Nasha

Hari
16 Aug, 2019 • 1 min read • pa
❤️ 0 💬 0 👁 874
Nasha

ਭਾਰਤ ਖ਼ਾਸ ਕਰ ਪੰਜਾਬ ਦੇ ਯੁਵਕਾਂ ਵਿਚ ਨਸ਼ਿਆਂ ਦੇ ਸੇਵਨ ਦੀ ਰੁਚੀ ਦਿਨੋ-ਦਿਨ ਵਧ ਰਹੀ ਹੈ । ਇਸ ਦਾ ਬਹੁਤਾ ਹਮਲਾ ਸਕੂਲਾਂ ਅਤੇ ਕਾਲਜਾਂ ਦੇ ਹੋਸਟਲਾਂ ਵਿਚ ਰਹਿੰਦੇ ਨੌਜਵਾਨਾਂ ਉੱਪਰ ਹੋਇਆ ਹੈ । ਇਸ ਨਾਲ ਨੌਜਵਾਨ ਪੀੜੀ, ਜੋ ਕਿ ਦੇਸ਼ ਦੇ ਭਵਿੱਖ ਦਾ ਨਿਰਮਾਣ ਕਰਨ ਵਿਚ ਸਭ ਤੋਂ ਠੋਸ ਤੇ ਸਰਗਰਮ ਹਿੱਸਾ ਪਾਉਂਦੀ ਹੈ, ਬੁਰੀ ਤਰ੍ਹਾਂ ਕੁਰਾਹੇ ਪੈ ਗਈ ਹੈ। ਇਕ ਸਰਵੇਖਣ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕੇ ਵਿਚ ਵਸਦੇ ਇਸਦੇ ਵਧੇਰੇ ਸ਼ਿਕਾਰ ਹਨ ਤੇ ਇਹ ਬਿਮਾਰੀ ਕੇਵਲ ਮੁੰਡਿਆਂ ਵਿਚ ਹੀ ਨਹੀਂ, ਸਗੋਂ ਕੁੜੀਆਂ ਵਿਚ ਵੀ ਆਪਣੇ ਪੈਰ , ਹੈ । ਨਸ਼ਿਆਂ ਦੀਆਂ ਆਦਤਾਂ ਵਿਚ ਫਸ ਕੇ ਨੌਜਵਾਨ ਕੇਵਲ ਆਪਣੇ ਭਵਿੱਖ ਨੂੰ ਹੀ ਤਬਾਹ ਨਹੀਂ ਕਰ ਰਹੇ, ਸਗੋਂ ਸਮੁੱਚੇ : ਕੌਮ ਦੀ ਗਿਰਾਵਟ ਦਾ ਕਾਰਨ ਬਣ ਰਹੇ ਹਨ । ਇਨ੍ਹਾਂ ਨਸ਼ਿਆਂ ਨੇ ਪੰਜਾਬ ਦੀ ਜੁਆਨੀ ਨੂੰ ਗਾਲ ਕੇ ਰੱਖ ਦਿੱਤਾ ਹੈ ਇਹੋ ਹੈ ਕਿ ਅੱਜ ਤੋਂ 5-6 ਸਾਲ ਪਹਿਲਾਂ ਹਰ ਪਿੰਡ ਵਿਚ ਕਬੱਡੀ ਦੀਆਂ ਦੋ-ਦੋ ਤਿੰਨ-ਤਿੰਨ ਟੀਮਾਂ ਹੁੰਦੀਆਂ ਸਨ, ਪਰੰਤੂ ਅੱਜ 1082 ਨੂੰ ਰਲਾ ਕੇ ਵੀ ਇਕ ਟੀਮ ਨਹੀਂ ਬਣਦੀ।

ਨੌਜਵਾਨਾਂ ਵਿਚ ਨਸ਼ਿਆਂ ਦੇ ਪਸਾਰ ਦਾ ਮੁੱਖ ਕਾਰਨ ਪੈਸੇ ਦੀ ਹਵਸ ਦੇ ਸ਼ਿਕਾਰ ਸਮਾਜ ਵਿਰੋਧੀ ਅਨਸਰ ਹਨ, ਜਿਨ੍ਹਾਂ ਦਾ ਪੂਰੀ ਦੁਨੀਆਂ ਵਿਚ ਫੈਲਿਆ ਇਕ ਨੈੱਟਵਰਕ ਹੈ । ਬੇਸ਼ਕ ਹਰ ਤੀਜੇ ਦਿਨ ਕਰੋੜਾਂ ਰੁਪਏ ਦੀ ਹੈਰੋਇਨ ਫੜੇ ਜਾਣ ਦੀਆਂ ਖ਼ਬਰਾਂ ਆਉਂਦੀਆਂ ਹਨ, ਪਰ ਇਸਦੇ ਬਾਵਜੂਦ ਵੱਡੇ ਪੱਧਰ ਤੇ ਸਮਗਲਿੰਗ ਰਾਹੀਂ ਹੈਰੋਇਨ, ਚਰਸ, ਸਮੈਕ ਤੇ ਹੋਰ ਨਸ਼ੇ ਪੰਜਾਬ ਤੇ ਹੋਰ ਥਾਂਵਾਂ ਉੱਤੇ ਸਪਲਾਈ ਹੁੰਦੇ ਹਨ । ਸਾਡੇ ਪਿੰਡਾਂ ਤੇ ਸ਼ਹਿਰਾਂ ਵਿਚ ਇਹ ਨਸ਼ਾ-ਤੰਤਰ ਬੜੇ ਭਿਆਨਕ ਰੂਪ ਵਿਚ ਫੈਲਿਆ ਹੋਇਆ ਹੈ, ਜਿਸ ਵਿਚ ਭ੍ਰਿਸ਼ਟ ਰਾਜਨੀਤਕ ਲੀਡਰ, ਪੁਲਿਸ ਤੇ ਖ਼ੁਫ਼ੀਆ ਮਹਿਕਮੇ ਦੇ ਭ੍ਰਿਸ਼ਟ ਅਫਸਰਾਂ ਤਕ ਸਭ ਭਾਈਵਾਲ ਹਨ । ਗਭਰੂਆਂ ਨੂੰ ਸਮੈਕ ਤੇ ਲਾਉਣ ਲਈ ਇਹ ਸਮਗਲਰ ਬਹੁ-ਕੌਮੀ ਕੰਪਨੀਆਂ ਵਾਂਗ ਕੰਮ ਕਰਦੇ ਹੋਏ ਆਪਣੇ ਨਵੇਂ ਸ਼ਿਕਾਰਾਂ ਨੂੰ ਚਾਰ ਪੁੜੀਆਂ ਪਿੱਛੇ ਪੰਜਵੀਂ ਮੁਫ਼ਤ ਦਿੰਦੇ ਹਨ ਤੇ ਫਿਰ ਉਨ੍ਹਾਂ ਰਾਹੀਂ ਹੀ ਸਬ-ਏਜੰਟ ਬਣਾ ਕੇ ਇਹ ਜ਼ਹਿਰ ਘਰਘਰ ਪੁਚਾਉਣ ਦਾ ਕਾਰੋਬਾਰ ਕੀਤਾ ਜਾਂਦਾ ਹੈ ।

ਸਾਡੇ ਦੇਸ਼ ਵਿਚ ਬੇਰੁਜ਼ਗਾਰੀ ਕਾਰਨ ਨੌਜਵਾਨਾਂ ਨੂੰ ਆਪਣੇ ਭਵਿੱਖ ਦਾ ਹਨੇਰਾ ਦਿਸਣਾ, ਸਕੂਲਾਂ, ਕਾਲਜਾਂ ਵਿਚ ਹੜਤਾਲ ਕਾਰਨ ਪੜ੍ਹਾਈ ਦਾ ਬੰਦ ਰਹਿਣਾ ਆਦਿ ਵੀ ਇਸ ਦੇ ਕਾਰਨ ਹਨ । ਕਈ ਵਿਦਿਆਰਥੀ, ਜੋ ਸਾਰਾ ਸਾਲ ਤਾਂ ਪੜਦੇ ਨਹੀਂ, ਪਰੰਤੂ ਇਮਤਿਹਾਨ ਦੇ ਦਿਨਾਂ ਵਿਚ ਉਨ੍ਹਾਂ ਨੂੰ ਪੜ੍ਹਨ ਦਾ ਖ਼ਿਆਲ ਆਉਂਦਾ ਹੈ, ਉਹ ਰਾਤ ਨੂੰ ਜਾਗਣ ਲਈ ਤੇਜ਼ ਚਾਹ ਅਤੇ ਨੀਂਦ ਨਾ ਲਿਆਉਣ ਵਾਲੀਆਂ ਗੋਲੀਆਂ ਖਾਂਦੇ ਹਨ, ਜੋ ਕਿ ਇਕ ਪ੍ਰਕਾਰ ਦਾ ਨਸ਼ਾ ਦੇ ਕੇ ਨੀਂਦ ਨੂੰ ਰੋਕਦੀਆਂ ਹਨ । ਅਗਲੇ ਦਿਨ ਜਦੋਂ ਉਹ ਪੜ੍ਹਾਈ ਨਾਲ ਥੱਕ ਜਾਂਦੇ ਹਨ, ਤਾਂ ਉਨ੍ਹਾਂ ਨੂੰ ਨੀਂਦ ਲਿਆਉਣ ਵਾਲੀ ਗੋਲੀ ਖਾਣੀ ਪੈਂਦੀ ਹੈ । ਕਈ ਨੌਜਵਾਨ ਨਸ਼ੇ ਦੇ ਟੀਕੇ ਵੀ ਲੁਆਉਂਦੇ ਹਨ ।ਫਲਸਰੂਪ ਨੌਜਵਾਨ, ਸ਼ਰਾਬ, ਭੰਗ, ਚਰਸ, ਤੰਬਾਕੂ, ਸਿਗਰਟ, ਸੁਲਫਾ, ਕੋਕੀਨ, ਅਫ਼ੀਮ, ਪੋਸਤ ਆਦ ਸਭ ਪ੍ਰਕਾਰ ਦੇ ਨਸ਼ਿਆਂ ਦੇ ਸੇਵਨ ਕਰ ਰਹੇ ਹਨ ਤੇ ਇਸ ਤਰ੍ਹਾਂ ਆਪਣਾ ਜੀਵਨ ਖ਼ਰਾਬ ਕਰ ਰਹੇ ਹਨ । ਪੰਜਾਬੀਆਂ ਵਿਚ ਤੰਬਾਕੂ ਖਾਣ ਦੀ ਰੁਚੀ ਤਾਂ ਯੂ.ਪੀ. ਤੇ ਬਿਹਾਰ ਤੋਂ ਆਏ ਪਰਵਾਸੀ ਮਜ਼ਦੂਰਾਂ ਦੀ ਦੇਖਾ-ਦੇਖੀ ਸ਼ੁਰੂ ਹੋਈ ਹੈ ਤੇ ਇਸ ਨਸ਼ੇ ਵਿਚ ਲਗਣ ਮਗਰੋਂ ਉਹ ਹੋਰਨਾਂ ਨਸ਼ਿਆਂ ਵਿਚ ਗਰਕ ਹੋ ਗਏ ਹਨ ।ਨੌਜਵਾਨਾਂ ਦਾ ਇਸ ਪ੍ਰਕਾਰ ਨਸ਼ਿਆਂ ਵਲ ਰੁਚਿਤ ਹੋਣਾ ਸਾਡੇ ਦੇਸ਼ ਲਈ ਬਹੁਤ ਹੀ ਹਾਨੀਕਾਰਕ ਹੈ । ਨਸ਼ਿਆਂ ਦਾ ਸੇਵਨ ਮਨੁੱਖ ਵਿਚ ਅਨੁਸ਼ਾਸਨਹੀਣਤਾ, ਜੁਏ-ਬਾਜ਼ੀ ਦੀ ਆਦਤ, ਦੁਰਾਚਾਰ ਅਤੇ ਵਿਭਚਾਰ ਨੂੰ ਜਨਮ ਦਿੰਦਾ ਹੈ। ਇਸ ਨਾਲ ਮਨੁੱਖੀ ਸ਼ਕਤੀ ਉਸਾਰੂ ਕੰਮਾਂ ਵਲ ਲੱਗਣ ਦੀ ਥਾਂ ਅਜਾਈਂ ਜਾ ਰਹੀ ਹੈ । ਇਸਦੇ ਨਾਲ ਹੀ ਨਸ਼ੇਬਾਜ਼ੀ ਮਨੁੱਖੀ ਸਿਹਤ ਦਾ ਸਤਿਆਨਾਸ ਕਰ ਦਿੰਦੀ ਹੈ ਜਿਹੜਾ ਇਕ ਵਾਰੀ ਇਸ ਇੱਲਤ ਦਾ ਸ਼ਿਕਾਰ ਹੋ ਜਾਂਦਾ ਹੈ, ਉਸਦਾ ਇਸ ਵਿਚੋਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਦੋ-ਤਿੰਨ ਸਾਲਾਂ ਵਿਚ ਹੀ ਉਹ ਸਿਵਿਆਂ ਵਿਚ ਪੁੱਜ ਜਾਂਦਾ ਹੈ । ਸਾਡੀ ਸਰਕਾਰ, ਤੇ ਸਮਾਜਿਕ ਜੱਥੇਬੰਦੀਆਂ ਨੂੰ ਨੌਜਵਾਨ ਪੀੜੀ ਨੂੰ ਗਿਰਾਵਟ ਦੀ ਦਲਦਲ ਵਿਚੋਂ ਕੱਢਣ ਲਈ ਜ਼ੋਰਦਾਰ ਕਦਮ ਚੁੱਕਣੇ ਚਾਹੀਦੇ ਹਨ | ਇਸ ਮੰਤਵ ਲਈ ਨਸ਼ੇਬਾਜ਼ਾਂ ਦੇ ਨੈੱਟਵਰਕ ਨੂੰ ਤੋੜਨਾ ਤੇ ਇਸਦੀ ਸਮਗਲਿੰਗ ਦੇ ਰਸਤਿਆਂ ਨੂੰ ਬੰਦ ਕਰਨਾ ਬਹੁਤ ਜ਼ਰੂਰੀ ਹੈ । ਪਿੰਡਾਂ ਵਿਚ ਪੰਚਾਇਤਾਂ ਨੂੰ ਹਰ ਨੌਜਵਾਨ ਮੁੰਡੇ-ਕੁੜੀ ਉੱਤੇ ਨਜ਼ਰ ਰੱਖਣੀ ਚਾਹੀਦੀ ਹੈ ਤੇ ਉਨ੍ਹਾਂ ਨੂੰ ਕੁਰਾਹੇ ਜਾਣ ਤੋਂ ਰੋਕਣ ਲਈ ਬਿਨਾਂ ਦੇਰੀ ਤੋਂ ਸਖਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਪਿੰਡਾਂ ਵਿਚ ਨਸ਼ੇਬਾਜ਼ਾਂ ਦੇ ਕਿਸੇ ਏਜੰਟ ਜਾਂ ਕਿਸੇ ਦੇ ਨਸ਼ੇਬਾਜ਼ ਰਿਸ਼ਤੇਦਾਰ ਨੂੰ ਵੜਨ ਨਹੀਂ ਦੇਣਾ ਚਾਹੀਦਾ । ਇਸਦੇ ਨਾਲ ਹੀ ਸਰਕਾਰ ਨੂੰ ਵਿਦਿਅਕ ਢਾਂਚੇ ਦਾ ਸੁਧਾਰ ਕਰਦਿਆਂ ਉਸਨੂੰ ਰੁਜ਼ਗਾਰਮੁਖੀ ਬਣਾ ਕੇ ਹਰ ਇਕ ਲਈ ਰੁਜ਼ਗਾਰ ਦੀ ਗਰੰਟੀ ਦੇਣ ਵਾਲੇ ਕਦਮ ਚੁੱਕਣੇ ਚਾਹੀਦੇ ਹਨ ਤੇ ਨੌਜਵਾਨਾਂ ਵਿਚ ੧ਡਾ ਤੋਂ ਇਲਾਵਾ ਹੋਰਨਾਂ ਮੁਕਾਬਲਿਆਂ ਨੂੰ ਉਤਸ਼ਾਹਿਤ ਕਰ ਕੇ ਉਨ੍ਹਾਂ ਵਿਚ ਨਵੀਆਂ ਪ੍ਰੇਰਨਾਵਾਂ ਪੈਦਾ ਕਰਨੀਆਂ ਚਾਹੀਦੀਆਂ ਹਨ । ਇਸਦੇ ਨਾਲ ਹੀ ਮਾਪਿਆਂ ਦਾ ਵੀ ਫ਼ਰਜ਼ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਆਦਤਾਂ ਉੱਤੇ ਨਜ਼ਰ ਰੱਖਣ ਤੇ ਉਨ੍ਹਾਂ ਨੂੰ ਭਟਕਣ ਨਾ ਦੇਣ ।


0 likes
☕

Support Hari

Appreciate this story? Send a small tip to encourage the author to write more great work!

Please login to tip the author.

Hari
Published By

Hari

@hari

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Art
offbeatpixels • 21 Oct, 2026 • 1 min read

Guide to Growth Marketing Agencies in India

The blog explains how startups in India can choose the right growth marketing agency to improve brand visibility, generate leads, optimize marketing costs, and achieve scalable business growth.

52 0
More stories in Art
Rakesh Nathani • 19 Oct, 2026 • 1 min read

मीरदाद से मुलाकात: सवालों का समुंदर

लेखक को 'मिरदाद की किताब' पढ़ने के बाद सपने में मिरदाद मिलता है। मिरदाद समझाता है कि किताबें समुंदर जैसी हैं, जितना गहरा जाओगे नया अर्थ मिलेगा। हर व्यक्ति कर्मों के हिसाब से जीवन में आता है। उसका काम था सोई हुई चेतनाओं को जगाकर ईश्वर तक पहुँचाना।

55 0
More stories in Art
Rakesh Nathani • 15 Oct, 2026 • 1 min read

बागी : एक चेतना

शरीर हार्डवेयर है, चेतना उसका ऑपरेटिंग सिस्टम। बिना OS के फोन जैसे देह बेजान है। हम शरीर नहीं, चेतना हैं, यह बोध अहंकार मिटाता है। कर्म तय करता है कौन सा हार्डवेयर मिलेगा। जब चेतना डेवलपर से जुड़ती है, तो डर मिटता है, इंसान सदा अमर हो जाता है। के

59 0
More stories in Art
Rakesh Nathani • 12 Oct, 2026 • 1 min read

अंतिम संस्कार : लकड़ी

यहाँ इस कहानी का सबसे छोटा और सधा हुआ सार (Summary) है: यह कहानी एक रिटायर्ड प्रोफेसर और उनके बचपन के दोस्त (एक पेड़) की मार्मिक विदाई है। सालों बाद गाँव लौटने पर प्रोफेसर को पता चलता है कि हाईवे बनने के कारण कल उस पेड़ को काट दिया जाएगा। पेड़ बिना किसी शिकायत के अपनी मौत को स्वीकारता है और प्रोफेसर से अपना 'अंतिम संस्कार' करने को कहता है। अंत में, प्रोफेसर उसे काटने की हिम्मत नहीं जुटा पाते। वे कुल्हाड़ी का लोहे वाला हिस्सा (जो मारने का प्रतीक है) वहीं छोड़ देते हैं और महज़ **लकड़ी का डंडा** अपने साथ ले आते हैं—ताकि उनका दोस्त हमेशा के लिए उनके साथ रह सके।

51 0