Politics

Hari
22 Aug, 2019 • 1 min read • pa
❤️ 0 💬 0 👁 1174
Politics

ਨੈਤਿਕ ਕਦਰਾਂ-ਕੀਮਤਾਂ ਦਾ ਅਰਥ ਹੈ-ਮਨੁੱਖ ਦੇ ਇਖ਼ਲਾਕੀ ਫ਼ਰਜ਼, ਉਸ ਦੇ ਸੰਸਕਾਰ, ਉਸ ਦਾ ਆਚਾਰ, ਵਰਤਵਿਹਾਰ ਆਦਿ। ਅੱਜ ਮਨੁੱਖ ਦੀਆਂ ਇਖ਼ਲਾਕੀ ਕਦਰਾਂ-ਕੀਮਤਾਂ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ। ਕੋਈ ਸਮਾਂ ਸੀ ਜਦ ਹਰ ਕੋਈ ਰਿਸ਼ਤਿਆਂ ਦੀ ਕਦਰ ਕਰਦਾ ਸੀ, ਇਕ-ਦੂਜੇ ਦਾ ਅਦਬ-ਸਤਿਕਾਰ ਕਰਨਾ ਆਪਣਾ ਫ਼ਰਜ਼ ਸਮਝਦਾ ਸੀ ਪਰ ਅੱਜ ਹਰ ਕੋਈ ਅਨੈਤਿਕ ਹੋਇਆ ਫਿਰਦਾ ਹੈ।

ਨੈਤਿਕ ਕਦਰਾਂ-ਕੀਮਤਾਂ ਵਿਚ ਆ ਰਹੀ ਗਿਰਾਵਟ ਦਾ ਮੁੱਖ ਕਾਰਨ ਮਨੁੱਖ ਦੇ ਵਿਸ਼ੇ-ਵਿਕਾਰ ਹਨ। ਮਨੁੱਖ ਦੇ ਮਨ ਵਿਚ ਪੰਜ ਪ੍ਰਕਾਰ ਦੇ ਵਿਸ਼ੇ-ਵਿਕਾਰ ਹੁੰਦੇ ਹਨ-ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜੋ ਮਨੁੱਖ ਇਨ੍ਹਾਂ ‘ਤੇ ਕਾਬ ਪਾ ਲਵੇ ਤਾਂ ਉਹ ਜੰਗ ਜਿੱਤ ਕੇ ਪਰਮਾਤਮਾ ਨਾਲ ਅਭੇਦ ਹੋ ਸਕਦਾ ਹੈ ਪਰ ਜੇਕਰ ਉਹ ਇਨ੍ਹਾਂ ਦਾ ਗੁਲਾਮ ਹੋ ਜਾਵੇ ਤੇ ਇਹ ਵਿਕਾਰ ਉਸ ਉਤੇ ਹਾਵੀ ਹੋ ਜਾਣ ਤਾਂ ਉਹ ਇਨਸਾਨ ਨਹੀਂ ਬਲਕਿ ਸ਼ੈਤਾਨ ਹੋ ਜਾਂਦਾ ਹੈ। ਅੱਜ ਦਾ ਇਨਸਾਨ ਇਨ੍ਹਾਂ ਵਿਕਾਰਾਂ ਕਾਰਨ ਹੀ ਆਪਣੀ ਨੈਤਿਕਤਾ ਗੁਆ ਬੈਠਾ ਹੈ।

ਅੱਜ ਦੇ ਮਨੁੱਖ ਵਿਚ ਸਭ ਤੋਂ ਵੱਡਾ ਵਿਕਾਰ, ਲੋਭ ਹੈ-ਪੈਸੇ ਦਾ ਲੋਭ ਤੇ ਪੈਸੇ ਨਾਲ ਹੀ ਮੋਹ।ਉਹ ਪੈਸੇ ਦੀ ਦੌੜ ਵਿਚ ਅੰਨਾ ਹੋ। ਗਿਆ ਹੈ। ਇਸ ਦੀ ਪ੍ਰਾਪਤੀ ਲਈ ਉਹ ਹਰ ਜਾਇਜ਼-ਨਜਾਇਜ਼ ਢੰਗ ਤਰੀਕੇ ਅਪਣਾਉਣ ਦੀ ਕੋਸ਼ਿਸ਼ ਕਰਦਾ ਹੈ। ਪੈਸੇ-ਜਾਇਦਾਦ ਦੀ ਪ੍ਰਾਪਤੀ ਲਈ ਮਨੁੱਖ ਆਪਣਿਆਂ ਦਾ ਵੈਰੀ ਹੋ ਗਿਆ ਹੈ।ਪਿਉ-ਪੁੱਤਰ ਦਾ, ਤੇ ਭਰਾ-ਭਰਾ ਦਾ ਕਾਤਲ ਹੋ ਗਿਆ ਹੈ। ਪੈਸੇ ਪਿਛੇ ਕਤਲ ਆਮ ਹੋ ਰਹੇ ਹਨ। ਨਜਾਇਜ਼ ਹੱਕ ਪ੍ਰਾਪਤ (ਖੋਹਣ) ਕਰਨ ਲਈ ਉਹ ਕੁੱਧ ਵਿਚ ਆ ਕੇ ਰਿਸ਼ਤਿਆਂ ਦੇ ਨਿੱਘ ਨੂੰ ਭੁੱਲ ਜਾਂਦਾ ਹੈ ਤੇ ਕਾਤਲ ਬਣ ਜਾਂਦਾ ਹੈ।

ਜੇਕਰ ਕਿਸੇ ਕੋਲ ਪੈਸਾ ਥੋੜਾ ਜ਼ਿਆਦਾ ਹੈ ਤਾਂ ਉਸ ਵਿਚ ਹੰਕਾਰ ਆ ਜਾਂਦਾ ਹੈ। ਉਹ ਆਪਣੇ ਤੋਂ ਗਰੀਬ ਵਿਅਕਤੀਆਂ ਨੂੰ ਟਿੱਚ ਜਾਣਦਾ ਹੈ।ਆਪਣੇ ਸਕੇ ਰਿਸ਼ਤੇਦਾਰਾਂ ਨਾਲ ਓਪਰਿਆਂ ਵਾਲਾ ਸਲੂਕ ਕਰਦਾ ਹੈ। ਮਾਇਆ ਦਾ ਹੰਕਾਰ ਉਸ ਨੂੰ ਧਰਤੀ ਤੇ ਟਿਕਣ ਨਹੀਂ ਦਿੰਦਾ।

ਕਾਮ-ਵਾਸ਼ਨਾ ਵਿਚ ਅੰਨ੍ਹੇ ਹੋਏ ਮਨੁੱਖ ਰਿਸ਼ਤਿਆਂ ਦੀ ਪਵਿੱਤਰਤਾ ਨੂੰ ਭੁੱਲ ਬੈਠਦੇ ਹਨ। ਪਰਿਵਾਰਕ ਰਿਸ਼ਤੇ-ਨਾਤੇ ਦਾਗਦਾਰ ਹੋ ਗਏ ਹਨ। ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਵੀ ਲੋਭ ਤੇ ਕਾਮ ਦੇ ਵਿਕਾਰਾਂ ਕਾਰਨ ਆਪਣੀ ਪਵਿੱਤਰਤਾ ਗੁਆ ਬੈਠਾ ਹੈ।

 ਅੱਜ ਦਾ ਯੁਗ ਪੂੰਜੀਵਾਦੀ ਕਦਰਾਂ-ਕੀਮਤਾਂ ਵਾਲਾ ਹੈ। ਮਨੁੱਖ ਦੀ ਸੋਚ ਪਦਾਰਥਵਾਦੀ ਹੋ ਗਈ ਹੈ। ਉਸ ਦੀਆਂ ਇੱਛਾਵਾਂ ਮ੍ਰਿਗ-ਤ੍ਰਿਸ਼ਨਾਵਾਂ ਵਾਂਗ ਨਿਰੰਤਰ ਵਧ ਰਹੀਆਂ ਹਨ। ਪੈਸੇ ਦੀ ਦੌੜ ਵਿਚ ਕਦਰਾਂ-ਕੀਮਤਾਂ ਨੂੰ ਤਿਲਾਂਜਲੀ ਦੇ ਦਿੱਤੀ ਗਈ ਹੈ। ਰਿਸ਼ਤਿਆਂ ਵਿਚ ਕੋਈ ਨਿੱਘ ਨਹੀਂ ਰਿਹਾ, ਖੂਨ ਸਫ਼ੈਦ ਹੋ ਗਏ ਹਨ। ਅੱਜ ਤਾਂ ਮਨੁੱਖ ਵਿਚ ਏਨੀ ਕੁ ਗਿਰਾਵਟ ਆ ਗਈ ਹੈ ਕਿ ਸੋਚ ਸੁਣ ਕੇ ਰੂਹ ਕੰਬ ਉੱਠਦੀ ਹੈ।

ਅੱਜ ਨੈਤਿਕਤਾ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਲੋਕ ਪਿਛਾਂਹ-ਖਿੱਚੂ ਸਮਝਦੇ ਹਨ। ਇਮਾਨਦਾਰ ਨੂੰ ਘਟੀਆ ਸਮਝਿਆ ਜਾਂਦਾ ਹੈ। ਸਚਾਈ, ਨੇਕੀ, ਇਮਾਨਦਾਰੀ, ਸੇਵਾ, ਸਤਿਕਾਰ ਆਦਿ ਸਭ ਬੀਤੇ ਸਮੇਂ ਦੀਆਂ ਜਾਂ ਕਿਤਾਬੀ ਗੱਲਾਂ ਬਣ ਕੇ ਰਹਿ ਗਈਆਂ ਹਨ।

 ਅੱਜ ਲੋੜ ਹੈ ਮਨੁੱਖ ਦੀਆਂ ਮਰ ਚੁੱਕੀਆਂ ਨੈਤਿਕ ਕਦਰਾਂ-ਕੀਮਤਾਂ ਨੂੰ ਮੁੜ ਤੋਂ ਸੁਰਜੀਤ ਕਰਨ ਦੀ। ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਉਹ ਆਪਣੇ ਮਨ ਤੇ, ਆਪਣੇ ਵਿਸ਼ੇ-ਵਿਕਾਰਾਂ ਤੇ ਕਾਬੂ ਪਾਵੇ।ਆਪਣੀਆਂ ਲੋੜਾਂ, ਇੱਛਾਵਾਂ ਨੂੰ ਆਪਣੀ ਸਮਰੱਥਾ ਅਨੁਸਾਰ ਹੀ ਪੂਰਾ ਕਰੇ ਰਿਸ਼ਤਿਆਂ ਦੇ ਨਿੱਘ ਤੇ ਉਨ੍ਹਾਂ ਦੀ ਪਵਿੱਤਰਤਾ ਨੂੰ ਕਾਇਮ ਰੱਖੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦ ਹਰ ਮਨੁੱਖ ਇਕੱਲੇ ਸਿੰਮਲ । ਰੁੱਖ ਵਰਗਾ ਬਣ ਜਾਵੇਗਾ। ਜਿਸ ਦਾ ਨਾ ਕੋਈ ਆਪਣਾ ਲਾਭ ਅਤੇ ਨਾ ਉਸ ਤੋਂ ਕਿਸੇ ਹੋਰ ਨੂੰ ਲਾਭ ਹੁੰਦਾ ਹੈ।


0 likes
☕

Support Hari

Appreciate this story? Send a small tip to encourage the author to write more great work!

Please login to tip the author.

Hari
Published By

Hari

@hari

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Guide
Xleem • 01 Jul, 2026 • 1 min read

Life

Life is a long journey, and most of us spend it chasing what we lack, while forgetting to be grateful for what we already hold.

118 0
More stories in Guide
Sujit Kumar • 12 Sep, 2025 • 3 mins read

The Disastrous Impact of Government Corruption on National Stability

Corruption within government is not merely a moral weakness but a structural threat that destabilizes entire nations. It undermines public institutions, weakens economic progress, fuels inequality, and fosters political unrest. This paper explores the disastrous consequences of government corruption, including the erosion of trust, economic mismanagement, social injustice, international disrepute, and long-term damage to national development. The argument emphasizes that corruption, if left unchecked, can destroy the very foundations of a state and cripple future generations.

381 0
More stories in Guide
fazal Esaf • 05 Jul, 2025 • 1 min read

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

326 0
More stories in Guide
fazal Esaf • 02 Jun, 2025 • 1 min read

गांव और इंसाफ़

यह कहानी पंडित रामलाल और उनकी पत्नी सीता देवी की है, जो एक ऐसे गाँव में रहते हैं जहाँ हिंदू और मुस्लिम समुदाय सदियों से शांति और सौहार्द से रह रहे थे। एक दिन, देश के किसी दूसरे हिस्से में हुए एक आतंकवादी हमले के बाद, गाँव का माहौल बिगड़ जाता है। कुछ कट्टरपंथी ग्रामीण गुस्से में आकर गाँव के मुस्लिम परिवारों को धमकाने लगते हैं और उन्हें अपने घर खाली करने का आदेश देते हैं, उन पर आतंकवादी होने का आरोप लगाते हैं। गाँव के मुस्लिम परिवारों में से एक, सलमा बेगम और उनके परिवार को विशेष रूप से निशाना बनाया जाता है। जब भीड़ उन्हें उनके घर से निकालने की कोशिश करती है, तो पंडित रामलाल और सीता देवी उनके बचाव में आगे आते हैं। पंडित रामलाल भीड़ से सवाल करते हैं कि क्या किसी एक व्यक्ति के गलत काम के लिए पूरे समुदाय को दोषी ठहराना सही है। वह तर्क देते हैं कि अगर ऐसा होता है, तो हिंदुओं द्वारा किए गए बुरे कामों के लिए पूरे हिंदू समुदाय को भी दोषी ठहराया जाना चाहिए। उनकी पत्नी, सीता देवी, भी अपनी बात रखती हैं और सलमा बेगम के गाँव के प्रति योगदान और मदद को याद दिलाती हैं। वे दोनों स्पष्ट करते हैं कि आतंकवाद का कोई धर्म नहीं होता; आतंकवादी सिर्फ़ मानवता के दुश्मन होते हैं। वे गाँव वालों को समझाते हैं कि उन्हें आपस में नफ़रत फैलाने के बजाय ऐसे बुरे लोगों का मिलकर विरोध करना चाहिए। पंडित रामलाल और सीता देवी की बुद्धिमान और दृढ़ बातों का गाँव के लोगों पर गहरा असर होता है। उन्हें अपनी गलती का एहसास होता है और भीड़ शांत हो जाती है। इस घटना से गाँव वालों को यह महत्वपूर्ण सबक मिलता है कि किसी एक व्यक्ति के कृत्य के लिए पूरे समुदाय को दोषी ठहराना अन्याय है और धर्म के नाम पर नफ़रत फैलाना गलत है। यह कहानी सच्ची इंसानियत, समझदारी और मुश्किल समय में एक-दूसरे का साथ देने के महत्व को दर्शाती है।

472 0