ਸ਼ੌਕ ਮਨੋਰੰਜਨ ਦਾ ਸਾਧਨ ਹੁੰਦਾ ਹੈ। ਹਰ ਇਕ ਮਨੁੱਖ ਸਖ਼ਤ ਮਿਹਨਤ ਕਰਨ ਪਿੱਛੋਂ ਕੁਝ ਨਾ ਕੁਝ ਮਨ-ਪ੍ਰਚਾਵਾ ਚਾਹੁੰਦਾ ਹੈ। ਜੇਕਰ ਉਸ ਨੂੰ ਸਰੀਰਕ ਜਾਂ ਮਾਨਸਿਕ ਕੰਮ ਨਾਲ ਥੱਕਣ ਟੁੱਟਣ ਪਿਛੋਂ ਦਿਲ-ਪ੍ਰਚਾਵੇ ਦਾ ਸਾਧਨ ਪ੍ਰਾਪਤ ਨਾ ਹੋਵੇ ਤਾਂ ਉਸ ਦੀ ਜ਼ਿੰਦਗੀ ਰੁੱਖੀ ਜਿਹੀ ਬਣ ਜਾਂਦੀ ਹੈ। ਕੋਈ ਨਾ ਕੋਈ ਸ਼ੱਕ ਮਨੁੱਖ ਨੂੰ ਤਾਜ਼ਗੀ ਬਖਸ਼ਦਾ ਹੈ। ਇਹ ਸਾਡੇ ਜੀਵਨ ਨੂੰ ਪਸੰਨ, ਖੁਸ਼ੀਆਂ ਭਰਿਆ ਅਤੇ ਹਸੀਨ ਬਣਾ ਦਿੰਦਾ ਹੈ। ਇਨ੍ਹਾਂ ਨਾਲ ਸਾਡੀ ਸਰੀਰਿਕ ਅਤੇ ਮਾਨਸਿਕ ਕਾਬਲੀਅਤ ਵਿਚ ਵਾਧਾ ਹੁੰਦਾ ਹੈ।
ਉਂਝ ਤਾਂ ਮੇਰੇ ਬਹੁਤ ਸਾਰੇ ਸ਼ੌਕ ਹਨ, ਪਰ ਮੇਰਾ ਸਭ ਤੋਂ ਵੱਡਾ ਸ਼ਕ ਕਵਿਤਾਵਾਂ, ਸ਼ੇਅਰ ਅਤੇ ਲੋਕ-ਗੀਤ ਇਕੱਤਰ ਕਰਨਾ ਹੈ। ਜਦੋਂ ਵੀ ਮੈਂ ਕਿਸੇ ਪਾਸੋਂ ਕਈ ਸ਼ੇਅਰ ਸੁਣਦਾ ਹਾਂ, ਜੇਕਰ ਉਹ ਮੈਨੂੰ ਚੰਗਾ ਲੱਗੇ ਤਾਂ ਮੈਂ ਉਹ ਆਪਣੀ ਇਕ ਕਾਪ ਵਿਚ ਨੋਟ ਕਰ ਲੈਂਦਾ ਹਾਂ। ਇਸ ਮਕਸਦ ਲਈ ਮੈਂ ਕਵੀ ਦਰਬਾਰਾਂ ਤੇ ਜਾਂਦਾ ਹਾਂ ਅਤੇ ਅਖ਼ਬਾਰਾਂ ਅਤੇ ਰਸਾਲੇ ਪੜ੍ਹਦਾ ਹਾਂ। ਮੈਨੂੰ ਸਚ ਤੋਂ ਵਧੇਰੇ ਉਹ ਸ਼ੇਅਰ ਚੰਗੇ ਲੱਗਦੇ ਹਨ, ਜਿਨ੍ਹਾਂ ਵਿਚ ਦਰਦ ਭਰਿਆ ਹੋਵੇ, ਦਰਦ ਭਰੀਆਂ ਕਵਿਤਾਵਾਂ ਅਤੇ ਸ਼ੇਅਰਾਂ ਵਿਚ ਦਿਲ ਨੂੰ ਧੂਹ ਪਾ ਕੇ ਗਹਿਰਾ ਅਸਰ ਕਰਨ ਦੀ ਤਾਕਤ ਹੁੰਦੀ ਹੈ। ਅੰਗਰੇਜ਼ੀ ਦੇ ਕਵੀ ਸ਼ੇਲ ਨੇ ਠੀਕ ਹੀ ਕਿਹਾ ਹੈ, ਸਾਡੇ ਸਭ ਤੋਂ ਸੁਰੀਲੇ ਗੀਤ ਉਹ ਹੁੰਦੇ ਹਨ, ਜੋ ਦਰਦ ਭਰੇ ਹੋਣ। ਅਜਿਹੇ ਗੀਤ, ਕਵਿਤਾ ਜਾਂ ਸ਼ੇਅਰ ਮਨੁੱਖ ਦੇ ਮਨ ਉੱਤੇ ਆਪਣਾ ਗਹਿਰਾ ਅਸਰ ਪਾਉਂਦੇ ਹਨ ਅਤੇ ਮਨੁੱਖ ਦੇ ਭਾਵਾਂ ਦੀ ਤ੍ਰਿਪਤੀ ਕਰਦੇ ਹਨ। ਜਦੋਂ ਮੇਰਾ ਮਨ ਬੜਾ ਉਦਾਸ ਹੁੰਦਾ ਹੈ ਤਾਂ ਮੇਰਾ ਮਨ ਇਕਦਮ ਸ਼ੇਅਰ ਗੁਣਗੁਣਾਉਣ ਲੱਗਦਾ ਹੈ ਤਾਂ ਉਸ ਨੂੰ ਇਕ ਅਦਭੁਤ ਡਿਪਤੀ ਪ੍ਰਾਪਤ ਹੁੰਦੀ ਹੈ। ਇਸ ਪ੍ਰਕਾਰ ਮੇਰੇ ਦੁਆਰਾ ਇਕੱਠਾ ਕੀਤਾ ਸ਼ੇਅਰਾਂ ਤੇ ਕਾਵਿ-ਟੁੱਕੜਿਆਂ ਦਾ ਇਹ ਸੰਹਿ ਮੇਰੇ ਮਨ ਨੂੰ ਹੌਸਲਾ, ਉਤਸ਼ਾਹ ਦੇਣ ਵਾਲਾ ਅਤੇ ਹਰ ਸਮੇਂ ਆਸ਼ਾਵਾਦੀ ਰੱਖਣ ਵਾਲਾ ਇਕ ਕੀਮਤੀ ਖ਼ਜ਼ਾਨਾ ਹੈ।
ਇਸ ਤੋਂ ਬਿਨਾਂ ਮੈਨੂੰ ਲੋਕ-ਗੀਤ ਇਕੱਠੇ ਕਰਨ ਦਾ ਵੀ ਸ਼ੌਕ ਹੈ। ਲੋਕ-ਗੀਤਾਂ ਦੇ ਹਲਕੇ-ਫੁਲਕੇ ਭਾਵ ਮੈਨੂੰ ਬਹੁਤ ਚੰਗੇ ਲੱਗਦੇ ਹਨ ਅਤੇ ਉਹ ਮੇਰੇ ਮਨ ਤੇ ਭਾਵਾਂ ਨੂੰ ਹਿਲਣ ਕੇ ਰੱਖ ਦੇਂਦੇ ਹਨ। ਲੋਕ-ਗੀਤਾਂ ਵਿਚ ਆਪਣੇ ਆਲੇ-ਦੁਆਲੇ ਦੇ ਜੀਵਨ ਅਤੇ ਲੋਕਾਂ ਦੇ ਦਿਲੀ ਭਾਵਾਂ ਨੂੰ ਜਿਉਂਦੇ-ਜਾਗਦੇ ਅਨੁਭਵ ਕਰਦਾ ਹੈ, ਜਿਸ ਕਰਕੇ ਉਹ ਮੇਰੇ ਦਿਲ ਲਈ ਇਕ ਖਾਸ ਖਿੱਚ ਦਾ ਕਾਰਨ ਹਨ। ਲੋਕ ਗੀਤਾਂ ਦੇ ਭਾਵਾਂ ਦੀ ਜਿੰਨੀ ਕੋਮਲਤਾ ਅਤੇ ਡੂੰਘਾਈ ਮਿਲਦੀ ਹੈ, ਭਾਵਾਂ ਨੂੰ ਹਲੂਣ ਦੇਣ ਦੀ ਇਨ੍ਹਾਂ ਵਿਚ ਜਿੰਨੀ ਸ਼ਕਤੀ ਹੁੰਦੀ ਹੈ, ਇਹ ਕਿਸੇ ਵੱਡੇ ਤੋਂ ਵੱਡੇ ਗੀਤਕਾਰ ਦੀ ਕਵਿਤਾ ਵਿਚ ਨਹੀਂ ਮਿਲ ਸਕਦੀ। ਇਸ ਤੋਂ ਬਿਨਾਂ ਮੈਨੂੰ ਪ੍ਰਗਤੀਸ਼ੀਲ ਭਾਵਾਂ ਵਾਲੇ ਗੀਤ ਅਤੇ ਕਵਿਤਾਵਾਂ ਬਹੁਤ ਪਸੰਦ ਹਨ। ਸ਼ਬਦ ਅਤੇ ਅਰਥ ਅਲੰਕਾਰਾਂ ਨਾਲ ਭਰਪੂਰ ਸ਼ੇਅਰ ਸੰਗ੍ਰਹਿ ਵਿਚ ਖਾਸ ਥਾਂ ਪ੍ਰਾਪਤ ਕਰਦੇ ਹਨ।
ਸਿਰਜਣਾਤਮਿਕ ਰੁਚੀਆਂ ਦਾ ਮਾਲਕ ਹੋਣ ਕਰਕੇ ਮੇਰਾ ਫੁੱਲਾਂ ਨਾਲ ਵੀ ਬਹੁਤ ਪਿਆਰ ਹੈ, ਇਸ ਕਰਕੇ ਬਾਗਵਾਨੀ ਵੀ ਮੇਰਾ ਸ਼ੌਕ ਹੈ। ਮੈਂ ਆਪਣੇ ਘਰ ਇਕ ਛੋਟਾ ਜਿਹਾ ਬਗੀਚਾ ਲਗਾਇਆ ਹੋਇਆ ਹੈ ਤੇ ਉਸ ਵਿਚ ਭਾਂਤ-ਭਾਂਤ ਦੇ ਫੁੱਲ ਲਗਾਏ ਹੋਏ ਹਨ। ਰੰਗ ਬਰੰਗ ਗੁਲਾਬ ਮੇਰੇ ਬਗੀਚੇ ਦਾ ਸ਼ਿੰਗਾਰ ਹਨ। ਇਸ ਤੋਂ ਬਿਨਾਂ ਗੇਂਦਾ, ਸੂਰਜਮੁਖੀ, ਡੇਲੀਆ, ਪੋਸਤ ਅਤੇ ਹੋਰ ਕਈ ਪ੍ਰਕਾਰ ਦੇ ਫੁੱਲ ਮੈਨੂੰ ਬਹੁਤ ਚੰਗੇ ਲੱਗਦੇ ਹਨ। ਮੈਂ ਇਨ੍ਹਾਂ ਨੂੰ ਗਮਲਿਆਂ ਵਿਚ ਉਗਾ ਕੇ ਸਾਰੇ ਘਰ ਨੂੰ ਫੁੱਲਾਂ ਨਾਲ ਸ਼ਿੰਗਾਰਿਆ ਹੋਇਆ ਹੈ। ਸਾਡੀ ਗਲੀ ਵਿਚ ਜਦ ਕਿਸੇ ਨੂੰ ਫੁੱਲਾਂ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਸਾਡੇ ਘਰ ਹੀ ਆਉਂਦਾ ਹੈ। ਮੈਂ ਹਰ ਮੌਸਮ ਵਿਚ ਸੁੰਦਰ ਫੁੱਲ ਉਗਾਉਣ ਦੀ ਕੋਸ਼ਿਸ਼ ਕਰਦਾ ਹਾਂ, ਨਾਲ ਹੀ ਉਨ੍ਹਾਂ ਦੇ ਬੀਜ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਹਾਂ|ਇਨ੍ਹਾਂ ਤੋਂ ਇਲਾਵਾ ਪੁਰਾਣੇ ਸਿੱਕੇ ਇਕੱਠੇ ਕਰਨਾ ਵੀ ਮੇਰਾ ਸ਼ੌਕ ਹੈ। ਮੇਰੇ ਕੋਲ ਇੱਕ ਸਿੱਕਾ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦਾ ਹੈ। ਇਸ ਤੋਂ ਇਲਾਵਾ ਇਕ ਸਿੱਕਾ ਸੰਨ 1895 ਦਾ ਹੈ । ਇਸ ਤੋਂ ਇਲਾਵਾ ਅੰਗਰੇਜ਼ਾਂ ਦੇ ਸਮੇਂ ਵਿਚ ਪ੍ਰਚੱਲਿਤ ਪਾਈ, ਧੇਲਾ, ਮੋਰੀ ਵਾਲਾ ਪੈਸਾ, ਡਬਲ ਪੈਸਾ, ਪੀਲਾ ਅਤੇ ਚਿੱਟਾ ਟਕਾ, ਪੀਲਾ ਅਤੇ ਚਿੱਟਾ ਆਨਾ, ਪੀਲੀ ਅਤੇ ਚਿੱਟੀ ਚੌਰਸ ਦੁਆਨੀ, ਪੰਜ-ਕੋਨੀ ਚੁਆਨੀ, ਅਠਿਆਨੀ, ਚਾਂਦੀ ਦਾ ਰੁਪਇਆ ਤੇ ਸੋਨੇ ਦਾ ਪਿੰਡ ਸਭ ਕੁਝ ਮੇਰੀ ਗੋਲਕ ਵਿਚ ਮੌਜੂਦ ਹਨ। ਇਸ ਤੋਂ ਬਿਨਾਂ ਮੇਰੇ ਕੋਲ ਕੁਝ ਵਿਦੇਸ਼ੀ ਮੁਦਰਾਵਾਂ ਵੀ ਹਨ, ਜਿਵੇਂ ਪਾਕਿਸਤਾਨ ਦਾ ਰੁਪਇਆ, ਅਮਰੀਕਾ ਦਾ ਡਾਲਰ , ਬਰਤਾਨੀਆਂ ਦਾ ਪੈਸ, ਸ਼ਿਲਿੰਗ ਅਤੇ ਫਰਾਂਸ ਦਾ ਫਰਾਂਕ ਆਦਿ। ਇਹ ਸਿੱਕੇ ਮੇਰੇ ਗਿਆਨ ਵਿਚ ਵਾਧਾ ਕਰਦੇ ਹਨ ਅਤੇ ਮੈਨੂੰ ਇਸ ਗੱਲ ਦੀ ਜਾਣਕਾਰੀ ਦਿੰਦੇ ਹਨ ਕਿ ਵੱਖਵੱਖ ਦੇਸ਼ਾਂ ਵਿਚ ਭਿੰਨ-ਭਿੰਨ ਸਿੱਕੇ ਹਨ ਅਤੇ ਉਨਾਂ ਦੀਆਂ ਕੀਮਤਾਂ ਵੀ ਵੱਖੋ-ਵੱਖ ਹਨ। ਇਨ੍ਹਾਂ ਤੋਂ ਮੈਨੂੰ ਆਪਣੇ ਦੇਸ਼ ਦੇ ਪਿਛਲੇ 150 ਸਾਲ ਦੇ ਇਤਿਹਾਸ ਦਾ ਵੀ ਪਤਾ ਲੱਗਦਾ ਹੈ। ਮੈਨੂੰ ਇਹ ਵੀ ਪਤਾ ਲੱਗਦਾ ਹੈ ਕਿ ਕਿਸੇ ਦੇਸ਼ ਦੇ ਇਤਿਹਾਸ ਦੀ ਖੋਜ ਲਈ ਪੁਰਾਣੇ ਸਿੱਕਿਆਂ ਦੀ ਪ੍ਰਾਪਤੀ ਕਿੰਨੀ ਮਹੱਤਵ ਰੱਖਦੀ ਹੈ।
ਇਸ ਪ੍ਰਕਾਰ ਮੇਰੇ ਸ਼ੋਕ ਮੇਰੀ ਰੁਚੀ ਅਤੇ ਸੁਭਾਅ ਅਨੁਸਾਰ ਹਨ। ਮੇਰੇ ਸਿਰਜਣਾਤਮਿਕ ਰੁਚੀ ਦਾ ਮਾਲਕ ਹੋਣ ਕਰਕੇ ਮੇਰਾ ਸ਼ੌਕ ਸ਼ੇਅਰ ਅਤੇ ਲੋਕਗੀਤ ਇਕੱਠੇ ਕਰਨਾ ਹੈ, ਜੋ ਕਿ ਮੇਰੇ ਮਨ ਵਿਚ ਅਗੰਮੀ ਆਨੰਦ ਦਾ ਸੰਚਾਰ ਕਰਦੇ ਹਨ। ਇਸੇ ਪ੍ਰਕਾਰ ਬਾਗ਼ਬਾਨੀ ਮੇਰੇ ਘਰ ਵਿਚ ਸੁੰਦਰਤਾ ਅਤੇ ਮਹਿਕ ਖਿਲਾਰਦੀ ਹੈ ਅਤੇ ਮੈਨੂੰ ਫੁੱਲਾਂ ਤੋਂ ਸਦਾ ਖੁਸ਼ ਰਹਿਣ ਤੇ ਥੋੜ੍ਹੇ ਸਮੇਂ ਵਿਚ ਬਹੁਤਾ ਕੁਝ ਕਰ ਕੇ ਪੂਰਨ ਜ਼ਿੰਦਗੀ ਜੀਉਣ ਦੀ ਪ੍ਰੇਰਨਾ ਮਿਲਦੀ ਹੈ। ਇਸ ਤੋਂ ਬਿਨਾਂ ਸਿੱਕੇ ਇੱਕਠੇ ਕਰਨਾ ਮੇਰੀ ਇਸ ਵਿਸ਼ਵ ਬਾਰੇ ਅਤੇ ਇਤਿਹਾਸ ਬਾਰੇ ਕੁਝ ਨਾ ਕੁਝ ਜਾਣਨ ਦੀ ਜਗਿਆਸਾ ਨੂੰ ਸੰਤੁਸ਼ਟ ਕਰਦੀ ਹੈ, ਇਸ ਤਰ੍ਹਾਂ ਮੇਰੇ ਸ਼ੌਕ ਮੇਰੇ ਜੀਵਨ ਨੂੰ ਪ੍ਰਸੰਨ, ਆਸ਼ਾਵਾਦੀ ਅਤੇ ਜਾਗਰੂਕ ਬਣਾਉਣ ਵਾਲੇ ਹਨ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.