ਸਵੈ-ਅਧਿਐਨ ਦਾ ਅਰਥ ਹੈ ਆਪਣੇ-ਆਪ ਪੜਾਈ ਕਰਨਾ। ਜਿਸ ਨੂੰ ਅੰਗਰੇਜ਼ੀ ਵਿੱਚ Self Study ਵੀ ਕਿਹਾ ਜਾਂਦਾ ਹੈ। ਪੜ੍ਹਾਈ ਲਈ ਸਾਨੂੰ ਸਕੂਲਾਂ, ਕਾਲਜਾਂ ਦਾ ਸਹਾਰਾ ਲੈਣਾ ਪੈਂਦਾ ਹੈ ਕਿਉਂਕਿ ਇਹ ਜ਼ਰੂਰੀ ਹੁੰਦਾ ਹੈ। ਸਕੂਲਾਂਕਾਲਜਾਂ ਦੀ ਪੜ੍ਹਾਈ ਤੋਂ ਬਿਨਾਂ ਸਾਨੂੰ ਕਿਸੇ ਡਿਗਰੀ ਦੀ ਪ੍ਰਾਪਤੀ ਨਹੀਂ ਹੋ ਸਕਦੀ। ਜੇ ਹੱਥ ਵਿੱਚ ਡਿਗਰੀ ਨਹੀਂ ਤਾਂ ਸਾਨੂੰ ਰੁਜ਼ਗਾਰ ਪ੍ਰਾਪਤੀ ਨਹੀਂ ਹੋ ਸਕਦੀ। ਸਕੂਲਾਂ ਕਾਲਜਾਂ ਵਿੱਚ ਪੜਾਇਆ ਵੀ ਤਾਂ ਹੀ ਚੰਗੀ ਤਰ੍ਹਾਂ ਸਮਝ ਆ ਸਕਦਾ ਹੈ ਜੇ ਅਸੀਂ ਆਪ ਨਾਲ-ਨਾਲ ਸਵੈ-ਅਧਿਐਨ ਕਰੀਏ।
ਸਵੈ-ਅਧਿਐਨ ਇੱਕ ਸ਼ੌਕ ਵੀ ਹੈ। ਜੋ ਵਿਅਕਤੀ ਥੋੜ੍ਹਾ ਪੜਿਆ ਹੋਵੇ ਤਾਂ ਉਹ ਪੁਸਤਕਾਂ, ਰਸਾਲੇ, ਅਖ਼ਬਾਰਾਂ ਪੜ੍ਹ ਕੇ ਆਪਣਾ ਗਿਆਨ ਵਧਾ ਸਕਦਾ ਹੈ। ਉਹ ਆਪਣੀ ਭਾਸ਼ਾ ਤੋਂ ਬਿਨਾਂ ਹੋਰ ਭਾਸ਼ਾਵਾਂ ਦਾ ਵੀ ਅਧਿਐਨ ਕਰ ਸਕਦਾ ਹੈ। ਉਹ ਆਪਣੇ ਗਿਆਨ ਨੂੰ ਜਿੰਨਾ ਚਾਹੇ ਵਧਾ ਸਕਦਾ ਹੈ। ਜਿਹੜਾ ਵਿਅਕਤੀ ਬਹੁਤ ਪੜ੍ਹਿਆ ਹੋਵੇ ਉਹ ਸਵੈ-ਅਧਿਐਨ ਨਾਲ ਆਪਣੇ ਗਿਆਨ ਦਾ ਘੇਰਾ ਹੋਰ ਵਿਸ਼ਾਲ ਕਰ ਸਕਦਾ ਹੈ। ਉਹ ਭਿੰਨ-ਭਿੰਨ ਪੁਸਤਕਾਂ ਪੜ੍ਹ ਕੇ ਲੇਖਕ, ਕਲਾਕਾਰ, ਵਿਗਿਆਨੀ, ਅਰਥ ਵਿਗਿਆਨੀ ਜਾਂ ਨੇਤਾ ਵੀ ਬਣ ਸਕਦਾ ਹੈ।
ਅਸੀਂ ਪੁਸਤਕਾਂ ਪੜ੍ਹੀਏ ਤਾਂ ਸਾਨੂੰ ਜਾਣਕਾਰੀ ਮਿਲੇਗੀ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਮਹਾਨ ਵਿਅਕਤੀ ਹੋਏ ਹਨ | ਜਿਨ੍ਹਾਂ ਨੇ ਸਵੈ-ਅਧਿਐਨ ਨਾਲ ਸਿੱਧੀ ਹਾਸਲ ਕੀਤੀ। ਅਸੀਂ ਜਿਵੇਂ-ਜਿਵੇਂ ਸਵੈ-ਅਧਿਐਨ ਵੱਲ ਵੱਧਦੇ ਹਾਂ ਜਿਆਦਾ ਅਨੁਭਵੀ ਹੋ ਜਾਂਦੇ ਹਾਂ। ਸਵੈ| ਅਧਿਐਨ ਨਾਲ ਸਾਨੂੰ ਹੋਰ ਜਾਨਣ ਦੀ ਉਤਸੁਕਤਾ ਹੁੰਦੀ ਹੈ। ਜਿਸ ਵਿਅਕਤੀ ਨੂੰ ਸਵੈ-ਅਧਿਐਨ ਦੀ ਆਦਤ ਬਣ ਜਾਂਦੀ ਹੈ ਉਹ ਨਿੱਤ ਨਵੀਆਂ ਪੁਸਤਕਾਂ ਦੀ ਭਾਲ ਵਿੱਚ ਰਹਿੰਦਾ ਹੈ ਕਿ ਉਹ ਆਪਣਾ ਗਿਆਨ ਹੋਰ ਵਧਾ ਸਕੇ। ਸਾਡੇ ਭਾਰਤ ਦੇਸ਼ ਵਿੱਚ ਤਾਂ ਸਵੈ-ਅਧਿਐਨ ਹਰ ਇੱਕ ਲਈ ਜ਼ਰੂਰੀ ਹੈ।
ਸਕੂਲ, ਕਾਲਜ ਦੀਆਂ ਪੁਸਤਕਾਂ ਤੋਂ ਇਲਾਵਾ ਸਵੈ-ਅਧਿਐਨ ਦਾ ਆਪਣਾ ਹੀ ਮਹੱਤਵ ਹੈ। ਸੱਚੀ ਗੱਲ ਤਾਂ ਇਹ ਹੈ ਕਿ ਮਨੁੱਖ ਸਾਰੀ ਉਮਰ ਵਿਦਿਆਰਥੀ ਹੀ ਰਹਿੰਦਾ ਹੈ ਤੇ ਸਵੈਅਧਿਐਨ ਹਮੇਸ਼ਾ ਉਸ ਦੀ ਜਾਣਨ ਦੀ ਇੱਛਾ ਨੂੰ ਤ੍ਰਿਪਤ ਕਰਦਾ ਰਹਿੰਦਾ ਹੈ।
Comments
Appreciate the author by telling what you feel about the post 💓
No comments yet.
Be the first to express what you feel 🥰.
Please Login or Create a free account to comment.