Man jeete Jag jeete

Originally published in pa
Reactions 0
447
Hari
Hari 14 Aug, 2019 | 1 min read

 ‘ਮਨ ਜੀਤੇ ਜੱਗ ਜੀਤ’ ਦਾ ਮਹਾਂਵਾਕ ਜੀਵਨ ਦੀ ਅਟੱਲ ਸੱਚਾਈ ਨਾਲ ਭਰਪੂਰ ਹੈ।ਇਹ ਅਟੱਲ ਸੱਚਾਈ ਹਰ ਦੇਸ਼ ਅਤੇ ਹਰ ਸਮੇਂ ਦੇ ਮਨੁੱਖਾਂ ਉੱਤੇ ਲਾਗੂ ਹੁੰਦੀ ਹੈ ਕਿ ਜਿਹੜਾ ਮਨੁੱਖ ਆਪਣੇ ਮਨ ਉੱਤੇ ਕਾਬੂ ਪਾ ਲੈਂਦਾ ਹੈ, ਉਹ ਸਾਰੇ ਸੰਸਾਰ ਉੱਤੇ ਕਾਬੂ ਪਾ ਸਕਦਾ ਹੈ। ਇਸ ਅਟੱਲ ਸੱਚਾਈ ਦੇ ਕਈ ਪਹਿਲੂ ਹਨ ਅਤੇ ਹਰੇਕ ਪੱਖ ਨੂੰ ਚੰਗੀ ਤਰ੍ਹਾਂ ਵਿਚਾਰਨ ਦੀ ਜ਼ਰੂਰਤ ਹੈ।

ਇਸ ਮਹਾਂਵਾਕ ਦਾ ਪਹਿਲਾ ਪੱਖ ਤਾਂ ਇਹ ਹੈ ਕਿ ਜਿਹੜਾ ਮਨੁੱਖ ਆਪਣੇ ਮਨ ਉੱਤੇ ਕਾਬੂ ਪਾ ਲੈਂਦਾ ਹੈ, ਉਹ ਮਨ ਅੰਦਰ ਉਠਣ ਵਾਲੀਆਂ ਸਭ ਇੱਛਾਵਾਂ ਨੂੰ ਆਪਣੇ ਅਧੀਨ ਕਰ ਲੈਂਦਾ ਹੈ। ਇਸ ਹਾਲਤ ਵਿਚ ਉਸ ਦੇ ਮਨ ਦੀਆਂ ਇੱਛਾਵਾਂ ਉਸ ਨੂੰ ਕਦੀ ਤੰਗ ਨਹੀਂ ਕਰਦੀਆਂ, ਜਿਸ ਕਰਕੇ ਉਹ ਸਦਾ ਸਬਰ ਵਿਚ ਰਹਿੰਦਾ ਹੈ। ਜਿਹੜਾ ਮਨੁੱਖ ਆਪਣੇ ਮਨ ਦੀਆਂ ਇੱਛਾਵਾਂ ਜਾਂ ਵਾਸਨਾਵਾਂ ਉੱਤੇ ਕਾਬੂ ਨਹੀਂ ਪਾ ਸਕਦਾ, ਉਸ ਦੀਆਂ ਵਾਸਨਾਵਾਂ ਸਦਾ ਵੱਧਦੀਆਂ ਰਹਿੰਦੀਆਂ ਹਨ ਅਤੇ ਉਸ ਨੂੰ ਕਦੀ ਸ਼ਾਂਤੀ ਅਤੇ ਸਬਰ ਪ੍ਰਾਪਤ ਨਹੀਂ ਕਰਨ ਦੇਂਦੀਆਂ, ਪਰ ਆਪਣੇ ਮਨ ਦੀਆਂ ਇੱਛਾਵਾਂ ਨੂੰ ਆਪਣੇ ਅਧੀਨ ਕਰ ਲੈਣ ਨਾਲ ਮਨੁੱਖ ਦੀਆਂ ਵਾਸਨਾਵਾਂ ਕਦੀ ਨਹੀਂ ਵੱਧਦੀਆਂ। ਉਹ ਸਾਦਾ ਜੀਵਨ ਬਿਤਾਂਦਿਆਂ ਸਦਾ ਸੰਤੁਸ਼ਟ ਰਹਿੰਦਾ ਹੈ ਅਤੇ ਲਾਲਚ ਵੱਸ ਹੋ ਕੇ ਵੀ ਅਸ਼ਾਂਤ ਨਹੀਂ ਹੁੰਦਾ। ਇਉਂ ਸਮਝੋ , ਆਪਣੇ ਮਨ ਉੱਤੇ ਕਾਬੂ ਪਾ ਸਕਣ ਵਾਲਾ ਮਨੁੱਖ ਸੰਸਾਰ ਦੀਆਂ ਸਭ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਹੈ, ਕਿਉਂ ਜੁ ਸਬਰ ਅਤੇ ਸੰਤੋਖ ਵਿਚ ਹੀ ਸਭ ਖੁਸ਼ੀਆਂ ਭਰਪੂਰ ਹਨ ਇਸ ਤਰ੍ਹਾਂ ਆਪਣੇ ਮਨ ਨੂੰ ਜਿੱਤਣ ਵਾਲਾ ਮਨੁੱਖ ਜੱਗ ਦੀਆਂ ਖੁਸ਼ੀਆਂ ਜਿੱਤ ਕੇ ਵਿਖਾ ਦੇਂਦਾ ਹੈ।

 ਮਨ ਦੀ ਸ਼ਾਂਤੀ ਤੋਂ ਬਾਅਦ ਮਨ ਦੀ ਸ਼ਕਤੀ ਦਾ ਪੱਖ ਜਾਣ. ਲੈਣਾ ਜ਼ਰੂਰੀ ਹੈ। ਮਨੁੱਖ ਬੇਹੱਦ ਸ਼ਕਤੀ ਭਰਪੂਰ ਹੈ, ਪਰ ਉਹ ਇਸ ਸ਼ਕਤੀ ਦਾ ਪ੍ਰਯੋਗ ਤਦ ਹੀ ਕਰ ਸਕਦਾ ਹੈ ਜਦ ਉਸ ਨੂੰ ਆਪਣੇ ਮਨ ਉੱਤੇ ਪਰਾ ਕਾਬ ਹੋਵੇ। ਜਿਸ ਮਨੁੱਖ ਦਾ ਆਪਣੇ ਮਨ ਉਤੇ ਕਾਬੂ ਨਹੀਂ ਹੁੰਦਾ ਉਹ ਸਦਾ ਡਾਵਾਂਡੋਲ ਰਹਿੰਦਾ ਹੈ ਅਤੇ ਡਾਵਾਂਡੋਲ ਰਹਿਣ ਵਾਲਾ ਮਨੁੱਖ ਆਪਣੀ ਸ਼ਕਤੀ ਦਾ ਨਾਸ਼ ਕਰ ਬਹਿੰਦਾ ਹੈ। ਮਨੁੱਖ ਦੀ ਸਰੀਰਕ ਸ਼ਕਤੀ ਤਦ ਹT ਕਾਇਮ ਰਹਿ ਸਕਦੀ ਹੈ ਜਦ ਉਸ ਦੀ ਮਾਨਸਿਕ ਸ਼ਕਤੀ ਕਾਇਮ ਰਹੇ। ਜਿਸ ਮਨੁੱਖ ਦਾ ਆਪਣੇ ਮਨ ਉੱਤੇ ਕਾਬੂ ਹੋਵੇਗਾ, ਉਸ ਨੂੰ ਆਪਣੇ ਆਪ ਉੱਤੇ ਪੂਰਾ ਭਰੋਸਾ ਹੋਵੇਗਾ। ਇਸ ਸਵੈ-ਭਰੋਸੇ ਨਾਲ ਉਸਦੀ ਸ਼ਕਤੀ ਸਦਾ ਕਾਇਮ ਰਹੇਗੀ, ਪਰ ਆਪਣੇ ਮਨ ਉੱਤੇ ਕਾਬੂ ਨਾ ਪਾ ਸਕਣ ਵਾਲੇ ਮਨੁੱਖ ਦਾ ਭਰੋਸਾ ਖਤਮ ਹੋ ਜਾਂਦਾ ਹੈ, ਜਿਸ ਕਰਕੇ ਉਸ ਦੀ ਧਾਰਮਿਕ ਸ਼ਕਤੀ ਵੀ ਨਾਸ਼ ਹੋ ਜਾਂਦੀ ਹੈ। ਇਸ ਤੋਂ ਸਿੱਧ ਹੁੰਦਾ ਹੈ ਕਿ ਆਪਣੇ ਮਨ ਉੱਤੇ ਕਾਬੂ ਪਾ ਸਕਣ ਵਾਲਾ ਮਨੁੱਖ ਹਰ ਤਰ੍ਹਾਂ ਨਾਲ ਸ਼ਕਤੀਸ਼ਾਲੀ ਹੁੰਦਾ ਹੈ। ਇਉਂ ਸਮਝੋ ਉਹ ਸੰਸਾਰ ਦੀਆਂ ਸਾਰੀਆਂ ਸ਼ਕਤੀਆਂ ਜਿੱਤ ਕੇ ਵਿਖਾ ਸਕਦਾ ਹੈ।

ਜਿਹੜਾ ਮਨੁੱਖ ਆਪਣੇ ਮਨ ਨੂੰ ਜਿੱਤ ਲੈਂਦਾ ਹੈ, ਓਹੀ ਆਪਣੇ ਮਨ ਨੂੰ ਚੰਗੀ ਤਰਾਂ ਸਮਝ ਸਕਦਾ ਹੈ, ਮਨ ਦੀਆਂ ਇੱਛਾਵਾਂ ਦੇ ਅਧੀਨ ਰਹਿਣ ਵਾਲਾ ਮਨੁੱਖ ਆਪਣੇ ਮਨ ਦੇ ਵੇਗਾਂ ਨੂੰ ਕਦੀ ਸਮਝ ਨਹੀਂ ਸਕਦਾ, ਪਰ ਆਪਣੇ ਮਨ ਨੂੰ ਜਿੱਤਣ ਵਾਲੇ ਮਨੁੱਖ ਨੂੰ ਮਨ ਦੇ ਸਭ ਵੇਗਾਂ ਦੀ ਪੂਰੀ ਤਰ੍ਹਾਂ ਸਮਝ ਆ ਜਾਂਦੀ ਹੈ। ਉਹ ਆਪਣੇ ਮਨ ਦੇ ਸਾਰੇ ਭੇਦਾਂ ਦਾ ਜਾਣੂ ਹੁੰਦਾ ਹੈ। ਫਿਰ, ਉਹ ਨਾ ਕੇਵਲ ਆਪਣੇ ਮਨ ਦੇ ਭੇਦ ਸਗੋਂ ਦੂਜਿਆਂ ਦੇ ਮਨਾਂ ਦੇ ਭੇਦਾਂ ਨੂੰ ਵੀ ਸਮਝਣ ਲੱਗ ਜਾਂਦਾ ਹੈ ਅਤੇ ਸਭ ਮਨੁੱਖਾਂ ਦੀ ਅਗਵਾਈ ਕਰਨ ਦੇ ਯੋਗ ਬਣ ਜਾਂਦਾ ਹੈ। ਇਸ ਤਰ੍ਹਾਂ ਉਹ ਇਕ ਸਫਲ ਨੇਤਾ ਬਣ ਕੇ ਵਿਖਾ ਸਕਦਾ ਹੈ, ਕਿਉਂਜੁ ਉਹ ਕੇਵਲ ਆਪਣੇ ਮਨ ਨੂੰ ਨਹੀਂ, ਸਗੋਂ ਦੂਜਿਆਂ ਦੇ ਮਨਾਂ ਨੂੰ ਜਿੱਤਣ ਦੀ ਸਮਰੱਥਾ ਵੀ ਪੂਰੀ ਤਰ੍ਹਾਂ ਰੱਖਦਾ ਹੈ। ਉਹ ਲੋਕਾਂ ਨੂੰ ਜੋ ਹੁਕਮ ਕਰੇ, ਲੋਕ ਉਸ ਦੇ ਆਦੇਸ਼ ਦੀ ਹਰ ਹਾਲਤ ਵਿਚ ਪਾਲਣਾ ਕਰਨਗੇ। ਇਸ ਤਰ੍ਹਾਂ, ਉਹ ਆਪਣੇ ਮਨ ਨੂੰ ਜਿੱਤਣ ਨਾਲ ਸਾਰੇ ਜਗਤ ਦੇ ਲੋਕਾਂ ਦੇ ਮਨਾਂ ਨੂੰ ਜਿੱਤਣ ਦੇ ਯੋਗ ਬਣ ਜਾਂਦਾ ਹੈ।

ਸੰਸਾਰ ਵਿਚ ਮਨੁੱਖ ਤੋਂ ਇਲਾਵਾ ਹੋਰ ਵੀ ਕਈ ਜੀਵ ਰਹਿੰਦੇ ਹਨ, ਜਿਵੇਂ ਪਸ਼ੂ, ਪੰਛੀ ਆਦਿ। ਇੱਥੇ ਇਹ ਪ੍ਰਸ਼ਨ ਉੱਠਦਾ ਹੈ ਕਿ ਕੀ ਆਪਣੇ ਮਨ ਨੂੰ ਜਿੱਤਣ ਵਾਲਾ ਮਨੁੱਖ ਸੰਸਾਰ ਦੇ ਹੋਰ ਜੀਵਾਂ ਦੇ ਮਨਾਂ ਨੂੰ ਵੀ ਜਿੱਤ ਸਕਦਾ ਹੈ। ਇਹ ਗੱਲ ਪੂਰੇ ਨਿਸ਼ਚੇ ਨਾਲ ਕਹੀ ਜਾ ਸਕਦੀ ਹੈ ਕਿ ਆਪਣੇ ਮਨ ਨੂੰ ਜਿੱਤਣ ਵਾਲਾ ਮਨੁੱਖ ਸੰਸਾਰ ਦੇ ਸਭ ਜੀਵ ਜੰਤੂਆਂ, ਪਸ਼ੂ-ਪੰਛੀਆਂ ਦੇ ਮਨਾਂ ਨੂੰ ਵੀ ਜਿੱਤ ਕੇ ਵਿਖਾਉਣ ਦੇ ਯੋਗ ਬਣ ਜਾਂਦਾ ਹੈ। ਸੰਸਾਰ ਵਿਚ ਕਈ ਅਜਿਹੇ ਸ਼ਕਤੀਸ਼ਾਲੀ ਖੁੰਖਾਰ ਦਰਿੰਦੇ ਰਹਿੰਦੇ ਹਨ ਜਿਨ੍ਹਾਂ ਨੂੰ ਮਨੁੱਖ ਆਪਣੀ ਸਰੀਰਕ ਸ਼ਕਤੀ ਨਾਲ ਨਹੀਂ ਜਿੱਤ ਸਕਦਾ, ਪਰ ਉਨ੍ਹਾਂ ਦਰਿੰਦਿਆਂ ਨੂੰ ਆਪਣੀ ਮਾਨਸਿਕ ਸ਼ਕਤੀ ਨਾਲ ਜਿੱਤ ਸਕਦਾ ਹੈ, ਆਪਣੇ ਮਨ ਉੱਤੇ ਕਾਬੂ ਪਾ ਲੈਣ ਵਾਲੇ ਮਨੁੱਖ ਵਿਚ ਬੇਹੱਦ ਮਾਨਸਿਕ ਸ਼ਕਤੀ ਭਰਪੂਰ ਹੋ ਜਾਂਦੀ ਹੈ, ਜਿਸ ਨਾਲ ਉਹ ਸ਼ੇਰਾਂ ਅਤੇ ਹੋਰ ਸਭ ਖੂੰਖਾਰ ਦਰਿੰਦਿਆਂ ਨੂੰ ਆਪਣੇ ਵੱਸ ਵਿਚ ਰੱਖਣ ਦੀ ਤਾਕਤ ਪਾਪਤ ਕਰ ਲੈਂਦਾ ਹੈ।

ਇਨ੍ਹਾਂ ਗੱਲਾਂ ਤੋਂ ਪਤਾ ਲੱਗਦਾ ਹੈ ਕਿ ਆਪਣੇ ਮਨ ਨੂੰ ਜਿੱਤ ਕੇ ਰੱਖਣ ਵਾਲੇ ਮਨੁੱਖ ਦਾ ਮਨ ਸ਼ਕਤੀ ਦੇ ਸੋਮੇ, ਅਰਥਾਤ ਪ੍ਰਮਾਤਮਾ ਨਾਲ ਜੁੜਿਆ ਰਹਿੰਦਾ ਹੈ। ਇਸ ਲਈ ਜਗਹ ਦੇ ਸਭ ਮਨੁੱਖ ਅਤੇ ਪਸ਼ ਪੰਛੀ ਉਸ ਦੀ ਮਾਨਸਿਕ ਤਾਕਤ ਦੇ ਅਧੀਨ ਰਹਿੰਦੇ ਹਨ ਅਤੇ ਦਾ ਜੇਤੂ ਬਣ ਜਾਂਦਾ ਹੈ। ਉਸ ਦੇ ਸੰਕੇਤ ਉੱਤੇ ਚੱਲਦੇ ਹਨ। ਇਸ ਤਰ੍ਹਾਂ ਉਹ ਆਪਣੇ ਮਨ ਦਾ ਜੇਤੂ ਬਣ ਕੇ ਸਾਰੇ ਸੰਸਾਰ ਦਾ ਜੋੜੁ ਬਣ ਜਾਂਦਾ ਹੈ।


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.