Cabel Tv

Originally published in pa
Reactions 0
442
Hari
Hari 17 Aug, 2019 | 1 min read

ਕੇਬਲ ਟੀ. ਵੀ. ਵਿਗਿਆਨ ਦੀ ਮਹਾਨ ਦੇਣ ਹੈ । ਇਸ ਰਾਹੀਂ ਦੇਸ਼-ਵਿਦੇਸ਼ ਦੇ ਟੀ.ਵੀ. ਚੈਨਲਾਂ ਦੇ ਪ੍ਰੋਗਰਾਮਾਂ ਨੂੰ ਸੈਟੇਲਾਈਟ ਰਾਹੀਂ ਪ੍ਰਾਪਤ ਕਰ ਕੇ ਤੇ ਕੇਬਲਾਂ ਦਾ ਜਾਲ ਵਿਛਾ ਕੇ ਘਰ-ਘਰ ਪੁਚਾਇਆ ਜਾਂਦਾ ਹੈ । ਅੱਜ-ਕਲ੍ਹ ਭਾਰਤ ਦੇ ਆਮ ਸ਼ਹਿਰਾਂ ਵਿਚ 60-65 ਟੀ.ਵੀ. ਚੈਨਲਾਂ ਨੂੰ ਘਰ-ਘਰ ਪੁਚਾਉਣ ਦਾ ਪ੍ਰਬੰਧ ਹੈ, ਜਿਨ੍ਹਾਂ ਵਿਚੋਂ ਜੀ. ਟੀ. | ਵੀ., ਸੋਨੀ ਟੀ. ਵੀ. ਬੀ. ਬੀ. ਸੀ., ਸੀ. ਐੱਨ. ਐੱਨ. ਡਿਸਕਵਰੀ, ਐਨੀਮਲ ਪਲੈਨੱਟ, ਐੱਮ. ਟੀ. ਵੀ., ਏਸ਼ੀਆ ਟੀ.ਵੀ. ਆਜ ਤੱਕ, ਐਕਸ਼ਨ ਟੀ.ਵੀ. ਤੇ ਨੈਸ਼ਨਲ ਜਿਊਗਰਾਫੀਕਲ ਟੀ.ਵੀ. ਆਦਿ ਲੋਕਾਂ ਵਿਚ ਬਹੁਤ ਹਰਮਨ-ਪਿਆਰੇ ਹਨ । ਇਨ੍ਹਾਂ ਵਿਚੋਂ ਕੁੱਝ ਟੀ. ਵੀ. ਚੈਨਲ ਨਿਰੀਆਂ ਫ਼ਿਲਮਾਂ, ਕੁੱਝ ਨਿਰੀਆਂ ਖ਼ਬਰਾਂ, ਕੁੱਝ ਨਿਰੇ ਗਾਣੇ ਤੇ ਕੁੱਝ ਨਿਰੀਆਂ ਖੋਜਾਂ ਪੇਸ਼ ਕਰਦੇ ਹਨ |ਕੇਬਲ ਟੀ. ਵੀ. ਨੇ ਸਾਡੇ ਸੱਭਿਆਚਾਰਕ, ਸਮਾਜਿਕ ਤੇ ਆਰਥਿਕ ਜੀਵਨ ਅਤੇ ਮਾਨਸਿਕਤਾ ਨੂੰ ਬੜੇ ਤਰੀਕੇ ਨਾਲ ਭੰਜੋੜਨਾ ਆਰੰਭ ਕੀਤਾ ਹੈ, ਜਿਸ ਕਰਕੇ ਇਸ ਦੇ ਬਹੁਤ ਸਾਰੇ ਲਾਭ ਹੋਣ ਦੇ ਨਾਲ ਇਸ ਦੇ ਨਕਸ਼ਾ ਹੋ ਰਹੇ ਹਨ । ਇਸੇ ਕਰਕੇ ਹੀ ਅੱਜ ਇਹ ਗੱਲ ਚਰਚਾ ਦਾ ਵਿਸ਼ਾ ਬਣ ਗਈ ਹੈ ਕਿ ਕੇਬਲ ਟੀ ਵੀ, ਵਰ ਹੈ ਜਾਂ ਸਰਾਪ

| ਅਸੀਂ ਆਪਣੀ ਮੁਤਾਬਿਕ ਹਰ ਪ੍ਰਕਾਰ ਦੇ ਪ੍ਰੋਗਰਾਮ ਕੇਬਲ ਟੀ. ਵੀ. ਰਾਹੀਂ ਪੇਸ਼ ਕੀਤੇ ਜਾਂਦੇ ਚੈਨਲਾਂ ਉੱਤੇ ਦੇਖ ਸਕਦੇ ਹਾਂ । ਇਹ ਸਾਡੇ ਆ ਰੋਮਾਂਟਿਕ, ਧਾਰਮਿਕ, ਸੱਭਿਆਚਾਰਕ, ਇਤਿਹਾਸਕ ਤੇ ਗਿਆਨ-ਵਧਾਉ ਜਾਂ ਹਲਕੇ-ਫੁਲਕੇ ਪ੍ਰੋਗਰਾਮ ਲੈ ਕੇ ਹਾਜ਼ਰ ਹੁੰਦਾ ਹੈ । ਇਸ ਦੇ ਨਾਲ ਹੀ ਇਸਦੇ ਪ੍ਰੋਗਰਾਮ ਹਰ ਉਮਰ ਦੇ ਨਾਲ ਵੀ ਸੰਬੰਧਿਤ ਹੁੰਦੇ ਹਨ | ਬੱਚਿਆਂ ਲਈ ਕਾਰਟੂਨ ਤੇ ਕਹਾਣੀਆਂ ਦੇ ਵੱਡੀ ਉਮਰ ਦੇ ਬੱਚਿਆਂ ਲਈ ਭਿੰਨ-ਭਿੰਨ ਦੇਸ਼ਾਂ ਨਾਲ ਸੰਬੰਧਿਤ ਸੱਭਿਆਚਾਰਾਂ ਦੇ ਪ੍ਰੋਗਰਾਮ, ਰੋਮਾਂਟਿਕ ਕਹਾਣੀਆਂ, ਮਾਰ-ਧਾਤ ਖੇਡਾਂ ਵਿਗਿਆਨਕ ਖੋਜਾਂ ਤੇ ਆਮ ਜਾਣਕਾਰੀ ਆਦਿ ।ਇਸ ਦੇ ਨਾਲ ਹੀ ਕੇਬਲ ਟੀ. ਵੀ. ਆਪਣੇ ਭਿੰਨ-ਭਿੰਨ ਚੈਨਲਾਂ ਰਾਹੀਂ ਸਾਡੇ ਤਕ ਖ਼ਬਰਾਂ ਦੇ ਚਿੱਤਰ ਤੇ ਜਿਉਂਦੇ-ਜਾਗਦੇ ਪ੍ਰੋਗਰਾਮ ਪੁਚਾਉਂਦਾ ਹੈ, ਜਿਨ੍ਹਾਂ ਨੂੰ ਹਰ ਇਕ ਵਿਅਕਤੀ ਬੜੀ ਤੀਬਰਤਾ ਤੇ ਉਤਸੁਕਤਾ ਨਾਲ ਉਡੀਕਦਾ ਤੇ ਦੇਖਦਾ ਹੈ । ਇਸ ਤੋਂ ਇਲਾਵਾ ਇਹ ਭਿੰਨ-ਭਿੰਨ ਰਾਜਸੀ ਘਟਨਾਵਾਂ ਤੇ ਉਥਲ-ਪੁਥਲਾਂ ਸੰਬੰਧੀ ਪੜਚੋਲੀਆ ਪ੍ਰੋਗਰਾਮ ਤੇ ਬਹਿਸ-ਮੁਬਾਹਸੇ ਪੇਸ਼ ਕਰ ਕੇ ਸਾਡਾ ਮਨੋਰੰਜਨ ਵੀ ਕਰਦਾ ਹੈ ਤੇ ਸਾਡੀ ਜਾਣਕਾਰੀ ਵਿਚ ਵਾਧਾ ਕਰਨ ਤੋਂ ਇਲਾਵਾ ਸਾਡੇ ਵਿਚਾਰਾਂ ਨੂੰ ਮੋੜਾ ਵੀ ਦਿੰਦਾ ਹੈ ਤੇ ਸੇਧ ਵੀ । ਕੇਬਲ ਟੀ. ਵੀ. ਦੇ ਅਜਿਹੇ ਪ੍ਰੋਗਰਾਮਾਂ ਨੂੰ ਨਿਰਸੰਦੇਹ ਉਸਾਰ ਕਿਹਾ ਜਾ ਸਕਦਾ ਹੈ ।

ਇਸ ਪ੍ਰਕਾਰ ਅਸੀਂ ਦੇਖ ਸਕਦੇ ਹਾਂ ਕਿ ਸਾਡਾ ਮਨੋਰੰਜਨ ਕਰਨ ਤੇ ਸਾਡੀ ਆਮ ਜਾਣਕਾਰੀ ਵਿੱਚ ਵਾਧਾ ਕਰਨ ਤੋਂ ਇਲਾਵਾ ਸਾਨੂੰ ਆਪਣੇ ਆਲੇ-ਦੁਆਲੇ ਤੇ ਸੰਸਾਰ ਭਰ ਵਿਚ ਵਾਪਰ ਰਹੀਆਂ ਘਟਨਾਵਾਂ ਸੰਬੰਧੀ ਜਾਗਰੂਕ ਕਰਨ ਵਿਚ ਕੇਬਲ ਟੀ.ਵੀ. ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ | ਪਰ ਇਸ ਦਾ ਇਕ ਦੂਜਾ ਪਾਸਾ ਵੀ ਫ਼ੈਸ਼ਨ, ਪੈਸਾ-ਪ੍ਰਸਤੀ ਤੇ ਖ਼ੁਦ-ਪ੍ਰਸਤੀ ਹੈ, ਜੋ ਬਹੁਤ ਨੁਕਸਾਨ ਪੁਚਾ ਰਹੇ ਹਨ, ਜਿਸ ਕਰਕੇ ਸਾਡਾ ਸੱਭਿਆਚਾਰ ਗੰਧਲਾ ਹੋ ਰਿਹਾ ਹੈ । ਫਲਸਰੂਪ ਅਸੀਂ ਆਪਣੇ ਸੱਭਿਆਚਾਰ ਨੂੰ ਭੁਲਾ ਰਹੇ ਹਾਂ, ਜਿਸ ਕਰਕੇ ਸਾਡੇ ਜੀਵਨ ਵਿਚ ਵਕੜੀ ਖ਼ੁਸ਼ੀਆਂ ਲੈਣ ਦੀ ਰੁਚੀ ਪ੍ਰਫੁੱਲਤ ਹੋ ਰਹੀ ਹੈ ਤੇ ਜੀਵਨ ਦਾ ਡੂੰਘਾ ਰਸ ਘਟਦਾ ਜਾ ਰਿਹਾ ਹੈ | ਬੱਚਿਆਂ ਵਿਚੋਂ ਵੱਡਿਆਂ ਦਾ ਆਦਰ-ਸਤਿਕਾਰ, ਆਪਸੀ ਮੋਹ-ਪਿਆਰ ਤੇ ਧਾਰਮਿਕ-ਭਾਵਨਾ ਆਦਿ ਗੁਣ ਘਟ ਰਹੇ ਹਨ, ਪਰ ਲੋਕਾਂ ਵਿਚ ਪੈਸਾ-ਪ੍ਰਸਤੀ ਤੇ ਖ਼ੁਦ-ਪ੍ਰਸਤੀ ਵਧ ਰਹੇ ਹਨ, ਜਿਸ ਕਰਕੇ ਜੀਵਨ ਰੁੱਖਾ ਤੇ ਨੀਰਸ ਬਣਦਾ ਜਾ ਰਿਹਾ ਹੈ ।

ਬੇਸ਼ਕ ਕੇਬਲ ਟੀ.ਵੀ. ਨੇ ਵਪਾਰ ਨੂੰ ਉਤਸ਼ਾਹਿਤ ਕਰਨ ਵਿਚ ਬਹੁਤ ਸਹਾਇਤਾ ਦਿੱਤੀ ਹੈ । ਬਹੁਰਾਸ਼ਟਰੀ ਕੰਪਨੀਆਂ ਆਪਣੇ ਉਤਪਾਦਾਂ ਨੂੰ ਵੇਚਣ ਲਈ, ਜਿੱਥੇ ਪ੍ਰੋਗਰਾਮ ਸਪਾਂਸਰ ਕਰਦੀਆਂ ਹਨ, ਉੱਥੇ ਵਿਸ਼ਵ-ਸੁੰਦਰੀਆਂ ਤੇ ਮਾਡਲਾਂ ਰਾਹੀਂ ਆਪਣੇ ਮਾਲ ਦਾ ਪ੍ਰਚਾਰ ਕਰਕੇ ਸਾਡੀਆਂ ਖਾਣ-ਪੀਣ, ਪਹਿਨਣ ਤੇ ਰਹਿਣ-ਸਹਿਣ ਸੰਬੰਧੀ ਰੁਚੀਆਂ ਨੂੰ ਬਦਲ ਰਹੀਆਂ ਹਨ । ਫਲਸਰੂਪ ਘਰਾਂ ਤੇ ਬੱਚਿਆਂ ਵਿਚ ਖ਼ਾਸ ਕਿਸਮ ਦੇ ਸਾਬਣਾਂ ਤੇ ਟੁਥ-ਪੇਸਟਾਂ ਨੂੰ ਵਰਤਣ ਤੇ ਫ਼ਾਸਟ ਫੂਡ ਖਾਣ ਦੀ ਰੁਚੀ ਵਧ ਰਹੀ ਹੈ, ਜਿਸ ਕਰਕੇ ਉਹ ਦੁੱਧ-ਘਿਓ ਵਲੋਂ ਨੱਕ ਵੱਟਣ ਲੱਗ ਪਏ ਹਨ ।ਇਸ ਦੇ ਨਾਲ ਹੀ ਵਪਾਰਕ ਕੰਪਨੀਆਂ ਜਿੱਥੇ ਆਪਣੇ ਉਤਪਾਦਨ ਵੇਚ ਕੇ ਮਾਲੋ-ਮਾਲ ਹੋ ਰਹੀਆਂ ਹਨ, ਉੱਥੇ ਲੋਕਾਂ ਦੀ ਖ਼ਰੀਦ-ਸ਼ਕਤੀ ਘਟ ਰਹੀ ਹੈ, ਜਿਸ ਕਰਕੇ ਉਹ ਆਰਥਿਕ ਤੇ ਮਾਨਸਿਕ ਉਲਝਣਾਂ ਦਾ ਸ਼ਿਕਾਰ ਹੋ ਰਹੇ ਹਨ।

ਇਹ ਠੀਕ ਹੈ ਕਿ ਕਿ ਕੇਬਲ ਟੀ. ਵੀ. ਨੇ ਇੰਡੀਆ ਮੋਸਟ ਵਾਂਟਡ ਵਰਗੇ ਪ੍ਰੋਗਰਾਮ ਰਾਹੀਂ ਬਹੁਤ ਸਾਰੇ ਖ਼ਤਰਨਾਕ ਸਮਾਜ ਦੁਸ਼ਮਣਾਂ ਦੀ ਗਿਫ਼ਤਾਰੀ ਵਿੱਚ ਸਹਾਇਤਾ ਕੀਤੀ ਪਰ ਇਸ ਦੇ ਨਾਲ ਹੀ ਇਸ ਨੇ ਕਈ ਭੋਲੇ-ਭਾਲੇ ਲੋਕਾਂ ਨੂੰ ਜੁਰਮ ਕਰਨ ਲਈ ਉਤਸ਼ਾਹਿਤ ਵੀ ਕੀਤਾ ਹੈ ਤੇ ਕਈਆਂ ਨੂੰ ਜੁਰਮ ਕਰਨੇ ਸਿਖਾਏ ਹਨ । ਅਜਿਹੀਆਂ ਖ਼ਬਰਾਂ ਅਸੀਂ ਅਖ਼ਬਾਰਾਂ ਵਿਚ ਆਮ ਪੜਦੇ ਹਾਂ ਕਿ ਫਲਾਣੇ ਥਾਂ ਕਿਸੇ ਬੱਚੇ ਜਾਂ ਨੌਕਰ ਨੇ ਟੀ. ਵੀ. ਪ੍ਰੋਗਰਾਮ ਦੇ ਪ੍ਰਭਾਵ ਅਧੀਨ ਕੋਈ ਖ਼ਤਰਨਾਕ ਕੰਮ ਜਾਂ ਜੁਰਮ ਕੀਤਾ ਹੈ ।


ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਾਡਾ ਮਨੋਰੰਜਨ ਕਰਨ, ਸਾਡੇ ਗਿਆਨ ਵਿਚ ਵਾਧਾ ਕਰਨ ਤੇ ਸਾਨੂੰ ਘਰ ਬੈਠਿਆਂ ਸਾਰੀ ਦੁਨੀਆਂ ਨਾਲ ਜੋੜਨ ਦਾ ਕੰਮ ਕਰਨ ਵਿਚ ਜੋ ਸਥਾਨ ਕੇਬਲ ਟੀ. ਵੀ. ਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਤੇ ਇਸ ਪੱਖ ਤੋਂ ਇਹ ਇਕ ਮਹਾਨ ਵਰਦਾਨ ਹੈ, ਪਰ ਵਕਤ ਦਾ ਧਿਆਨ ਰੱਖੇ ਬਿਨਾਂ ਤੇ ਚੰਗੇ-ਮਾੜੇ ਪ੍ਰੋਗਰਾਮਾਂ ਦੀ ਪਰਖ ਤੋਂ ਬਿਨਾਂ ਇਸ ਦੀ ਵਰਤੋਂ ਬਹੁਤ ਹੀ ਖ਼ਤਰਨਾਕ ਹੈ, ਜਿਸ ਦਾ ਮਨੁੱਖ ਦੇ ਨਿੱਜੀ ਜੀਵਨ ਉੱਪਰ ਵੀ ਬੁਰਾ ਅਸਰ ਪੈਂਦਾ ਹੈ ਤੇ ਉਸ ਦੇ ਸੱਭਿਆਚਾਰ ਉੱਤੇ ਵੀ ।ਇਸ ਕਰਕੇ ਸਾਨੂੰ ਇਸ ਦੀ ਸਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਇਸ ਵਿਚ ਦਿੱਤੀ ਚੀਜ਼ਾਂ ਦੀ ਮਸ਼ਹੂਰੀ ਤੋਂ ਸਾਵਧਾਨ ਰਹਿਣਾ ਚਾਹੀਦਾ ਹੈ । ਇਸ ਤਰ੍ਹਾਂ ਇਸ ਦੇ ਔਗੁਣ ਘਟ ਸਕਦੇ ਹਨ ਤੇ ਗੁਣ ਵਧ ਸਕਦੇ ਹਨ ਅਤੇ ਇਹ ਸਰਾਪ ਬਣਨ ਦੀ ਥਾਂ ਇਕ ਵਰਦਾਨ ਬਣ ਸਕਦਾ ਹੈ ।


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.