ਵੈਰੀ

Hari
25 Aug, 2019 • 1 min read min read • pa
❤️ 0 💬 0 👁 889
ਵੈਰੀ

ਜਦੋਂ ਤੱਕ ਅਸੀਂ ਆਪਣੇ ਵੈਰੀ ਨਾਲ ਸਖ਼ਤੀ ਨਾਲ ਪੇਸ਼ ਨਾ ਆਈਏ, ਉਹ ਉਨੀ ਦੇਰ ਤੱਕ ਸਿੱਧਾ ਨਹੀਂ ਹੁੰਦਾ। ਕਿਹਾ ਜਾਂਦਾ ਹੈ- ਅਨਿਆਂ ਕਰਨਾ ਪਾਪ ਹੈ ਤਾਂ ਅਨਿਆਂ ਸਹਿਣ ਕਰਨਾ ਵੀ ਪਾਪ ਹੈ। ਜੇ ਵੈਰੀ ਨਾਲ ਸ਼ਰਾਫਤ ਨਾਲ ਪੇਸ਼ ਆਈਏ ਤਾਂ ਉਹ ਹੋਰ ਦਬਾਉਣ ਦੀ ਕੋਸ਼ਿਸ਼ ਕਰਦਾ ਹੈ।


ਉਹ ਸੋਚਦਾ ਹੈ ਕਿ ਸਾਹਮਣੇ ਵਾਲਾ ਡਰ ਗਿਆ ਹੈ। ਇਹ ਗੱਲ ਵੀ ਠੀਕ ਹੈ ਕਿ ਲੜਾਈ ਕਰਨਾ ਚੰਗੀ ਗੱਲ਼ ਨਹੀਂ ਹੈ ਪਰ ਜੇ ਵੈਰੀ ਅੱਗੇ ਹੀ ਵੱਧਦਾ ਜਾਵੇ ਤਾਂ ਉਸ ਨਾਲ ਮੁਕਾਬਲਾ ਕਰਨਾ ਹੀ ਪੈਂਦਾ ਹੈ। ਵੈਸੇ ਵੀ ਅੱਜ ਕੱਲ ਦੇ ਜ਼ਮਾਨੇ ਵਿੱਚ ਸ਼ਰੀਫ਼ਾਂ ਦਾ ਗੁਜ਼ਾਰਾ ਨਹੀਂ ਹੈ। ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜ਼ੁਲਮ ਕਰਨ ਵਾਲੇ ਉਦੋਂ ਤੱਕ ਜ਼ੁਲਮ ਕਰਦੇ ਰਹੇ ਜਦੋਂ ਤੱਕ ਦੂਜੀ ਧਿਰ ਨੇ ਦੋ ਹੱਥ ਨਹੀਂ ਕੀਤੇ।


ਸ਼ੇਰ ਹਰ ਸਮੇਂ ਬੱਕਰੀ ਨੂੰ ਝਪਟਣਾ ਚਾਹੁੰਦਾ ਹੈ ਕਿਉਂਕਿ ਉਸ ਨੂੰ ਪਤਾ ਹੈ ਕਿ ਉਹ ਮੁਕਾਬਲਾ ਨਹੀਂ ਕਰ ਸਕਦੀ। ਮੁਗਲ ਹਾਕਮਾਂ ਨੇ ਸਿੱਖ ਗੁਰੂਆਂ ਤੇ ਅਤਿਅੰਤ ਜ਼ੁਲਮ ਢਾਹੇ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਜ਼ੁਲਮ ਦਾ ਖ਼ਾਤਮਾ ਕਰਨ ਲਈ ਤਲਵਾਰ ਚੁੱਕ ਲਈ ਤਾਂ ਸਿੱਖਾਂ ਨੇ ਮਿਲ ਕੇ ਮੁਗਲ ਰਾਜ ਦੀਆਂ ਨੀਹਾਂ ਹਿਲਾ ਦਿੱਤੀਆਂ। ਸੰਸਾਰ ਦੇ ਸ਼ਾਂਤੀ ਪਸੰਦ ਲੋਕਾਂ ਨੇ ਹਿਟਲਰ ਦਾ ਮੂੰਹ ਭੰਨਿਆ।


ਅੰਗਰੇਜ਼ਾਂ ਨੂੰ ਭਾਰਤ ਵਿੱਚੋਂ ਕੱਢਣ ਲਈ ਗਰਮ ਦਲ ਨੇ ਮਰੋ ਜਾਂ ਮਾਰੋ ਦੀ ਨੀਤੀ ਅਪਣਾਈ ਤਾਂ ਉਹਨਾਂ ਨੂੰ ਵੀ ਭਾਰਤ ਛੱਡ ਕੇ ਜਾਣਾ ਹੀ ਪਿਆ। ਇਸ ਲਈ ਇਹ ਸਪੱਸ਼ਟ ਹੈ ਕਿ ਆਪਣੇ ਹੱਕਾਂ ਦੀ ਰੱਖਿਆ ਲਈ ਲੜਾਈ ਕਰਨੀ ਹੀ ਪੈਂਦੀ ਹੈ। ਇਸ ਤੋਂ ਬਿਨਾਂ ਵੈਰੀ ਸਿਰ ਤੇ ਚੜ੍ਹਦਾ ਜਾਂਦਾ ਹੈ, ਉਸ ਨੂੰ ਸਿੱਧਾ ਰਸਤਾ ਦਿਖਾਉਣ ਲਈ ਉਂਗਲੀ ਟੇਡੀ ਕਰਨੀ ਹੀ ਪੈਂਦੀ ਹੈ।


ਜੇਕਰ ਕੋਈ ਇੱਟ ਚੁੱਕਦਾ ਹੈ ਤਾਂ ਉਸ ਨੂੰ ਪੱਥਰ ਦਿਖਾਓ ਤਾਂ ਹੀ ਉਸ ਦੀ ਅਕਲ ਟਿਕਾਣੇ ਆਉਂਦੀ ਹੈ। ਵੈਰੀ ਨੂੰ ਸਿੱਧੇ ਰਾਹ ਪਾਉਣ ਲਈ ਆਪਣੇ-ਆਪ ਨੂੰ ਮਜ਼ਬੂਤ ਬਣਾਉਣਾ ਹੈ ਪੈਂਦਾ ਹੈ। ਵੈਰੀ ਦਾ ਮੂੰਹ ਮੋੜਨ ਲਈ ਤਾਕਤ ਦੀ ਵਰਤੋਂ ਜ਼ਰੂਰੀ ਹੁੰਦੀ ਹੈ। ਅੰਤ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਕਿਸੇ ਦੀ ਵਧੀਕੀ ਬਰਦਾਸ਼ਤ ਨਾ ਕਰੋ |

0 likes
☕

Support Hari

Appreciate this story? Send a small tip to encourage the author to write more great work!

Please login to tip the author.

Hari
Published By

Hari

@hari

Comments

Appreciate the author by telling what you feel about the post 💓

Please Login or Create a free account to comment.

★ Recommended For You

Stories tailored to your recent reading preferences

More stories in Non-fiction
Xleem • 01 Jul, 2026 • 1 min read min

Life

Life is a long journey, and most of us spend it chasing what we lack, while forgetting to be grateful for what we already hold.

108 0
More stories in Non-fiction
Saurabh Kumar Gautam • 09 Apr, 2026 • 1 min read min

नई दुर्गा

अन्याय के खिलाफ खड़े होने के लिए साहस जरूरी है, और रौशनी इसी साहस के कारण एक “नई दुर्गा” बनकर उभरती है।

201 0
More stories in Non-fiction
Adhiraj • 31 Oct, 2025 • 2 mins read min

कचरा

भेद भाव व असमानता अभी भी समाज को विभाजित किए हुए है | एक सत्य घटना पर आधारित लघु कहानी |

275 0
More stories in Non-fiction
fazal Esaf • 05 Jul, 2025 • 1 min read min

"मदीना को लिखे गए ख़त"

हर जुमे की सुबह एक बूढ़ा आदमी अपने दिल के टुकड़े काग़ज़ पर रख देता था — मदीना के नाम।" ‘मदीना को लिखे गए ख़त’ एक रूहानी, मोहब्बत-भरी कहानी है, जो इबादत और इंतज़ार के धागों से बुनी गई है। गुलज़ार की नज़्मों की तरह नरम, और दिल को छू लेने वाली इस कहानी में, एक पोती अपने दादा के उन ख़ामोश ख़तों को पढ़ती है, जो मदीना को नहीं, बल्कि अल्लाह से की गई एक धीमी, टूटती बातचीत होते हैं। यह कहानी है उन अल्फ़ाज़ों की जो कभी भेजे नहीं जाते, उन दुआओं की जो जवाब नहीं मांगतीं—बस यकीन रखती हैं।

316 0