Raksha Bandhan

Originally published in pa
Reactions 0
521
Hari
Hari 15 Aug, 2019 | 1 min read

ਭਾਰਤ ਤਿਉਹਾਰਾਂ ਦਾ ਦੇਸ਼ ਹੈ ਇਥੇ ਹਰ ਸਾਲ ਬਹੁਤ ਸਾਰੇ ਤਿਉਹਾਰ ਮਨਾਏ ਜਾਂਦੇ ਹਨ ਜਿਨ੍ਹਾਂ ਦਾ ਆਪਣਾ -ਆਪਣਾ ਮਹੱਤਵ ਹੈ। ਰੱਖੜੀ ਦਾ ਤਿਉਹਾਰ ਭਾਰਤ ਦੇ ਪ੍ਰਸਿੱਧ ਤਿਉਹਾਰਾਂ ਵਿੱਚੋਂ ਇਕ ਹੈ। ਜਿਸਨੂੰ ਰਾਖੀ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਭੈਣਾਂ ਵੱਲੋਂ ਭਰਾਵਾਂ ਨੂੰ ਰੱਖੜੀ ਬੰਨ੍ਹਣ ਦਾ ਤਿਉਹਾਰ ਬੜੇ ਹੀ ਚਾਂਵਾਂ ਨਾਲ ਹਰ ਸਾਲ ਸਾਵਣ ਦੇ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮਨਾਇਆ ਜਾਂਦਾ ਹੈ। ਰੱਖੜੀ ਤੋਂ ਕਈ ਦਿਨ ਪਹਿਲਾਂ ਬਜ਼ਾਰਾਂ ਵਿੱਚ ਕਈ ਪ੍ਰਕਾਰ ਦੀਆਂ ਸੁੰਦਰ -ਸੁੰਦਰ ਰੱਖੜੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਰੱਖੜੀ ਦਾ ਤਿਉਹਾਰ ਵੱਖ -ਵੱਖ ਖੇਤਰਾਂ ਵਿਚ ਆਪੋ -ਆਪਣੇ ਰੀਤੀ ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ। ਪਰ ਰੱਖੜੀ ਵਾਲੇ ਦਿਨ ਭੈਣ ਇਕ ਖੱਮਣੀ ਦਾ ਧਾਗਾ ਆਪਣੇ ਭਰਾ ਦੀ ਬਾਂਹ ਉੱਤੇ ਬਣਦੀ ਹੈ ਅਤੇ ਭਰਾ ਉਸਦੇ ਬਦਲੇ ਆਪਣੀ ਭੈਣ ਦੀ ਰੱਖਿਆ ਕਰਨ ਦਾ ਬਚਨ ਦਿੰਦਾ ਹੈ। ਪ੍ਰੰਤੂ ਅੱਜ ਦੇ ਸਮੇਂ ਭੈਣ ਵਲੋਂ ਭਰਾ ਨੂੰ ਰੱਖੜੀ ਬੰਨਣ ਦੇ ਬਦਲੇ ਭਰਾ ਭੈਣ ਨੂੰ ਕੀਮਤੀ ਚੀਜ਼ਾਂ ਉਪਹਾਰ ਵਜੋਂ ਦਿੰਦਾ ਹੈ।

ਰੱਖੜੀ ਦੇ ਤਿਉਹਾਰ ਨਾਲ ਕਈ ਕਥਾਵਾਂ ਪ੍ਰਚਲਿਤ ਹਨ ਜਿਵੇਂ ਕੇ ਮਹਾਭਾਰਤ ਕਾਲ ਦੇ ਭਗਵਤ ਪੁਰਾਣ ਅਨੁਸਾਰ ਮੰਨਿਆ ਜਾਂਦਾ ਹੈ ਕੇ ਇਕ ਸਮੇਂ ਵਿਚ ਸ਼੍ਰੀ ਕ੍ਰਿਸ਼ਨ ਭਗਵਾਨ ਜੀ ਦੀ ਬਾਂਹ ਤੇ ਕੋਈ ਸੱਟ ਲੱਗਣ ਦੇ ਕਾਰਨ ਕਾਫ਼ੀ ਖ਼ੂਨ ਵਹਿਣ ਲੱਗਿਆ ਤੇ ਉੱਥੇ ਮੌਜੂਦ ਦ੍ਰੋਪਦੀ ਨੇ ਉਸੀ ਸਮੇਂ ਆਪਣੀ ਸਾੜੀ ਦੇ ਪੱਲੇ ਦਾ ਟੁਕੜਾ ਪਾੜ ਕੇ ਵਗਦੇ ਖੂਨ ਤੇ ਬੰਨਿਆ ਅਤੇ ਕੱਪੜਾ ਬੰਨਣ ਦੇ ਤੁਰੰਤ ਬਾਅਦ ਹੀ ਖ਼ੂਨ ਵਹਿਣਾ ਬੰਦ ਹੋ ਗਿਆ। ਜਿਸ ਦੇ ਬਦਲੇ ਸ਼੍ਰੀ ਕ੍ਰਿਸ਼ਨ ਜੀ ਨੇ ਦ੍ਰੋਪਦੀ ਨੂੰ ਉਸਦੀ ਰੱਖਿਆ ਕਰਨ ਦਾ ਵਚਨ ਦਿੱਤਾ।

ਰੀ ਸਭਾ ਵਿਚ ਜਦੋਂ ਦ੍ਰੋਪਦੀ ਨੂੰ ਨਗਨ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਸ ਸਮੇਂ ਸਾੜ੍ਹੀ ਦੀ ਲੀਰ ਦੇ ਟੁਕੜੇ ਬਦਲੇ ਪਤਾ ਨੀ ਕਿੰਨੀ ਲੰਬੀ ਸਾੜ੍ਹੀ ਕਰਕੇ ਦ੍ਰੋਪਦੀ ਦੀ ਲਾਜ ਬਚਾਈ ਸੀ।

ਇਕ ਹੋਰ ਕਥਾ ਅਨੁਸਾਰ ਦੇਵਰਾਜ ਇੰਦਰ ਜਦੋਂ ਲੰਮਾ ਸਮਾਂ ਦੈਂਤਾਂ ਨਾਲ ਯੁੱਧ ਕਰਦਾ ਹੋਇਆ ਹਾਰ ਗਿਆ ਤਾਂ ਉਹ ਦੇਵ ਬ੍ਰਹਸਪਤੀ ਕੋਲ ਗਿਆ ਅਤੇ ਰੱਖਿਆ ਕਰਨ ਦੀ ਪ੍ਰਾਰਥਨਾ ਕੀਤੀ ਤਾਂ ਉਨ੍ਹਾਂ ਨੇ ਖੱਮਣੀ ਦੇ ਧਾਗੇ ਨੂੰ ਅਭਿਮੰਤ੍ਰਿਤ ਕਰਕੇ ਇੰਦਰ ਦੀ ਪਤਨੀ ਸਚੀ ਨੂੰ ਦੇ ਕੇ ਇੰਦਰ ਦੇਵ ਦੇ ਬੰਨ੍ਹਣ ਲਈ ਕਿਹਾ। ਉਸ ਵੱਲੋਂ ਇਹ ਖਮਣੀ ਇੰਦਰ ਦੇ ਬੰਨ੍ਹਣ ਮਗਰੋਂ ਇੰਦਰ ਦਵਾਰਾ ਦੈਂਤਾਂ ਨਾਲ ਯੁੱਧ ਕਰਨ ਲਈ ਗਿਆ ਤਾਂ ਇਸ ਰਾਖੀ ਸਦਕਾ ਉਸਦੀ ਰੱਖਿਆ ਹੋਈ ਅਤੇ ਯੁੱਧ ਵਿਚ ਉਸਦੀ ਜਿੱਤ ਹੋਈ। ਇਹ ਧਾਗਾ ਇਕ ਪਤਨੀ ਦਵਾਰਾ ਆਪਣੇ ਪਤੀ ਨੂੰ ਬੰਨਿਆ ਗਿਆ ਕਿੰਤੂ ਇਸ ਤੋਂ ਬਾਅਦ ਬਹੁਤ ਸਾਰੇ ਕਿੱਸੇ ਹੋਏ ਜਿਨ੍ਹਾਂ ਵਿਚ ਭੈਣਾਂ ਨੇ ਆਪਣੀ ਭਰਾਵਾਂ ਨੂੰ ਧਾਗਾ ਬੰਨਿਆ ਇਸ ਲਈ ਇਹ ਤਿਉਹਾਰ ਭੈਣ ਭਰਾ ਦੇ ਆਪਸੀ ਪਿਆਰ ਦੇ ਰਿਸ਼ਤੇ ਦਾ ਤਿਉਹਾਰ ਬਣ ਗਿਆ।

ਜਿਵੇਂ ਕੇ ਇਕ ਹੋਰ ਕਥਾ ਅਨੁਸਾਰ ਰਾਜਸਥਾਨ ਦੇ ਚਿਤੌੜ ਦੀ ਰਾਣੀ ਕਰਮਵਤੀ ਜੋ ਚਿਤੌੜ ਦੇ ਰਾਜਾ ਦੀ ਵਿਧਵਾ ਸੀ ਰਾਜਾ ਦੀ ਮੌਤ ਤੋਂ ਬਾਅਦ ਕਰਮਵਤੀ ਨੂੰ ਗੁਜਰਾਤ ਦੇ ਬਹਾਦਰ ਸ਼ਾਹ ਤੋਂ ਆਪਣੇ ਰਾਜ ਦੀ ਰੱਖਿਆ ਲਈ ਮੁਸਲਿਮ ਬਾਦਸ਼ਾਹ ਹੁਮਾਯੂੰ ਨੂੰ ਰੱਖੜੀ ਭੇਜੀ ਅਤੇ ਰੱਖਿਆ ਲਈ ਬੇਨਤੀ ਕੀਤੀ ਰੱਖੜੀ ਮਿਲਦੇ ਹੀ ਹੁਮਾਯੂੰ ਨੇ ਉਸਨੂੰ ਆਪਣੀ ਭੈਣ ਦਾ ਦਰਜਾ ਦਿੱਤਾ ਅਤੇ ਰੱਖਿਆ ਕਰਨ ਦਾ ਵੀ ਵਚਨ ਦਿੱਤਾ ਇਸ ਤੋਂ ਇਲਾਵਾ ਵੀ ਰੱਖੜੀ ਨਾਲ ਸਬੰਧਿਤ ਕਈ ਹੋਰ ਕਥਾਵਾਂ ਪ੍ਰਚਲਿਤ ਹਨ।

ਰੱਖੜੀ ਵਾਲੇ ਦਿਨ ਘਰਾਂ ਦੇ ਬਾਹਰ ਲਿੱਪ -ਪੋਚ ਕੇ ਉੱਪਰ ਚਿੜੀਆਂ ਛਾਪ ਕੇ ਅਤੇ ਰਾਮ -ਰਾਮ ਲਿਖ ਕੇ ਅਤੇ ਕਈ ਹੋਰ ਤਰੀਕਿਆਂ ਨਾਲ ਇਸ ਦਿਨ ਪੂਜਾ ਕੀਤੀ ਜਾਂਦੀ ਹੈ। ਵਿਧੀ ਅਨੁਸਾਰ ਰੱਖੜੀ ਵਾਲੇ ਦਿਨ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬਣਦੀਆਂ ਹਨ ਅਤੇ ਭਰਾ ਬਦਲੇ ਵਿਚ ਆਪਣੀ ਭੈਣ ਨੂੰ ਕਈ ਤਰ੍ਹਾਂ ਦੇ ਤੋਹਫ਼ੇ ਦਿੰਦਾ ਹੈ। ਰੱਖੜੀ ਦਾ ਤਿਉਹਾਰ ਭੈਣ -ਭਰਾ ਦੇ ਆਪਸੀ ਪਿਆਰ ਅਤੇ ਮਿਲਵਰਤਨ ਦੇ ਰਿਸ਼ਤੇ ਨੂੰ ਪ੍ਰਗਟ ਕਰਦਾ ਹੈ।

0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.