ਭੂਮਿਕਾ, ਭਾਰਤ ਵਿੱਚ ਭ੍ਰਿਸ਼ਟਾਚਾਰ, ਚੋਣ ਪ੍ਰਬੰਧਾਂ ਵਿੱਚ | ਭ੍ਰਿਸ਼ਟਾਚਾਰ, ਭ੍ਰਿਸ਼ਟਾਚਾਰ ਦੇ ਕਾਰਨ, ਦੂਰ ਕਰਨ ਦੇ ਉਪਾਅ, ਸਾਰ-ਅੰਸ਼ ਭ੍ਰਿਸ਼ਟਾਚਾਰ, ਭਿਸ਼ਟ+ਅਚਾਰ ਤੋਂ ਬਣਿਆ ਹੈ। ਭਿਸ਼ਟ ਦਾ ਅਰਥ ਹੈ ਬੁਰਾ ਤੇ ਅਚਾਰ ਤੋਂ ਭਾਵ ਆਚਰਨ। ਮਨੁੱਖ ਦੇ ਉਸ ਆਚਰਨ ਨੂੰ ਭ੍ਰਿਸ਼ਟ ਕਿਹਾ ਜਾਂਦਾ ਹੈ ਜੋ ਸਮਾਜਿਕ ਨਿਯਮਾਂ ਦੇ ਵਿਰੁੱਧ ਹੋਵੇ। ਜਦੋਂ ਅਸੀਂ ਕਿਰਤ-ਕਮਾਈ ਤੋਂ ਇਲਾਵਾ ਬੇਈਮਾਨੀ, ਚੋਰੀ, ਹੇਰਾ-ਫੇਰੀ ਜਾਂ ਰਿਸ਼ਵਤ ਲੈ ਕੇ ਧਨ ਇਕੱਠਾ ਕਰਦੇ ਹਾਂ ਤਾਂ ਉਹ ਭ੍ਰਿਸ਼ਟਾਚਾਰ ਅਖਵਾਉਂਦਾ ਹੈ।
ਭਾਰਤ ਵਿੱਚ ਭ੍ਰਿਸ਼ਟਾਚਾਰ ਇੰਨਾ ਫੈਲ ਗਿਆ ਹੈ ਕਿ ਦੇਸ਼ ਦਾ ਕੋਈ ਵੀ ਹਿੱਸਾ ਇਸ ਤੋਂ ਬਚਿਆ ਨਹੀਂ ਹੈ। ਜਿਸ ਦਫ਼ਤਰ ਵਿੱਚ ਜਾਓ, ਇੱਕ ਚਪੜਾਸੀ ਤੋਂ ਲੈ ਕੇ ਵੱਡੇ ਤੋਂ ਵੱਡੇ ਅਫ਼ਸਰ ਤੱਕ ਰਿਸ਼ਵਤ ਲਏ ਬਿਨਾਂ ਕੋਈ ਕੰਮ ਨਹੀਂ ਕਰਦਾ। ਜਦੋਂ ਤੱਕ ਦਫ਼ਤਰ ਦੇ ਕਰਮਚਾਰੀ ਦੀ ਮੁੱਠ ਵਿੱਚ ਕੁਝ ਪਾਓ ਨਾ, ਫਾਈਲ ਹੀ ਅੱਗੇ ਨਹੀਂ ਤੁਰਦੀ। ਰਿਸ਼ਵਤ ਦਿਉ ਤੇ ਮਨ-ਪਸੰਦ ਸਕੂਲ ਵਿੱਚ ਜਾਂ ਕਾਲਜ ਵਿੱਚ ਦਾਖਲਾ ਹੋ ਜਾਂਦਾ ਹੈ। ਪੈਸਾ ਦਿਉ ਤੇ ਨੌਕਰੀ ਮਿਲ ਜਾਂਦੀ ਹੈ। ਪੈਸੇ ਦੇ ਕੇ ਲਾਇਸੈਂਸ ਬਣ ਜਾਂਦਾ ਹੈ। ਇਹ ਸਭ ਭ੍ਰਿਸ਼ਟਾਚਾਰ ਦੇ ਨਮੂਨੇ ਹੀ ਹਨ। ਭਾਰਤ ਵਿੱਚ ਭ੍ਰਿਸ਼ਟਾਚਾਰ ਸਿਖਰਾਂ ਨੂੰ ਛੂਹ ਰਿਹਾ ਹੈ। ਗੁਰੂ ਨਾਨਕ ਦੇਵ ਜੀ ਦੀਆਂ ਇਹ ਸਤਰਾਂ ਵੀ ਭ੍ਰਿਸ਼ਟਾਚਾਰ ਨੂੰ ਹੀ ਦਰਸਾਉਂਦੀਆਂ|
ਭਾਰਤ ਵਿੱਚ ਸਰਕਾਰ ਨੇ ਭ੍ਰਿਸ਼ਟਾਚਾਰ ਨੂੰ ਦੂਰ ਕਰਨ ਦੇ ਲਈ ਨਿਯਮ ਵੀ ਬਣਾਏ ਹਨ। ਭਾਰਤ ਦੇਸ਼ ਦੀ ਇਹ ਬੁਰੀ ਕਿਸਮਤ ਹੈ ਕਿ ਜਿੱਥੇ ਕਠੋਰ ਨਿਯਮ । ਬਣਾਏ ਗਏ ਹਨ, ਉੱਥੇ ਭ੍ਰਿਸ਼ਟਾਚਾਰ ਹੋਰ ਵੱਧ ਗਿਆ ਹੈ। ਭ੍ਰਿਸ਼ਟਾਚਾਰੀਆਂ ਨੂੰ ਫੜਨ ਵਾਲੇ ਵੀ ਭ੍ਰਿਸ਼ਟ ਹਨ। ਅਮੀਰ ਜ਼ਿਆਦਾ ਤੋਂ ਜ਼ਿਆਦਾ ਪੈਸਾ ਦੇ ਕੇ ਛੁੱਟ ਜਾਂਦੇ ਹਨ ਪਰ ਗਰੀਬ ਫਸ ਜਾਂਦੇ ਹਨ।
ਚੋਣ ਪ੍ਰਬੰਧਾਂ ਵਿੱਚ ਕ੍ਰਿਸ਼ਚਾਚਾਰ- ਸਾਡੇ ਦੇਸ਼ ਦੇ ਚੋਣ ਪ੍ਰਬੰਧ ਨੇ ਵੀ ਅਪਰਾਧੀਆਂ ਨੂੰ ਪੂਰੀ ਖੁੱਲ ਦਿੱਤੀ ਹੋਈ ਹੈ। ਅਪਰਾਧੀ ਤੇ ਦੇਸ਼ ਦੇ ਅਮੀਰ ਉਹਨਾਂ ਉਮੀਦਵਾਰਾਂ ਨੂੰ ਹੀ ਵੋਟ ਦੇਣ ਦਾ ਇਕਰਾਰ ਕਰਦੇ ਹਨ, ਜੋ ਉਹਨਾਂ ਦੀ ਹਰ ਜ਼ਾਇਜਨਜਾਇਜ਼ ਸਹਾਇਤਾ ਦਾ ਵਾਇਦਾ ਕਰਦੇ ਹਨ। ਗਰੀਬ ਲੋਕਾਂ ਨੂੰ ਪੈਸੇ ਦੇ ਕੇ ਉਹਨਾਂ ਦੇ ਵੋਟ ਖ਼ਰੀਦੇ ਜਾਂਦੇ ਹਨ। ਰਾਜਸੀ ਆਗੂ ਅਪਰਾਧੀਆਂ ਦੀ ਹਰ ਰੂਪ ਵਿੱਚ ਸਹਾਇਤਾ ਕਰਦੇ ਹਨ। ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਜ਼ਰੂਰੀ ਇਹ ਹੈ ਕਿ ਇਸ ਦੇ ਕਾਰਨਾਂ ਬਾਰੇ ਪਤਾ ਕਰੀਏ । ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਮੁੱਖ ਕਾਰਨ ਹਨ-
ਗਰੀਬੀ, ਬੇਰੁਜ਼ਗਾਰੀ, ਮਹਿੰਗਾਈ ਤੇ ਅਨਪੜਤਾ। ਮਹਿੰਗਾਈ ਇੰਨੀ ਵੱਧ ਗਈ ਹੈ ਕਿ ਇਨਸਾਨ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹ ਆਪਣੀ ਆਮਦਨ ਵਧਾਉਣ ਦੇ ਰਸਤੇ ਲੱਭਦਾ ਹੈ, ਜਿਸ ਵਿੱਚ ਰਿਸ਼ਵਤ ਲੈਣਾ ਮੁੱਖ ਹੈ। ਜਦੋਂ ਇੱਕ ਪੜੇ-ਲਿਖੇ ਨੂੰ ਲੱਗਦਾ ਹੈ ਕਿ ਉਸ ਨੂੰ ਉਸ ਦੇ ਕੰਮ ਦੇ ਅਨੁਸਾਰ | ਤਨਖਾਹ ਘੱਟ ਮਿਲਦੀ ਹੈ ਤਾਂ ਉਹ ਵੀ ਪੈਸੇ ਕਮਾਉਣ ਦੇ ਹੋਰ ਰਸਤੇ ਲੱਭਦਾ | ਹੈ, ਭਾਵੇਂ ਉਹ ਗਲਤ ਹੀ ਕਿਉਂ ਨਾ ਹੋਣ। ਜਦੋਂ ਇੱਕ ਬੇਰੁਜ਼ਗਾਰ ਵਿਅਕਤੀ | ਨੂੰ ਟੱਕਰਾਂ ਮਾਰਨ ਤੇ ਵੀ ਨੌਕਰੀ ਨਹੀਂ ਮਿਲਦੀ ਤਾਂ ਉਹ ਮਜ਼ਬੂਰ ਹੋ ਕੇ ਗਲਤਢੰਗ ਨਾਲ ਪੈਸਾ ਕਮਾਉਣਾ ਸ਼ੁਰੂ ਕਰ ਦਿੰਦਾ ਹੈ। ਜੇ ਕਦੀ ਵੇਸਵਾਵਾਂ ਜਾਂ ਚੋਰਾਂ ਡਾਕੂਆਂ ਦੀ ਜੀਵਨ ਕਹਾਣੀ ਸੁਣਨ ਦੀ ਕੋਸ਼ਸ਼ ਕਰੀਏ ਤਾਂ ਪਤਾ ਲੱਗਦਾ ਹੈ ਕਿ ਉਹਨਾਂ ਦੀ ਇਸ ਜ਼ਿੰਦਗੀ ਦਾ ਕਾਰਨ ਵੀ ਪੇਟ ਦੀ ਅੱਗ ਹੀ ਹੁੰਦਾ ਹੈ। ਦੁੱਖ ਦੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਦੇ ਅਮੀਰ ਸਭ ਤੋਂ ਜ਼ਿਆਦਾ ਭ੍ਰਿਸ਼ਟ ਹਨ। ਭਾਰਤ ਵਿੱਚ ਵੱਧ ਰਹੇ ਭਿਸ਼ਟਾਚਾਰ ਨੂੰ ਰੋਕਣ ਲਈ। ਸਭ ਤੋਂ ਪਹਿਲਾ ਉਪਾ ਇਹ ਹੈ ਕਿ ਦੇਸ਼ ਦੇ ਪ੍ਰਬੰਧਕੀ ਅਤੇ ਪੁਲਿਸ ਅਫਸਰਾਂ ਨੂੰ ਰਾਜਸੀ ਨੇਤਾਵਾਂ ਦੇ ਪ੍ਰਭਾਵ ਤੋਂ ਉੱਚਾ ਉਠਾਇਆ ਜਾਏ। ਜਦੋਂ ਵੀ ਕਿਸੇ ਅਮੀਰ ਆਦਮੀ ਵੱਲੋਂ ਅਪਰਾਧ ਕੀਤਾ ਜਾਂਦਾ ਹੈ ਤਾਂ ਰਾਜਸੀ ਆਗ ਅਫ਼ਸਰਾਂ ਤੇ ਦਬਾਓ ਪਾ ਕੇ ਉਹਨਾਂ ਨੂੰ ਸਹੀ ਸਲਾਮਤ ਬਚਾ ਲੈਂਦੇ ਹਨ।
ਭ੍ਰਿਸ਼ਟਾਚਾਰ ਨੂੰ ਦੂਰ ਕਰਨ ਲਈ ਚੰਗੇ ਚਰਿੱਤਰ ਵਾਲੇ ਵਿਅਕਤੀਆਂ ਨੂੰ ਨੌਕਰੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਉਹਨਾਂ ਨੂੰ ਚੰਗੀਆਂ ਤਨਖਾਹਾ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਕੋਈ ਵੀ ਕਰਮਚਾਰੀ ਜਦੋਂ ਰਿਸ਼ਵਤ ਦੇ ਕੇ ਨੌਕਰੀ ਪ੍ਰਾਪਤ ਕਰਦਾ ਹੈ ਤਾਂ ਕਿਧਰੇ-ਨਾ-ਕਿਧਰੇ ਉਸ ਦੇ ਦਿਲ ਵਿੱਚ ਇਹ ਗੱਲ ਹੁੰਦੀ ਹੈ ਕਿ ਮੈਂ ਇੰਨੇ ਪੈਸੇ ਖ਼ਰਚ ਕੇ ਨੌਕਰੀ ਲਈ ਹੈ। ਪਹਿਲੇ ਮੈਂ ਆਪਣੇ ਪੈਸੇ ਪੂਰੇ ਕਰ ਲਵਾਂ। ਨੌਕਰੀਆਂ ਲਈ ਜ਼ਿਆਦਾ ਤੋਂ ਜ਼ਿਆਦਾ ਮੌਕੇ ਦੇਣੇ ਚਾਹੀਦੇ। ਹਨ। ਭ੍ਰਿਸ਼ਟ ਆਦਮੀਆਂ ਨੂੰ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ। ਸਿੱਖਿਆ ਪ੍ਰਣਾਲੀ ਵਿੱਚ ਸੁਧਾਰ ਦੀ ਵੀ ਜ਼ਰੂਰਤ ਹੈ।ਫਿਲਮਾਂ ਰਾਹੀਂ ਜਾਂ ਦੁਰਦਰਸ਼ਨ ਰਾਹੀਂ ਭ੍ਰਿਸ਼ਟਾਚਾਰੀ ਦੇ ਪਤਨ ਦਿਖਾਏ ਜਾਣੇ ਚਾਹੀਦੇ ਹਨ।
ਰੂਸ ਜਾਂ ਚੀਨ ਵਰਗੇ ਦੇਸ਼ਾਂ ਵਿੱਚ ਰਿਸ਼ਵਤ ਲੈਣ ਵਾਲੇ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਜੇ ਭਾਰਤ ਦੇਸ਼ ਵਿੱਚ ਇਹੋ ਜਿਹੇ ਸਖ਼ਤ ਕਾਨੂੰਨ ਬਣਾਏ ਜਾਣ ਤਾਂ ਸ਼ਾਇਦ ਅਸੀਂ ਭਿਸ਼ਟਾਚਾਰ ਤੇ ਰੋਕ ਲਗਾ ਸਕਾਂਗੇ। ਇਸ ਦੇ ਨਾਲ-ਨਾਲ ਸਭ ਤੋਂ ਜ਼ਰੂਰੀ ਹੈ ਕਿ ਦੇਸ਼ ਦੇ ਲੋਕ ਇਸ ਵਿੱਚ ਪੂਰਾ ਸਾਥ ਨਿਭਾਉਣ। ਸਰਕਾਰ ਤਾਂ ਕਾਨੂੰਨ ਪਾਸ ਕਰ ਦਿੰਦੀ ਹੈ ਪਰ ਦੇਸ਼ ਵਾਸੀ ਫਿਰ ਉਸੇ ਦਾ ਸਹਾਰਾ ਲੈ ਕੇ ਕੰਮ ਕਰਵਾਉਣ ਦੀ ਜਲਦੀ ਕਰਦੇ ਹਨ। ਨੌਜੁਆਨਾਂ ਨੂੰ ਇਹ ਸਿੱਖਿਆ ਦਿੱਤੀ ਜਾਵੇ ਕਿ ਉਹ ਇਹੋ ਜਿਹੇ ਅਪਰਾਧੀਆਂ ਨਾਲ ਹਮਦਰਦੀ ਨਾ ਕਰਨ। ਅਪਰਾਧੀਆਂ ਅਤੇ ਭ੍ਰਿਸ਼ਟਾਚਾਰੀਆਂ ਵਿਰੁੱਧ ਸਭ ਪਾਸੇ ਤੋਂ ਮੁਹਿੰਮ ਚਲਾ ਕੇ ਹੀ ਦੇਸ਼ ਨੂੰ ਬਚਾਇਆ ਜਾ ਸਕਦਾ ਹੈ। |
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.