ਮੇਰਾ ਪੰਜਾਬ

Originally published in pa
Reactions 0
638
Hari
Hari 14 Aug, 2019 | 1 min read


ਪੰਜਾਬ ਤਿਉਹਾਰਾਂ ਦਾ ਦੇਸ਼ ਹੈ। ਇਹਨਾਂ ਦਾ ਸਬੰਧ ਸਾਡੇ ਸੱਭਿਆਚਾਰਕ, ਇਤਿਹਾਸਿਕ ਤੇ ਧਾਰਮਿਕ ਵਿਰਸੇ ਨਾਲ ਹੈ। ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕਿਆਂ ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ। ਪੰਜਾਬ ਵਿੱਚ ਭਿੰਨ-ਭਿੰਨ ਥਾਵਾਂ ਤੇ ਸਥਾਨਕ ਮੇਲੇ ਵੀ ਲੱਗਦੇ ਹਨ। ਇਹਨਾਂ ਵਿੱਚੋਂ ਬਹੁਤ ਸਾਰੇ ਧਾਰਮਿਕ ਮੇਲੇ ਹਨ। ਇਹਨਾਂ ਮੇਲਿਆਂ ਦਾ ਪੰਜਾਬ ਵਿੱਚ ਕਾਫ਼ੀ ਮਹੱਤਵ ਹੈ।

ਪੰਜਾਬ ਦੇ ਕੌਮੀ ਮੇਲਿਆਂ ਵਿੱਚ ਹਰ ਪੰਜਾਬੀ ਵੱਧਚੜ੍ਹ ਕੇ ਹਿੱਸਾ ਲੈਂਦਾ ਹੈ। ਇਹਨਾਂ ਵਿੱਚੋਂ ਵਿਸਾਖੀ, ਬਸੰਤ, ਦੁਸਹਿਰਾ, ਜਨਮਅਸ਼ਟਮੀ ਤੇ ਰਾਮ ਨੌਮੀ ਦੇ ਮੇਲੇ ਪ੍ਰਸਿੱਧ ਹਨ। ਵਿਸਾਖੀ ਦਾ ਮੇਲਾ ਪੰਜਾਬੀਆਂ ਦਾ ਖ਼ਾਸ ਕਰ ਕੇ ਕਿਸਾਨਾਂ ਦਾ ਹਰਮਨ-ਪਿਆਰਾ ਮੇਲਾ ਹੈ। ਇਹ ਮੇਲਾ ਹਾੜੀ ਦੀ ਫ਼ਸਲ ਦੇ ਪੱਕਣ ਦੀ ਖੁਸ਼ੀ ਵਿੱਚ ਥਾਂ-ਥਾਂ ਤੇ ਲੱਗਦਾ ਹੈ। ਪੰਜਾਬੀ ਜੱਟ ਢੋਲ ਵਜਾ ਕੇ ਤੇ ਭੰਗੜੇ ਪਾਉਂਦੇ ਹੋਏ ਇਸ ਮੇਲੇ ਵਿੱਚ ਪੁੱਜਦੇ ਹਨ। ਦਮਦਮਾ ਸਾਹਿਬ ਤੇ ਕਰਤਾਰਪੁਰ ਦੇ ਵਿਸਾਖੀ ਦੇ ਮੇਲੇ ਪੰਜਾਬ ਵਿੱਚ ਬਹੁਤ ਪ੍ਰਸਿੱਧ ਹਨ। ਬਸੰਤ ਦੇ ਮੇਲੇ ਦਾ ਸਬੰਧ ਰੁੱਤ ਦੇ ਬਦਲਣ ਨਾਲ ਹੈ। ਇਸ ਦਿਨ ਹਕੀਕਤ ਰਾਏ ਨੂੰ ਆਪਣੇ ਧਰਮ ਵਿੱਚ ਦ੍ਰਿੜ੍ਹ ਰਹਿਣ ਬਦਲੇ ਸ਼ਹੀਦ ਕੀਤਾ ਗਿਆ ਸੀ।

ਮਾਲਵੇ ਦਾ ਜਰਗ ਮੇਲਾ ਬਹੁਤ ਪ੍ਰਸਿੱਧ ਹੈ। ਇਹ ਮੇਲਾ ਜਰਗ ਡ ਵਿੱਚ ਮਾਤਾ ਰਾਣੀ ਦੇ ਮੰਦਰ ਤੇ ਲੱਗਦਾ ਹੈ। ਚੇਤ ਦੇ ਨਰਾਤਿਆਂ ਵਿੱਚ ਮੰਗਲਵਾਰ ਦੀ ਸਵੇਰ ਨੂੰ ਗੁਲਗੁਲੇ ਪਕਾ ਕੇ ਇੱਕ ਰਾਤ ਰੱਖੇ ਜਾਂਦੇ ਹਨ। ਦੂਜੇ ਦਿਨ ਸਵੇਰੇ ਮਾਤਾ ਰਾਣੀ ਦੀ ਪੂਜਾ ਕਰਨ ਪਿੱਛੋਂ ਇਹ ਪ੍ਰਸ਼ਾਦ ਪਹਿਲਾਂ ਖੋਤੇ ਨੂੰ ਖੁਆਇਆ ਜਾਂਦਾ ਹੈ ਤੇ ਫਿਰ ਬਾਕੀ ਸਭ ਵਿੱਚ ਵੰਡਿਆ ਜਾਂਦਾ ਹੈ। ਮਾਤਾ ਰਾਣੀ ਦੀਆਂ ਭੇਟਾ ਗਾ ਕੇ ਲੋਕ ਆਨੰਦ ਮਾਣਦੇ ਹਨ ਤੇ ਝੀਊਰਾਂ ਨੂੰ ਮਾਤਾ ਰਾਣੀ ਦੇ ਪ੍ਰਸ਼ਾਦ ਦਾ ਹੱਕਦਾਰ ਸਮਝਿਆ ਜਾਂਦਾ ਹੈ।

ਮਾਲਵੇ ਦੇ ਸਾਰੇ ਮੇਲਿਆਂ ਵਿੱਚੋਂ ਛਪਾਰ ਦਾ ਮੇਲਾ ਬਹੁਤ ਪ੍ਰਸਿੱਧ ਹੈ। ਇਹ ਮੇਲਾ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਛਪਾਰ ਦੀ ਦੱਖਣੀ ਗੁੱਠ ਵਿੱਚ ਗੁੱਗੇ ਦੀ ਮਾੜੀ ਵਿਖੇ ਭਾਰਤ ਦੀ ਚਾਨਣੀ ਚੌਦੇ ਨੂੰ ਲੱਗਦਾ ਹੈ। ਇਸ ਮੇਲੇ ਨੂੰ ਦੇਖਣ ਲੋਕ ਦੂਰੋ-ਦੂਰੋ ਆਉਂਦੇ ਹਨ। ਕਈ ਸ਼ਰਧਾਲੂ ਉਸ ਸਮੇਂ ਤੱਕ ਕੁਝ ਨਹੀਂ ਖਾਂਦੇ, ਜਿੰਨੀ ਦੇਰ ਉਹ ਗੁੱਗੇ ਦੀ ਮੜੀ ਤੇ ਜਾ ਕੇ ਉੱਥੋਂ ਦੀ ਮਿੱਟੀ ਨਾ ਕੱਢ ਲੈਣ। ਗੱਭਰੂ ਇਸ ਮੇਲੇ ਤੇ ਮਸਤੀ ਵਿੱਚ ਬੋਲੀਆਂ ਪਾ ਕੇ ਆਨੰਦ ਲੈਂਦੇ ਹਨ। ਲੋਕ ਮੇਲੇ ਵਿੱਚ ਭਾਂਤ-ਭਾਤ ਦੀਆਂ ਚੀਜ਼ਾਂ ਖਾਂਦੇ ਹਨ, ਪੰਘੂੜੇ ਝੂਟਦੇ ਹਨ ਤੇ ਖੇਡ ਤਮਾਸ਼ੇ ਦੇਖਦੇ ਹਨ।

ਇਹ ਮੇਲਾ ਬਟਾਲੇ ਨੇੜੇ ਅਚਲ ਵਿਖੇ ਲੱਗਦਾ ਹੈ। ਇਹ ਬਹੁਤ ਪ੍ਰਸਿੱਧ ਮੇਲਾ ਹੈ। ਇਹ ਮੇਲਾ ਰਾਮ ਨੌਮੀ ਦੇ ਮੌਕੇ ਤੇ ਲੱਗਦਾ ਹੈ। ਪੁਰਾਣੇ ਸਮੇਂ ਵਿੱਚ ਅਚਲ ਵਿਖੇ ਜੋਗੀਆਂ ਦਾ ਭਾਰੀ ਕੇਂਦਰ ਸੀ। ਮੇਲੇ ਤੋਂ ਕੁੱਝ ਦਿਨ ਪਹਿਲਾਂ ਇੱਥੇ ਦੇ ਸਰੋਵਰ ਦੇ ਚਾਰੇ ਪਾਸੇ ਅਨੇਕਾਂ ਜੋਗੀ ਤੇ ਸੰਨਿਆਸੀ ਆ ਕੇ ਆਪਣੀਆਂ ਧੂਣੀਆਂ ਤਪਾ ਲੈਂਦੇ ਹਨ। ਉਹਨਾਂ ਦੇ ਕੋਲ ਹੀ ਫੁੱਲਾਂ ਦੇ ਹਾਰ ਪਾਏ ਤ੍ਰਿਸ਼ੂਲ ਕੱਢ ਲੈਂਦੇ ਹਨ। ਇਸ ਮੇਲੇ ਨੂੰ ਦੇਖਣ ਲਈ ਵੀ ਲੋਕ ਹੁੰਮ-ਹੁੰਮਾ ਕੇ ਪੁੱਜਦੇ ਹਨ।

ਇਹ ਮੇਲਾ 20 ਹਾੜ ਨੂੰ ਇਲਾਹੀ ਸ਼ਾਹ ਦੀ ਦਰਗਾਹ ਉੱਪਰ ਲੱਗਦਾ ਹੈ। ਇਹ ਮਾਝੇ ਦਾ ਪ੍ਰਸਿੱਧ ਮੇਲਾ ਹੈ। ਇਸ ਮੇਲੇ ਵਿੱਚ ਬਹੁਤ ਰੌਣਕਾਂ ਹੁੰਦੀਆਂ ਹਨ। ਕੁੱਕੜਾਂ ਤੇ ਬਟੇਰਿਆਂ ਦੀ ਲੜਾਈ ਖ਼ਾਸ ਤੌਰ ਤੇ ਦੇਖਣ ਯੋਗ ਹੁੰਦੀ ਹੈ।

ਇਹ ਸਿੱਧ ਮੇਲਾ ਅੱਜ ਦੇ ਮਹੀਨੇ ਲੱਗਦਾ ਹੈ। ਇਹ ਜਲੰਧਰ ਵਿਖੇ ਲੱਗਦਾ ਹੈ। ਬਾਬਾ ਸੋਢਲ ਇੱਕ ਵਿਸ਼ੇਸ਼ ਬਰਾਦਰੀ ਦੇ ਵੱਡੇ-ਵਡੇਰੇ ਸਨ। ਉਹ ਬਚਪਨ ਤੋਂ ਹੀ ਬਹੁਤਚ ਕਰਾਮਾਤੀ ਸਨ। ਇਹਨਾਂ ਨੂੰ ਸ਼ੇਸ਼ਨਾਗ ਦਾ ਅਵਤਾਰ ਮੰਨਿਆ ਜਾਂਦਾ ਸੀ। ਇਹ ਤੜਕੇ ਸ਼ਰ ਹੋ ਕੇ ਦਿਨ ਭਰ ਚਲਦਾ ਰਹਿੰਦਾ ਹੈ। ਲੋਕ ਬਾਬੇ ਸੋਢਲ ਦੇ ਮੰਦਰ ਵਿੱਚ ਜਾ ਕੇ ਪ੍ਰਸ਼ਾਦ ਚੜਾਉਂਦ। ਹਨ ਤੇ ਮੰਨਤਾ ਮੰਨਦੇ ਹਨ। ਅਨੇਕਾਂ ਲੋਕ ਬਾਬੇ ਸੋਢਲ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਦਾਨ-ਪੁੰਨ ਕਰਦੇ ਹਨ।

ਇਹ ਦੁਆਬੇ ਦਾ ਪ੍ਰਸਿੱਧ ਮੇਲਾ ਹੈ ਇਹ ਸਾਉਣ ਦੇ ਮਹੀਨੇ ਕਪੂਰਥਲਾ ਜਲੰਧਰ ਮਾਰਗ ਤੇ ਸਾਇੰਸ ਸਿੱਟੀ ਦੇ ਕੋਲ, ਵਡਾਲੇ ਪਿੰਡ ਵਿੱਚ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਜਿਨ੍ਹਾਂ ਲੋਕਾਂ ਦੇ ਘਰ ਮੁੰਡੇ ਜੰਮਦੇ ਹਨ ਉਹ ਇੱਥੇ ਸੁਖਣਾ ਲਾਹੁਣ ਤੇ ਬੱਚੇ ਨੂੰ ਤੜਾਗੀ ਪਾਉਣ ਲਈ ਲੈ ਕੇ ਆਉਂਦੇ ਹਨ।

ਇਹਨਾਂ ਮੇਲਿਆਂ ਤੋਂ ਇਲਾਵਾ ਹੋਰ ਵੀ ਬਹੁਤ ਛੋਟੇ-ਛੋਟੇ ਮੇਲੇ ਪੰਜਾਬ ਵਿੱਚ ਲੱਗਦੇ ਹਨ, ਜਿਵੇਂ ਜਲੰਧਰ ਵਿੱਚ ਬਾਬੇ ਝੰਡੀਆਂ ਵਾਲੇ ਦਾ ਮੇਲਾ, ਤਰਨਤਾਰਨ ਵਿਖੇ ਮੱਸਿਆਂ ਦਾ ਮੇਲਾ, ਸਾਉਣ ਦੇ ਮਹੀਨੇ ਵਿੱਚ ਤੀਆਂ ਦਾ ਮੇਲਾ, ਮਾਝੇ ਵਿੱਚ ਲੱਗਣ ਵਾਲਾ ਰਾਮਤੀਰਥ ਦਾ ਮੇਲਾ। ਰਾਮਤੀਰਥ ਦਾ ਮੇਲਾ ਕੱਤਕ ਦੀ ਪੂਰਨਮਾਸ਼ੀ ਨੂੰ ਲੱਗਦਾ ਹੈ। ਇਹਨਾਂ ਮੇਲਿਆਂ ਵਿੱਚ ਪੰਜਾਬੀ ਜੀਵਨ ਤੇ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ।ਇਹਨਾਂ ਮੇਲਿਆਂ ਵਿੱਚ ਸਮਾਜ ਦਾ ਜੀਵਨ ਧੜਕਦਾ ਹੈ। ਲੋਕ ਇੱਥੇ ਆ ਕੇ ਮੰਨ-ਭਾਉਂਦੀਆਂ ਚੀਜ਼ਾਂ ਖਾ ਕੇ, ਭੰਗੜੇ ਪਾ ਕੇ, ਖੇਡ ਤਮਾਸ਼ੇ ਦੇਖ ਕੇ, ਮੰਨਤਾਂ ਪੂਰੀਆਂ ਹੋਣ ਕਰ ਕੇ ਖੁਸ਼ੀਆਂ ਪ੍ਰਾਪਤ ਕਰਦੇ ਹਨ। ਇੱਥੇ ਕਈਵਾਰੀ ਲੋਕ ਆਪਣੇ ਦੂਰ-ਦੂਰ ਦੇ ਸਬੰਧੀਆਂ ਨੂੰ ਮਿਲਣ ਦਾ ਮੌਕਾ ਪ੍ਰਾਪਤ ਕਰਦੇ ਹਨ। ਅੱਜ ਦੇ ਯੁੱਗ ਵਿੱਚ ਵੀ ਇਹਨਾਂ ਦੀ ਲੋਕ ਪ੍ਰਿਅਤਾ ਤੋਂ ਪਤਾ ਲੱਗਦਾ ਹੈ ਕਿ ਅੱਜ ਵੀ ਪੰਜਾਬੀ ਸੱਭਿਆਚਾਰ ਸਾਂਭਿਆ ਹੋਇਆ ਹੈ। ਇਹਨਾਂ ਦੀ ਪੰਜਾਬੀ ਜੀਵਨ ਵਿੱਚ ਕਾਫੀ ਮਹਾਨਤਾ ਹੈ।


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.