ਮਹਾਨ ਸ਼ਖਸੀਅਤ- ਨਾਰੀ ਮਨ ਦੇ ਦਰਦ ਨੂੰ ਅਵਾਜ਼ ਦੇਣ ਵਾਲੀ ਕਵਿਤਰੀ ਅੰਮ੍ਰਿਤਾ ਪ੍ਰੀਤਮ ਇੱਕ ਮਹਾਨ ਸ਼ਖਸੀਅਤ ਹੋਈ ਹੈ। ਇਹ ਅਨੁਭਵੀ ਅਤੇ ਮੌਲਿਕ ਲੇਖਕਾ ਹੋਣ ਦੇ ਨਾਲ-ਨਾਲ ਡੂੰਘੀ ਅੰਤਰ ਦ੍ਰਿਸ਼ਟੀ ਰੱਖਣ ਵਾਲੀ ਵਿਲੱਖਣ ਸ਼ਖਸੀਅਤ ਦੇ ਮਾਲਕ ਸੀ। ਕੋਈ ਇਸ ਨੂੰ ਪੰਜਾਬੀ ਪੀੜ ਕਹਿੰਦਾ ਹੈ, ਕੋਈ ਪੰਜਾਬ ਦੀ ਜ਼ਬਾਨ।
ਜਨਮ ਅਤੇ ਅਰੰਭਕ ਜੀਵਨ- ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ, 1919 ਈ: ਨੂੰ ਗਿਆਨੀ ਕਰਤਾਰ ਸਿੰਘ ਹਿਤਕਾਰੀ ਦੇ ਘਰ ਗੁਜਰਾਂਵਾਲਾ (ਪਾਕਿਸਤਾਨ) ਵਿਖੇ ਹੋਇਆ। ਆਪ ਦਾ ਬਚਪਨ ਤੇ ਜਵਾਨੀ ਲਾਹੌਰ ਵਿੱਚ ਹੀ ਬੀਤੇ। ਆਪ ਦੇ ਪਿਤਾ ਬਹੁਤ ਹੀ ਧਾਰਮਿਕ ਵਿਚਾਰਾਂ ਵਾਲੇ ਮਨੁੱਖ ਸਨ। ਆਪ ਅਜੇ 10 ਸਾਲਾਂ ਦੇ ਹੀ ਸਨ ਤੇ ਆਪ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ। ਆਪ ਦੇ ਪਿਤਾ ਜੀ ਨੇ ਆਪ ਨੂੰ ਛੰਦਾ-ਬੰਦੀ ਅਤੇ ਕਵਿਤਾ ਲਿਖਣ ਦੀ ਸਿੱਖਿਆ ਵੀ ਦਿੱਤੀ। ਆਪ ਦੇ ਪਿਤਾ ਜੀ ਨੇ ਆਪ ਨੂੰ ਕਵਿਤਾ ਲਿਖਣ ਦੀ ਜਾਚ ਦੱਸੀ ਤੇ ਫੋਟੋਗ੍ਰਾਫੀ ਦਾ ਹੁਨਰ ਵੀ ਸਿਖਾਇਆ। ਆਪ ਨੇ ਆਪਣਾ ਸਾਰਾ ਧਿਆਨ ਅਤੇ ਜੀਵਨ ਕਵਿਤਾ ਰਚਣ ਵਿੱਚ ਹੀ ਲਗਾ ਦਿੱਤਾ। ਸੰਨ 1936 ਵਿੱਚ ਆਪ ਦਾ ਵਿਆਹ ਪੀਤਮ ਸਿੰਘ ਕਵਾਤੜਾ ਨਾਲ ਹੋਇਆ। ਆਪ ਦੇ ਘਰ ਇੱਕ ਲੜਕੇ ਨਵਰਾਜ ਤੇ ਇੱਕ ਲੜਕੀ ਕੰਦਲਾ ਨੇ ਜਨਮ ਲਿਆ।
ਇਸਤਰੀ ਦੀ ਅਵਾਜ਼- ਅੰਮ੍ਰਿਤਾ ਪ੍ਰੀਤਮ ਇੱਕ ਸ਼ਠ ਗੀਤਕਾਰ ਸੀ। ਉਸ ਦੇ ਗੀਤਾਂ ਵਿੱਚ ਲੋਕ-ਗੀਤਾਂ ਦੀ ਮਧਰਤਾ ਤੇ ਸੰਵੇਦਨਾ ਹੈ। ਜਿਸ ਚੀਜ਼ ਨੇ ਅੰਮ੍ਰਿਤਾ ਨੂੰ ਸਭ ਤੋਂ ਸ੍ਰੇਸ਼ਟ ਬਣਾਇਆ, ਉਹ ਹੈ, ਇਸਤਰੀ ਦੀ ਪ੍ਰਤੀਨਿਧਤਾ ਤੇ ਨਾਰੀ ਦੀ ਅਵਾਜ਼। ਉਸ ਨੇ ਨਾਰੀ ਦੀ ਦੁਰਦਸ਼ਾ ਅਤੇ ਹੂ-ਹਾਨ ਆਪੇ ਨੂੰ। ਬਹੁਤ ਸਫ਼ਲ ਰੂਪ ਵਿੱਚ ਪੇਸ਼ ਕੀਤਾ। ਉਸ ਦੇ ਨਾਵਲ ‘ਡਾਕਟਰ ਦੇਵ, ਪਿੰਜਰ ਤੇ ਆਲਣਾ ਅਤੇ ਕਹਾਣੀਆਂ ਵੀ ਬਹੁਤ ਉੱਤਮ ਨਮੂਨੇ ਦੀਆਂ ਕਿਰਤਾਂ ਹਨ। ਉਸ ਦੇ ਨਾਵਲ ‘ਜਲਾਵਤਨ’, ‘ਧੁੱਪ ਦੀ ਕਾਤਰ’, ‘ਦਿੱਲੀ ਦੀਆਂ ਗਲੀਆਂ` , ਚੱਕ ਨੰਬਰ 36, ‘ਬੰਦ ਦਰਵਾਜ਼ਾ’, ‘ਇੱਕ ਸਵਾਲ ਵੀ ਉੱਤਮ ਰਚਨਾਵਾਂ ਹਨ। ਉਸ ਦੇ ਪੰਜ ਕਹਾਣੀ-ਸੰਗ੍ਰਹਿ ਪ੍ਰਕਾਸ਼ਿਤ ਹੋਏ। ਉਸ ਨੇ ਸਫ਼ਰਨਾਮੇ ਵੀ ਲਿਖੇ ਸਵੈ-ਜੀਵਨੀ ‘ਰਸੀਦੀ ਟਿਕਟ ਦੀ ਰਚਨਾ ਵੀ ਕੀਤੀ।
ਨਾਗਮਣੀ ਦਾ ਪ੍ਰਕਾਸ਼ਨ- 1966 ਤੋਂ ਉਸ ਨੇ “ਨਾਗਮਣੀ ਰਸਾਲਾ ਸੰਪਾਦਿਤ ਤੇ ਪ੍ਰਕਾਸ਼ਿਤ ਕੀਤਾ। ਉਸ ਨੇ ਨਾਗਮਣੀ ਪ੍ਰਕਾਸ਼ਨ ਰਾਹੀਂ ਨੌਜੁਆਨ ਲਿਖਾਰੀਆਂ ਦੀ ਹੌਸਲਾ, ਅਫਜ਼ਾਈ ਕੀਤੀ।
ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਿੱਧੀ- ਅੰਮ੍ਰਿਤਾ ਪ੍ਰੀਤਮ ਆਪਣੇ ਪ੍ਰੇਸ਼ਟ ਕਲਾਤਮਕ ਗੁਣਾਂ ਕਾਰਨ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ‘ਤੇ ਜਾ ਪੁੱਜੀ। ਉਸ ਦੀਆਂ ਭਿੰਨ-ਭਿੰਨ ਰਚਨਾਵਾਂ ਹਿੰਦੀ, ਉਰਦੂ, ਗੁਜਰਾਤੀ, ਮਰਾਠੀ ਤੋਂ ਇਲਾਵਾ ਅੰਗੇਰਜ਼ੀ, ਰੂਸੀ, ਅਲਬੇਨੀਅਨ, ਬਲਗਾਰੀਅਨ ਅਤੇ ਸਪੈਨਿਸ਼ ਆਦਿ ਭਾਸ਼ਾਵਾਂ ਵਿੱਚ ਅਨੁਵਾਦ ਹੋ ਚੁੱਕੀਆਂ ਹਨ।
ਕਾਵਿ-ਸਫ਼ਰ- ਅੰਮ੍ਰਿਤਾ ਪ੍ਰੀਤਮ ਦਾ ਕਾਵਿ-ਸਫ਼ਰ ਬਹੁਤ ਮਹੱਤਵਪੂਰਨ ਹੈ। ਉਸ ਨੇ ਆਪਣੀ ਕਾਵਿ-ਰਚਨਾ ਇੱਕ ਸਧਾਰਨ ਕਵਿੱਤਰੀ ਤੋਂ ਸ਼ੁਰੂ ਕੀਤੀ ਤੇ ਫਿਰ ਉਹ ਪੰਜਾਬ ਦੀ ਅਵਾਜ਼ ਅਤੇ ‘ਨਾਰੀ ਚੇਤਨਾ ਦੀ ਅਵਾਜ਼’ ਦੇ ਰੂਪ ਧਾਰ ਕੇ ਅੰਤਰ-ਰਾਸ਼ਟਰੀ ਸਿਖਰਾਂ ਉੱਤੇ ਪੁੱਜ ਗਈ। ਉਸ ਦੇ ਮੁੱਢਲੇ ਕਾਵਿ-ਸੰਗ੍ਰਹਿ ‘ਠੰਢੀਆਂ ਕਿਰਨਾਂ (1935 ਵਿੱਚ) ਅਤੇ ਅੰਮ੍ਰਿਤ ਲਹਿਰਾਂ (1936 ਵਿੱਚ ਛਪੇ ॥ ਉਸ ਦੀਆਂ ਕਵਿਤਾਵਾਂ ‘ਤੇਲ’, ‘ਧੋਤੇ ਫੁੱਲ’, ‘ਲੋਕ ਪੀੜਾਂ’, ‘ਪੱਥਰ ਗੀਟੇ, ‘ਲੰਮੀਆਂ ਵਾਟਾਂ’, ‘ਸਰਘੀ ਵੇਲਾ’, ‘ਸੁਨੇਹੜੇ’, ‘ਕਸਤੂਰੀ, ਕਾਗਜ਼ ਤੇ ਕੈਨਵਸ’ ਅਤੇ ‘ਮੈਂ’, ‘ਮਾਂ’, ‘ਤੂੰ` ਆਦਿ ਬੜੀਆਂ ਪ੍ਰਸਿੱਧ ਹਨ।
ਮਾਨ-ਸਨਮਾਨ- ਅੰਮ੍ਰਿਤਾ ਪ੍ਰੀਤਮ ਦੀ ਪ੍ਰਤਿਕਾ ਨੂੰ ਅਨੇਕਾਂ ਪੁਰਸਕਾਰ ਪ੍ਰਾਪਤ ਹੋਏ। 1958 ਈ: ਵਿੱਚ ਪੰਜਾਬ ਸਰਕਾਰ ਵਲੋਂ ਆਪ ਨੂੰ ਸਨਮਾਨਿਤ ਕੀਤਾ ਗਿਆ। 1960 ਈ: ਵਿੱਚ ਸਾਹਿਤ ਅਕਾਡਮੀ ਨੇ ਸੁਨੇਹੜੇ ਪੁਸਤਕ ਤੇ ਆਪ ਨੂੰ 5000 ਰੁਪਏ ਦਾ ਇਨਾਮ ਦਿੱਤਾ। ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅਤੇ ਸਾਹਿਤ ਸੇਵਾ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਆਪ ਨੂੰ ਆਪਣਾ ਸਭ ਤੋਂ ਉੱਚਾ ਗਿਆਨ ਪੀਠ ਪੁਰਸਕਾਰ’ ਦਿੱਤਾ। 1986 ਈ: ਵਿੱਚ ਆਪ ਨੂੰ ਰਾਜ ਸਭਾ ਦੇ ਮੈਂਬਰ ਵੀ ਬਣਾਇਆ ਗਿਆ। 2001 ਵਿੱਚ ਪੰਜਾਬੀ ਅਕਾਦਮੀ ਵੱਲੋਂ 11 ਲੱਖ ਰੁਪਏ ਦਾ ਸ਼ਤਾਬਦੀ ਪੁਰਸਕਾਰ ਅਤੇ 2002 ਵਿੱਚ ਪੰਜਾਬ ਸਰਕਾਰ ਵੱਲੋਂ 15 ਲੱਖ ਰਾਸ਼ੀ ਦਾ ਲਾਈਫ ਟਾਈਮ ਐਵਾਰਡ ਦਿੱਤਾ ਗਿਆ। 2003 ਈ: ਵਿੱਚ ਆਪ ਨੂੰ ਪੰਜਾਬੀ ਸਾਹਿਤ ਸਭਾ ਦਿੱਲੀ ਵੱਲੋਂ ਜੀਵਨ ਭਰ ਲਈ ਫੈਲੋਸ਼ਿਪ ਵੀ ਦਿੱਤੀ ਗਈ।
ਸਾਰ-ਅੰਸ਼- ਸੱਚਮੁੱਚ ਹੀ ਅੰਮ੍ਰਿਤਾ ਪ੍ਰਤੀਮ ਸ਼ੇਸ਼ਟ ਪ੍ਰਤਿਭਾ ਵਾਲੀ ਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਮਾਲਕ, ਕਵਿਤਰੀ ਤੇ ਸਾਹਿਤਕਾਰ ਹੋਈ ਹੈ। 31 ਅਕਤੂਬਰ, 2005 ਨੂੰ ਉਹ ਉਹ ਸਦਾ ਲਈ ਦੁਨੀਆਂ ਛੱਡ ਕੇ ਰੱਬ ਨੂੰ ਪਿਆਰੀ ਹੋ ਗਈ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.