ਦੁਸਹਿਰਾ

Originally published in pa
Reactions 0
538
Hari
Hari 14 Aug, 2019 | 1 min read

ਭਾਰਤ ਤਿਉਹਾਰਾਂ ਤੇ ਮੇਲਿਆਂ ਦਾ ਦੇਸ਼ ਹੈ। ਇੱਥੇ ਤਿਉਹਾਰਾਂ ਦਾ ਕਾਫ਼ਲਾ ਤੁਰਿਆ ਹੀ ਰਹਿੰਦਾ ਹੈ। ਇਨ੍ਹਾਂ ਦਾ ਸੰਬੰਧ ਸਾਡੇ ਧਾਰਮਿਕ, ਇਤਿਹਾਸਕ ਤੇ ਸਭਿਆਚਾਰਕ ਵਿਰਸੇ ਨਾਲ ਹੈ। ਦੁਸਹਿਰਾ ਭਾਰਤ ਵਿਚ ਬੜੀ ਹੀ ਧੂਮ-ਧਾਮ ਨਾਲ ਮਨਾਇਆ ਜਾਣ ਵਾਲਾ ਤਿਉਹਾਰ ਹੈ। ਇਹ ਦੀਵਾਲੀ ਤੋਂ ਵੀਹ ਦਿਨ ਪਹਿਲਾਂ ਮਨਾਇਆ ਜਾਂਦਾ ਹੈ।

ਦੁਸਹਿਰਾ’ ਸ਼ਬਦ ਦੋ ਸ਼ਬਦਾਂ ਦੇ ਮੇਲ ਤੋਂ ਬਣਿਆ ਹੈ- ਦਸ ਅਤੇ ਸਿਰ ਭਾਵ ਦਸ ਸਿਰਾਂ ਵਾਲਾ। ਦਸ ਸਿਰਾਂ ਵਾਲਾ ਦਾ ਸਬੰਧ ਰਾਵਣ ਨਾਲ ਹੈ। ਦੁਸਹਿਰੇ ਵਾਲੇ ਦਿਨ ਇਸ ਦੇ ਬੁੱਤ ‘ਤੇ ਦਸ ਸਿਰ ਹੋਰ ਲਾਏ ਜਾਂਦੇ ਹਨ।

ਕਿਹਾ ਜਾਂਦਾ ਹੈ ਲੰਕਾ ਦੇ ਰਾਜੇ ਰਾਵਣ ਦੇ ਦਸ ਸਿਰ ਸਨ । ਭਾਵ ਉਹ ਬੜਾ ਵਿਦਵਾਨ, ਬੁੱਧੀਮਾਨ ਤੇ ਸ਼ਕਤੀਸ਼ਾਲੀ ਸੀ ਪਰ ਉਸ ਨੇ ਇਕ ਹੀ ਗਲਤੀ ਕੀਤੀ ਕਿ ਸੀਤਾ ਮਾਤਾ ਨੂੰ ਚੁਰਾ ਕੇ ਲੈ ਗਿਆ ਤੇ ਆਪਣੇ ਕਬਜ਼ੇ ਵਿਚ ਕੈਦ ਕਰਕੇ ਰੱਖਿਆ।ਵਿਅਕਤੀ ਭਾਵੇਂ ਕਿੰਨਾ ਵੀ ਗੁਣੀ-ਗਿਆਨੀ, ਵਿਦਵਾਨ, ਬੁੱਧੀਮਾਨ ਹੀ ਕਿਉਂ ਨਾ ਹੋਵੇ ਪਰ ਕਈ ਵਾਰ ਉਸ ਵੱਲੋਂ ਕੀਤੀ ਗਈ ਇਕ ਹੀ ਗਲਤੀ ਅਜਿਹੀ ਹੁੰਦੀ ਹੈ ਜਿਹੜੀ ਮਾਫ਼ੀ ਦੇ ਯੋਗ ਨਹੀਂ ਹੁੰਦੀ ਤੇ ਉਹੋ ਗ਼ਲਤੀ ਉਸ ਨੂੰ ਲੈ ਡੁੱਬਦੀ ਹੈ। ਇਹੋ ਹਾਲ ਰਾਵਣ ਵਰਗੇ ਵਿਦਵਾਨ ਦਾ ਹੋਇਆ। ਉਸ ਦੀ ਬਦੀ ਉਸ ਦੇ ਪਤਨ ਦਾ ਕਾਰਨ ਬਣੀ। ਸੀਤਾ ਨੂੰ ਰਾਵਣ ਦੀ ਕੈਦ ਚੋਂ ਛੁਡਾਉਣ ਲਈ ਸ੍ਰੀ ਰਾਮ ਚੰਦਰ ਜੀ ਅਤੇ ਰਾਵਣ ਦੀ ਸੈਨਾ ਵਿਚ ਭਿਆਨਕ ਯੁੱਧ ਹੋਇਆ ਜਿਸ ਵਿਚ ਰਾਵਣ ਮਾਰਿਆ ਗਿਆ। ਇਸ ਦਿਨ ਦੀ ਯਾਦ ਵਿਚ ਹੀ ਅੱਜ ਤੱਕ ਹਰ ਸਾਲ ਰਾਵਣ ਦਾ ਦਸ ਸਿਰਾਂ ਵਾਲਾ ਪੁਤਲਾ ਬਣਾ ਕੇ ਸਾੜਿਆ ਜਾਂਦਾ ਹੈ ਜੋ ਕਿ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਹੈ। ਦੁਸਹਿਰੇ ਤੋਂ ਪਹਿਲਾਂ ਨੂੰ ਨਰਾਤੇ ਹੁੰਦੇ ਹਨ। ਇਹ ਤਿਉਹਾਰ ਅੱਸੂ-ਕੱਤਕ ਦੇ ਮਹੀਨੇ ਵਿਚ ਭਾਵ ਅਕਤੂਬਰ ਵਿਚ ਆਉਂਦਾ ਹੈ। ਨਰਾਤਿਆਂ ਦੇ ਦਿਨਾਂ ਵਿਚ ਸ਼ਹਿਰਾਂ ਵਿਚ ਥਾਂ-ਥਾਂ ਰਾਮ-ਲੀਲਾ ਖੇਡੀ ਜਾਂਦੀ ਹੈ। ਇਹ ਲੀਲਾਵਾਂ ਅੱਧੀ-ਅੱਧੀ ਰਾਤ ਤੱਕ ਚਲਦੀਆਂ ਰਹਿੰਦੀਆਂ ਹਨ। ਲੋਕ ਇਨ੍ਹਾਂ ਵਿਚੋਂ ਰਾਮ ਬਨਵਾਸ, ਭਰਤ ਮਿਲਾਪ, ਸੀਤਾ ਹਰਨ, ਹਨੂੰਮਾਨ ਦੇ ਲੋਕਾ ਸਾੜਨ, ਲਛਮਣ ਮੁਰਛਾ ਆਦਿ। ਘਟਨਾਵਾਂ ਨੂੰ ਬੜੀ ਉਤਸੁਕਤਾ ਤੇ ਦਿਲਚਸਪੀ ਨਾਲ ਵੇਖਦੇ ਹਨ। ਸ਼ਾਮੀਂ ਰੱਥਾਂ ਵਿਚ ਬੈਠ ਕੇ ਸ੍ਰੀ ਰਾਮ ਚੰਦਰ ਜੀ ਦੀ ਸਵਾਰੀ ਆਪਣੀ ਸੈਨਾ ਸਮੇਤ ਜਲਸ ( ਝਾਕੀਆਂ) ਦੇ ਗ ਵਿਚ ਉੱਥੇ ਪੁੱਜਦੀ ਹੈ। ਝੂਠੀ-ਮੂਠੀ ਦੀ ਲੜਾਈ ਹੁੰਦੀ ਹੈ ਜਿਸ ਵਿਚ ਰਾਵਣ ਤੇ ਉਸ ਦੇ ਸਾਥੀਆਂ ਨੂੰ ਤੀਰ ਮਾਰੇ ਜਾਂਦੇ ਹਨ ਤੇ ਉਹ ਮਰ। ਜਾਂਦੇ ਹਨ। ਸੂਰਜ ਛਿਪਣ ਵੇਲੇ ਇਨ੍ਹਾਂ ਪੁਤਲਿਆਂ ਨੂੰ ਅੱਗ ਲਾਈ ਜਾਂਦੀ ਹੈ । ਪੁਤਲਿਆਂ ਅੰਦਰ ਰੱਖੇ ਪਟਾਖੇ ਠਾਹ-ਠਾਹ ਕਰਕੇ ਦਿਲਕੰਬਾਊ ਅਵਾਜ਼ਾਂ ਨਾਲ ਫਟਦੇ ਹਨ। ਪੁਤਲੇ ਸੜ ਕੇ ਸੁਆਹ ਹੋ ਜਾਂਦੇ ਹਨ। ਇਸ ਵਿਚ ਲਾਈਆਂ ਗਈਆਂ ਹਵਾਈਆਂ ਅੱਧ-ਅਸਮਾਨੇ ਪਹੁੰਚ ਜਾਂਦੀਆਂ ਹਨ।

ਲੋਕ ਮੇਲਾ ਵੇਖ ਕੇ ਖੁਸ਼ੀ-ਖੁਸ਼ੀ ਕਈ ਤਰ੍ਹਾਂ ਦੀਆਂ ਵਸਤਾਂ, ਮਠਿਆਈਆਂ, ਖਿਡੌਣੇ ਆਦਿ ਖ਼ਰੀਦ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਜਾਂਦੇ ਹਨ। ਕਈ ਲੋਕ ਰਾਵਣ ਦੇ ਸੜ ਰਹੇ ਪੁਤਲੇ ਵਿਚੋਂ ਬਾਂਸ ਦੀਆਂ ਲੱਕੜਾਂ ਕੱਢ ਕੇ ਲੈ ਜਾਂਦੇ ਹਨ। ਇਸ ਨਾਲ ਇਕ ਰਵਾਇਤ ਜਾਂ ਵਹਿਮ ਜੁੜਿਆ ਹੋਇਆ ਹੈ ਕਿ ਇਹ ਬਾਂਸ ਦੀ ਲੱਕੜੀ ਘਰ ਵਿਚ ਰੱਖਣ ਨਾਲ ਬਦਰੂਹਾਂ ਦਾ ਪ੍ਰਵੇਸ਼ ਨਹੀਂ ਹੁੰਦਾ।

ਇਸ ਤਰਾਂ ਇਹ ਤਿਉਹਾਰ ਚਹਿਲ-ਪਹਿਲ ਭਰਿਆ ਹੁੰਦਾ ਹੈ। ਇਹ ਨੇਕੀ ਦੀ ਬਦੀ ਉੱਤੇ ਜਿੱਤ ਹੈ। ਕਈ ਲੋਕ ਰਾਵਣ ਦੀ ਅਜਿਹੀ ਦੁਰਦਸ਼ਾ ਨੂੰ ਠੀਕ ਨਹੀਂ ਸਮਝਦੇ।ਉਨ੍ਹਾਂ ਦਾ ਵਿਚਾਰ ਹੈ ਕਿ ਕਿਸੇ ਵਿਦਵਾਨ ਨੂੰ ਇਸ ਸਾੜਨਾ ਨਹੀਂ ਚਾਹੀਦਾ ਪਰ ਇਹ ਤਾਂਤੇ ਯੁੱਗ ਤੋਂ ਹੀ ਹੁੰਦਾ ਆ ਰਿਹਾ ਹੈ।ਨੇਕੀ ਅਤੇ ਸਚਾਈ ਦਾ ਪੱਲਾ ਨਹੀਂ ਛੱਡਣਾ ਚਾਹੀਦਾ ਕਿਉਂਕਿ ਬਦੀ ਅਤੇ ਝੂਠ ਦੀ ਹਮੇਸ਼ਾ ਹਾਰ ਹੁੰਦੀ ਹੈ।


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.