Population

Originally published in pa
❤️ 0
💬 0
👁 775
Hari
Hari 12 Aug, 2019 | 1 min read

ਕੋਈ ਸਮਾਂ ਸੀ, ਜਦੋਂ ਸਾਡੇ ਦੇਸ਼ ਵਿਚ ਵਿਅਕਤੀ ਲਈ ਬਹੁਤੇ ਪੁੱਤਰਾਂ ਜਾਂ ਭਰਾਵਾਂ ਵਾਲੇ ਹੋਣਾ ਇਕ ਮਾਣ ਦੀ ਗੱਲ ਸੀ ਅਤੇ ਸੱਤਾਂ ਪੁੱਤਰਾਂ ਵਾਲੀ ਮਾਂ ਨੂੰ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਂਦਾ ਸੀ । ਉਸ ਸਮੇਂ ਸਾਡੇ ਦੇਸ਼ ਦੀ ਅਬਾਦੀ ਬਹੁਤ ਥੋੜੀ ਸੀ, ਆਦਮੀ ਦੀਆਂ ਆਮ ਲੋੜਾਂ ਬਹੁਤ ਥੋੜ੍ਹੀਆਂ ਸਨ, ਜੀਵਨ-ਪੱਧਰ ਬਹੁਤ ਨੀਵਾਂ ਸੀ ਤੇ ਧਰਤੀ ਵਿਚੋਂ ਹਰ ਇਕ ਦਾ ਢਿੱਡ ਭਰ ਦੇਣ ਜੋਗੇ ਦਾਣੇ ਪੈਦਾ ਹੋ ਜਾਂਦੇ ਸਨ , ਪਰ ਅੱਜ ਅਬਾਦੀ ਦਾ ਪਸਾਰਾ ਹੱਦਾਂਬੰਨੇ ਟੱਪ ਗਿਆ ਹੈ, ਮਨੁੱਖ ਦੀਆਂ ਲੋੜਾਂ ਵਧ ਗਈਆਂ ਹਨ, ਜੀਵਨ ਪੱਧਰ ਉੱਚਾ ਹੋ ਗਿਆ ਹੈ, ਪਰ ਇਸ ਦੇ ਮੁਤਾਬਕ ਮਨੁੱਖ ਦੀਆਂ ਲੋੜਾਂ ਪੂਰੀਆਂ ਕਰਨ ਵਾਲੇ ਸਾਧਨਾਂ ਦੀ ਇੰਨੀ ਤੇਜ਼ੀ ਨਾਲ ਉੱਨਤੀ ਨਹੀਂ ਹੋਈ । ਇਸ ਪ੍ਰਕਾਰ ਅੱਜ ਦੇ ਜ਼ਮਾਨੇ ਵਿਚ ਬਹੁਤੇ ਪੁੱਤਰਾਂ ਦਾ ਹੋਣਾ ਮਾਣ ਦੀ ਗੱਲ ਨਹੀਂ ਰਹੀ, ਸਗੋਂ ਬਹੁਤੇ ਧੀਆਂ-ਪੁੱਤਰ ਪੈਦਾ ਕਰਨ ਵਾਲੇ ਮਾਪਿਆਂ ਨੇ ਬੇn ਕੀਤਾ ਜਾਂਦਾ ਹੈ । ਪਿਛਲੇ ਸਮੇਂ ਵਿਚ ਜਨਮ-ਦਰ ਤੇ ਮਰਨ-ਦਰ ਲਗਪਗ ਬਰਾਬਰ ਰਹਿੰਦੀ ਸੀ ਤੇ ਜਦ ਇਨਾਂ ਵਿਚ ਸੰਤੁਲਨ ਨਹੀਂ ਸੀ ਰਹਿੰਦਾ, ਤਾਂ ਕੋਈ ਨਾ ਕੋਈ ਛੂਤ ਦੀ ਬਿਮਾਰੀ ਆ ਕੇ ਪਿੰਡਾਂ ਦੇ ਪਿੰਡ ਤੇ ਮੁਹੱਲਿਆਂ ਦੇ ਮੁਹਲੇ ਸਾਫ ਕਰ ਜਾਂਦੀ ਸੀ ਪਰ ਵਰਤਮਾਨ ਸਮੇਂ ਵਿਚ ਜਨਮ ਲੈ ਚੁੱਕੇ ਬੱਚੇ, ਨੌਜਵਾਨ ਜਾਂ ਬੁੱਢੇ ਨੂੰ ਦਵਾਈਆਂ ਸਹਿਜੇ ਕੀਤੇ ਮਰਨ ਦਿੰਦੀਆਂ । ਇਹ ਗੱਲ ਸਾਰੇ ਸੰਸਾਰ ਤੇ ਲਾਗੂ ਹੁੰਦੀ ਹੈ 1850 ਵਿਚ ਸੰਸਾਰ ਦੀ ਅਬਾਦੀ ਇਕ ਅਰਬ ਸੀ ।1925 ਵਿਚ ਇਹ ਦੋ ਅਰਬ ਹੋ ਗਈ ਤੇ 1984 ਵਿਚ 4 ਅਰਬ 40 ਕਰੋੜ ਨੂੰ ਪੁੱਜ ਗਈ । ਇਸ ਸਮੇਂ ਸੰਸਾਰ ਦੀ ਅਬਾਦੀ ਪੌਣੇ ਸੱਤ ਅਰਬ ਦਾ ਅੰਕੜਾ ਪਾਰ ਕਰ ਚੁੱਕੀ ਹੈ । ਇਸ ਦਾ ਛੇਵਾਂ ਹਿੱਸਾ ਅਬਾਦੀ ਭਾਰਤ ਵਿਚ ਹੈ ।ਭਾਰਤ ਦੀ ਇੰਨੀ ਵੱਡੀ ਅਬਾਦੀ ਨੂੰ ਦੇਸ਼ ਲਈ ਵਰਦਾਨ ਨਹੀਂ ਮੰਨਿਆ · ਜਾ ਸਕਦਾ ਕਿਉਂਕਿ ਸਾਡਾ ਦੇਸ਼ ਇਕ ਗ਼ਰੀਬ ਅਤੇ ਅਵਿਕਸਿਤ ਦੇਸ਼ ਹੈ । ਅਬਾਦੀ ਵਿਚ ਤੇਜ਼ੀ ਨਾਲ ਹੋ ਰਿਹਾ ਵਾਧਾ ਦੇਸ਼ ਦੀ ਆਰਥਿਕਤਾ ਦੀਆਂ ਜੜਾਂ ਨੂੰ ਹਿਲਾ ਰਿਹਾ ਹੈ । ਸਾਡੇ ਦੇਸ਼ ਦੇ ਸਾਹਮਣੇ ਗ਼ਰੀਬੀ, ਬੇਰੁਜ਼ਗਾਰੀ, ਥੁੜ, ਮਹਿੰਗਾਈ, ਅੰਨ-ਸੰਕਟ, ਜੀਵਨ ਵਿਚ ਨਿੱਤ ਵਰਤੋਂ ਦੀਆਂ ਚੀਜ਼ਾਂ ਦਾ ਨਾ ਮਿਲਣਾ ਆਦਿ ਸਮੱਸਿਆਵਾਂ ਅਬਾਦੀ ਵਿਚ ਲਗਾਤਾਰ ਵਾਧੇ ਦੀਆਂ ਹੀ ਪੈਦਾ ‘ ਕੀਤੀਆਂ ਹੋਈਆਂ ਹਨ । ਭਾਰਤੀ ਲੋਕ ਬੱਚਿਆਂ ਦੀ ਪਾਲਣਾ ਵਲ ਬਹੁਤਾ ਧਿਆਨ ਨਹੀਂ ਦਿੰਦੇ ਤੇ ਨਾਲ ਹੀ ਉਹ ਬੱਚਿਆਂ ਨੂੰ ਰੱਬ ਦੀ ਦੇਣ ਸਮਝਦੇ ਹਨ । ਉਨ੍ਹਾਂ ਦਾ ਖ਼ਿਆਲ ਹੈ ਕਿ ਬੱਚੇ ਪੈਦਾ ਕਰਨਾ ਜਾਂ ਨਾ ਕਰਨਾ ਰੱਬ ਦੇ ਹੱਥ ਹੈ, ਮਨੁੱਖ ਦੇ ਹੱਥ ਨਹੀਂ । ਉਹ ਇਹ ਵੀ ਸਮਝਦੇ ਹਨ ਕਿ ਜਿਸ ਰੱਬ ਨੇ ਬੱਚੇ ਨੂੰ ਪੈਦਾ ਕੀਤਾ ਹੈ , ਉਸ ਨੇ ਉਸ ਦੀ ਕਿਸਮਤ ਵਿਚ ਲਿਖ ਦਿੱਤਾ ਹੈ ਕਿ ਉਸ ਨੇ ਕਿਥੋਂ ਖਾ ਕੇ ਪਲਣਾ ਹੈ, ਜਦੋਂ ਬੱਚੇ ਰੁਲ-ਖੁਲ ਕੇ ਪਲ ਜਾਂਦੇ ਹਨ, ਤਾਂ ਉਨ੍ਹਾਂ ਦੀ ਪੜ੍ਹਾਈ ਦੀ ਬਹੁਤਾ ਕਰਕੇ ਕੋਈ ਪਰਵਾਹ ਨਹੀਂ ਕੀਤੀ ਜਾਂਦੀ । ਮਾਪੇ ਬੱਚਿਆਂ ਨੂੰ ਆਪਣੀ ਆਮਦਨ ਵਿਚ ਵਾਧਾ ਕਰਨ ਦਾ ਇਕ ਸਾਧਨ ਸਮਝਦੇ ਹਨ । ਇਸ ਤੋਂ ਬਿਨਾਂ ਛੋਟੀ ਉਮਰ ਦੇ ਵਿਆਹ, ਧਾਰਮਿਕ ਵਿਸ਼ਵਾਸ, ਗਰਭ-ਰੋਕੂ ਸਾਧਨਾਂ ਦੀਆਂ ਸਹੂਲਤਾਂ ਦੀ ਘਾਟ, ਸਰਕਾਰ ਦੀ ਭਿਸ਼ਟਾਚਾਰ ਦੇ ਘੁਣ ਦੀ ਖਾਧੀ ਨਾ-ਅਹਿਲ ਮਸ਼ੀਨਰੀ ਆਦਿ ਸਾਰੇ ਕਾਰਨ ਦੇਸ਼ ਦੀ ਅਬਾਦੀ ਦੇ ਵਾਧੇ ਵਿਚ ਵਧ-ਚੜ ਕੇ ਹਿੱਸਾ ਪਾ ਰਹੇ ਹਨ ।ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਵਰਤਮਾਨ ਸਨਅੱਤੀ ਜ਼ਮਾਨੇ ਵਿਚ ਛੋਟਾ ਪਰਿਵਾਰ ਵਧੇਰੇ ਮਹਾਨਤਾ ਰੱਖਦਾ ਹੈ । ਗਰਭ-ਰੋਕੂ ਸਾਧਨਾਂ ਦੀ ਵਰਤੋਂ ਨਾਲ ਬੱਚਿਆਂ ਦੇ ਜਨਮ ਦੀ ਦਰ ਘਟਾਈ ਜਾ ਸਕਦੀ ਹੈ । ਬੱਚੇ ਦਾ ਜਨਮ ਕੁਦਰਤ ਦੇ ਹੱਥ ਵਿਚ ਨਹੀਂ, ਸਗੋਂ ਮਨੁੱਖ ਦੇ ਹੱਥ ਵਿਚ ਹੈ । ਲੋਕਾਂ ਨੂੰ ਇਸ ਸੰਬੰਧ ਵਿਚ ਪੂਰੀ-ਪੂਰੀ ਸਿੱਖਿਆ ਦੇਣੀ ਚਾਹੀਦੀ ਹੈ ਤੇ ਉ ਨੂੰ ਛੋਟੇ ਪਰਿਵਾਰ ਦੀ ਮਹਾਨਤਾ ਤੋਂ ਜਾਣੂ ਕਰਾਉਣਾ ਚਾਹੀਦਾ ਹੈ ।-ਮੁਕਦੀ ਗੱਲ ਇਹ ਹੈ ਕਿ ਭਾਰਤ ਦੀ ਇੰਨੀ ਵੱਡੀ ਅਬਾਦੀ ਨੂੰ ਸੰਭਾਲਣ ਲਈ ਲੋਕਾਂ ਨੂੰ ਦੇਸ਼ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੇ ਕਾਰੋਬਾਰਾਂ ਨੂੰ ਨੇਪਰੇ ਚੜ੍ਹਾਉਣ ਦੀ ਸਿਖਲਾਈ ਦੇਣੀ ਚਾਹੀਦੀ ਹੈ । ਦੇਸ਼ ਦੇ ਕੁਦਰਤੀ ਭੰਡਾਰਾਂ ਨੂੰ ਵੀ ਵੱਧ ਤੋਂ ਵੱਧ ਵਰਤੋਂ ਵਿਚ ਲਿਆਉਣਾ ਚਾਹੀਦਾ ਹੈ । ਇਸ ਦੇ ਨਾਲ ਹੀ ਅਬਾਦੀ ਨੂੰ ਅੱਗੇ ਵਧਣ ਤੋਂ ਰੋਕਣ ਲਈ ਪਰਿਵਾਰ ਨਿਯੋਜਨ ਨੂੰ ਅਸਰ ਭਰੇ ਢੰਗ ਨਾਲ ਲਾਗੂ ਕਰਨਾ ਤੇ ਹਰਮਨ-ਪਿਆਰਾ ਬਣਾਉਣਾ ਚਾਹੀਦਾ ਹੈ, ਤਾਂ ਜੋ ਇਸ ਤੋਂ ਲੋੜੀਂਦੇ ਨਤੀਜੇ ਪ੍ਰਾਪਤ ਹੋ ਸਕਣ ।


0 likes

Support Hari

Please login to support the author.

Published By

Hari

hari

Comments

Appreciate the author by telling what you feel about the post 💓

Please Login or Create a free account to comment.