਸਾਂਝਾ ਇਤਿਹਾਸ, ਸਾਂਝੇ ਵਿਚਾਰ, ਸਾਂਝਾ ਹਿੱਤ, ਸਾਂਝੀ ਸੱਭਿਅਤਾ, ਬਰਾਬਰ ਦੇ ਰਾਜਨੀਤਿਕ ਅਧਿਕਾਰ, ਇੱਛਾਵਾਂ ਸਾਂਝੇ ਰੀਤੀ-ਰਿਵਾਜ ਤੇ ਭਾਵਨਾਵਾਂ ਆਦਿ । ਇਹ ਤੱਤ ਭਾਰਤ ਵਿਚ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤਕ ਤੇ ਆਸਾਮ ਤੋਂ ਲੈ ਕੇ ਗੁਜਰਾਤ ਤਕ ਮੌਜੂਦ ਹਨ । ਇਸ ਵਿਸ਼ਾਲ ਭਾਰਤ ਦਾ ਇਤਿਹਾਸ ਇਕ ਹੈ, ਜੋ ਭਾਰਤੀਆਂ ਨੂੰ ਸਾਂਝੇ ਦੁੱਖ-ਸੁਖ, ਜਿੱਤ ਹਾਰ ਤੇ ਸਫਲਤਾ-ਅਸਫਲਤਾ ਦੀ ਯਾਦ ਦੁਆਉਂਦਾ ਹੈ । ਮੁੱਖ ਰੂਪ ਵਿਚ ਭਾਰਤੀਆਂ ਦਾ ਪਹਿਰਾਵਾ, ਰਹਿਣ-ਸਹਿਣ, ਵਿਚਾਰਧਾਰਾ ਤੇ ਰੀਤੀ-ਰਿਵਾਜ ਵੀ ਇਕ ਹੀ ਹਨ । ਜਦੋਂ ਭਾਰਤ ਗੁਲਾਮ ਸੀ, ਤਾਂ ਸਮੁੱਚੇ ਭਾਰਤੀਆਂ ਵਿੱਚ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੀਆਂ ਭਾਵਨਾਵਾਂ ਕੰਮ ਕਰ ਰਹੀਆਂ ਸਨ | ਅੰਮ੍ਰਿਤਸਰ ਵਿਚ ਜਲਿਆਂ ਵਾਲੇ ਬਾਗ਼ ਵਿਚ ਚੱਲੀ ਗੋਲੀ ਦਾ ਦੁੱਖ ਬੰਗਾਲ ਵਿਚ ਬੈਠੇ ਰਾਵਿੰਦਰ ਨਾਥ ਟੈਗੋਰ ਨੂੰ ਅਨੁਭਵ ਹੁੰਦਾ ਸੀ ਤੇ ਪੰਜਾਬੀ ਤੇ ਬੰਗਾਲੀ ਮਿਲ ਕੇ ਦੇਸ਼ ਦੀ ਆਜ਼ਾਦੀ ਲਈ ਸੰਘਰਸ਼ ਕਰਦੇ ਰਹੇ । ਅੰਗਰੇਜ਼ਾਂ ਦੇ ਉਪਰੋਕਤ ਪ੍ਰਚਾਰ ਕਾਰਨ ਹੀ ਮੁਸਲਮਾਨਾਂ ਨੇ ਵੱਖਰੇ ਰਾਜ ਦੀ ਮੰਗ ਕੀਤੀ ਪਰ ਇਨਕਲਾਬੀ ਤੇ ਦੇਸ਼-ਭਗਤ ਮੁਸਲਮਾਨ, ਇਹ ਭਾਰਤੀਆਂ ਵਿਚ ਸ਼ਰ ਤੋਂ ਸੀ ਕਿ a ਵੀ ਵਧੇਰੇ ਲੋੜ ਹੈ । ਹੁਣ ਸਾਨੂੰ ਭਾਸ਼ਾਈ, ਤਕ, ਧਾਰਮਿਕ, ਫ਼ਿਰਕੂ ਤੇ ਨਸਲੀ ਵਿਤਕਰੇ ਪੂਰੀ ਤਰਾਂ ਤਿਯਾਗ ਦੇਣੇ ਚਾਹੀਦੇ ਹਨ, ਕਿਉਂਕਿ ਇਹ ਵਿਤਕਰੇ ਸਾਡੇ ਵਿਚ ਕੁਦਰਤੀ ਨਹੀਂ, ਸਗੋਂ ਵਿਦੇਸ਼ੀਆਂ ਦੇ ਪੈਦਾ ਕੀਤੇ ਹੋਏ ਹਨ, ਕੌਮੀ ਏਕਤਾ ਦੀ ਭਾਵਨਾ ਦੇ ਮਜ਼ਬੂਤ ਰਹਿਣ ਕਰਕੇ ਹੀ ਸਾਡਾ ਭਾਰਤ ਆਪਣੀ ਆਜ਼ਾਦੀ ਤੋਂ ਖੁਦਮੁਖਤਾਰੀ ਦੀ ਰੱਖਿਆ ਕਰ ਸਕਦਾ ਹੈ ਤੇ ਉਹ ਉੱਨਤੀ ਤੇ ਖੁਸ਼ਹਾਲੀ ਵਲ ਛਾਲਾਂ ਮਾਰ ਕੇ ਵਧ ਸਕਦਾ ਹੈ ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.