ਲੋਕਾਂ ਦਾ ਸੇਵਕ ਬਣਾਂ, ਪੰਛੀਆਂ ਦਾ ਬੈਠਣਾ, ਬੱਚਿਆਂ ਦਾ ਖੇਡਣਾ, ਦੇਸ਼ ਲਈ ਕੁਰਬਾਨ ਹੋਣ ਤੋਂ ਬਾਅਦ ਬੁੱਤ ਬਣਾਂ, ਨਿੰਦਿਆਂ ਦੀ ਪ੍ਰਵਾਹ ਨਾ ਕਰਾਂ, ਨਿੰਦਿਆਂ ਤੋਂ ਸਿੱਖਿਆ ਲਵਾਂਗਾ, ਬਹਾਦਰੀ ਦੇ ਕਿੱਸੇ ਸੁਣ ਕੇ ਖੁਸ਼ੀ ਮਹਿਸੂਸ ਕਰਾਂ, ਸਾਰ ਅੰਸ਼।
ਸੜਕਾਂ ਤੇ ਬਣੇ ਹੋਏ ਬੁੱਤਾਂ ਨੂੰ ਕਈ ਵਾਰ ਅਸੀਂ ਪਛਾਣਦੇ ਨਹੀਂ ਹੁੰਦੇ। ਕਈ ਵਾਰ ਕਿਸੇ-ਕਿਸੇ ਨੂੰ ਥੋੜੀ ਜਾਣਕਾਰੀ ਹੁੰਦੀ ਹੈ ਪਰ ਕੁੱਝ ਬੁੱਤ ਅਜਿਹੇ ਹੁੰਦੇ ਹਨ ਜਿਨਾਂ ਨੂੰ ਦੇਖ ਕੇ ਸਿਰ ਝੁਕਾਉਣ ਨੂੰ ਦਿਲ ਕਰਦਾ ਹੈ। ਕਈ ਵਾਰ ਬੁੱਤਾਂ ਬਾਰੇ ਬੁਰਾ ਭਲਾ ਵੀ ਕਿਹਾ ਜਾਂਦਾ ਹੈ ਪਰ ਬੁੱਤ ਚੁੱਪ-ਚਾਪ ਖੜੇ ਹੋ ਕੇ ਸੁਣਦੇ ਹਨ। ਮੈਂ ਸੋਚਦਾ ਹਾਂ ਕਿ ਮੈਂ ਸੜਕ ਦੇ ਵਿਚਕਾਰ ਖੜਾ ਬੁੱਤ ਹੁੰਦਾ ਤੇ ਲੋਕਾਂ ਦੀਆਂ ਗੱਲਾ ਸੁਣਦਾ।
ਮੈਂ ਇਹ ਤਮੰਨਾ ਕਰਦਾ ਹਾਂ ਕਿ ਜੇ ਮੈਂ ਬੁੱਤ ਹੁੰਦਾ ਮੈਂ ਚੁੱਪ-ਚਾਪ ਲੋਕਾਂ ਦੇ ਸਾਹਮਣੇ ਖੜ੍ਹਾ ਰਹਿੰਦਾ ਤੇ ਮੈਂ ਲੋਕ ਸੇਵਾ ਨੂੰ ਆਪਣੇ ਜੀਵਨ ਦਾ ਉਦੇਸ਼ ਸਮਝਦਾ। ਮੈਂ ਇਹੋ ਜਿਹਾ ਬੁੱਤ ਨਹੀਂ ਬਣਨਾ ਚਾਹੁੰਦਾ ਕਿ ਲੋਕ ਮੇਰੀ ਜਾ ਕਰਨ ਜਾਂ ਮੇਰੇ ਪੈਰਾਂ ਤੇ ਫੁੱਲ ਭੇਂਟ ਕਰਨ। ਫੁੱਲ ਭੇਟ ਕਰਨਾ ਜਾਂ ਪਜਾ ਕਰਨਾ ਅਕਸਰ ਬਨਾਵਟੀ ਹੁੰਦਾ ਹੈ। ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੀ ਪੂਜਾ ਕਰੇ ਕਿਉਂ ਕਿ ਮੈਂ ਇੱਕ ਆਮ ਮਨੁੱਖ ਹਾਂ । ਮੈਂ ਚਾਹੁੰਦਾ ਹਾਂ ਕਿ ਜੇ ਮੈਂ ਕਦੀ ਸੇਵਾ ਕੀਤੀ ਹੈ ਤਾਂ ਉਹ ਮੇਰੀ ਉਸ ਦੇਸ਼ ਸੇਵਾ ਨੂੰ ਯਾਦ ਕਰਨ ਤਾਂ ਮੈਨੂੰ ਬੇਹੱਦ ਖੁਸ਼ੀ ਹੋਵੇਗੀ। ਮੈਂ ਚਾਹੁੰਦਾ ਹਾਂ ਕਿ ਮੇਰੇ ਮਰਨ ਮਗਰੋਂ ਮੇਰਾ ਬੁੱਤ ਬਣਾ ਕੇ ਖੜ੍ਹਾ ਕੀਤਾ ਜਾਵੇ, ਤਾਂ ਕਿ ਲੋਕ ਉੱਥੇ ਆ ਕੇ ਮੇਰੇ ਬਾਰੇ ਗੱਲਾਂ ਕਰਨ, ਜ਼ਰੂਰੀ ਨਹੀਂ ਕਿ ਮੇਰੀ ਪ੍ਰਸੰਸਾ ਕਰਨ ਸਗੋਂ ਮੇਰੀਆਂ ਬੁਰਾਈਆਂ ਨੂੰ ਵੀ ਯਾਦ ਕਰਨ ਤੇ ਉਹਨਾਂ ਦੀਆਂ ਗੱਲਾਂ ਮੈਂ ਚੁੱਪ-ਚਾਪ ਸੁਣਦਾ ਰਹਾਂ।
ਮਨੁੱਖਾਂ ਦੇ ਨਾਲ-ਨਾਲ ਮੇਰੇ ਬੁੱਤ ਉੱਤੇ ਪੰਛੀ ਵੀ ਆ ਕੇ ਬੈਠਣਗੇ। ਉਹ ਉਡਾਰੀਆਂ ਮਾਰਨ ਤੋਂ ਬਾਅਦ ਮੇਰੇ ਬੁੱਤ ਤੇ ਬੈਠ ਕੇ ਸਾਹ ਲੈਣਗੇ। ਉਹ ਕਦੀ ਮੇਰੇ ਪੈਰਾਂ ਉੱਪਰ, ਕਦੀ ਮੇਰੇ ਮੋਢਿਆਂ ਉੱਪਰ ਤੇ ਕਦੀ ਮੇਰੇ ਬਿਕ ਉੱਪਰ ਬੈਠਣਗੇ। ਉਹ ਕੋਈ ਟਿੱਪਣੀ ਨਹੀਂ ਕਰਨਗੇ, ਆਪਣੀ ਧੰਨ ਵਿੱਚ ਸਤ ਹੋ ਕੇ ਚੀਂ-ਚੀਂ ਕਰਦੇ ਰਹਿਣਗੇ। ਮੇਰੇ ਬੁੱਤ ਨੂੰ ਲੱਗੇਗਾ ਕਿ ਉਹ ਚੀਂ-ਚੀ ਕਰਕੇ ਉਸ ਰੱਬ ਦੇ ਗੁਣ ਗਾ ਰਹੇ ਹਨ ਕਿਉਂ ਕਿ ਉਹਨਾਂ ਨੂੰ ਤਾਂ ਬੁਰਾ-ਭਲਾ ਕਹਿਣਾ ਹੀ ਨਹੀਂ ਆਉਂਦਾ। ਇਹੋ ਜਿਹੇ ਕੰਮਾਂ ਵਿੱਚ ਤਾਂ ਮਨੁੱਖ ਹੀ ਆਪਣਾ ਸਮਾਂ ਬਰਬਾਦ ਕਰਦਾ ਹੈ। ਪੰਛੀ ਤਾਂ ਇੱਕ-ਇੱਕ ਪਲ ਨੂੰ ਜਿਉਂਦੇ ਹਨ। ਇਸ ਲਈ ਪੰਛੀ ਮੇਰੇ ਬੁੱਤ ਨੂੰ ਇਨਸਾਨਾਂ ਨਾਲੋਂ ਵਧੇਰੇ ਚੰਗੇ ਲੱਗਣਗੇ।
ਜੇ ਮੇਰੇ ਬੁੱਤ ਦੇ ਆਲੇ-ਦੁਆਲੇ ਬੱਚੇ ਆ ਕੇ ਖੇਡਣਗੇ ਤਾਂ ਵੀ ਮੈਨੂੰ ਬਹੁਤ ਖੁਸ਼ੀ ਹੋਵੇਗੀ ਕਿਉਂ ਕਿ ਬੱਚੇ ਤਾਂ ਰੱਬ ਦਾ ਰੂਪ ਹੁੰਦੇ ਹਨ। ਉਹ ਪੰਛੀਆਂ ਵਾਂਗ ਚਹਿਕਦੇ ਹੀ ਰਹਿੰਦੇ ਹਨ।ਉਹ ਇੱਕ ਪਲ ਲੜਨਗੇ ਤੇ ਦੂਜੇ ਹੀ ਪਲ ਫਿਰ ਮੇਰੇ ਬੁੱਤ ਦੇ ਆਲੇ-ਦੁਆਲੇ ਖੇਡਣਾ ਸ਼ੁਰੂ ਕਰ ਦੇਣਗੇ। ਬੱਚਿਆਂ ਦੇ ਮਨ ਵਿੱਚ ਕਿਸੇ ਲਈ ਕੋਈ ਵੈਰ-ਵਿਰੋਧ ਨਹੀਂ ਹੁੰਦਾ। ਉਹ ਜਦੋਂ ਖੇਡ ਖੇਡ ਕੇ ਖੁਸ਼ ਹੋਣਗੇ ਤਾਂ ਮੈਂ ਵੀ ਉਹਨਾਂ ਦੀ ਖੁਸ਼ੀ ਵਿੱਚ ਸ਼ਾਮਲ ਹੋ ਜਾਵਾਂਗਾ।ਮੇਰੀ ਇਹ ਇੱਛਾ ਹੈ ਕਿ | ਮੇਰਾ ਬੁੱਤ ਮੇਰੇ ਮਰਨ ਤੋਂ ਬਾਅਦ ਤਾਂ ਬਣੇ ਜਦੋਂ ਮੈਂ ਦੇਸ਼ ਲਈ ਸ਼ਹੀਦੀ ਪ੍ਰਾਪਤ ਕੀਤੀ ਹੋਵੇ।ਜਦੋਂ ਲੋਕ ਮੇਰਾ ਬੁੱਤ ਬਣਾ ਦੇਣਗੇ ਤਾਂ ਫਿਰ ਬੱਚੇ ਜਦੋਂ ਆਪਣੇ ਮਾਂਬਾਪ ਕੋਲੋਂ ਪੁੱਛਣਗੇ ਕਿ ਇਹ ਕੌਣ ਹੈ ?ਮਾਂ-ਬਾਪ ਉਹਨਾਂ ਨੂੰ ਦੱਸਣਗੇ ਕਿ ਇਹ ਸਾਡੇ ਦੇਸ਼ ਦਾ ਮਹਾਨ ਸ਼ਹੀਦ ਸੀ। ਉਸ ਸਮੇਂ ਮੇਰੀ ਖੁਸ਼ੀ ਦੁਗਣੀ ਚੌਗੁਣੀ ਹੋ ਜਾਵੇਗੀ ਕਿ ਮੈਂ ਦੇਸ਼ ਲਈ ਕੁਰਬਾਨ ਹੋਇਆ ਹਾਂ। ਮੈਂ ਇਹ ਨਹੀਂ ਚਾਹੁੰਦਾ ਕਿ ਸ਼ਹੀਦੀ ਤੋਂ ਬਾਅਦ ਲੋਕ ਮੇਰੇ ਅੱਗੇ ਸਿਰ ਝੁਕਾਉਣ ਜਾਂ ਫੁੱਲ ਚੜਾਉਣ। ਮੈਂ ਚਾਹੁੰਦਾ ਹਾਂ ਕਿ ਉਹ ਪ੍ਰੇਰਿਤ ਹੋਣ ਤੇ ਦੇਸ਼ ਦੇ ਸੇਵਕ ਬਣਨ ਲਈ ਅੱਗੇ ਆਉਣ।
ਨਿੰਦਿਆ ਦੀ ਪ੍ਰਵਾਹ ਨਾ ਕਰਾਂ ਜੇ ਮੈਂ ਇੱਕ ਬੁੱਤ ਹੁੰਦਾ ਤਾਂ ਮੈਂ ਇਸ ਗੱਲ ਦੀ ਕਦੀ ਪ੍ਰਵਾਹ ਨਾ ਕਰਦਾ ਕਿ ਲੋਕ ਮੇਰੀ ਨਿੰਦਾ ਕਿਉਂ ਕਰ ਰਹੇ ਹਨ। ਮੈਂ ਤਾਂ ਖੁਸ਼ੀ ਮਹਿਸੂਸ ਕਰਾਂਗਾ ਕਿ ਉਹ ਮੇਰੇ ਬਾਰੇ ਆਪਣੀ ਰਾਏ ਦੇ ਰਹੇ ਹਨ। ਕਈ ਲੋਕ ਮੈਨੂੰ ਗਾਲਾਂ ਵੀ ਕੱਢਣਗੇ। ਪਰ ਉਹਨਾਂ ਦੀਆਂ ਗਾਲਾਂ ਵੀ ਸਿਰ-ਮੱਥੇ ਕਬੂਲ ਕਰਾਂਗਾ | ਕਈ ਮੈਨੂੰ ਖੁਦਗਰਗਜ਼ ਵੀ ਕਹਿਣਗੇ, ਕਈ ਇਹ ਵੀ ਕਹਿਣਗੇ ਕਿ ਦੇਸ਼ ਲਈ ਕੁੱਝ ਕੀਤਾ ਤਾਂ ਹੈ ਨਹੀਂ ਐਵੇਂ ਹੀ ਸ਼ਹੀਦ ਬਣ ਕੇ ਖੜ੍ਹਾ ਹੈ। ਮੈਂ ਉਹਨਾਂ ਦੀ ਨਿੰਦਿਆ ਦੀ ਬਿਲਕੁਲ ਪ੍ਰਵਾਹ ਨਹੀਂ ਕਰਾਂਗਾ।
ਲੋਕਾਂ ਦੀ ਨਿੰਦਿਆ ਤੋਂ ਵੀ ਕੁੱਝ । ਸਿੱਖਣ ਦੀ ਕੋਸ਼ਸ਼ ਕਰਾਂਗਾ। ਮੈਂ ਇਸ ਗੱਲ ਦਾ ਚਾਹਵਾਨ ਹਾਂ ਕਿ ਲੋਕ ਮੇਰੀ । ਨਿੰਦਿਆ ਕਰਨ ਤੇ ਮੈਨੂੰ ਪਤਾ ਲੱਗੇ ਕਿ ਉਹ ਮੇਰੇ ਬਾਰੇ ਕੀ ਸੋਚਦੇ ਹਨ ਤੇ ਮੈਂ ਆਪਣੀ ਜਿੰਦਗੀ ਵਿੱਚ ਕੀ-ਕੀ ਗਲਤੀਆਂ ਕੀਤੀਆਂ ਹਨ। ਮੈਂ ਬੁੱਤ ਬਣ ਕੇ। ਖੜਾ ਹੁੰਦੇ ਹੋਏ ਵੀ ਰੱਬ ਨੂੰ ਬੇਨਤੀ ਕਰਾਂਗਾ ਕਿ ਜੋ ਗਲਤੀਆਂ ਮੈਂ ਬੀਤੇ ਜੀਵਨ ਵਿੱਚ ਕੀਤੀਆਂ ਹਨ, ਆਉਣ ਵਾਲੇ ਜਨਮ ਵਿੱਚ ਨਾ ਕਰਾਂ। ਇਸ ਲਈ ਮੈਂ ਉਹਨਾਂ ਦੀ ਨਿੰਦਿਆ ਦਾ ਗੁੱਸਾ ਨਹੀਂ ਕਰਾਂਗਾ ਸਗੋਂ ਕੁੱਝ ਸਿੱਖਣ ਦੀ ਕੋਸ਼ਸ਼ ਕਰਾਂਗਾ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.