ਸਮੇਂ ਦੀ ਕਦਰ

Originally published in pa
Reactions 0
4061
Hari
Hari 16 Aug, 2019 | 1 min read

ਸਮਾਂ ਬਹੁਤ ਹੀ ਕੀਮਤੀ ਹੈ । ਕੋਈ ਗਵਾਚੀ ਚੀਜ਼ ਤਾਂ ਹੱਥ ਆ ਸਕਦੀ ਹੈ, ਪਰ ਬੀਤਿਆਂ ਸਮਾਂ ਕਿਸੇ ਧਨ ਜਾਂ ਕੀਮਤ ਨਾਲ ਵੀ ਵਾਪਸ ਨਹੀਂ ਆਉਂਦਾ । ਇਸ ਕਰਕੇ ਸਾਨੂੰ ਸਮੇਂ ਦੇ ਨਿੱਕੇ ਤੋਂ ਨਿੱਕੇ ਅੰਸ਼ ਦਾ ਵੀ ਲਾਭ ਉਠਾਉਣਾ ਚਾਹੀਦਾ ਹੈ । ਪਰ ਭਾਰਤੀ ਲੋਕਾਂ ਵਿਚ ਇਹ ਨਕਸ ਆਮ ਹੈ ਕਿ ਉਹ ਸਮੇਂ ਦੀ ਕਦਰ ਕਰਨੀ ਨਹੀਂ ਜਾਣਦੇ | ਅਸੀਂ ਕਿਸੇ ਕੰਮ ਵਿਚ ਥੋੜ੍ਹਾ-ਬਹੁਤ ਵਧੇਰੇ ਸਮਾਂ ਲੱਗ ਜਾਣ ਨੂੰ ਇਕ ਮਾਮੂਲੀ ਗੱਲ ਸਮਝਦੇ ਹਾਂ । ਫਿਰ ਸਾਡੀਆਂ ਆਦਤਾਂ ਅਜਿਹੀਆਂ ਹਨ ਕਿ ਜੇਕਰ ਅਸੀਂ ਸੁੱਤੇ ਰਹਾਂਗੇ, ਤਾਂ ਸੱਤੇ ਹੀ ਰਹਾਂਗੇ, ਜੇਕਰ ਕਿਸੇ ਮਿੱਤਰ ਜਾਂ ਰਿਸ਼ਤੇਦਾਰ ਕੋਲ ਜਾਵਾਂਗੇ, ਤਾਂ ਉਸ ਦੇ ਕੋਲ ਬਹਿ ਕੇ ਬਹੁਤਾ ਸਮਾਂ ਨਸ਼ਟ ਕਰਨ ਨੂੰ ਅਸੀਂ ਚੰਗੀ ਗੱਲ ਸਮਝਦੇ ਹਾਂ । ਸਾਡੇ ਖਾਣ, ਪੀਣ, ਸੌਣ, ਜਾਗਣ, ਦਫ਼ਤਰ ਜਾਣ, ਖੇਡਣ ਤੇ ਪੜ੍ਹਨ ਦਾ ਕੋਈ ਸਮਾਂ ਨਹੀਂ । ਜਦੋਂ ਸਾਡਾ ਜੀ ਕਰਦਾ ਹੈ, ਅਸੀਂ ਖਾਣ ਬਹਿ ਜਾਂਦੇ ਹਾਂ, ਜਦੋਂ ਜੀ ਕਰਦਾ ਹੈ, ਸੌਂ ਜਾਂਦੇ ਹਾਂ ਤੇ ਜਦੋਂ ਜੀ ਕਰਦਾ ਹੈ, ਨੀਂਦਰ ਤੋਂ ਜਾਗਦੇ ਹਾਂ । ਕਈ ਵਾਰ ਨਾ ਅਸੀਂ ਸੁੱਤੇ ਹੁੰਦੇ ਹਾਂ ਤੇ ਨਾ ਹੀ ਜਾਗਦੇ, ਸਗੋਂ ਮੰਜੇ ‘ਤੇ ਪਏ ਇਧਰ-ਉਧਰ ਪਾਸੇ ਮਾਰਦੇ ਰਹਿੰਦੇ ਹਾਂ ਤੇ ਕਿਸੇ ਦੇ ਕਹਿਣ ‘ਤੇ ਵੀ ਨਹੀਂ ਉੱਠਦੇ ।ਇਸੇ ਪ੍ਰਕਾਰ ਹੀ ਜਾਂ ਅਸੀਂ ਖੇਡਣ ਵਿਚ ਰੁੱਝੇ ਰਹਾਂਗੇ ਜਾਂ ਰੇਡੀਓ ਸੁਣਨ, ਅਖ਼ਬਾਰਾਂ ਪੜਨ ਜਾਂ ਟੈਲੀਵਿਯਨ ਦੇਖਣ ਵਿਚ ਹੀ ਮਸਤ ਰਹਾਂਗੇ । ਜੇਕਰ ਆਪਣੇ ਘਰ ਵਿਚ ਟੈਲੀਵਿਯਨ ਨਾ ਹੋਵੇ, ਤਾਂ ਅਸੀਂ ਕੰਧ ਟੱਪ ਕੇ ਦੂਸਰੇ ਦੇ ਘਰ ਜਾ ਵੜਾਂਗੇ ।ਜੇਕਰ ਸੜਕਾਂ ਤੇ ਜਾਂਦਿਆਂ ਕੋਈ ਮਜ਼ਮਾ ਲੱਗਾ ਹੋਵੇ, ਤਾਂ ਅਸੀਂ ਉਸ ਦੁਆਲੇ ਜਮਾਂ ਹੋਏ ਝੁਰਮੁਟ ਵਿਚ ਜਾ ਵੜਾਂਗੇ ਤੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਭੁੱਲ ਕੇ ਸਮਾਂ ਨਸ਼ਟ ਕਰਾਂਗੇ ।

ਇਸੇ ਪ੍ਰਕਾਰ ਹੀ ਅਸੀਂ ਪ੍ਰਾਹੁਣਚਾਰੀ ਕਰਨ ਵਿਚ, ਵਿਆਹਾਂ-ਸ਼ਾਦੀਆਂ ਵਿਚ, ਜਲੂਸਾਂ ਵਿਚ, ਖੇਡਾਂ ‘ਤੇ ਗੱਪਾਂ ਵਿਚ ਅਤੇ ਸ਼ਰਾਰਤਾਂ ਕਰਨ ਵਿਚ ਆਪਣਾ ਬਹੁਮੁੱਲਾ ਸਮਾਂ ਨਸ਼ਟ ਕਰਦੇ ਹਾਂ ਤੇ ਕਈ ਵਾਰ ਆਪਣਾ ਸਮਾਂ ਤਾਂ ਅਸੀਂ ਗੁਆਉਣਾ ਹੀ ਹੁੰਦਾ ਹੈ, ਨਾਲ ਹੀ ਦੂਜਿਆਂ ਲਈ ਵੀ ਮੁਸੀਬਤ ਖੜੀ ਕਰ ਦਿੰਦੇ ਹਾਂ, ਜਿਵੇਂ ਵਿਆਹ-ਸ਼ਾਦੀ ਸਮੇਂ ਜਾਂ ਕਿਸੇ ਧਾਰਮਿਕ ਉਤਸਵ ਸਮੇਂ ਅਸੀਂ ਢੋਲਕੀਆਂ ਛੈਣੇ ਖੜਕਾਉਂਦੇ ਦੁਪਹਿਰ ਚੜ੍ਹਾ ਦਿੰਦੇ ਹਾਂ ਤੇ ਲਾਊਡ ਸਪੀਕਰ ਲਾ ਕੇ ਆਂਢੀਆਂ-ਗੁਆਂਢੀਆਂ ਦੇ ਕੰਨ ਖਾਂਦੇ ਹਾਂ । ਅਜਿਹੇ ਪ੍ਰੋਗਰਾਮ ਸਮੇਂ ਅਸੀਂ ਆਏ ਪ੍ਰਾਹੁਣਿਆਂ ਦੇ ਸਮੇਂ ਦੀ ਉੱਕੀ ਪ੍ਰਵਾਹ ਨਹੀਂ ਕਰਦੇ । ਸਿਸ਼ਟਾਚਾਰ ਦੇ ਮਾਰੇ ਉਹ ਨਾ ਉੱਠਣ ਜੋਗੇ ਹੁੰਦੇ ਹਨ ਤੇ ਨਾ ਧਿਆਨ ਨਾਲ ਕੁੱਝ ਸੁਣਨ ਜੋਗੇ । ਬੈਠੇ ਆਪਣੇ ਆਪ ਨੂੰ ਵੀ ਕੋਸਦੇ ਹਨ ਤੇ ਸਾਡੇ ਵਰਗੇ ਪ੍ਰਬੰਧਕਾਂ ਜੋ ਤੇ ਘਰ ਵਾਲਿਆਂ ਨੂੰ ਵੀ |

ਇਨ੍ਹਾਂ ਸਾਰੀਆਂ ਗੱਲਾਂ ਦਾ ਕਾਰਨ ਇਹ ਹੈ ਕਿ ਅਸੀਂ ਵਕਤ ਦਾ ਨਹੀਂ ਸਿੱਖੋ | ਅਸੀਂ ਵਕਤ ਦੀ ਯੋਗ ਵੰਡ ਕਰਨੀ ਨਹੀਂ ਸਿੱਖੇ | ਅਸੀ ਵਕਤੋਂ ਖੁੰਝਣ ਨੂੰ ਰੁਝੇਵੇਂ ਦੀ ਨਿਸ਼ਾਨੀ ਇਹ ਅਣਗਹਿਲੀ ਦੀ ਨਿਸ਼ਾਨੀ ਹੈ । ਬੇਤਰਤੀਬੀ ਦੀ ਨਿਸ਼ਾਨੀ ਹੈ | ਪੰਜਾਬੀ ਅਖਾਣ ਹੈ-ਵੇਲੇ ਦੀ ਨਮਾਜ ਟੋਕਰਾਂ । ਸੋ ਅਸੀਂ ਵੇਲੇ ਤੋਂ ਖੁੰਝ ਕੇ ਹਰ ਕੰਮ ਨੂੰ ਟੱਕਰਾਂ ਜੋਗਾ ਬਣਾ ਲੈਂਦੇ ਹਾਂ । ਇਸ ਤਰ੍ਹਾਂ ਸਾਡੀ ਬਹੁਤ ਸਾਰੀ ਦੇ ਲੇਖੇ ਲੱਗ ਜਾਂਦੀ ਹੈ ਤੇ ਅਸੀਂ ਹਮੇਸ਼ਾ ਉਡੀਕ ਕਰਦੇ-ਕਰਦੇ ਸਮਾਂ ਗੁਆਈ ਜਾਂਦੇ ਹਾਂ ।

ਸਮਾਂ ਨਸ਼ਟ ਕਰਨ ਦੇ ਨੁਕਸਾਨ ਤਾਂ ਸਪੱਸ਼ਟ ਹੀ ਹਨ । ਜ਼ਰਾ ਸੋਚੋ, ਜੇਕਰ ਅਧਿਆ ਵਿਦਿਆਰਥੀ ਸਕੂਲ ਜਾਂ ਕਾਲਜ ਵਿਚ ਸਮੇਂ ਸਿਰ ਨਾ ਪਹੁੰਚਣ ਤਾਂ ਕੀ ਹੋਵੇ ? ਜ਼ਰਾ ਸੋਚੋ, ਜੇਕਰ ਰੇਲਾਂ ਸਮੇਂ ਸਿਰ ਨਾ ਤਾ ਕੀ ਹੋਵੇ ? ਜ਼ਰਾ ਸੋਚੋ ਸਰਕਾਰੀ ਦਫ਼ਤਰਾਂ ਬੈਂਕਾਂ, ਡਾਕਖਾਨਿਆਂ, ਟੈਲੀਫ਼ੋਨਾਂ ਤੇ ਰੇਡੀਓ ਸਟੇਸ਼ਨਾਂ ਦੇ ਕਰਮਚਾਰੀ ਡਿਊਟੀ ਦੇਣ ਲਈ ਸਮੇਂ ਸਿਰ ਨਾ ਪੁੱਜਣ ਤਾਂ ਕੀ ਹੋਵੇ ? ਜੇਕਰ ਅਜਿਹਾ ਹੋਵੇ, ਤਾਂ ਸੱਚਮੁੱਚ ਹੀ ਬੜੀ ਗੜਬੜ ਮਚ ਚਾਰੇ ਪਾਸੇ ਦੁੱਖ ਤਕਲੀਫ਼ਾਂ ਫੈਲ ਜਾਣ ।

ਸੋ ਸਮਾਂ ਨਸ਼ਟ ਕਰ ਕੇ ਅਸੀਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਤੇ ਭਾਰੀ ਨੁਕਸਾਨ ਦੇ ਭਾਗੀ ਬਣਦੇ ਹਾਂ । ਸਾਡਾ ਕੋਈ ਵੀ ਕੰਮ ਠੀਕ ਸਮੇਂ ਸਿਰੇ ਨਹੀਂ ਚੜ੍ਹਦਾ ਤੇ ਕਈ ਜ਼ਰੂਰੀ ਕੰਮ ਖ਼ਰਾਬ ਹੋ ਜਾਂਦੇ ਹਨ । ਇਸ ਪ੍ਰਕਾਰ ਸਾਨੂੰ ਬੀਤੇ ਸਮੇਂ ਦੇ ਹੱਥੋਂ ਖੁੱਸਣ ਉੱਤੇ ਪਛਤਾਉਣਾ ਪੈਂਦਾ ਹੈ । ਸਮੇਂ ਦੀ ਕਦਰ ਨਾ ਕਰਨ ਵਾਲਾ ਮਨੁੱਖ ਆਪਣੇ ਲਈ ਵੀ ਤੇ ਦੂਜਿਆਂ ਲਈ ਵੀ ਇਕ ਮੁਸੀਬਤ ਬਣ ਜਾਂਦਾ ਹੈ । ਉਹ ਹਮੇਸ਼ਾ ਕਾਹਲੀ ਵਿਚ ਰਹਿੰਦਾ ਹੈ, ਪਰ ਉਹ ਨਾ ਕੋਈ ਕੰਮ ਸਿਰੇ ਚਾੜ੍ਹ ਸਕਦਾ ਹੈ ਨਾ ਹੀ ਸਮੇਂ ਦੀ ਸੰਭਾਲ ਕਰ ਸਕਦਾ ਹੈ । ਇਸ ਪ੍ਰਕਾਰ ਉਸ ਦੇ ਵਕਾਰ ਨੂੰ ਸੱਟ ਵਜਦੀ ਹੈ । ਅਜਿਹਾ ਆਦਮੀ ਹਮੇਸ਼ਾ ਇਹ ਸ਼ਿਕਾਇਤ ਕਰਦਾ ਹੈ ਕਿ ਉਸ ਕੋਲ ਨਾ ਚਿੱਠੀਆਂ ਲਿਖਣ ਲਈ ਸਮਾਂ ਹੈ, ਨਾ ਟੈਲੀਫ਼ੋਨ ਸੁਣਨ ਲਈ ਤੇ ਨਾ ਹੀ ਕੀਤੇ ਇਕਰਾਰ ਪੂਰੇ ਕਰਨ ਲਈ । ਅਜਿਹਾ ਆਦਮੀ ਸਮੇਂ ਦੀ ਚੰਗੀ ਤਰ੍ਹਾਂ ਨਾਲ ਸੰਭਾਲ ਕਰਨ ਵਾਲਾ ਨਹੀਂ ਹੁੰਦਾ, ਪਰੰਤੂ ਜਿਹੜਾ ਸਮੇਂ ਦੀ ਸੰਭਾਲ ਕਰਨੀ ਜਾਣਦਾ ਹੈ, ਉਸ ਦੇ ਸਾਰੇ ਕੰਮ ਆਪਣੇ ਆਪ ਸਿਰੇ ਚੜ੍ਹਦੇ ਹਨ ਤੇ ਉਹ ਥੋੜ੍ਹੇ ਸਮੇਂ ਵਿਚ ਬਹੁਤੇ ਕੰਮ ਕਰ ਲੈਂਦਾ ਹੈ । ਸਿਆਣਿਆਂ ਦਾ ਕਥਨ ਹੈ ਕਿ ਵੇਲੇ ਨੂੰ ਪਛਾਣਨ ਵਾਲਾ ਤੇ ਸਮੇਂ ਸਿਰ ਕੰਮ ਕਰਨ ਵਾਲਾ ਥੋੜੇ ਸਮੇਂ ਵਿਚ ਕੇਵਲ ਬਹੁਤਾ ਕੰਮ ਹੀ ਨਹੀਂ ਕਰ ਸਕਦਾ ਤੇ ਉਸ ਦਾ ਦਿਨ ਨਿਰਾ ਬਾਰਾਂ ਘੰਟਿਆਂ ਦਾ ਹੀ ਨਹੀਂ ਰਹਿੰਦਾ, ਸਗੋਂ ਛੱਤੀ ਘੰਟਿਆਂ ਦਾ ਹੋ ਜਾਂਦਾ ਹੈ । ਕੇਵਲ ਕੰਮ ਨਾ ਕਰਨ ਵਾਲੇ ਦਾ ਦਿਨ ਬਾਰਾਂ ਘੰਟਿਆਂ ਤੋਂ ਬਾਰਾਂ ਮਿੰਟਾਂ ਦਾ ਹੋ ਕੇ ਨਿਬੜ ਜਾਂਦਾ ਹੈ ।


0 likes

Published By

Hari

hari

Comments

Appreciate the author by telling what you feel about the post 💓

Please Login or Create a free account to comment.